ਪ੍ਰਵਾਸੀ ਮਜਦੂਰਾਂ ਦੇ ਪਲਾਯਨ ਦੇ ਜਿਹੜੇ ਵੀਡੀਓ ਨੂੰ ਮੁੰਬਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਦਿੱਲੀ ਦੇ ਆਨੰਦ ਵਿਹਾਰ ਦਾ ਮਾਰਚ ਮਹੀਨੇ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੋਕਡਾਊਨ ਦੌਰਾਨ ਵੱਖ-ਵੱਖ ਰਾਜ ਤੋਂ ਮਜਦੂਰਾਂ ਦੇ ਪਲਾਯਨ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁੰਬਈ ਦੇ ਦਹੀਸਰ ਚੈਕ ਨਾਕੇ ਦਾ ਇਹ ਵੀਡੀਓ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਪ੍ਰਵਾਸੀਆਂ ਦੀ ਭੀੜ ਦੇ ਜਿਹੜੇ ਵੀਡੀਓ ਨੂੰ ਮੁੰਬਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਦਿੱਲੀ ਦੇ ਆਨੰਦ ਵਿਹਾਰ ਦਾ ਹੈ।
ਫੇਸਬੁੱਕ ਯੂਜ਼ਰ ‘Sangeeta Shah’ ਨੇ ਵੀਡੀਓ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”Dahisar Check Naka”
ਕਰੀਬ ਇੱਕ ਮਿੰਟ 10 ਸੈਕੰਡ ਦੇ ਇਸ ਵਾਇਰਲ ਵੀਡੀਓ ਵਿਚ ਮਜਦੂਰਾਂ ਦੀ ਲੰਮੀ ਲਾਈਨ ਨੂੰ ਸੜਕਾਂ ‘ਤੇ ਚਲਦੇ ਵੇਖਿਆ ਜਾ ਸਕਦਾ ਹੈ। InVid ਤੋਂ ਮਿਲੇ ਕੀਫ਼੍ਰੇਮਸ ਨੂੰ ਰਿਵਰਸ ਇਮੇਜ ਕਰਨ ‘ਤੇ ਸਾਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਦੀ ਤਰਫ਼ੋਂ ਅਪਲੋਡ ਇਹ ਵੀਡੀਓ ਮਿਲਿਆ, ਜਿਸਦੇ ਵਿਚ ਇਸਨੂੰ ਦਿੱਲੀ ਦੇ ਆਨੰਦ ਵਿਹਾਰ ਦਾ ਦੱਸਿਆ ਗਿਆ। 28 ਮਾਰਚ 2020 ਨੂੰ ਟਵਿੱਟਰ ਹੈਂਡਲ ‘@shahidsiddiqui’ ਦੀ ਟਵਿੱਟਰ ਪ੍ਰੋਫ਼ਾਈਲ ‘ਤੇ ਸਾਨੂੰ ਇੱਕ ਵੀਡੀਓ ਮਿਲਿਆ, ਜਿਸਦਾ ਇੱਕ ਹਿੱਸਾ ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਵੀਡੀਓ ਹੈ।
ਇਸ ਵੀਡੀਓ ਵਿਚ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਇਹ ਕਹਿੰਦੇ ਹੋਏ ਸਾਫ ਸੁਣਿਆ ਜਾ ਸਕਦਾ ਹੈ, ‘ਮੈਂ ਦੀਪਕ ਪਾਲੀਵਾਲ ਬੋਲ ਰਿਹਾ ਹਾਂ। ਇਹ ਦਿੱਲੀ ਦੇ ਆਨੰਦ ਵਿਹਾਰ ਬਸ ਅੱਡੇ ਦਾ ਹਾਲ ਹੈ। 28 ਤਰੀਕ ਨੂੰ ਸਮੇਂ 4 ਵਜੇ ਇਹ ਦਿੱਲੀ ਦੇ ਆਨੰਦ ਵਿਹਾਰ ਬਸ ਅੱਡੇ ਦਾ ਹਾਲ ਹੈ।’
ਇਸ ਦਾਵੇ ਦੀ ਪੁਸ਼ਟੀ ਲਈ ਅਸੀਂ ਇਥੋਂ ਮਿਲੇ ਕੀਵਰਡ ਨਾਲ ਸੋਸ਼ਲ ਸਰਚ ਦਾ ਸਹਾਰਾ ਲਿਆ। ਸਰਚ ਵਿਚ ਸਾਨੂੰ ਇਸੇ ਤਰੀਕ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਇਸਤੇਮਾਲ ਕੀਤੀ ਗਈ ਤਸਵੀਰਾਂ ਆਨੰਦ ਵਿਹਾਰ ਦੀਆਂ ਹਨ ਅਤੇ ਉਸਦਾ ਸਮਾਂ ਸ਼ਾਮ 4 ਵਜੇ ਹੈ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ‘@iamnarendranath’ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ 28 ਮਾਰਚ ਨੂੰ ਅਪਲੋਡ ਕੀਤੀ ਗਈ 2 ਤਸਵੀਰਾਂ ਮਿਲੀਆਂ, ਜਿਸਨੂੰ ਦਿੱਲੀ-ਯੂਪੀ ਬੋਰਡਰ ਦੇ ਕੋਸ਼ਾਮਬੀ ਦੇ ਨੇੜੇ ਦਾ ਦੱਸਿਆ ਗਿਆ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਕੋਸ਼ਾਮਬੀ (ਦਿੱਲੀ-ਯੂਪੀ ਬੋਰਡਰ) ਦੇ ਬਸ ਸਟੋਪ ‘ਤੇ 4 ਵਜੇ ਦਾ ਨਜ਼ਾਰਾ…ਸਾਡੀ ਟੀਮ ਦੀ ਤਰਫ਼ੋਂ ਲਈ ਗਈ ਤਸਵੀਰ।’
Youtube ਸਰਚ ਵਿਚ ਸਾਨੂੰ 28 ਮਾਰਚ ਨੂੰ ਹੀ ਹਿੰਦੀ ਨਿਊਜ਼ ਚੈਨਲ ‘ABP’ ਦੇ Youtube ਚੈਨਲ ‘ਤੇ ਅਪਲੋਡ ਕੀਤਾ ਗਿਆ ਵੀਡੀਓ ਬੁਲਿਟਨ ਮਿਲਿਆ, ਜਿਸਦੇ ਵਿਚ ਵਾਇਰਲ ਵੀਡੀਓ ਦੇ ਨਜ਼ਾਰੇ ਨੂੰ ਵੇਖਿਆ ਜਾ ਸਕਦਾ ਹੈ।
ਦੱਖਣੀ ਦਿੱਲੀ ਨੂੰ ਕਵਰ ਕਰਨ ਵਾਲੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਸੀਨੀਅਰ ਰਿਪੋਰਟਰ ਸ਼ੁਜਾਉੱਦੀਨ ਨੇ ਦੱਸਿਆ, ‘ਇਹ ਦਿੱਲੀ ਦੇ ਆਨੰਦ ਵਿਹਾਰ ਦਾ ਪੁਰਾਣਾ ਵੀਡੀਓ ਹੈ।’ ਉਨ੍ਹਾਂ ਨੇ ਕਿਹਾ, ‘ਜਦੋਂ ਦੇਸ਼ ਵਿਚ ਲੋਕਡਾਊਨ ਦੇ ਪਹਿਲੇ ਚਰਣ ਦੀ ਘੋਸ਼ਣਾ ਹੋਈ ਸੀ, ਓਦੋਂ ਮਜਦੂਰ ਅਫਵਾਹ ਕਰਕੇ ਆਨੰਦ ਵਿਹਾਰ ਜਮਾ ਹੋ ਗਏ ਸੀ, ਕਿਓਂਕਿ ਉਨ੍ਹਾਂ ਨੂੰ ਇਹ ਪਤਾ ਚਲਿਆ ਸੀ ਕਿ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੀ ਟ੍ਰੇਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।’
ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sangeeta Shah ਨਾਂ ਦੀ ਫੇਸਬੁੱਕ ਯੂਜ਼ਰ।
ਨਤੀਜਾ: ਪ੍ਰਵਾਸੀ ਮਜਦੂਰਾਂ ਦੇ ਪਲਾਯਨ ਦੇ ਜਿਹੜੇ ਵੀਡੀਓ ਨੂੰ ਮੁੰਬਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਦਿੱਲੀ ਦੇ ਆਨੰਦ ਵਿਹਾਰ ਦਾ ਮਾਰਚ ਮਹੀਨੇ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।