Fact Check: ਵਾਇਰਲ ਘਟਨਾ ਪਿਛਲੇ ਸਾਲ ਸਿਤੰਬਰ ਦੀ, ਪੁਰਾਣਾ ਵੀਡੀਓ ਮੁੜ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪਿਛਲੇ ਸਾਲ ਸਿਤੰਬਰ ਦਾ ਹੈ ਹਾਲੀਆ ਨਹੀਂ। ਇਸ ਵੀਡੀਓ ਨੂੰ ਗੁੰਮਰਾਹ ਕਰਨ ਲਈ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Fact Check: ਵਾਇਰਲ ਘਟਨਾ ਪਿਛਲੇ ਸਾਲ ਸਿਤੰਬਰ ਦੀ, ਪੁਰਾਣਾ ਵੀਡੀਓ ਮੁੜ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬੱਚੇ ਨੂੰ ਜਮੀਨ ‘ਤੇ ਪਏ ਰੋਂਦਾ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਦੇ ਮੈਨਪੁਰੀ ਵਿਚ ਇੱਕ ਪ੍ਰੇਗਨੈਂਟ ਔਰਤ ਜਦੋਂ ਓਪਰੇਸ਼ਨ ਕਰਵਾਉਣ ਤੋਂ ਅਸਮਰੱਥ ਰਹੀ ਤਾਂ ਮੈਡੀਕਲ ਸਟਾਫ ਨੇ ਬੱਚੇ ਦੀ ਡਿਲੀਵਰੀ ਨਹੀਂ ਕੀਤੀ ਅਤੇ ਔਰਤ ਨੂੰ ਬਾਹਰ ਕੱਢ ਦਿੱਤਾ।

ਵਿਸ਼ਵਾਸ ਟੀਮ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਪਿਛਲੇ ਸਾਲ ਸਿਤੰਬਰ ਦਾ ਹੈ ਹਾਲੀਆ ਨਹੀਂ। ਇਸ ਵੀਡੀਓ ਨੂੰ ਗੁੰਮਰਾਹ ਕਰਨ ਲਈ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

Rajinder Kajley ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਬਹੁਤ ਹੀ ਦਰਦਨਾਕ ਘਟਨਾ ਹੈ…ਗਰੀਬ ਔਰਤ ਦੁਆਰਾ ਆਪਰੇਸ਼ਨ ਕਰਵਾਉਣ ਤੋਂ ਅਸਮਰੱਥਾ ਜਤਾਉਣ ਤੇ ਡਾਕਟਰ ਨੇ ਗਰਭਵਤੀ ਔਰਤ ਨੂੰ ਹਸਪਤਾਲ ਵਿਚੋਂ ਬਾਹਰ ਕੱਢ ਦਿੱਤਾ ਤੇ ਹਸਪਤਾਲ ਦੇ ਬਾਹਰ ਹੀ ਨਾਰਮਲ ਡਿਲੀਵਰੀ ਹੋ ਗਈ। ਘਟਨਾ ਦੀ ਵੀਡੀਓ ਮੈਨਪੁਰੀ ਤੋਂ ਵਾਇਰਲ ਹੋਈ ਹੈ…ਅਸਲ ਪੋਸਟ ਦਾ ਸਕਰੀਨ ਸ਼ਾਟ ਹੇਠਾਂ ਕੁਮੈਂਟ ਚ ਦਿਤਾ ਹੈ

ਇਸ ਵੀਡੀਓ ਨੂੰ ਕੁਝ ਲੋਕ ਦਲਿਤ ਰੰਗ ਵੀ ਦੇ ਕੇ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਡਿਸਕ੍ਰਿਪਸ਼ਨ ਵਿਚ ਲਿਖੀ ਗੱਲ ‘ਤੇ ਗੋਰ ਕੀਤਾ। ਡਿਸਕ੍ਰਿਪਸ਼ਨ ਵਿਚ ਲਿਖਿਆ ਸੀ “ਅਸਲੀ ਪੋਸਟ ਦਾ ਸਕ੍ਰੀਨਸ਼ੋਟ ਕਮੈਂਟ ਵਿਚ”। ਅਸੀਂ ਉਸ ਸਕ੍ਰੀਨਸ਼ੋਟ ਨੂੰ ਸਰਚ ਕੀਤਾ। ਜਿਹੜੇ ਪੋਸਟ ਦੀ ਗੱਲ ਯੂਜ਼ਰ ਨੇ ਕੀਤੀ ਹੈ ਉਹ ਪੋਸਟ ਅਪ੍ਰੈਲ 2020 ਵਿਚ ਕੀਤਾ ਗਿਆ ਸੀ ਜਿਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਵੀਡੀਓ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ Times Now ਦੀ 12 ਸਿਤੰਬਰ 2019 ਨੂੰ ਪ੍ਰਕਾਸ਼ਿਤ ਇਕ ਵੀਡੀਓ ਰਿਪੋਰਟ ਮਿਲੀ ਜਿਸਦੇ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਵੀਡੀਓ ਨਾਲ ਜੁੜੇ ਮਾਮਲੇ ਬਾਰੇ ਦੱਸਿਆ ਗਿਆ ਸੀ। ਇਸ ਵੀਡੀਓ ਰਿਪੋਰਟ ਨਾਲ ਟਾਈਟਲ ਲਿਖਿਆ ਗਿਆ ਸੀ: Uttar Pradesh: Woman turned away as she could not pay fees, delivers baby at hospital gate

ਇਸ ਖਬਰ ਅਨੁਸਾਰ: ਯੂਪੀ ਦੇ ਮੈਨਪੁਰੀ ਵਿਚ ਇੱਕ ਔਰਤ ਦੀ ਡਿਲੀਵਰੀ ਡਾਕਟਰਾਂ ਨੇ ਇਸ ਕਰਕੇ ਰੋਕ ਦਿੱਤੀ ਕਿਓਂਕਿ ਔਰਤ ਕੋਲ ਓਪਰੇਸ਼ਨ ਕਰਵਾਉਣ ਦੇ ਪੈਸੇ ਨਹੀਂ ਸੀ। ਉਸਨੂੰ ਦੂਜੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਪਰ ਐਮਬੂਲੈਂਸ ਵਿਚ ਦੇਰੀ ਹੋਣ ਕਰਕੇ ਔਰਤ ਨੇ ਬੱਚੇ ਨੂੰ ਹਸਪਤਾਲ ਦੇ ਗੇਟ ਮੂਹਰੇ ਹੀ ਜਨਮ ਦੇ ਦਿੱਤਾ। ਇਸ ਵੀਡੀਓ ਵਿਚ ਮੈਨਪੁਰੀ ਦੇ CMO ਅਸ਼ੋਕ ਕੁਮਾਰ ਪਾਂਡੇ ਦਾ ਇਸ ਮਾਮਲੇ ਨੂੰ ਲੈ ਕੇ ਬਿਆਨ ਵੀ ਸੁਣਿਆ ਜਾ ਸਕਦਾ ਹੈ। ਪੂਰੀ ਵੀਡੀਓ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ दैनिक जागरण ਦੀ ਵੀ ਖਬਰ ਮਿਲੀ। ਇਹ ਖਬਰ 13 ਸਿਤੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਦੀ ਹੈਡਲਾਈਨ ਸੀ: “सीढि़यों पर प्रसव, जमीन पर छटपटाते रहे जच्चा-बच्चा”

ਇਸ ਖਬਰ ਅਨੁਸਾਰ ਇਹ ਘਟਨਾ 9 ਸਿਤੰਬਰ ਦੀ ਰਾਤ ਦੀ ਹੈ ਜਦੋਂ ਡਿਲੀਵਰੀ ਲਈ ਆਈ ਇੱਕ ਔਰਤ ਨੂੰ ਇਸ ਕਰਕੇ ਰੈਫਰ ਕਰ ਦਿੱਤਾ ਗਿਆ ਕਿਓਂਕਿ ਉਸ ਕੋਲ ਫੀਸ ਭਰਨ ਲਈ 2 ਹਜ਼ਾਰ ਰੁਪਏ ਨਹੀਂ ਸਨ। ਐਮਬੂਲੈਂਸ ਵਿਚ ਦੇਰੀ ਹੋਣ ਕਰਕੇ ਔਰਤ ਨੇ ਬੱਚੇ ਨੂੰ ਹਸਪਤਾਲ ਦੇ ਗੇਟ ਮੂਹਰੇ ਹੀ ਜਨਮ ਦੇ ਦਿੱਤਾ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਮੈਨਪੁਰੀ ਇੰਚਾਰਜ ਦਿਲੀਪ ਕੁਮਾਰ ਨਾਲ ਗੱਲ ਕੀਤੀ। ਦਿਲੀਪ ਨੇ ਸਾਨੂੰ ਦੱਸਿਆ, “ਇਹ ਵੀਡੀਓ ਪੁਰਾਣਾ ਹੈ, ਸਾਡੇ ਰਿਪੋਰਟਰ ਨੇ ਇਸ ਵੀਡੀਓ ਨੂੰ ਦੇਖਦੇ ਦੀ ਪਛਾਣ ਲਿਆ ਸੀ। ਘਟਨਾ ਮੈਨਪੁਰੀ ਦੀ ਹੀ ਹੈ ਪਰ ਪੁਰਾਣੀ ਹੈ। ਇਸ ਘਟਨਾ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ।”

ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Rajinder Kajley ਨਾਂ ਦਾ ਫੇਸਬੁੱਕ ਯੂਜ਼ਰ। ਯੂਜ਼ਰ ਪੰਜਾਬ ਦੇ ਫਿਲੋਰ ਵਿਚ ਰਹਿੰਦਾ ਹੈ ਅਤੇ ਯੂਜ਼ਰ ਨੂੰ 1,097 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪਿਛਲੇ ਸਾਲ ਸਿਤੰਬਰ ਦਾ ਹੈ ਹਾਲੀਆ ਨਹੀਂ। ਇਸ ਵੀਡੀਓ ਨੂੰ ਗੁੰਮਰਾਹ ਕਰਨ ਲਈ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts