ਨਵੀਂ ਦਿੱਲੀ (ਵਿਸ਼ਵਾਸ ਟੀਮ)। ਆਰਟੀਕਲ 370 ਹੱਟਣ ਤੋਂ ਬਾਅਦ ਕਈ ਸਾਰੀ ਫਰਜ਼ੀ ਖਬਰਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਵਜੂਦ ਸਥਾਪਤ ਕੀਤਾ ਹੈ। ਇਸੇ ਤਰ੍ਹਾਂ ਕਸ਼ਮੀਰ ਨੂੰ ਲੈ ਕੇ ਇੱਕ ਪੋਸਟ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਤਿੰਨ ਤਸਵੀਰਾਂ ਦਾ ਕੋਲਾਜ ਹੈ ਅਤੇ ਇਨ੍ਹਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਕਸ਼ਮੀਰ ਵਿਚ ਲੋਕਤੰਤਰ ਦਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰਾਂ ਪੁਰਾਣੀਆਂ ਹਨ। ਪਹਿਲੀ ਦੋ ਤਸਵੀਰਾਂ 2017 ਦੀ ਹੈ ਅਤੇ ਅਖੀਰਲੀ ਤਸਵੀਰ 2010 ਦੇ ਇੱਕ ਪੋਸਟ ‘ਤੇ ਸਾਨੂੰ ਅਪਲੋਡਡ ਮਿਲੀ।
ਫੇਸਬੁੱਕ ‘ਤੇ ਇੱਕ ਦਿਨ ਪਹਿਲਾਂ (19-Oct-2019) ਇੱਕ ਪੋਸਟ ਅਪਲੋਡ ਕੀਤਾ ਗਿਆ ਜਿਸਦੇ ਵਿਚ ਤਿੰਨ ਤਸਵੀਰਾਂ ਦਾ ਕੋਲਾਜ ਹੈ ਅਤੇ ਇਨ੍ਹਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਕਸ਼ਮੀਰ ਵਿਚ ਲੋਕਤੰਤਰ ਦਾ ਹੈ। ਇਸ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਕਸ਼ਮੀਰ ਚ ਲੋਕਤੰਤਰ….ਲਾਹਨਤਾ ਥੋਨੂੰ ਲੀਡਰੋ ਲਾਹਨਤਾ….ਤੁਹਾਡੇ ਲਿਆਦੇ ਹੜਾ ਤੋ ਬਾਅਦ ਵੀ ਅਸੀ ਕਸ਼ਮੀਰੀ ਲੋਕਾ ਦੇ ਨਾਲ ਹਾ”
ਇਸ ਪੋਸਟ ਨੂੰ ਦੇਖਦੇ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਇਸ ਪੋਸਟ ਵਿਚ ਦਿੱਤੇ ਗਏ ਕੋਲਾਜ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਕਈ ਸਾਰੇ ਲਿੰਕ ਮਿਲੇ ਜਿਨ੍ਹਾਂ ਵਿਚ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ।
ਪਹਿਲੀ ਤਸਵੀਰ
ਪਹਿਲੀ ਤਸਵੀਰ ਸਾਨੂੰ IndiaTimes ਦੀ ਵੈੱਬਸਾਈਟ ‘ਤੇ ਮਿਲੀ। ਇਸ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਖਬਰ 26 ਅਪ੍ਰੈਲ 2017 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਦੀ ਹੇਡਲਾਈਨ ਸੀ: 21-Year-Old KashmirI Girl Who Pelted Stones At Police Wants To Play Football For India, Shows Not All Is Lost.
ਇਸ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤਸਵੀਰ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਦੂਜੀ ਤਸਵੀਰ
ਇਹ ਤਸਵੀਰ ਸਾਨੂੰ GreaterKashmir ਨਾਂ ਦੀ ਵੈਬਸਾਈਟ ‘ਤੇ ਅਪਲੋਡਡ ਮਿਲੀ। ਇਹ ਖਬਰ 21 ਅਪ੍ਰੈਲ 2017 ਨੂੰ ਅਪਲੋਡ ਕੀਤੀ ਗਈ ਸੀ। ਇਸ ਖਬਰ ਦੀ ਹੇਡਲਾਈਨ ਸੀ: Student PROTESTS spread
ਇਸ ਖਬਰ ਵਿਚ 2017 ਵਿਚ ਹੋਏ ਕਸ਼ਮੀਰੀ ਕੁੜੀਆਂ ਦੇ ਭਾਰਤੀ ਆਰਮੀ ਖਿਲਾਫ ਕੀਤੇ ਪ੍ਰੋਟੈਸਟ ਬਾਰੇ ਦੱਸਿਆ ਗਿਆ ਸੀ। ਇਸ ਤਸਵੀਰ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਤੁਹਾਨੂੰ ਦੱਸ ਦਈਏ ਕਿ ਪਹਿਲੀ ਦੋ ਤਸਵੀਰਾਂ ਇੱਕ ਹੀ ਪ੍ਰੋਟੈਸਟ ਦੀਆਂ ਹਨ।
ਤੀਜੀ ਤਸਵੀਰ
ਇਹ ਤਸਵੀਰ ਸਾਨੂੰ “thepeopleofpakistan.wordpress.com” ਨਾਂ ਦੀ ਵੈੱਬਸਾਈਟ ਬਲਾਗ ‘ਤੇ ਅਪਲੋਡਡ ਮਿਲੀ। ਇਹ ਤਸਵੀਰ 2010 ਨੂੰ ਬਲਾਗ ‘ਤੇ ਅਪਲੋਡ ਕੀਤੀ ਗਈ ਸੀ। ਇਸ ਤਸਵੀਰ ਦਾ ਸਕ੍ਰੀਨਸ਼ੋਟ ਤੁਸੀਂ ਹੇਠਾਂ ਵੇਖ ਸਕਦੇ ਹੋ।
ਅੰਤ ਵਿਚ ਵਿਸ਼ਵਾਸ ਟੀਮ ਨੇ ਇਨ੍ਹਾਂ ਤਸਵੀਰਾਂ ਬਾਰੇ ਅਧਿਕਾਰਕ ਪੁਸ਼ਟੀ ਲੈਣ ਲਈ ਦੈਨਿਕ ਜਾਗਰਣ ਦੇ ਜੰਮੂ ਡਿਪਟੀ ਚੀਫ ਰਿਪੋਰਟਰ ਵਿਕਾਸ ਅਬਰੋਲ ਨਾਲ ਗੱਲ ਕੀਤੀ। ਵਿਕਾਸ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਤਸਵੀਰਾਂ ਪੁਰਾਣੀਆਂ ਹਨ। ਕੁੱਝ ਤਸਵੀਰਾਂ 2017 ਵਿਚ ਹੋਏ ਪ੍ਰੋਟੈਸਟ ਦੀਆਂ ਹਨ। ਇਹ ਤਸਵੀਰਾਂ ਹਾਲ ਦੇ ਸਮੇਂ ਦੀਆਂ ਨਹੀਂ ਹਨ।
ਹੁਣ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ “Tinka Singh” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਦੇ 4, 965 ਫੇਸਬੁੱਕ ਮਿੱਤਰ ਹਨ ਅਤੇ ਯੂਜ਼ਰ ਨੇ ਆਪਣੀ ਪੜ੍ਹਾਈ ਪੰਜਾਬ (ਵੱਧ ਚੰਡੀਗ੍ਹੜ) ਵਿਚ ਕੀਤੀ ਹੈ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰਾਂ ਪੁਰਾਣੀਆਂ ਹਨ। ਪਹਿਲੀ ਦੋ ਤਸਵੀਰਾਂ 2017 ਦੀ ਹੈ ਅਤੇ ਅਖੀਰਲੀ ਤਸਵੀਰ 2010 ਦੇ ਇੱਕ ਪੋਸਟ ‘ਤੇ ਸਾਨੂੰ ਅਪਲੋਡਡ ਮਿਲੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।