Fact Check : ਨੇਪਾਲ ਦੀ ਪੁਰਾਣੀ ਤਸਵੀਰ ਭਾਰਤ ਦੇ ਨਾਂ ‘ਤੇ ਵਾਇਰਲ, ਇਸ ਤਸਵੀਰ ਦਾ ਲੋਕਡਾਊਨ ਨਾਲ ਨਹੀਂ ਹੈ ਕੋਈ ਸਬੰਧ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਅਸਲ ਵਿਚ ਨੇਪਾਲ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਲੋਕਡਾਊਨ ਨਾਲ ਜੋੜਦੇ ਹੋਏ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- By: Ashish Maharishi
- Published: May 26, 2020 at 05:44 PM
- Updated: Aug 30, 2020 at 07:58 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਲੋਕਡਾਊਨ ਵਿਚਕਾਰ ਫਸੇ ਮਜਦੂਰਾਂ ਦਾ ਆਪਣੇ ਪਿੰਡ ਦੀ ਤਰਫ ਜਾਣਾ ਜਾਰੀ ਹੈ। ਇਸੇ ਵਿਚਕਾਰ ਇੱਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਨੂੰ ਕੁਝ ਲੋਕ ਭਾਰਤ ਦਾ ਦੱਸ ਰਹੇ ਹਨ। ਇਸ ਤਸਵੀਰ ਵਿਚ ਇੱਕ ਔਰਤ ਆਪਣੀ ਪਿੱਠ ‘ਤੇ ਦੁਪੱਟੇ ਨਾਲ ਆਪਣੇ ਬੱਚੇ ਨੂੰ ਬੰਨ੍ਹੇ ਹੋਏ ਸਾਈਕਲ ਚਲਾਉਂਦੀ ਹੋਈ ਦਿੱਸ ਰਹੀ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਅਸਲ ਵਿਚ ਨੇਪਾਲ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਲੋਕਡਾਊਨ ਨਾਲ ਜੋੜਦੇ ਹੋਏ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ?
Vickram swami ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: न्यू इंडिया का सच! (ਪੰਜਾਬੀ ਅਨੁਵਾਦ: ਨਵੇਂ ਇੰਡੀਆ ਦਾ ਸੱਚ)
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਸਬਤੋਂ ਪੁਰਾਣੀ ਤਸਵੀਰ 2017 ਦੀ ਮਿਲੀ। Pinterest ‘ਤੇ ਅਪਲੋਡ ਇਸ ਤਸਵੀਰ ਨੂੰ ਨੇਪਾਲ ਦੇ ਨੇਪਾਲਗੰਜ ਦੀ ਦੱਸਿਆ ਗਿਆ।
ਸਰਚ ਦੌਰਾਨ ਸਾਨੂੰ ਅਸਲੀ ਤਸਵੀਰ EPA ਦੀ ਵੈੱਬਸਾਈਟ ‘ਤੇ ਮਿਲੀ। ਇਹ ਤਸਵੀਰ ਨੇਪਾਲ ਦੀ ਹੈ। ਇਸਨੂੰ ਫੋਟੋਗ੍ਰਾਫਰ ਨਰੇਂਦਰ ਸ਼੍ਰੇਸ਼ਠ ਨੇ ਕਲਿਕ ਕੀਤਾ ਸੀ। ਕੈਪਸ਼ਨ ਅਨੁਸਾਰ, ਨੇਪਾਲਗੰਜ ਵਿਚ ਇੱਕ ਔਰਤ ਆਪਣੇ ਬੱਚੇ ਨੂੰ ਆਪਣੀ ਪਿੱਠ ‘ਤੇ ਬੰਨ੍ਹ ਕੇ ਸਾਈਕਲ ਚਲਾਉਂਦੇ ਹੋਏ ਲੈ ਕੇ ਜਾ ਰਹੀ ਹੈ। ਤਸਵੀਰ ਨੂੰ 29 ਜੂਨ 2012 ਨੂੰ ਕਲਿਕ ਕੀਤਾ ਗਿਆ ਸੀ।
ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਨੇਪਾਲ ਦੇ ਫੋਟੋਗ੍ਰਾਫਰ ਨਰੇਂਦਰ ਸ਼੍ਰੇਸ਼ਠ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਭਾਰਤ ਵਿਚ ਵਾਇਰਲ ਤਸਵੀਰ ਨੇਪਾਲ ਦੀ ਹੈ। ਇਸਨੂੰ ਉਨ੍ਹਾਂ ਨੇ ਹੀ ਕਲਿਕ ਕੀਤਾ ਸੀ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Vickram swami ਨਾਂ ਦਾ ਫੇਸਬੁੱਕ ਯੂਜ਼ਰ।
ਡਿਸਕਲੇਮਰ: ਇਸ ਸਟੋਰੀ ਵਿਚੋਂ ਕੁਝ ਗੈਰ ਜ਼ਰੂਰੀ ਆਂਕੜੇ ਹਟਾਉਂਦੇ ਹੋਏ ਇਸਨੂੰ ਅਪਡੇਟ ਕੀਤਾ ਗਿਆ ਹੈ। ਸਟੋਰੀ ਨੂੰ ਅਪਡੇਟ ਕੀਤੇ ਜਾਣ ਦੀ ਪ੍ਰਕ੍ਰਿਆ SoP ਮੁਤਾਬਕ ਹੈ ਅਤੇ ਇਸਦੇ ਨਤੀਜੇ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਅਸਲ ਵਿਚ ਨੇਪਾਲ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਲੋਕਡਾਊਨ ਨਾਲ ਜੋੜਦੇ ਹੋਏ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- Claim Review : ਇੱਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਨੂੰ ਕੁਝ ਲੋਕ ਭਾਰਤ ਦਾ ਦੱਸ ਰਹੇ ਹਨ। ਇਸ ਤਸਵੀਰ ਵਿਚ ਇੱਕ ਔਰਤ ਆਪਣੀ ਪਿੱਠ 'ਤੇ ਦੁਪੱਟੇ ਨਾਲ ਆਪਣੇ ਬੱਚੇ ਨੂੰ ਬੰਨ੍ਹੇ ਹੋਏ ਸਾਈਕਲ ਚਲਾਉਂਦੀ ਹੋਈ ਦਿੱਸ ਰਹੀ ਹੈ।
- Claimed By : FB User- Vickram Swami
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...