Fact Check: ਪਲਾਯਨ ਕਰਦੇ ਸਮੇਂ ਆਪਣੇ ਦਲ ਤੋਂ ਅਲਗ ਹੋਏ ਬੱਚੇ ਦੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ 2014 ਦੀ ਹੈ, ਜਦੋਂ ਜੋਰਡਨ ਵਿਚ ਇਹ ਬੱਚਾ ਆਪਣੇ ਦਲ ਨਾਲ ਪਲਾਯਨ ਕਰਦੇ ਸਮੇਂ ਪਿੱਛੇ ਰਹਿ ਗਿਆ ਸੀ। ਤਸਵੀਰ ਵਿਚ ਬੱਚੇ ਨਾਲ ਖੜੇ UNHCR ਦੇ ਸਟਾਫ ਨੇ ਇਸ ਬੱਚੇ ਨੂੰ ਇਸਦੇ ਪਰਿਵਾਰ ਨਾਲ ਮਿਲਵਾ ਦਿੱਤਾ ਸੀ।

Fact Check: ਪਲਾਯਨ ਕਰਦੇ ਸਮੇਂ ਆਪਣੇ ਦਲ ਤੋਂ ਅਲਗ ਹੋਏ ਬੱਚੇ ਦੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸਦੇ ਇੱਕ ਤਸਵੀਰ ਅੰਦਰ ਇੱਕ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਰੀਆ ਤੋਂ ਜੋਰਡਨ ਜਾ ਰਿਹਾ ਇਹ ਬੱਚਾ ਆਪਣੇ ਮਾਂ ਅਤੇ ਭੈਣ ਦੇ ਕਪੜਿਆਂ ਨਾਲ ਹੀ ਜਾ ਰਿਹਾ ਹੈ ਕਿਓਂਕਿ ਉਸਦੀ ਮਾਂ ਅਤੇ ਭੈਣ ਸੀਰੀਆ ਵਿਚ ਹੋਏ ਇੱਕ ਹਮਲੇ ਅੰਦਰ ਮਾਰੇ ਗਏ। ਤਸਵੀਰ ਵਿਚ UNHCR ਦੇ ਸਟਾਫ ਨੂੰ ਵੀ ਬੱਚੇ ਨਾਲ ਖੜੇ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਾਇਰਲ ਤਸਵੀਰ 2014 ਦੀ ਹੈ, ਜਦੋਂ ਜੋਰਡਨ ਵਿਚ ਇਹ ਬੱਚਾ ਆਪਣੇ ਦਲ ਨਾਲ ਪਲਾਯਨ ਕਰਦੇ ਸਮੇਂ ਪਿੱਛੇ ਰਹਿ ਗਿਆ ਸੀ। ਤਸਵੀਰ ਵਿਚ ਬੱਚੇ ਨਾਲ ਖੜੇ UNHCR ਦੇ ਸਟਾਫ ਨੇ ਇਸ ਬੱਚੇ ਨੂੰ ਇਸਦੇ ਪਰਿਵਾਰ ਨਾਲ ਮਿਲਵਾ ਦਿੱਤਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “The Anonymous Collective” ਨੇ ਇੱਕ ਬੱਚੇ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਸੀਰੀਆ ਤੋਂ ਜੋਰਡਨ ਜਾ ਰਿਹਾ ਇਹ ਬੱਚਾ ਆਪਣੇ ਮਾਂ ਅਤੇ ਭੈਣ ਦੇ ਕਪੜਿਆਂ ਨਾਲ ਹੀ ਜਾ ਰਿਹਾ ਹੈ ਕਿਓਂਕਿ ਉਸਦੀ ਮਾਂ ਅਤੇ ਭੈਣ ਸੀਰੀਆ ਵਿਚ ਹੋਏ ਇੱਕ ਹਮਲੇ ਅੰਦਰ ਮਾਰੇ ਗਏ। ਤਸਵੀਰ ਵਿਚ UNHCR ਦੇ ਸਟਾਫ ਨੂੰ ਵੀ ਬੱਚੇ ਨਾਲ ਖੜੇ ਵੇਖਿਆ ਜਾ ਸਕਦਾ ਹੈ।

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਸਾਨੂੰ ਇਸ ਤਸਵੀਰ ਨਾਲ ਜੁੜੀ ਕਈ ਖਬਰਾਂ ਮਿਲੀਆਂ। ਸਾਨੂੰ ਇਸ ਤਸਵੀਰ ਨੂੰ ਲੈ ਕੇ The Gaurdian ਦਾ 6 ਸਾਲ ਪੁਰਾਣਾ ਨਿਊਜ਼ ਆਰਟੀਕਲ ਮਿਲਿਆ। ਇਹ ਨਿਊਜ਼ ਆਰਟੀਕਲ 18 ਫਰਵਰੀ 2014 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੇਡਲਾਈਨ ਲਿਖੀ ਗਈ ਸੀ: Image of Syrian boy in desert triggers sympathy – and then a backlash

ਇਸ ਆਰਟੀਕਲ ਅਨੁਸਾਰ: ਇੱਕ ਤਸਵੀਰ ਜਿਸਦੇ ਵਿਚ ਇੱਕ ਬੱਚਾ ਕੱਲਾ ਰੇਗਿਸਤਾਨ ਵਿਚ ਪਲਾਯਨ ਕਰਦੇ ਹੋਏ ਨਜ਼ਰ ਆ ਰਿਹਾ ਹੈ, ਉਸਨੇ ਬਹੁਤ ਸੁਰਖੀਆਂ ਬਟੋਰੀ। ਲੋਕਾਂ ਨੇ ਸਮਝਿਆ ਕਿ ਇਹ ਬੱਚਾ ਕੱਲਾ ਹੀ ਸੀਰੀਆ ਤੋਂ ਆਇਆ ਹੈ। ਇਹ ਤਸਵੀਰ UNHCR ਦੇ ਐਂਡਰੂ ਹਾਰਪਰ ਨੇ ਟਵੀਟ ਕੀਤੀ, ਜਿਸਦੇ ਬਾਅਦ ਏਜ ਵਾਇਰਲ ਹੋਣ ਲੱਗੀ। ਹਾਲਾਂਕਿ, ਜਦੋਂ UNHCR ਦੇ ਫੋਟੋਗ੍ਰਾਫਰ ਜੇਰੇਡ ਨੇ ਮੰਗਲਵਾਰ ਨੂੰ ਇਸ ਬੱਚੇ ਨਾਲ ਦੇ ਦਲ ਦੀ ਦੂਜੀ ਤਸਵੀਰ ਨੂੰ ਅਪਲੋਡ ਕੀਤਾ ਤਾਂ ਮਾਮਲਾ ਸਾਫ ਹੋਇਆ। ਇਹ ਬੱਚਾ ਆਪਣੇ ਪਰਿਵਾਰ ਨਾਲ ਹੀ ਸੀ ਬਸ ਥੋੜਾ ਪਿੱਛੇ ਰਹਿ ਗਿਆ ਸੀ।

ਯੂਨਾਈਟਿਡ ਨੇਸ਼ਨ ਦੇ ਸਟਾਫ ਨੇ ਇਸ ਬੱਚੇ ਨੂੰ ਮਾਰਵਨ ਨਾਂ ਦਿੱਤਾ ਤਾਂ ਜੋ ਇਸਦੀ ਪਛਾਣ ਸਾਹਮਣੇ ਨਾ ਆ ਸਕੇ। ਇਸ ਆਰਟੀਕਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਲੈ ਕੇ 18 ਫਰਵਰੀ 2014 ਨੂੰ ਹੀ ਪ੍ਰਕਾਸ਼ਿਤ ਸਾਨੂੰ Daily Mail ਦਾ ਆਰਟੀਕਲ ਮਿਲਿਆ। ਇਸ ਆਰਟੀਕਲ ਦੀ ਹੇਡਲਾਈਨ ਸੀ: The truth behind the heartbreaking photograph of the Syrian boy cross the border separated from his family in the desert

ਇਸ ਆਰਟੀਕਲ ਅਨੁਸਾਰ: ਸੋਸ਼ਲ ਮੀਡੀਆ ‘ਤੇ ਜਿਹੜੇ ਸੀਰੀਅਨ ਬੱਚੇ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ ਉਹ ਗੁੰਮਰਾਹਕਰਨ ਸਾਬਤ ਹੋਈ। ਲੋਕਾਂ ਨੇ ਇਸ ਬੱਚੇ ਨੂੰ ਕੱਲਾ ਸਮਝਿਆ ਸੀ ਜਦਕਿ ਇਹ ਆਪਣੇ ਪਰਿਵਾਰ ਨਾਲ ਹੀ ਸੀ ਬਸ ਉਨ੍ਹਾਂ ਤੋਂ ਥੋੜਾ ਪਿੱਛੇ ਰਹਿ ਗਿਆ ਸੀ। ਇਸ ਆਰਟੀਕਲ ਵਿਚ ਵੀ UNHCR ਦੇ ਐਂਡਰੂ ਅਤੇ ਫੋਟੋਗ੍ਰਾਫਰ ਜੇਰੇਡ ਦੀ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਆਰਟੀਕਲ ਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਫੋਟੋਗ੍ਰਾਫਰ ਜੇਰੇਡ ਕੋਹਲਰ ਨਾਲ ਸੰਪਰਕ ਕੀਤਾ। ਸਾਡੇ ਈ-ਮੇਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ, “ਮੈਂ ਹੈਰਾਨ ਹਾਂ ਕਿ ਹਾਲੇ ਤਕ ਇਹ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਹੀ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਬੱਚਾ ਇੱਕ ਸੀਰੀਅਨ ਪਰਵਾਸੀ ਹੈ ਪਰ ਇਸਦੇ ਨਾਲ ਇਹ ਦਾਅਵਾ ਬਿਲਕੁਲ ਹੀ ਫਰਜ਼ੀ ਹੈ ਕਿ ਇਹ ਕੱਲਾ ਸੀ ਅਤੇ ਇਸਦੀ ਮਾਂ ਅਤੇ ਭੈਣ ਦੀ ਮੌਤ ਹੋ ਗਈ ਸੀ। ਇਹ ਬੱਚਾ ਆਪਣੇ ਦਲ ਨਾਲ ਸੀਰੀਆ ਤੋਂ ਜੋਰਡਨ ਲਈ ਪਲਾਯਨ ਕਰ ਰਿਹਾ ਸੀ। ਇਹ ਲੋਕ ਸੀਰੀਆ ਵਿਚ ਹੋ ਰਹੇ ਹਮਲਿਆਂ ਤੋਂ ਪਰੇਸ਼ਾਨ ਹੋ ਕੇ ਜੋਰਡਨ ਆ ਰਹੇ ਸੀ। ਇਹ ਬੱਚਾ ਵੱਡਿਆਂ ਤੋਂ ਥੋੜਾ ਧੀਰੇ ਚਲ ਰਿਹਾ ਸੀ, ਜਿਸਦੇ ਕਰਕੇ ਇਹ ਥੋੜਾ ਪਿੱਛੇ ਰਹਿ ਗਿਆ ਸੀ। ਹਾਲਾਂਕਿ, ਇਹ ਬੱਚਾ ਆਪਣੇ ਪਰਿਵਾਰ ਨਾਲ ਮਿਲਵਾ ਦਿੱਤਾ ਗਿਆ ਸੀ। ਕਿਸੇ ਪੱਤਰਕਾਰ ਨੇ ਇਸ ਬੱਚੇ ਦੀ ਤਸਵੀਰ ਨੂੰ ਬਿਨਾਂ ਪਰਖੇ ਵਾਇਰਲ ਕਰ ਦਿੱਤਾ, ਜਦਕਿ ਇਹ ਬੱਚਾ ਕੱਲਾ ਨਹੀਂ ਸੀ। ਸਾਡੀ ਟੀਮ ਨੇ ਇਸਨੂੰ ਮਾਰਵਨ ਨਾਂ ਦਿੱਤਾ, ਤਾਂ ਜੋ ਇਸਦੀ ਪਛਾਣ ਲੁਕਾਈ ਜਾ ਸਕੇ। ਓਸੇ ਦਿਨ ਮਲਾਲਾ ਯੂਸਫਜਈ ਵੀ ਜੋਰਡਨ ਬਾਰਡਰ ‘ਤੇ ਆਏ ਹੋਏ ਸੀ ਤਾਂ ਉਹ ਵੀ ਪਰਵਾਸੀ ਮਜਦੂਰਾਂ ਨਾਲ ਮਿਲੇ ਸੀ।”

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ The Anonymous Collective ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ 2014 ਦੀ ਹੈ, ਜਦੋਂ ਜੋਰਡਨ ਵਿਚ ਇਹ ਬੱਚਾ ਆਪਣੇ ਦਲ ਨਾਲ ਪਲਾਯਨ ਕਰਦੇ ਸਮੇਂ ਪਿੱਛੇ ਰਹਿ ਗਿਆ ਸੀ। ਤਸਵੀਰ ਵਿਚ ਬੱਚੇ ਨਾਲ ਖੜੇ UNHCR ਦੇ ਸਟਾਫ ਨੇ ਇਸ ਬੱਚੇ ਨੂੰ ਇਸਦੇ ਪਰਿਵਾਰ ਨਾਲ ਮਿਲਵਾ ਦਿੱਤਾ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts