Fact Check: ਇਹ ਵੀਡੀਓ ਮੁਰਥਲ ਦੇ ਸੁਖਦੇਵ ਢਾਬੇ ਦੀ ਰਸੋਈ ‘ਤੇ ਛਾਪੇਮਾਰੀ ਦਾ ਨਹੀਂ ਹੈ
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਰੈਸਟੋਰੈਂਟ ਦੀ ਰਸੋਈ ‘ਤੇ ਰੈਡ ਦਾ ਵੀਡੀਓ ਅਸਲ ਵਿਚ ਪੰਜਾਬ ਦੇ ਲੁਧਿਆਣੇ ਦੇ ਇੱਕ ਢਾਬੇ ਦਾ ਹੈ, ਸੋਨੀਪਤ ਦੇ ਅਮਰੀਕ ਸੁਖਦੇਵ ਢਾਬੇ ਦਾ ਨਹੀਂ।
- By: Pallavi Mishra
- Published: Aug 27, 2020 at 06:37 PM
- Updated: Aug 30, 2020 at 07:40 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਰੈਸਟੋਰੈਂਟ ਦੀ ਰਸੋਈ ਵਿਚ ਪਈ ਰੈਡ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸੋਨੀਪਤ ਦੇ ਮੁਰਥਲ ਸਥਿਤ ਮਸ਼ਹੂਰ ਢਾਬੇ ਅਮਰੀਕ ਸੁਖਦੇਵ ਦਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਰੈਸਟੋਰੈਂਟ ਦੀ ਰਸੋਈ ‘ਤੇ ਰੈਡ ਦਾ ਵੀਡੀਓ ਅਸਲ ਵਿਚ ਪੰਜਾਬ ਦੇ ਲੁਧਿਆਣੇ ਦੇ ਇੱਕ ਢਾਬੇ ਦਾ ਹੈ, ਸੋਨੀਪਤ ਦੇ ਅਮਰੀਕ ਸੁਖਦੇਵ ਢਾਬੇ ਦਾ ਨਹੀਂ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਇੱਕ ਰੈਸਟੋਰੈਂਟ ਦੀ ਰਸੋਈ ਵਿਚ ਪਈ ਰੈਡ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਕੈਪਸ਼ਨ ਲਿਖਿਆ ਹੈ: “मुरथल शुकदेव डाबे की रसोई का हाल देखिये“
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ InVID ਟੂਲ ਦੀ ਮਦਦ ਨਾਲ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ‘Restaurant Kitchen Raid’ ਕੀਵਰਡ ਨਾਲ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਵਿਚ ਸਾਡੇ ਹੱਥ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਇੱਕ ਵੀਡੀਓ ਲੱਗਿਆ। press punjab ਨਾਂ ਦੇ ਇੱਕ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ 12 ਮਈ 2017 ਨੂੰ ਅਪਲੋਡ ਕੀਤਾ ਸੀ। ਇਸਦੇ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “This was the situation of eatery pappu canteen at district court complex ludhiana.”
ਦੋਵੇਂ ਵੀਡੀਓ ਵਿਚ ਸਮਾਨਤਾਵਾਂ ਨੂੰ ਹੇਠਾਂ ਦਿੱਤੇ ਕੋਲਾਜ ਵਿਚ ਵੇਖਿਆ ਜਾ ਸਕਦਾ ਹੈ।
ਸਾਨੂੰ ਟਾਇਮਸ ਆਫ ਇੰਡੀਆ ਦੀ ਇੱਕ ਖਬਰ ਵਿਚ ਵੀ ਪੱਪੂ ਕੈਂਟੀਨ ‘ਤੇ ਪਈ ਰੈਡ ਦਾ ਜਿਕਰ ਮਿਲਿਆ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਡਿਸਕ੍ਰਿਪਸ਼ਨ ਸੀ, ਜਿਵੇਂ ਟਾਇਲਟ ਅੰਦਰ ਖਾਣੇ ਦੇ ਸਮਾਨ ਦਾ ਹੋਣਾ। ਖਬਰ ਅਨੁਸਾਰ, ਪੱਪੂ ਕੈਂਟੀਨ ਪੰਜਾਬ ਦੇ ਲੁਧਿਆਣਾ ਵਿਚ ਇੱਕ ਢਾਬਾ ਹੈ।
ਇਸਦੇ ਬਾਅਦ ਅਸੀਂ ਅਮਰੀਕ ਸੁਖਦੇਵ ਦੇ ਮੈਨੇਜਰ ਹਰਭਜਨ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਦਾਅਵਾ ਗਲਤ ਹੈ। ਇਹ ਵੀਡੀਓ ਕਾਫੀ ਸਮੇਂ ਤੋਂ ਗਲਤ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। ਅਸੀਂ ਇਸ ਵਿਸ਼ੇ ਵਿਚ 2018 ਅੰਦਰ ਇੱਕ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਸੀ ਅਤੇ ਸਪਸ਼ਟ ਕੀਤਾ ਸੀ ਕਿ ਇਹ ਵੀਡੀਓ ਸਾਡੀ ਰਸੋਈ ਦਾ ਨਹੀਂ ਹੈ।”
ਲੱਭਣ ‘ਤੇ ਸਾਨੂੰ ਇਹ ਸਟੇਟਮੈਂਟ ਅਮਰੀਕ ਸੁਖਦੇਵ ਦੇ ਫੇਸਬੁੱਕ ਪੇਜ ‘ਤੇ ਜੂਨ 2018 ਵਿਚ ਅਪਲੋਡ ਮਿਲਿਆ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Surendra Batra ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਰੈਸਟੋਰੈਂਟ ਦੀ ਰਸੋਈ ‘ਤੇ ਰੈਡ ਦਾ ਵੀਡੀਓ ਅਸਲ ਵਿਚ ਪੰਜਾਬ ਦੇ ਲੁਧਿਆਣੇ ਦੇ ਇੱਕ ਢਾਬੇ ਦਾ ਹੈ, ਸੋਨੀਪਤ ਦੇ ਅਮਰੀਕ ਸੁਖਦੇਵ ਢਾਬੇ ਦਾ ਨਹੀਂ।
- Claim Review : ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸੋਨੀਪਤ ਦੇ ਮੁਰਥਲ ਸਥਿਤ ਮਸ਼ਹੂਰ ਢਾਬੇ ਅਮਰੀਕ ਸੁਖਦੇਵ ਦਾ ਹੈ।
- Claimed By : FB User- Surender Batra
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...