Fact Check : ਭਗਵੰਤ ਮਾਨ , ਸੁਖਪਾਲ ਸਿੰਘ ਖਹਿਰਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਵਾਲੀ ਇਹ ਤਸਵੀਰ ਹੈ ਪੁਰਾਣੀ , ਫਰਜ਼ੀ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਇਹ ਸਾਫ ਹੋਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ ਜਿਸ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕਰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਪ ਪੰਜਾਬ ਸੰਸਦ ਭਗਵੰਤ ਮਾਨ, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੀਟਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਵਾਈ। ਇਸ ਤਸਵੀਰ ਨੂੰ ਸੱਚ ਮੰਨਦਿਆਂ ਦੂਜੇ ਯੂਜ਼ਰਸ ਵੀ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਪੁਰਾਣੀ ਹੈ, ਜਿਸ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਲਖਵੀਰ ਸਿੰਘ ਬੰਗੇਹਰੀਅਾ ਨੇ ਵਾਇਰਲ ਪੋਸਟ ਨੂੰ 29 ਅਗਸਤ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : “ਭਗਵੰਤ ਮਾਨ ਦੀ ਸੁਖਪਾਲ ਖਹਿਰਾ ਨੇ ਮੀਟਿੰਗ ਕਰਵਾਈ 😎ਕੀ ਇਹ ਸੱਚ ਹੈ ਵੀਰ”

ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।

ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਣ ਤੇ ਅਸੀਂ ਪਾਇਆ ਕਿ ਤਸਵੀਰ ਵਿੱਚ ਕਿਸੇ ਵੀ ਲੀਡਰ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ, ਜਦੋਂ ਕਿ ਹੁਣ ਕੋਰੋਨਾ ਮਹਾਮਾਰੀ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਕਰਕੇ ਸਾਨੂੰ ਸ਼ੱਕ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੋਵੇਗੀ।

ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੋਜਿਆ। ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਮਿਲੀ- ਜੁਲੀ ਇੱਕ ਤਸਵੀਰ 5dariyanews.com ਦੁਆਰਾ ਜੁਲਾਈ 3, 2018 ਨੂੰ ਇੱਕ ਖਬਰ ਵਿੱਚ ਪ੍ਰਕਾਸ਼ਿਤ ਮਿਲੀ। ਖਬਰ ਦੇ ਮੁਤਾਬਿਕ ਪੰਜਾਬ ਦੇ ਸੀ.ਐਮ ਨੇ ਡ੍ਰਗ੍ਸ ਦੇ ਮੁੱਦੇ ਤੇ ਆਪ ਪ੍ਰਤੀਨਿਧਿਮੰਡਲ ਨਾਲ ਮੁਲਾਕਾਤ ਕੀਤੀ , ਉਨ੍ਹਾਂ ਨੇ ਮੋਗਾ ਦੇ ਨਵੇਂ ਐਸ.ਐਸ.ਪੀ ਦੇ ਖਿਲਾਫ ਆਰੋਪਾਂ ਤੇ ਰਿਪੋਰਟ ਮੰਗੀ ਹੈ। ਪੂਰੀ ਖਬਰ ਇੱਥੇ ਪੜ੍ਹੋ।

ਇੱਕ ਹੋਰ ਖਬਰ ਸਾਨੂੰ thestatesman.com ਤੇ ਜੁਲਾਈ 3, 2018 ਨੂੰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ: ਡਰੱਗ ਮਾਮਲਾ ਪੰਜਾਬ ਦੇ ਮੁੱਖਮੰਤਰੀ ਨੇ ਸ਼ੀਰਸ਼ ਪੁਲਿਸ ਮੁਲਾਜਮ ਦੇ ਖਿਲਾਫ ਜਾਂਚ ਤੋਂ ਇਨਕਾਰ ਕੀਤਾ” ਖਬਰ ਨੂੰ ਇੱਥੇ ਪੜ੍ਹੋ।

ਇਸ ਨਾਲ ਜੁੜੀ ਇੱਕ ਖਬਰ ਸਾਨੂੰ punjabikhurki.com ਤੇ 4ਜੁਲਾਈ 2018 ਨੂੰ ਪ੍ਰਕਾਸ਼ਿਤ ਮਿਲੀ। mirror365.com ਤੇ 3 ਜੁਲਾਈ 2018 ਨੂੰ ਪ੍ਰਕਾਸ਼ਿਤ ਇਕ ਕਬਰ ਅਨੁਸਾਰ ਪੰਜਾਬ ਦੇ ਮੁਖ ਮੰਤਰੀ ਨੇ ਨਸ਼ੀਲੀ ਦਵਾ ਦੇ ਮੁੱਦੇ ਤੇ ਆਪ ਪ੍ਰਤੀਨਿਧਿਮੰਡਲ ਨਾਲ ਮੁਲਾਕਾਤ ਕੀਤੀ। ਖਬਰ ਨੂੰ ਇੱਥੇ ਪੜ੍ਹੋ।

ਵਾਇਰਲ ਪੋਸਟ ਬਾਰੇ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਇੰਚਾਰਜ ਦਿਗਵਿਜੇ ਧੰਜੂ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਪੁਰਾਣੀ ਹੈ ਅਤੇ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ। ਇਸ ਮੀਟਿੰਗ ਵਿੱਚ ਹੋਰ ਪਾਰਟੀ ਦੇ ਲਿਡਰਸ ਵੀ ਮੌਜੂਦ ਸੀ।

ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲਗਿਆ ਕਿ ਯੂਜ਼ਰ ਲਖਵੀਰ ਸਿੰਘ ਬੰਗੇਹਰੀਅਾ ਤਲਵੰਡੀ ਸਾਬੋ ਦਾ ਰਾਹੀਂ ਵਾਲਾ ਹੈ ਅਤੇ ਉਨ੍ਹਾਂ ਦੇ ਫੇਸਬੁੱਕ ਤੇ 4,999 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਇਹ ਸਾਫ ਹੋਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ ਜਿਸ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕਰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts