Fact Check: ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਜੁਲਾਈ ਮਹੀਨੇ ਦੀ ਹੱਤਿਆ ਦੀ ਘਟਨਾ ਦੀ ਤਸਵੀਰ ਨੂੰ ਹਾਲੀਆ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ
ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਰੇਪ ਪੀੜਤਾ ਅਤੇ ਉਸਦੀ ਮਾਂ ਨੂੰ ਟ੍ਰੈਕਟਰ ਹੇਠਾਂ ਲਿਆ ਕੇ ਮਾਰ ਦੇਣ ਦੀ ਘਟਨਾ ਪੁਰਾਣੀ ਹੈ, ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
- By: Abhishek Parashar
- Published: Oct 23, 2020 at 08:03 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਰੇਪ ਦੀ ਪੀੜਤਾ ਅਤੇ ਉਸਦੀ ਮਾਂ ਦੀ ਹੱਤਿਆ ਕਰ ਦਿੱਤੀ ਗਈ। ਤਸਵੀਰ ਨੂੰ ਸ਼ੇਅਰ ਕੀਤੇ ਜਾਣ ਦੇ ਸਮੇਂ ਤੋਂ ਇਸਦੇ ਹਾਲੀਆ ਘਟਨਾ ਨਾਲ ਜੁੜੇ ਹੋਣ ਦਾ ਆਭਾਸ ਹੁੰਦਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹ ਕਰਨ ਵਾਲਾ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਜੁਲਾਈ ਮਹੀਨੇ ਦੀ ਘਟਨਾ ਦੀ ਹੈ, ਜਿਸਦੇ ਵਿਚ ਹੱਤਿਆ ਦੇ ਆਰੋਪੀ ਨੂੰ ਗਿਰਫ਼ਤਾਰ ਕਰ ਜੇਲ ਭੇਜਿਆ ਜਾ ਚੁਕਿਆ ਹੈ। ਇਸ ਮਾਮਲੇ ਵਿਚ ਪੁਲਿਸ ਦੀ ਤਰਫ਼ੋਂ ਆਰੋਪ ਪੱਤਰ ਵਿਚ ਦਾਇਰ ਕੀਤਾ ਜਾ ਚੁਕਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ “ਕੰਧਾਂ ਤੇ ਚੜ੍ਹਾਦੂੰ ਕੁੱਤੀਆਂ” ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: “ਮੋਧੀ ਭਗਤ ਦੂਰ ਰਹੋ ਮੇਰੀ ਪੋਸਟ ਤੋ, ਯੂਪੀ ਦੇ ਕਾਸ਼ਗੰਜ ਵਿਚ ਜਦੋਂ ਕੱਲ ਰੇਪ ਹੋਇਆ ਬੇਟੀ ਦਾ, ਤਾਂ ਮਾਂ – ਧੀ ਥਾਣੇ ਰਿਪੋਰਟ ਲਿਖਾਉਣ ਗਈਆਂ ਤੇ ਵਾਪਸ ਤੁਰ ਕੇ ਆਉਦੀਆਂ ਨੂੰ ਉਨ੍ਹਾਂ ਹੀ ਦਰਿੰਦਿਆਂ ਨੇ ਆਪਣੀ ਕਾਰ ਹੇਠ ਕੁਚਲ ਕੇ ਮਾਰ ਦਿੱਤਾ 🤔ਯੋਗੀ ਜੇ ਤੇਰੇ ਧੀ ਨਹੀਂ ਤਾ ਕੀ ਤੇਰੇ ਸੀਨੇ ਵਿੱਚ ਦਿਲ ਵੀ ਨਹੀਂ.? ਯੋਗੀ, ਮੋਦੀ ਮੁਰਦਾਬਾਦ 🙏”
ਪੜਤਾਲ
ਨਿਊਜ਼ ਸਰਚ ਵਿਚ ਸਾਨੂੰ ਇਹ ਖਬਰ NDTV ਦੀ ਵੈੱਬਸਾਈਟ ‘ਤੇ ਲੱਗੀ ਮਿਲੀ। 21 ਜੁਲਾਈ 2020 ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਇਸਤੇਮਾਲ ਕੀਤੀ ਗਈ ਵੀਡੀਓ ਉਹ ਹੀ ਹੈ, ਜਿਸਦੇ ਸਕ੍ਰੀਨਸ਼ੋਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਰਿਪੋਰਟ ਮੁਤਾਬਕ, ‘ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਰੇਪ ਦੇ ਆਰੋਪੀ ਨੇ ਪੀੜਤਾ ਅਤੇ ਉਸਦੀ ਮਾਂ ਨੂੰ ਟ੍ਰੈਕਟਰ ਹੇਠਾਂ ਲਿਆ ਕੇ ਮਾਰ ਦਿੱਤਾ। ਆਰੋਪੀ ਨੂੰ ਗਿਰਫ਼ਤਾਰ ਕਰ ਜੇਲ ਭੇਜਿਆ ਜਾ ਚੁੱਕਿਆ ਹੈ, ਘਟਨਾ 14 ਜੁਲਾਈ ਦੀ ਹੈ। ਆਰੋਪੀ ਰੇਪ ਦੇ ਮਾਮਲੇ ਵਿਚ ਜੇਲ ਅੰਦਰ ਬੰਦ ਅਤੇ ਫਿਲਹਾਲ ਜਮਾਨਤ ‘ਤੇ ਬਾਹਰ ਆਇਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਯਸ਼ਵੀਰ ਦੇ ਪਿਤਾ ਦੀ ਹੱਤਿਆ 2016 ਵਿਚ ਹੋਈ ਸੀ, ਜਿਸਦਾ ਆਰੋਪ ਪੀੜਤਾ ਦੇ ਪਿਤਾ ‘ਤੇ ਲੱਗਿਆ ਸੀ। ਪੀੜਤਾ ਦੇ ਪਿਤਾ ਇਸ ਮਾਮਲੇ ਵਿਚ ਜੇਲ ਚਲੇ ਗਏ ਸਨ। ਪਰ ਯਸ਼ਵੀਰ ਨੇ ਬਦਲਾ ਲੈਣ ਲਈ ਪੀੜਤਾ ਨਾਲ ਪਹਿਲਾਂ ਜਬਰ ਜਨਾਹ ਕੀਤਾ ਅਤੇ ਬਾਅਦ ਵਿਚ ਪੀੜਤਾ ਅਤੇ ਉਸਦੀ ਮਾਂ ਨੂੰ ਟ੍ਰੈਕਟਰ ਹੇਠਾਂ ਲਿਆ ਕੇ ਮਾਰ ਦਿੱਤਾ।’
ਉੱਤਰ ਪ੍ਰਦੇਸ਼ ਦੇ ਕਾਸਗੰਜ ਪੁਲਿਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ ਮਾਮਲੇ ਨੂੰ ਪੁਰਾਣਾ ਦੱਸਦੇ ਹੋਏ ਇਸਦੇ ਵਿਚ ਕੀਤੀ ਗਈ ਕਾਰਵਾਈ ਬਾਰੇ ਦੱਸਿਆ ਹੈ।
ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਅਮਾਰਪੁਰ ਵਿਚ ਇਸ FIR ਸੰਖਿਆ 130/20 ਦਰਜ ਕਰ ਕਾਰਵਾਈ ਕੀਤੀ ਜਾ ਚੁੱਕੀ ਹੈ।
ਵਿਸ਼ਵਾਸ ਟੀਮ ਨੇ ਇਸ ਮਾਮਲੇ ਵਿਚ ਅਮਾਰਪੁਰ ਥਾਣਾ ਪ੍ਰਭਾਰੀ ਨਾਲ ਸੰਪਰਕ ਕੀਤਾ। ਥਾਣਾ ਪ੍ਰਭਾਰੀ ਸੀ ਜੀ ਸਿੰਘ ਨੇ ਦੱਸਿਆ, ‘ਇਹ ਘਟਨਾ ਪੁਰਾਣੀ ਹੈ, ਜਿਸਦੇ ਵਿਚ ਚਾਰਜਸ਼ੀਟ ਫਾਈਲ ਹੋ ਗਈ ਹੈ ਅਤੇ ਆਰੋਪੀ ਫਿਲਹਾਲ ਜੇਲ ਵਿਚ ਹਨ। ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ IPC ਦੀ ਧਾਰਾ 302 ਤਹਿਤ ਗਿਰਫ਼ਤਾਰ ਕੀਤਾ ਗਿਆ ਸੀ।’
ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਕੰਧਾਂ ਤੇ ਚੜ੍ਹਾਦੂੰ ਕੁੱਤੀਆਂ ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਰੇਪ ਪੀੜਤਾ ਅਤੇ ਉਸਦੀ ਮਾਂ ਨੂੰ ਟ੍ਰੈਕਟਰ ਹੇਠਾਂ ਲਿਆ ਕੇ ਮਾਰ ਦੇਣ ਦੀ ਘਟਨਾ ਪੁਰਾਣੀ ਹੈ, ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ ਰੇਪ ਦੀ ਪੀੜਤਾ ਅਤੇ ਉਸਦੀ ਮਾਂ ਦੀ ਹੱਤਿਆ ਕਰ ਦਿੱਤੀ ਗਈ। ਤਸਵੀਰ ਨੂੰ ਸ਼ੇਅਰ ਕੀਤੇ ਜਾਣ ਦੇ ਸਮੇਂ ਤੋਂ ਇਸਦੇ ਹਾਲੀਆ ਘਟਨਾ ਨਾਲ ਜੁੜੇ ਹੋਣ ਦਾ ਆਭਾਸ ਹੁੰਦਾ ਹੈ।
- Claimed By : FB Page- ਕੰਧਾਂ ਤੇ ਚੜ੍ਹਾਦੂੰ ਕੁੱਤੀਆਂ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...