Fact Check : ਮਮਤਾ ਬੈਨਰਜੀ ਦੀ ਪ੍ਰੈਸ ਕਾਨਫਰੈਂਸ ਦਾ ਇੱਕ ਸਾਲ ਪੁਰਾਣਾ ਵੀਡੀਓ ਹੁਣ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਇਆ। ਮਮਤਾ ਬੈਨਰਜੀ ਦੇ ਪ੍ਰੈਸ ਕਾਨਫਰੈਂਸ ਦੇ ਇੱਕ ਸਾਲ ਪੁਰਾਣੇ ਵੀਡੀਓ ਨੂੰ ਐਡਿਟ ਕਰਕੇ ਕੁਝ ਲੋਕ ਭ੍ਰਮ ਫੈਲਾ ਰਹੇ ਹਨ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੱਛਮੀ ਬੰਗਾਲ ਵਿੱਚ ਮੁਕੰਮਲ ਲਾਕ ਡਾਊਨ ਦੇ ਨਾਂ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇੱਕ ਸਾਲ ਪੁਰਾਣਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਕੇ ਭ੍ਰਮ ਫੈਲਾ ਰਹੇ ਹਨ। ਪੁਰਾਣੇ ਵੀਡੀਓ ਵਿੱਚ ਮਮਤਾ ਬੈਨਰਜੀ 2020 ਦੇ ਅਗਸਤ ਮਹੀਨੇ ਦੀਆਂ ਉਨ੍ਹਾਂ ਤਾਰੀਖਾਂ ਦਾ ਐਲਾਨ ਕਰਦੀ ਹੋਈ ਦਿਖਾਈ ਦੇ ਰਹੀ ਹੈ, ਜਦੋਂ ਰਾਜ ਵਿੱਚ ਮੁਕੰਮਲ ਲਾਕ ਡਾਊਨ ਲਗਾਇਆ ਗਿਆ ਸੀ। ਇਸ ਵੀਡੀਓ ਦਾ ਅਗਸਤ 2021 ਨਾਲ ਸੰਬੰਧ ਨਹੀਂ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਕਈ ਰਿਆਇਤਾਂ ਦੇ ਨਾਲ ਪੱਛਮੀ ਬੰਗਾਲ ਵਿੱਚ 15 ਅਗਸਤ 2021ਤੱਕ ਲਾਕ ਡਾਊਨ ਲੱਗਿਆ ਹੋਇਆ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਮਨੋਜ ਮੰਡਲ ਨੇ Abki baar DIDI Sarkar ਨਾਂ ਦੇ ਇੱਕ ਗਰੁੱਪ ਵਿੱਚ ਮਮਤਾ ਬੈਨਰਜੀ ਦੇ ਪੁਰਾਣੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਬੰਗਾਲ ਵਿੱਚ ਅਗਸਤ ਮਹੀਨੇ ਵਿੱਚ ਲਾਕ ਡਾਊਨ।

ਇਸ ਪੁਰਾਣੇ ਵੀਡੀਓ ਵਿੱਚ ਮਮਤਾ ਬੈਨਰਜੀ ਨੂੰ ਇਹ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਰਾਜ ਵਿੱਚ 31 ਅਗਸਤ ਤੱਕ ਮੁਕੰਮਲ ਲਾਕ ਡਾਊਨ ਰਹੇਗਾ। ਇਸ ਵਿੱਚ ਮਮਤਾ ਬੈਨਰਜੀ ਉਹਨਾਂ ਤਾਰੀਖਾਂ ਦਾ ਵੀ ਐਲਾਨ ਕਰਦੀ ਹੈ, ਜਦੋਂ ਪੂਰਨ ਲਾਕ ਡਾਊਨ ਰਹੇਗਾ।

ਤੱਥਾਂ ਦੀ ਜਾਂਚ ਦੇ ਉਦੇਸ਼ ਨਾਲ ਇਸ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਉਸੇ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪੱਛਮੀ ਬੰਗਾਲ ਵਿੱਚ ਪੂਰਨ ਲਾਕ ਡਾਊਨ ਦੇ ਦਾਅਵੇ ਨਾਲ ਵਾਇਰਲ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਅਸੀਂ ਗੂਗਲ ਸਰਚ ਦੀ ਮਦਦ ਲਈ। ਸਾਨੂੰ ਇਹ ਜਾਨਣਾ ਸੀ ਕਿ ਰਾਜ ਵਿੱਚ ਅਗਸਤ 2021 ਵਿੱਚ ਲਾਕ ਡਾਊਨ ਦੀ ਸਥਿਤੀ ਕੀ ਹੈ। ਸਰਚ ਦੇ ਦੌਰਾਨ ਸਾਨੂੰ ਕਈ ਥਾਵਾਂ ਤੇ ਅਜਿਹੀਆਂ ਖਬਰਾਂ ਮਿਲੀਆਂ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੁਝ ਪਾਬੰਦੀਆਂ ਵਿੱਚ ਰਿਆਇਤਾਂ ਦੇ ਨਾਲ ਪੱਛਮੀ ਬੰਗਾਲ ਵਿੱਚ 15 ਅਗਸਤ ਤੱਕ ਲਾਕ ਡਾਊਨ ਲੱਗਿਆ ਹੋਇਆ ਹੈ। ਜਾਗਰਣ ਡਾਟ ਕਾਮ ਤੇ ਪ੍ਰਕਾਸ਼ਿਤ ਖਬਰ ਚ ਦੱਸਿਆ ਗਿਆ ਕਿ ਬੰਗਾਲ ਸਰਕਾਰ ਨੇ ਮੌਜੂਦਾ ਲਾਕ ਡਾਊਨ ਸੰਬੰਧੀ ਪਾਬੰਦੀਆਂ ਨੂੰ ਕੁਝ ਨਰਮਾਈ (ਰਿਆਇਤਾਂ) ਦੇ ਨਾਲ 15 ਅਗਸਤ ਤੱਕ ਵਧਾਉਣ ਦੀ ਘੋਸ਼ਣਾ ਕੀਤੀ। ਇਸ ਦੇ ਮੱਦੇਨਜ਼ਰ ਲੋਕਲ ਟ੍ਰੇਨਾਂ ਦੇ ਸੰਚਾਲਨ ਤੇ ਰੋਕ ਜਾਰੀ ਰਹੇਗੀ। ਇਸ ਤੋਂ ਇਲਾਵਾ ਨਾਈਟ ਕਰਫਿਉ ਵੀ ਪਹਿਲਾਂ ਵਾਂਗ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਲਾਕ ਡਾਊਨ ਤੋਂ ਪਹਿਲਾਂ ਤੋਂ ਜੋ ਛੂਟ ਮਿਲੀ ਹੈ ਉਹ ਬਰਕਰਾਰ ਰਹੇਗੀ। ਯਾਨੀ ਬੱਸਾਂ, ਟੈਕਸੀਆਂ ਅਤੇ ਆਟੋ ਰਿਕਸ਼ਾ ਨੂੰ 50 ਪ੍ਰਤੀਸ਼ਤ ਯਾਤਰੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿੱਤੀ ਗਈ ਹੈ।

ਪੂਰੀ ਖਬਰ ਇੱਥੇ ਪੜ੍ਹੋ।

ਜਾਂਚ ਦੇ ਦੌਰਾਨ ਸਾਨੂੰ ਅਸਲ ਵੀਡੀਓ EDUCATIONAL NEWS & UPDATE ਨਾਮ ਦੇ ਇੱਕ ਯੂਟਿਊਬ ਚੈਨਲ ਤੇ ਮਿਲਿਆ। ਇਸ ਨੂੰ 28 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ।

https://youtu.be/-0o_FdA9HLQ

ਜਾਂਚ ਦੇ ਦੌਰਾਨ ਸਾਨੂੰ ਮਮਤਾ ਬੈਨਰਜੀ ਦੇ ਅਧਿਕਾਰਿਤ ਫੇਸਬੁੱਕ ਪੇਜ ਤੇ ਵੀ ਇਹ ਹੀ ਵੀਡੀਓ ਮਿਲਿਆ। 28 ਜੁਲਾਈ 2020 ਦੀ ਇਸ ਪ੍ਰੈਸ ਕਾਨਫਰੈਂਸ ਵਿੱਚ ਮੁੱਖ ਮੰਤਰੀ ਨੂੰ ਅਗਸਤ 2020 ਦੇ ਮੁਕੰਮਲ ਲਾਕ ਡਾਊਨ ਦੀਆਂ ਤਾਰੀਖਾਂ ਦੀ ਘੋਸ਼ਣਾ ਕਰਦੇ ਹੋਏ ਇੱਥੇ ਵੇਖਿਆ ਜਾ ਸਕਦਾ ਹੈ।

ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਦੈਨਿਕ ਜਾਗਰਣ ਦੇ ਕੋਲਕਾਤਾ ਬਿਉਰੋ ਚੀਫ ਜੇਕੇ ਵਾਜਪੇਈ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਬੰਗਾਲ’ ਚ ਕੁਝ ਰਿਆਇਤਾਂ ਦੇ ਨਾਲ 15 ਮਈ ਤੋਂ ਹੀ ਹੁਣ ਤੱਕ ਲਾਕ ਡਾਊਨ ਜਾਰੀ ਹੈ। 30 ਜੁਲਾਈ ਨੂੰ ਜਾਰੀ ਨਿਰਦੇਸ਼ ਦੇ ਅਨੁਸਾਰ, 15 ਅਗਸਤ ਤੱਕ ਲਾਕ ਡਾਊਨ ਰਹੇਗਾ।

ਫੇਸਬੁੱਕ ਯੂਜ਼ਰ ਮਨੋਜ ਮੰਡਲ ਦੀ ਸੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕੁਵੈਤ ਸਿਟੀ ਵਿੱਚ ਰਹਿੰਦਾ ਹੈ। ਇਸ ਦੇ ਜ਼ਿਆਦਾਤਰ ਪੋਸਟ ਬੰਗਾਲੀ ਭਾਸ਼ਾ ਵਿੱਚ ਹੀ ਰਹਿੰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਇਆ। ਮਮਤਾ ਬੈਨਰਜੀ ਦੇ ਪ੍ਰੈਸ ਕਾਨਫਰੈਂਸ ਦੇ ਇੱਕ ਸਾਲ ਪੁਰਾਣੇ ਵੀਡੀਓ ਨੂੰ ਐਡਿਟ ਕਰਕੇ ਕੁਝ ਲੋਕ ਭ੍ਰਮ ਫੈਲਾ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts