X
X

Fact Check : ਨਾਈਜੀਰੀਅਨ ਜਵਾਨਾਂ ਦੇ ਸ਼ਵਾਂ ਦੀਆਂ ਪੁਰਾਣੀ ਤਸਵੀਰਾਂ ਨੂੰ ਲੱਦਾਖ ਵਿਚ ਮਾਰੇ ਗਏ ਭਾਰਤੀ ਜਵਾਨਾਂ ਦੇ ਨਾਂ ਤੋਂ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਭਾਰਤੀ ਚੀਨ ਹਿੰਸਾ ਵਿਚ ਸ਼ਹੀਦ ਹੋਏ ਸੈਨਿਕਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਨਾਈਜੀਰੀਅਨ ਜਵਾਨਾਂ ਦੇ ਸ਼ਵਾਂ ਦੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤ-ਚੀਨ ਤਣਾਅ ਵਿਚਕਾਰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਫਰਜ਼ੀ ਖ਼ਬਰਾਂ ਦਾ ਬਾਜ਼ਾਰ ਗਰਮ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਨੂੰ ਕੁੱਝ ਲੋਕ ਇਸ ਦਾਅਵੇ ਨਾਲ ਵਾਇਰਲ ਕਰ ਰਹੇ ਹਨ ਕਿ ਇਹ ਚੀਨ ਨਾਲ ਝੜਪ ਦੋਰਾਨ ਮਾਰੇ ਗਏ ਭਾਰਤੀ ਜਵਾਨਾਂ ਦੀ ਤਸਵੀਰ ਹੈ। ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ। ਜਿਹੜੀ ਤਸਵੀਰ ਨੂੰ ਭਾਰਤੀ ਜਵਾਨਾਂ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਤਸਵੀਰ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ। ਇਹ ਤਸਵੀਰ ਨਾਈਜੀਰੀਅਨ ਜਵਾਨਾਂ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ T.R. Parihar ਨੇ 19 ਜੂਨ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ : ‘चाइना की जब झड़प ऐसी है तो युद्ध कैसा होगा ?? लुटेरे दिल्ली मे बैठे हैं। इन से कुछ नहीं होने वाला है और ये जनता को धर्म की अफीम चटाकर बेहोश कर चुके हैं ..!’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋ ਪਹਿਲਾਂ ਭਾਰਤੀ ਜਵਾਨਾਂ ਦੇ ਨਾਂ ਤੋਂ ਵਾਇਰਲ ਕੀਤੀ ਜਾ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਅਤੇ Yandex ਟੂਲ ਵਿਚ ਅਪਲੋਡ ਕਰਕੇ ਸ਼ਰਚ ਕੀਤਾ।

ਸਾਨੂੰ ਸਬਤੋਂ ਪੁਰਾਣਾ ਲਿੰਕ ਇੱਕ ਟਵਿੱਟਰ ਹੈਂਡਲ ਦਾ ਮਿਲੀਆਂ, ਜਿੱਥੇ ਵਾਇਰਲ ਤਸਵੀਰ ਨੂੰ ਅਪਲੋਡ ਕੀਤਾ ਗਿਆ ਸੀ। 21 ਨਵੰਬਰ 2015 ਨੂੰ freedom(@oparabiafra2015) ਨਾਂ ਦੇ ਟਵਿੱਟਰ ਹੈਂਡਲ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : This some of the missing Nigerian soldiers killed by bokoharams 105 of them, they can’t even fight boko

ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ 11 ਮਈ 2017 ਦੀ ਮਿਤੀ ਨੂੰ ਪ੍ਰਕਾਸ਼ਿਤ ਇੱਕ ਪੋਸਟ ਵਿਚ ਵੀ ਮਿਲੀ। ਇਸਨੂੰ NigerianEye ਨਾਂ ਦੀ ਇੱਕ ਵੈੱਬਸਾਈਟ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਵਿਚ ਬੋਕੋ ਹਰਮ ਅਤੇ ਨਾਈਜੀਰੀਅਨ ਜਵਾਨਾਂ ਦੇ ਬਾਰੇ ਵਿਚ ਦੱਸਿਆ ਗਿਆ ਸੀ।

ਹੋਰ ਵੈੱਬਸਾਈਟਾਂ ‘ਤੇ ਮੌਜੂਦ ਖ਼ਬਰਾਂ ਅਨੁਸਾਰ, 2015 ਵਿਚ ਨਾਈਜੀਰੀਆ ਵਿਚ ਬੋਕੋ ਹਰਮ ਨੇ 105 ਲਾਪਤਾ ਜਵਾਨਾਂ ਨੂੰ ਮਾਰ ਦਿੱਤਾ ਸੀ। ਤਸਵੀਰ ਉਨ੍ਹਾਂ ਜਵਾਨਾਂ ਦੀ ਹੀ ਹੈ।

ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਭਾਰਤੀ ਸੈਨਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਸੈਨਾ ਦੇ ਬੁਲਾਰੇ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਤਸਵੀਰ ਲੱਦਾਖ ਵਿਚ ਸ਼ਹੀਦ ਹੋਏ ਸਾਡੇ ਜਵਾਨਾਂ ਦੀ ਨਹੀਂ ਹੈ। ਇਹ ਪੋਸਟ ਫਰਜੀ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ T.R. Parihar ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਭਾਰਤੀ ਚੀਨ ਹਿੰਸਾ ਵਿਚ ਸ਼ਹੀਦ ਹੋਏ ਸੈਨਿਕਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਨਾਈਜੀਰੀਅਨ ਜਵਾਨਾਂ ਦੇ ਸ਼ਵਾਂ ਦੀ ਹੈ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਨੂੰ ਕੁੱਝ ਲੋਕ ਇਸ ਦਾਅਵੇ ਨਾਲ ਵਾਇਰਲ ਕਰ ਰਹੇ ਹਨ ਕਿ ਇਹ ਚੀਨ ਨਾਲ ਝੜਪ ਦੋਰਾਨ ਮਾਰੇ ਗਏ ਭਾਰਤੀ ਜਵਾਨਾਂ ਦੀ ਤਸਵੀਰ ਹੈ।
  • Claimed By : FB User- T.R. Parihar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later