Fact Check: ਕਟਿਆ ਸਿਰ ਲੈ ਕੇ ਥਾਣੇ ਗਏ ਵਿਅਕਤੀ ਦੀ ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਵਾਲਾ ਨਿਕਲਿਆ। ਸਬੰਧਿਤ ਤਸਵੀਰ ਕਰਨਾਟਕ ਦੇ ਮੰਡਯਾ ਜਿਲੇ ਵਿਚ 2018 ਵਿਚ ਹੋਈ ਘਟਨਾ ਦੀ ਹੈ। ਪੀੜਿਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸਦੀ ਮਾਂ ਨਾਲ ਛੇੜਛਾੜ ਵੀ ਕੀਤੀ ਸੀ, ਜਿਸਦਾ ਬਦਲਾ ਲੈਣ ਲਈ ਮਹਿਲਾ ਦੇ ਪੁੱਤਰ ਨੇ 2018 ਵਿਚ ਉਸਦਾ ਗਲਾ ਵੱਡ ਦਿੱਤਾ ਸੀ। ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵਿਅਕਤੀ ਦੇ ਹੱਥ ਵਿਚ ਕਟੇ ਸਿਰ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀੜਿਤ ਨੇ ਆਰੋਪੀ ਦੀ ਭੈਣ ਦਾ ਰੇਪ ਕੀਤਾ ਸੀ, ਜਿਸਦੇ ਬਾਅਦ ਕੁੜੀ ਦੇ ਭਰਾ ਨੇ ਬਲਾਤਕਾਰੀ ਦਾ ਸਿਰ ਕੱਟ ਦਿੱਤਾ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਵਾਲਾ ਨਿਕਲਿਆ। ਆਰੋਪੀ ਦੀ ਭੈਣ ਨਾਲ ਰੇਪ ਨਹੀਂ ਹੋਇਆ ਸੀ। ਪੀੜਿਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸਦੀ ਮਾਂ ਨਾਲ ਛੇੜਛਾੜ ਵੀ ਕੀਤੀ ਸੀ, ਜਿਸਦਾ ਬਦਲਾ ਲੈਣ ਲਈ ਮਹਿਲਾ ਦੇ ਪੁੱਤਰ ਨੇ 2018 ਵਿਚ ਉਸਦਾ ਗਲਾ ਵੱਡ ਦਿੱਤਾ ਸੀ। ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਤਸਵੀਰ ਵਿਚ ਇੱਕ ਵਿਅਕਤੀ ਦੇ ਹੱਥ ਵਿਚ ਕਟੇ ਸਿਰ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀੜਿਤ ਨੇ ਆਰੋਪੀ ਦੀ ਭੈਣ ਦਾ ਰੇਪ ਕੀਤਾ ਸੀ, ਜਿਸਦੇ ਬਾਅਦ ਕੁੜੀ ਦੇ ਭਰਾ ਨੇ ਬਲਾਤਕਾਰੀ ਦਾ ਸਿਰ ਕੱਟ ਦਿੱਤਾ। ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਗਿਆ: “ਇਸ ਯੋਧੇ ਦੀ ਵੀਡੀਓ ਦਾਸ ਨੇ ਖੁਦ ਵੇਖੀ ਸੀ । ਆਪਣੀ ਭੈਣ ਦੀ ਲੁੱਟੀ ਅਸਮਤ ਦੀ ਸਜ਼ਾ ਆਰੋਪੀ ਦਾ ਸਿਰ ਧੜ ਨਾਲੋਂ ਅਲੱਗ ਕਰ ਖੁਦ ਪਹੁੰਚਾ ਸੀ ਠਾਣੇ। ਦਿਲੋਂ ਸਲੂਟ ਯੋਧੇ ਨੂੰ।’’

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੋਸਟ ਦੀ ਪੜਤਾਲ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਇਸ ਤਸਵੀਰ ਨੂੰ ਸਰਚ ਕੀਤਾ। ਸਾਨੂੰ ਪਤਾ ਚਲਿਆ ਕਿ ਇਹ ਘਟਨਾ 29 ਸਿਤੰਬਰ 2018 ਵਿਚ ਕਰਨਾਟਕ ਦੇ ਮੰਡਯਾ ਵਿਚ ਘਟੀ ਸੀ। thenewsminute.com ‘ਤੇ 29 ਸਿਤੰਬਰ 2018 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਸਾਨੂੰ ਇਹ ਤਸਵੀਰ ਮਿਲੀ। ਨਿਊਜ਼ ਰਿਪੋਰਟ ਮੁਤਾਬਕ, ਮੰਡਯਾ ਜਿਲੇ ਵਿਚ ਰਹਿਣ ਵਾਲੇ ਪਸ਼ੂਪਤੀ ਨਾਂ ਦੇ ਵਿਅਕਤੀ ਨੇ ਆਪਣੇ ਦੋਸਤ ਗਿਰੀਸ਼ ਦੀ ਹੱਤਿਆ ਕਰ ਉਸਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਇਸਦੇ ਬਾਅਦ ਉਹ ਕਟਿਆ ਹੋਇਆ ਸਿਰ ਲੈ ਕੇ ਮਲਾਵਲੀ ਸਰਕਲ ਇੰਸਪੈਕਟਰ ਦੇ ਦਫਤਰ ਪਹੁੰਚਿਆ ਸੀ। ਆਰੋਪੀ ਮੁਤਾਬਕ, ਗਿਰੀਸ਼ ਨੇ ਉਸਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ।

ਸਾਨੂੰ ਇਹ ਖਬਰ news18.com ‘ਤੇ ਵੀ 30 ਸਿਤੰਬਰ ਨੂੰ ਪ੍ਰਕਾਸ਼ਿਤ ਮਿਲੀ। ਇਸ ਖਬਰ ਅਨੁਸਾਰ, ਪੀੜਿਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ, ਜਿਸਦੇ ਬਾਅਦ ਇਹ ਘਟਨਾ ਵਾਪਰੀ।

ਅੰਗਰੇਜ਼ੀ ਅਖਬਾਰ ਟਾਇਮਸ ਆਫ ਇੰਡੀਆ ਵਿਚ 30 ਸਿਤੰਬਰ 2018 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ਆਰੋਪੀ ਖਿਲਾਫ ਬੇਲਾਕਾਵੜੀ ਪੁਲਿਸ ਸਟੇਸ਼ਨ ਵਿਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਖਬਰ ਮੁਤਾਬਕ ਆਰੋਪੀ ਅਤੇ ਪੀੜਿਤ ਦੋਵੇਂ ਬਚਪਨ ਦੇ ਦੋਸਤ ਸਨ। ਪੁਲਿਸ ਮੁਤਾਬਕ, ‘ਤਿੰਨ ਸਾਲ ਪਹਿਲਾਂ ਗਿਰੀਸ਼ ਨੇ ਕਥਿਤ ਰੂਪ ਤੋਂ ਪਸ਼ੂਪਤੀ ਦੀ ਮਾਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਬਾਅਦ ਦੋਵੇਂ ਵਿਚਕਾਰ ਲੜਾਈ ਹੋਈ ਅਤੇ ਲੋਕਾਂ ਨੂੰ ਬਚਾਅ ਕਰਨਾ ਪਿਆ ਸੀ।’

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਾਇ ਅਸੀਂ ਮੰਡਯਾ ਸਬ ਡਿਵੀਜ਼ਨ ਦੇ DSP ਐਲ ਨਵੀਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਇਹ ਘਟਨਾ 2018 ਦੀ ਹੈ। ਆਰੋਪੀ ਅਤੇ ਪੀੜਿਤ ਦੋਵੇਂ ਬਚਪਨ ਦੇ ਦੋਸਤ ਸਨ। ਦੋਨਾਂ ਦੀ ਕੁਝ ਸਮੇਂ ਤੋਂ ਗੱਲਬਾਤ ਬੰਦ ਸੀ। ਦੋਵੇਂ ਦੀ ਘਟਨਾ ਦੇ ਦਿਨ ਕਿਸੇ ਗੱਲ ‘ਤੇ ਬਹਿਸ ਹੋ ਗਈ ਸੀ, ਜਿਸਦੇ ਬਾਅਦ ਪਸ਼ੂਪਤੀ ਨੇ ਗਿਰੀਸ਼ ਦਾ ਗਲਾ ਕੱਟ ਦਿੱਤਾ ਸੀ। ਆਰੋਪੀ ਦੀ ਭੈਣ ਨਾਲ ਕੋਈ ਰੇਪ ਨਹੀਂ ਹੋਇਆ ਸੀ। ਹਾਂ, ਸਟੇਟਮੈਂਟ ਅਨੁਸਾਰ ਬਹਿਸ ਦੌਰਾਨ ਗਿਰੀਸ਼ ਨੇ ਪਸ਼ੂਪਤੀ ਦੀ ਮਾਂ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਅਤੇ ਕੁਝ ਸਾਲ ਪਹਿਲਾਂ ਉਸਦੀ ਮਾਂ ਨਾਲ ਛੇੜਛਾੜ ਵੀ ਕੀਤੀ ਸੀ। ਕੇਸ ਹਾਲੇ ਵੀ ਚਲ ਰਿਹਾ ਹੈ।”

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ranjit Singh ਨਾਂ ਦਾ ਫੇਸਬੁੱਕ ਯੂਜ਼ਰ।

ਇਸ ਘਟਨਾ ਨਾਲ ਜੁੜਿਆ ਵੀਡੀਓ ਵੀ ਕੁਝ ਸਮੇਂ ਪਹਿਲਾਂ ਇਸ ਦਾਅਵੇ ਨਾਲ ਵਾਇਰਲ ਹੋਇਆ ਸੀ ਕਿ ਇਹ ਘਟਨਾ ਚੇੱਨਈ ਦੀ ਹੈ। ਵਿਸ਼ਵਾਸ ਟੀਮ ਨੇ ਉਸ ਸਮੇਂ ਵੀ ਇਸਦੀ ਪੜਤਾਲ ਕੀਤੀ ਸੀ ਅਤੇ ਪਾਇਆ ਸੀ ਕਿ ਇਹ ਵੀਡੀਓ ਕਰਨਾਟਕ ਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਵਾਲਾ ਨਿਕਲਿਆ। ਸਬੰਧਿਤ ਤਸਵੀਰ ਕਰਨਾਟਕ ਦੇ ਮੰਡਯਾ ਜਿਲੇ ਵਿਚ 2018 ਵਿਚ ਹੋਈ ਘਟਨਾ ਦੀ ਹੈ। ਪੀੜਿਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸਦੀ ਮਾਂ ਨਾਲ ਛੇੜਛਾੜ ਵੀ ਕੀਤੀ ਸੀ, ਜਿਸਦਾ ਬਦਲਾ ਲੈਣ ਲਈ ਮਹਿਲਾ ਦੇ ਪੁੱਤਰ ਨੇ 2018 ਵਿਚ ਉਸਦਾ ਗਲਾ ਵੱਡ ਦਿੱਤਾ ਸੀ। ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts