Fact Check: ਚੀਨ ਵਿੱਚ ਆਏ ਹੜ੍ਹ ਦੀ ਪੁਰਾਣੀ ਤਸਵੀਰ ਹਾਲੀਆ ਦੱਸਦਿਆਂ ਹੋਏ ਵਾਇਰਲ
ਚੀਨ ਵਿੱਚ 2020 ਵਿੱਚ ਆਏ ਹੜ੍ਹ ਦੀ ਤਸਵੀਰ ਹਾਲੀਆ ਦੱਸਦੇ ਹੋਏ ਕੀਤੀ ਜਾ ਰਹੀ ਹੈ ਵਾਇਰਲ।
- By: Ankita Deshkar
- Published: Jul 27, 2021 at 06:00 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ): ਮੱਧ ਚੀਨ ਵਿੱਚ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ ਅਤੇ ਨੁਕਸਾਨ ਪਹਿਲਾਂ ਹੀ 10 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। ਇਸ ਦੌਰਾਨ, ਚੀਨ ਦੇ ਹੜ੍ਹਾਂ ਦੀ ਇੱਕ ਪੁਰਾਣੀ ਤਸਵੀਰ ਨੂੰ ਵੱਖ ਵੱਖ ਮੀਡਿਆ ਪਲੇਟਫਾਰਮਸ ਤੇ ਹਾਲੀਆ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤਸਵੀਰ ਪੁਰਾਣੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਐਮ ਜਾਲਾਟਿਡਜਾਨੀ ਡਾਇਲਾ ਨੇ ਚੀਨ ਵਿੱਚ ਹੜ੍ਹ ਦੀਆਂ ਹੋਰ ਤਸਵੀਰਾਂ ਦੇ ਨਾਲ ਵਾਇਰਲ ਤਸਵੀਰ ਨੂੰ ਪ੍ਰੋਫਾਈਲ ਤੇ ਸ਼ੇਅਰ ਕੀਤਾ ਅਤੇ ਲਿਖਿਆ:
“ਚੀਨ: ਹੜ੍ਹਾਂ, ਕਈ ਮੌਤਾਂ। ਝੇਂਗਜ਼ੌ ਮੈਟਰੋ ਵਿੱਚ ਮੌਤਾਂ, ਲਗਭਗ 200,000 ਲੋਕਾਂ ਨੂੰ ਕੱਢਿਆ ਗਿਆ। ਮੱਧ ਚੀਨ ਦੇ ਹੇਨਾਨ ਪ੍ਰਾਂਤ ਵਿੱਚ ਹੜ੍ਹ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ “ਬਹੁਤ ਗੰਭੀਰ” ਦੱਸਿਆ ਹੈ। ਮੰਗਲਵਾਰ, 20 ਜੁਲਾਈ ਨੂੰ ਝੇਂਗਜ਼ੌ ਸ਼ਹਿਰ ਨੂੰ ਅਰਾਜਕਤਾ ਦੇ ਦ੍ਰਿਸ਼ਿਆਂ ਨਾਲ, ਜਿਸ ਵਿੱਚ ਤਿੰਨ ਦਿਨਾਂ ਵਿੱਚ ਇੱਕ ਸਾਲ ਦੀ ਬਾਰਿਸ਼ ਦੇ ਬਰਾਬਰ ਵੇਖਿਆ ਗਿਆ ਹੈ। ਇੱਕ ਪ੍ਰਾਂਤ ਦੀ ਰਾਜਧਾਨੀ ਜਿੱਥੇ ਇਸ ਨੂੰ ਸੌਦਰਿਣ ਕਰਨ ਲਈ ਸੈਨਾ ਨੂੰ ਬੁਲਾਇਆ ਗਿਆ ਸੀ।
ਇੱਥੇ ਪੋਸਟ ਅਤੇ ਆਰਕਾਇਵਡ ਵਰਜਨ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੂਗਲ ਰਿਵਰਸ ਈਮੇਜ਼ ਸਰਚ ਦੀ ਵਰਤੋਂ ਕਰਕੇ ਜਾਂਚ ਸ਼ੁਰੂ ਕੀਤੀ। ਸਾਨੂੰ jagran.com ਤੇ ਇੱਕ ਆਰਟੀਕਲ ਵਿੱਚ ਵਾਇਰਲ ਤਸਵੀਰ ਮਿਲੀ, ਜਿਸਨੂੰ 14 ਜੁਲਾਈ, 2020 ਨੂੰ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ।
ਸਾਨੂੰ ਇਹ ਤਸਵੀਰ ਅਲਜਜ਼ੀਰਾ ਦੀ ਵੈੱਬਸਾਈਟ ਤੇ ਵੀ ਮਿਲੀ ਹੈ। 14 ਜੁਲਾਈ 2020 ਨੂੰ ਅਪਲੋਡ ਕੀਤੇ ਗਏ ਆਰਟੀਕਲ ਵਿੱਚ 2020 ਦੇ ਹੜ੍ਹਾਂ ਦੇ ਵੱਖ-ਵੱਖ ਤਸਵੀਰਾਂ ਸਨ। ਵਾਇਰਲ ਤਸਵੀਰ ਵੀ ਇੱਥੇ ਸੀ। ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਸੀ : “ਚੀਨ ਦੇ ਮੱਧ ਜਿਆਂਗਸੀ ਪ੍ਰਾਂਤ ਜਿਉਜਿਆਂਗ ਵਿੱਚ ਹੜ੍ਹ ਦੇ ਕਾਰਨ ਇੱਕ ਡੈਮ ਟੁੱਟਣ ਦੇ ਬਾਅਦ ਜਲਮਗਨ ਸੜਕਾਂ ਅਤੇ ਇਮਾਰਤਾਂ ਜਲਮਗਨ ਹੋ ਗਈਆਂ। [ਏਐਫਪੀ] “ਇਸ ਤੋਂ ਪਤਾ ਚਲਦਾ ਹੈ ਕਿ ਤਸਵੀਰ 2020 ਦੀ ਹੈ ਅਤੇ ਏ.ਐਫ.ਪੀ ਦੀ ਹੈ।
ਸਾਨੂੰ ਇਹ ਤਸਵੀਰਾਂ ਗੇਟੀ ਇਮੇਜਸ ਵਿੱਚ ਵੀ ਮਿਲੀ। TOPSHOT – ਇਹ ਹਵਾਈ ਦ੍ਰਿਸ਼ 13 ਜੁਲਾਈ, 2020 ਨੂੰ ਚੀਨ ਦੇ ਮੱਧ ਜਿਆਂਗਸੀ ਪ੍ਰਾਂਤ ਦੇ ਜਿਉਜਿਆਂਗ ਵਿੱਚ ਹੜ੍ਹ ਕਾਰਨ ਇੱਕ ਡੈਮ ਦੇ ਟੁੱਟਣ ਦੇ ਬਾਅਦ ਜਲਮਗਨ ਸੜਕਾਂ ਅਤੇ ਜਲਮਗਨ ਇਮਾਰਤਾਂ ਨੂੰ ਦਿਖਾਉਂਦਾ ਹੈ। – ਮੱਧ ਅਤੇ ਪੂਰਬੀ ਚੀਨ ਵਿਚ ਹੜ੍ਹਾਂ ਨਾਲ 140 ਤੋਂ ਵੱਧ ਲੋਕ ਮਾਰੇ ਗਏ ਹਨ। ਜਾਂ ਲਾਪਤਾ ਹਨ ਅਤੇ ਮੁੱਖ ਨਦੀਆਂ ਅਤੇ ਝੀਲਾਂ ਨੂੰ ਰਿਕਾਰਡ-ਉੱਚੇ ਪੱਧਰ ‘ਤੇ ਲੈ ਜਾ ਰਿਹਾ ਹੈ , ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਸਭ ਤੋਂ ਬੁਰਾ ਆਉਣ ਹੱਲੇ ਬਾਕੀ ਹੈ। ( ਐਸਟੀਆਰ / ਏਐਫਪੀ ਦੁਆਰਾ ਫੋਟੋ) / ਚੀਨ ਆਉਟ (ਐਸਟੀਆਰ / ਏਐਫਪੀ ਦੁਆਰਾ ਗੇਟੀ ਇਮੇਜ ਦੇ ਮਾਧਿਅਮ ਤੋਂ ਫੋਟੋ)
ਜਾਂਚ ਦੇ ਆਖ਼ਰੀ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਤਸਵੀਰ ਦੀ ਪੁਸ਼ਟੀ ਕਰਨ ਲਈ ਏ.ਐਫ.ਪੀ ਨੂੰ ਇੱਕ ਈ-ਮੇਲ ਭੇਜਿਆ। ਉਨ੍ਹਾਂ ਨੇ ਵੀ ਇਹ ਸਪੱਸ਼ਟ ਕੀਤਾ ਕਿ ਤਸਵੀਰ ਏ.ਐਫ.ਪੀ ਸੰਗ੍ਰਹਿ ਤੋਂ ਹੈ ਯਾਨੀ ਪੁਰਾਣੀ ਹੈ।
ਵਿਸ਼ਵਾਸ਼ ਨਿਊਜ਼ ਨੇ ਤਸਵੀਰ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਗਾਮਬਿਯਾ ਦੇ ਬਨਜੂਲ ਵਿੱਚ ਰਹਿੰਦਾ ਹੈ।
ਨਤੀਜਾ: ਚੀਨ ਵਿੱਚ 2020 ਵਿੱਚ ਆਏ ਹੜ੍ਹ ਦੀ ਤਸਵੀਰ ਹਾਲੀਆ ਦੱਸਦੇ ਹੋਏ ਕੀਤੀ ਜਾ ਰਹੀ ਹੈ ਵਾਇਰਲ।
- Claim Review : ਚੀਨ: ਹੜ੍ਹਾਂ, ਕਈ ਮੌਤਾਂ। ਝੇਂਗਜ਼ੌ ਮੈਟਰੋ ਵਿੱਚ ਮੌਤਾਂ, ਲਗਭਗ 200,000 ਲੋਕਾਂ ਨੂੰ ਕੱਢਿਆ ਗਿਆ। ਮੱਧ ਚੀਨ ਦੇ ਹੇਨਾਨ ਪ੍ਰਾਂਤ ਵਿੱਚ ਹੜ੍ਹ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ “ਬਹੁਤ ਗੰਭੀਰ” ਦੱਸਿਆ ਹੈ।
- Claimed By : M Jala Tidjany Diala
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...