ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪੱਸ਼ਟ ਹੋਇਆ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੂੰ ਲੈ ਕੇ ਵਾਇਰਲ ਹੋ ਰਹੀ ਇਹ ਪੋਸਟ ਫ਼ਰਜ਼ੀ ਹੈ। ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਵਾਇਰਲ ਹੋ ਰਹੀ ਤਸਵੀਰਾਂ ਦਾ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਦੀਆਂ ਪੁਰਾਣੀ ਤਸਵੀਰਾਂ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਦੇ ਮੂੰਹ ਤੇ ਕਾਲਖ਼ ਪੋਤੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਅਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਕਾਲੀ ਸਿਆਹੀ ਮਲ ਦਿੱਤੀ।ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫ਼ਰਜ਼ੀ ਨਿਕਲਿਆ ਹੈ।
ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਤਸਵੀਰਾਂ 2020 ਦੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਬੂਲ ਗੜ੍ਹੀ ਵਿਖੇ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀ। ਉਹਨਾਂ ਤਸਵੀਰਾਂ ਨੂੰ ਹੁਣ ਝੂਠੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ Khemkarn Halka Akalidal ਨੇ 17 ਮਈ ਨੂੰ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਕਿਸਾਨਾਂ ਨੇ ਝਾੜੂ ਵਾਲਿਆਂ ਦਾ ਕੀਤਾ ਮੂੰਹ ਕਾਲਾ। ਸੰਜੇ ਸਿੰਘ ਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਮਲੀ ਕਾਲੀ ਸਿਆਹੀ।’
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਹੈ।
ਇੱਕ ਹੋਰ ਫੇਸਬੁੱਕ ਯੂਜ਼ਰ Kamaljit Heer ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ: ਕਿਸਾਨਾ ਨਾਲ ਗਦਾਰੀ ਕਰਨ ਦਾ ਨਤੀਜਾ,ਕਿਸਾਨਾਂ ਨੇ ਝਾੜੂ ਆਲਿਆਂ ਦਾ ਕੀਤਾ ਮੂੰਹ ਕਾਲਾ,ਸੰਜੇ ਸਿੰਘ ਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਮਲੀ ਕਾਲੀ ਸਿਆਹੀ।
ਇਸ ਨੂੰ ਸੱਚ ਮੰਨਦਿਆਂ ਦੂਜੇ ਯੂਜ਼ਰਸ ਵੀ ਇਹਨਾਂ ਤਸਵੀਰਾਂ ਨੂੰ ਵਾਇਰਲ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਕੁਝ ਕੀਵਰ੍ਡ੍ਸ ਦੀ ਮਦਦ ਨਾਲ ਸਰਚ ਕੀਤਾ ਤਾਂ ਸਾਨੂੰ ਇਸ ਨਾਲ ਮਿਲਦੀ -ਜੁਲਦੀ ਬਹੁਤ ਸਾਰੀ ਤਸਵੀਰਾ ਮਿਲੀਆਂ, ਇਹਨਾਂ ਤਸਵੀਰਾਂ ਨੂੰ ਜਦੋ ਅਸੀਂ ਗੂਗਲ ਰਿਵਰਸ ਇਮੇਜ ਟੂਲ ਵਿੱਚ ਸਰਚ ਕੀਤਾ ਤਾਂ ਸਾਨੂੰ ਇੱਕ ਖ਼ਬਰ ਦੈਨਿਕ ਜਾਗਰਣ ਵਿੱਚ 5 ਅਕਤੂਬਰ 2020 ਨੂੰ ਪ੍ਰਕਾਸ਼ਿਤ ਮਿਲੀ। ਖ਼ਬਰ ਦਾ ਲਿੰਕ ਇੱਥੇ ਹੈ।
ਇਸ ਮਾਮਲੇ ਨੂੰ ਲੈ ਕੇ ਕਈ ਮੀਡੀਆ ਏਜੰਸੀਆਂ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ । ਜਿਸਨੂੰ ਤੁਸੀਂ ਇੱਥੇ, ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ।
ਅਸੀਂ ਆਪਣੀ ਪੜਤਾਲ ਜਾਰੀ ਰੱਖਦਿਆਂ ਟਵਿਟਰ ਤੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਅਮਿਤ ਭਟਨਾਗਰ ਦੁਆਰਾ ਆਪਣੇ ਟਵਿੱਟਰ ਹੈਂਡਲ ਤੇ 5 ਅਕਤੂਬਰ 2020 ਨੂੰ ਅਪਲੋਡ ਇਸ ਘਟਨਾ ਦੀ ਵੀਡੀਓ ਮਿਲੀ। ਵੀਡੀਓ ਦੇ ਵਿੱਚ ਵਿਅਕਤੀ ਨੂੰ ਆਪ ਨੇਤਾ ਸੰਜੇ ਸਿੰਘ ਤੇ ਸਿਆਹੀ ਸੁੱਟਦਿਆਂ ਦੇਖਿਆ ਜਾ ਸਕਦਾ ਹੈ। ਟਵੀਟ ਦਾ ਲਿੰਕ ਹੇਠਾਂ ਦੇਖੋ।
ਆਮ ਆਦਮੀ ਪਾਰਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਵੀ ਇਨ੍ਹਾਂ ਤਸਵੀਰਾਂ ਨੂੰ 5 ਅਕਤੂਬਰ 2020 ਨੂੰ ਅਪਲੋਡ ਕੀਤਾ ਸੀ।
ਮਾਮਲੇ ਦੀ ਪੁਸ਼ਟੀ ਲਈ ਅਸੀਂ ਕਿਸਾਨ ਅੰਦੋਲਨ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਦੇ ਸੰਵਾਦਦਾਤਾ ਸੋਨੂ ਰਾਣਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰਾਂ ਹਾਲੀਆ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਤਸਵੀਰਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਵੱਧ ਜਾਣਕਾਰੀ ਲਈ ਅਸੀਂ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਪੀ.ਏ ਵਿਵੇਕ ਤਿਆਗੀ ਨੇ ਇਨ੍ਹਾਂ ਤਸਵੀਰਾਂ ਨੂੰ ਫ਼ਰਜ਼ੀ ਦੱਸਿਆ ਅਤੇ ਕਿਹਾ ਅਜਿਹੀ ਕੋਈ ਘਟਨਾ ਹਾਲ ਦੇ ਦਿਨਾਂ ਵਿੱਚ ਨਹੀਂ ਵਾਪਰੀ ਹੈ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫ਼ਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ Khemkarn Halka Akalidal ਨਾਮ ਦੇ ਇਸ ਫੇਸਬੁੱਕ ਪੇਜ਼ ਨੂੰ 1,487 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪੱਸ਼ਟ ਹੋਇਆ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੂੰ ਲੈ ਕੇ ਵਾਇਰਲ ਹੋ ਰਹੀ ਇਹ ਪੋਸਟ ਫ਼ਰਜ਼ੀ ਹੈ। ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਵਾਇਰਲ ਹੋ ਰਹੀ ਤਸਵੀਰਾਂ ਦਾ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।