Fact Check : ਕਰਨਾਟਕ ‘ਚ ਰਾਮ ਨੌਂਵੀ ਤੇ ਕੱਢੇ ਗਏ ਜਲੂਸ ਦਾ ਵੀਡੀਓ ਹੁਣ ਉਜੈਨ ਦੇ ਨਾਂ ਤੇ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਉਜੈਨ ਦੇ ਨਾਂ ਤੇ ਵਾਇਰਲ ਵੀਡੀਓ ਫਰਜ਼ੀ ਹੈ। ਦਰਅਸਲ, ਕਰਨਾਟਕ ਵਿੱਚ ਰਾਮ ਨੌਂਵੀ ਨੂੰ ਕੱਢੇ ਗਏ ਜਲੂਸ ਦੇ ਇੱਕ ਵੀਡੀਓ ਨੂੰ ਐਡਿਟ ਕਰਕੇ ਹੁਣ ਉਸ ਨੂੰ ਉਜੈਨ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਉਜੈਨ ਨਾਲ ਕੋਈ ਲੈਣਾ -ਦੇਣਾ ਨਹੀਂ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਕੁਝ ਲੋਕ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਕਰਕੇ ਸੰਪ੍ਰਦਾਇਕ ਤਣਾਅ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੱਕ ਧਰਮ ਵਿਸ਼ੇਸ਼ ਦੇ ਧਾਰਮਿਕ ਸਥਾਨ ਦੇ ਸਾਹਮਣੇ ਜਲੂਸ ਕੱਢਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਉਜੈਨ ਦਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਕਰਨਾਟਕ ਦੇ ਗੁਲਬਰਗਾ (ਹੁਣ ਕਲਬੁਰਗੀ) ਦੇ ਇੱਕ ਪੁਰਾਣੇ ਵੀਡੀਓ ਨੂੰ ਐਡਿਟ ਕਰਕੇ ਇੱਕ ਫਰਜ਼ੀ ਪੋਸਟ ਵਾਇਰਲ ਕੀਤੀ ਜਾ ਰਹੀ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ Ravi Reddiwar ਨੇ 26 ਅਗਸਤ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਉਸਨੂੰ ਉਜੈਨ ਦਾ ਦੱਸਦਿਆਂ ਦਾਅਵਾ ਕੀਤਾ ਕਿ ਉਜੈਨ (ਮੱਧ ਪ੍ਰਦੇਸ਼) ਵਿੱਚ ਮੁਹੱਰਮ ਦੇ ਜਲੂਸ ਵਿੱਚ “ਪਾਕਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਗਾਏ ਸਨ। ਠੀਕ ਉਸੇ ਮਸਜਿਦ ਦੇ ਸਾਹਮਣੇ ਦੂਜੇ ਦਿਨ ਹਿੰਦੂਆਂ ਨੇ ਆਪਣੀ ਏਕਤਾ ਅਤੇ ਤਾਕਤ ਦਾ ਪ੍ਰਦਰਸ਼ਨ ਕਰ ਦਿੱਤਾ। ਉਜੈਨ ‘ਤੇ ਸਾਰਾ ਦੇਸ਼ ਅੱਜ ਮਾਣ ਕਰ ਰਿਹਾ ਹੈ!

ਫੇਸਬੁੱਕ ਪੋਸਟ ਦਾ ਕੰਟੇੰਟ ਜਿਵੇਂ ਕਿ ਪੋਸਟ ਵਿੱਚ ਹੈ ਉਂਝ ਹੀ ਲਿਖਿਆ ਗਿਆ ਹੈ। ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਇਸ ਨੂੰ ਸੱਚ ਮੰਨਦੇ ਹੋਏ, ਦੂਜੇ ਯੂਜ਼ਰਸ ਵੀ ਵਾਇਰਲ ਕਰ ਰਹੇ ਹਨ।

ਇਹ ਵੀਡੀਓ ਯੂਟਿਊਬ , ਵਟਸਐਪ ਤੋਂ ਲੈ ਕੇ ਫੇਸਬੁੱਕ ਤੱਕ ਫਰਜ਼ੀ ਦਾਅਵੇ ਨਾਲ ਵਾਇਰਲ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਉਜੈਨ ਦੇ ਨਾਂ ਤੇ ਵਾਇਰਲ ਵੀਡੀਓ ਦਾ ਸੱਚ ਜਾਨਣ ਲਈ ਸਭ ਤੋਂ ਪਹਿਲਾਂ InVID ਟੂਲ ਦੀ ਵਰਤੋਂ ਕੀਤੀ। ਵਾਇਰਲ ਵੀਡੀਓ ਨੂੰ ਇਸ ਤੇ ਅਪਲੋਡ ਕਰਕੇ ਬਹੁਤ ਸਾਰੇ ਗ੍ਰੇਬਸ ਕੱਢੇ। ਫਿਰ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿੱਚ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਅਸਲ ਵੀਡੀਓ NCB Creation ਨਾਮ ਦੇ ਇੱਕ ਯੂਟਿਊਬ ਚੈਨਲ ਤੇ ਮਿਲਿਆ। ਇਸ ਨੂੰ 26 ਮਾਰਚ, 2018 ਨੂੰ ਅਪਲੋਡ ਕਰਦੇ ਹੋਏ ਕਰਨਾਟਕ ਦਾ ਦੱਸਿਆ ਗਿਆ। ਤੁਸੀਂ ਇੱਥੇ ਪੂਰੀ ਵੀਡੀਓ ਦੇਖ ਸਕਦੇ ਹੋ। ਇਸ ਵੀਡੀਓ ਵਿੱਚ ਕਿਤੇ ਵੀ ਸਾਨੂੰ ਉਹ ਆਡੀਓ ਨਹੀਂ ਸੁਣਿਆ ਜੋ ਵਾਇਰਲ ਵੀਡੀਓ ਵਿੱਚ ਸੀ। ਮਤਲਬ ਸਾਫ ਹੈ ਕੀ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਉਜੈਨ ਦੇ ਪੁਲਿਸ ਅਧਿਸ਼ਕ ਸਤਯੇਂਦ੍ਰ ਕੁਮਾਰ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਉਜੈਨ ਦਾ ਨਹੀਂ ਹੈ। ਫਰਜ਼ੀ ਵੀਡੀਓ ਫੈਲਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਅਤੇ ਗੁਲਬਰਗਾ ਦੇ ਵੀਡੀਓ ਨੂੰ ਸਕੈਨ ਕੀਤਾ। ਸਾਨੂੰ ਪਤਾ ਲੱਗਿਆ ਕਿ ਦੋਵੇਂ ਵੀਡੀਓ ਇੱਕੋ ਹੀ ਹਨ। ਦੁਕਾਨਾਂ ਦੇ ਬੋਰਡ,ਆਲੇ ਦੁਆਲੇ ਦੀ ਇਮਾਰਤ ਤੋਂ ਇਲਾਵਾ ਧਾਰਮਿਕ ਸਥਾਨ ਦੇ ਦੋਵੇਂ ਵੀਡੀਓਜ਼ ਵਿੱਚ ਇੱਕੋ ਜਿਹੀ ਹੈ। ਮਤਲਬ ਸਾਫ ਹੈ ਕਿ ਵਾਇਰਲ ਵੀਡੀਓ ਅਸਲ ਵਿੱਚ ਕਰਨਾਟਕ ਦਾ ਪੁਰਾਣਾ ਵੀਡੀਓ ਹੈ।

ਹੁਣ ਸਾਨੂੰ ਇਹ ਜਾਨਣਾ ਸੀ ਕਿ ਉਜੈਨ ਦੇ ਨਾਂ ਤੇ ਵਾਇਰਲ ਵੀਡੀਓ ਵਿੱਚ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਦਾ ਆਡੀਓ ਕਿੱਥੋਂ ਜੋੜਿਆ ਗਿਆ ਹੈ। ਅਸੀਂ ਇਸਦੇ ਲਈ ਯੂਟਿਊਬ ਦੀ ਮਦਦ ਲਈ। ਇੱਥੇ ਨਾਅਰੇਬਾਜ਼ੀ ਦੀਆਂ ਲਾਈਨਾਂ ਨੂੰ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਮਿਲਦੇ – ਜੁਲਦੇ ਆਵਾਜ਼ ਦੇ ਨਾਅਰੇ ਕਈ ਵੀਡੀਓਜ਼ ਵਿੱਚ ਮਿਲੇ। ਇਸ ਵਿੱਚ ਦੱਸਿਆ ਗਿਆ ਕਿ ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਜਲੂਸ ਦੌਰਾਨ ਅਜਿਹੀ ਨਾਅਰੇਬਾਜ਼ੀ ਕੀਤੀ ਗਈ ਸੀ। ਇਹ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ। ਹਾਲਾਂਕਿ, ਵਿਸ਼ਵਾਸ ਨਿਊਜ਼ ਸੁਤੰਤਰ ਤੌਰ ਤੇ ਇਸਦੀ ਪੁਸ਼ਟੀ ਨਹੀਂ ਕਰਦਾ ਹੈ। ਪਰ ਇਹ ਨਿਸ਼ਚਿਤ ਹੈ ਕਿ ਵਾਇਰਲ ਵੀਡੀਓ ਵਿੱਚ ਮੌਜੂਦ ਆਡੀਓ ਇੰਟਰਨੈੱਟ ਤੇ 2018 ਤੋਂ ਉਪਲਬੱਧ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ Ravi Reddiwar ਨੇ ਆਪਣਾ ਅਕਾਊਂਟ ਅਕਤੂਬਰ 2009 ਵਿੱਚ ਬਣਾਇਆ ਸੀ। ਇਸ ਦੇ 2700 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਉਜੈਨ ਦੇ ਨਾਂ ਤੇ ਵਾਇਰਲ ਵੀਡੀਓ ਫਰਜ਼ੀ ਹੈ। ਦਰਅਸਲ, ਕਰਨਾਟਕ ਵਿੱਚ ਰਾਮ ਨੌਂਵੀ ਨੂੰ ਕੱਢੇ ਗਏ ਜਲੂਸ ਦੇ ਇੱਕ ਵੀਡੀਓ ਨੂੰ ਐਡਿਟ ਕਰਕੇ ਹੁਣ ਉਸ ਨੂੰ ਉਜੈਨ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਉਜੈਨ ਨਾਲ ਕੋਈ ਲੈਣਾ -ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts