Fact Check: ਇਹ ਅਫਗਾਨਿਸਤਾਨ ਤੋਂ ਸੁਰਕ੍ਸ਼ਿਤ ਕੱਢੇ ਗਏ ਭਾਰਤੀਆਂ ਦੀ ਤਸਵੀਰ ਨਹੀਂ , 2013 ਵਿੱਚ ਫ਼ਿਲਪੀਨਜ਼ ਦੇ ਬਚਾਅ ਅਭਿਆਨ ਦੀ ਫੋਟੋ ਹੈ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ C-17 ਵਿਮਾਨ ਤੋਂ 800 ਭਾਰਤੀਆਂ ਨੂੰ ਸੁਰੱਖਿਅਤ ਨਿਕਾਲੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ 17 ਨਵੰਬਰ 2013 ਦੀ ਫਿਲੀਪੀਂਸ ਦੀ ਹੈ, ਜਦੋਂ ਕਰੀਬ 670 ਤੋਂ ਵੱਧ ਲੋਕਾਂ ਨੂੰ ਚੱਕਰਵਾਤੀ ਤੂਫਾਨ ਹੈਯਾਨ ਕਾਰਨ ਟਾਕਲੋਬਾਨ ਤੋਂ ਕੱਢ ਕੇ ਮਨੀਲਾ ਲਿਜਾਇਆ ਗਿਆ ਸੀ। ਇਹ ਬਚਾਅ ਅਭਿਆਨ ਨੂੰ C-17 ਗਲੋਬਮਾਸਟਰ III ਦੇ ਰਾਹੀਂ ਪੂਰਾ ਕੀਤਾ ਗਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੀ ਮੁਹਿੰਮ ਚ ਲੱਗੇ ਹੋਏ ਹਨ। ਇਸ ਸੰਦਰਭ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੇ C17 ਵਿਮਾਨ ਤੋਂ ਭਾਰਤ ਲਿਆਂਦੇ ਲੋਕਾਂ ਦੀ ਤਸਵੀਰ ਹੈ, ਜਿਸ ਵਿੱਚ 800 ਲੋਕਾਂ ਨੂੰ ਉਥੋਂ ਸੁਰੱਖਿਅਤ ਕੱਢਿਆ ਗਿਆ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਭਾਰਤ ਨੇ ਅਫਗਾਨਿਸਤਾਨ ਦੂਤਾਵਾਸ ਵਿੱਚ ਤਾਇਨਾਤ ਆਪਣੇ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ, ਪਰ ਵਾਇਰਲ ਹੋ ਰਹੀ ਤਸਵੀਰ ਭਾਰਤ ਦੇ ਇਸ ਬਚਾਅ ਅਭਿਆਨ ਦੀ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡਿਆ ਯੂਜ਼ਰ ‘Simple’ਨੇ ਵਾਇਰਲ ਤਸਵੀਰ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ , ”IAF C17 airlifts from Kabul airport with 800 Indians. A record which previously stood at 670.”

ਕਾਬੁਲ ਤੋਂ ਕੱਢੇ ਗਏ ਭਾਰਤੀਆਂ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ

ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਫੇਸਬੁੱਕ ਯੂਜ਼ਰ ‘Rajnish Singh’ ਨੇ ਵੀ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਕਾਬੁਲ ਤੋਂ ਕੱਢੇ ਗਏ ਭਾਰਤੀਆਂ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ

ਪੜਤਾਲ

ਨਿਊਜ਼ ਸਰਚ ਵਿੱਚ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਤਾਲਿਬਾਨ ਦੇ ਕਬਜੇ ਦੇ ਬਾਅਦ ਅਫਗਾਨਿਸਤਾਨ ਵਿੱਚ ਤਾਇਨਾਤ ਭਾਰਤੀ ਅਧਿਕਾਰੀਆਂ ਅਤੇ ਸੁਰਕ੍ਸ਼ਾ ਬਲਾਂ ਨੂੰ ਉਥੋਂ ਸੁਰਕ੍ਸ਼ਿਤ ਕੱਢ ਕਰ ਭਾਰਤ ਲਿਆਏ ਜਾਣ ਦਾ ਜ਼ਿਕਰ ਹੈ। ਨਿਊਜ਼ ਏਜੰਸੀ ਏਐਨਆਈ ਦੇ ਹੈਂਡਲ ਤੋਂ ਕੀਤੇ ਗਏ ਟਵੀਟ ਦੇ ਅਨੁਸਾਰ, ਕਾਬੁਲ ਵਿੱਚ ਕੰਮ ਕਰਨ ਵਾਲੇ ਭਾਰਤੀ ਅਧਿਕਾਰੀਆਂ ਨੂੰ ਲੈ ਕੇ ਹਵਾਈ ਸੈਨਾ ਦਾ C-17 ਵਿਮਾਨ ਗੁਜਰਾਤ ਦੇ ਜਾਮਨਗਰ ਏਅਰਪੋਰਟ ਤੇ ਉੱਤਰਿਆ। ਇਸ ਦੇ ਨਾਲ ਹੀ ਦੋ ਹੋਰ ਹਵਾਈ ਸੈਨਾ ਦੇ ਵਿਮਾਨ ਹਿੰਡਨ ਏਅਰਬੇਸ ਤੇ ਵੀ ਉਤਰੇ, ਜਿਨ੍ਹਾਂ ਨੇ ਕਾਬੁਲ ਤੋਂ ਉਡਾਣ ਭਰੀ ਸੀ।

17 ਅਗਸਤ 2021 ਨੂੰ ਦ ਹਿੰਦੂ ਦੀ ਵੈਬਸਾਈਟ ਤੇ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ, ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 140 ਲੋਕ (120 ਦੂਤਾਵਾਸ ਦੇ ਕਰਮਚਾਰੀ ਅਤੇ ਸੁਰੱਖਿਆ ਬਲ, 16 ਸਮਾਨੀਯ ਨਾਗਰਿਕ ਅਤੇ ਚਾਰ ਮੀਡੀਆਕਰਮੀ ) ਦਿੱਲੀ ਲਿਆਂਦੇ ਗਏ। ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਨੇ C-17 ਵਿਮਾਨ ਦੀ ਵਰਤੋਂ ਕੀਤੀ।

17 ਅਗਸਤ 2021 ਨੂੰ ਦ ਹਿੰਦੂ ਦੀ ਵੈਬਸਾਈਟ ‘ਤੇ ਪ੍ਰਕਾਸ਼ਤ ਰਿਪੋਰਟ

ਦ ਹਿੰਦੂ ਦੀ ਇੱਕ ਹੋਰ ਰਿਪੋਰਟ ਅਨੁਸਾਰ, ਇਸ ਤੋਂ ਪਹਿਲਾਂ 16 ਅਗਸਤ ਨੂੰ C-17 ਵਿਮਾਨ ਰਾਹੀਂ 40 ਰਾਜਨਾਇਕ ਅਤੇ ਹੋਰਾਂ ਲੋਕਾਂ ਨੂੰ ਭਾਰਤ ਲਿਆਂਦਾ ਗਿਆ ਸੀ। ਇੱਕ ਹੋਰ ਰਿਪੋਰਟ ਅਨੁਸਾਰ,15 ਅਗਸਤ ਨੂੰ ਏਅਰ ਇੰਡੀਆ ਦੇ ਵਿਮਾਨ ਰਾਹੀਂ ਕਾਬੁਲ ਤੋਂ 129 ਭਾਰਤੀਆਂ ਨੂੰ ਦਿੱਲੀ ਵਾਪਸ ਲਿਆਂਦਾ ਗਿਆ।

ਕਿਸੇ ਵੀ ਰਿਪੋਰਟ ਵਿੱਚ, ਸਾਨੂੰ ਇਹ ਤਸਵੀਰ ਨਹੀਂ ਮਿਲੀ ਜੋ ਵਾਇਰਲ ਹੋ ਰਹੀ ਹੈ। ਨਾਲ ਹੀ ਸਾਨੂੰ ਇਹ ਜਾਣਕਾਰੀ ਕਿਸੇ ਵੀ ਰਿਪੋਰਟ ਵਿੱਚ ਨਹੀਂ ਮਿਲੀ, ਜਿਸ ਵਿੱਚ ਇੱਕੋ ਸਮੇਂ C-17 ਵਿਮਾਨ ਰਾਹੀਂ 800 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਜਾਣਕਾਰੀ ਹੋਵੇ। ਤੇਜ ਟੀਵੀ ਦੇ ਟਵਿੱਟਰ ਹੈਂਡਲ ਤੋਂ 18 ਅਗਸਤ ਨੂੰ ਕੀਤੇ ਗਏ ਟਵੀਟ ਅਨੁਸਾਰ, ਅਫਗਾਨਿਸਤਾਨ ਤੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ, ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਲਿਆਂਦੇ ਜਾਣ ਤੋਂ ਬਾਅਦ ਹੋਰ ਭਾਰਤੀਆਂ ਨੂੰ ਉਥੋਂ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

https://twitter.com/TezChannel/status/1427846384112132098

ਰਿਪੋਰਟ ਦੇ ਅਨੁਸਾਰ, ਹੁਣ ਤੱਕ 1600 ਤੋਂ ਵੱਧ ਭਾਰਤੀਆਂ ਨੇ ਅਫਗਾਨਿਸਤਾਨ ਤੋਂ ਨਿਕਲਣ ਲਈ ਭਾਰਤੀ ਦੂਤਾਵਾਸ ਤੋਂ ਮਦਦ ਦੀ ਗੁਹਾਰ ਲਾਇ ਹੈ।

ਵਾਇਰਲ ਹੋ ਰਹੀ ਤਸਵੀਰ ਦੇ ਅਸਲ ਸਰੋਤ ਨੂੰ ਜਾਣਨ ਲਈ, ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ। ਖੋਜ ਵਿੱਚ ਸਾਨੂੰ ਇਹ ਤਸਵੀਰ ਅਮਰੀਕੀ ਏਅਰ ਫੋਰਸ ਦੀ ਵੈਬਸਾਈਟ ਤੇ ਲੱਗੀ ਮਿਲੀ।

ਅਮਰੀਕੀ ਏਅਰ ਫੋਰਸ ਦੀ ਵੈੱਬਸਾਈਟwww.af.mil ਤੇ ਲੱਗੀ ਤਸਵੀਰ

ਦਿੱਤੀ ਗਈ ਜਾਣਕਾਰੀ ਅਨੁਸਾਰ, ‘ਫਿਲੀਪੀਨਜ਼ ਵਿੱਚ 17 ਨਵੰਬਰ 2013 ਨੂੰ ਚੱਕਰਵਾਤੀ ਤੂਫਾਨ ਹੈਯਾਨ ਦੇ ਕਾਰਨ, ਅਮਰੀਕੀ ਏਅਰ ਫੋਰਸ ਨੇ C-17 ਗਲੋਬਮਾਸਟਰ III ਦੀ ਮਦਦ ਨਾਲ 670 ਲੋਕਾਂ ਨੂੰ ਸੁਰਕ੍ਸ਼ਿਤ ਕੱਢਿਆ ਗਿਆ ਸੀ।’

ਇਸੇ ਤਸਵੀਰ ਨੂੰ ਅਫਗਾਨਿਸਤਾਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢੇ ਜਾਣ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਵਾਇਰਲ ਤਸਵੀਰ ਦੇ ਸੰਬੰਧ ਵਿੱਚ ਭਾਰਤੀ ਵਾਯੂ ਸੈਨਾ ਦੇ ਇੱਕ ਅਧਿਕਾਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਭਾਰਤੀ ਹਵਾਈ ਸੈਨਾ ਨੇ ਕਾਬੁਲ ਤੋਂ ਭਾਰਤੀ ਰਾਜਨਾਇਕਾਂ ਅਤੇ ਹੋਰ ਅਧਿਕਾਰੀਆਂ ਨੂੰ ਕੱਢਣ ਲਈ C-17 ਵਿਮਾਨ ਦੀ ਵਰਤੋਂ ਕੀਤੀ ਅਤੇ ਲੋਕਾਂ ਨੂੰ ਉਥੋਂ ਸੁਰਕ੍ਸ਼ਿਤ ਕੱਢਿਆ ਵੀ ਗਿਆ ਹੈ। ਪਰ ਇਹ ਤਸਵੀਰ ਕਿਸੇ ਭਾਰਤੀ ਬਚਾਅ ਅਭਿਆਨ ਦੀ ਨਹੀਂ ਹੈ।

ਨਿਊਜ਼ ਸਰਚ ਵਿੱਚ ਸਾਨੂੰ ਉਹ ਤਸਵੀਰ ਵੀ ਮਿਲੀ ਜਿਸ ਵਿੱਚ ਅਮਰੀਕੀ ਹਵਾਈ ਸੈਨਾ ਦੇ C-17 ਵਿਮਾਨ ਦੇ ਰਾਹੀਂ ਅਫਗਾਨੀ ਸ਼ਰਣਾਰਥੀਆਂ ਨੂੰ ਕਾਬੁਲ ਤੋਂ ਕਤਰ ਲਿਜਾਇਆ ਗਿਆ। ਰਿਪੋਰਟ ਦੇ ਅਨੁਸਾਰ, ਇਸ ਵਿਮਾਨ ਵਿੱਚ 640 ਅਫਗਾਨੀ ਨਾਗਰਿਕ ਸਵਾਰ ਸਨ, ਜਿਹਨਾਂ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਛੱਡ ਦਿੱਤਾ ਸੀ।

ਵਾਇਰਲ ਤਸਵੀਰ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਲਗਭਗ ਪੰਜ ਹਜ਼ਾਰ ਲੋਕ ਫੋਲੋ ਕਰਦੇ ਹਨ। ਉਨ੍ਹਾਂ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਦਿੱਲੀ ਦਾ ਵਸਨੀਕ ਦੱਸਿਆ ਹੈ।

ਨਤੀਜਾ: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ C-17 ਵਿਮਾਨ ਤੋਂ 800 ਭਾਰਤੀਆਂ ਨੂੰ ਸੁਰੱਖਿਅਤ ਨਿਕਾਲੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ 17 ਨਵੰਬਰ 2013 ਦੀ ਫਿਲੀਪੀਂਸ ਦੀ ਹੈ, ਜਦੋਂ ਕਰੀਬ 670 ਤੋਂ ਵੱਧ ਲੋਕਾਂ ਨੂੰ ਚੱਕਰਵਾਤੀ ਤੂਫਾਨ ਹੈਯਾਨ ਕਾਰਨ ਟਾਕਲੋਬਾਨ ਤੋਂ ਕੱਢ ਕੇ ਮਨੀਲਾ ਲਿਜਾਇਆ ਗਿਆ ਸੀ। ਇਹ ਬਚਾਅ ਅਭਿਆਨ ਨੂੰ C-17 ਗਲੋਬਮਾਸਟਰ III ਦੇ ਰਾਹੀਂ ਪੂਰਾ ਕੀਤਾ ਗਿਆ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts