Fact Check : ਖਾਲਿਸਤਾਨ ਦੇ ਸਮਰਥਨ ਦੀ ਇਹ ਤਸਵੀਰ 2013 ਦੀ ਹੈ, ਇਸਦਾ ਕਿਸਾਨ ਸੰਘਰਸ਼ ਨਾਲ ਨਹੀਂ ਹੈ ਸਬੰਧ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ 2013 ਦੀ ਇੱਕ ਤਸਵੀਰ ਨੂੰ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।

ਨਵੀਂ ਦਿੱਲੀ (Vishvas News)। ਦਿੱਲੀ ਦੀ ਸੀਮਾ ‘ਤੇ ਚਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਜਾਰੀ ਹੈ। ਹੁਣ ਇੱਕ ਪੁਰਾਣੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਲੋਕ ਇਹ ਝੂਠ ਫੈਲਾ ਰਹੇ ਹਨ ਕਿ ਖਾਲਿਸਤਾਨ ਨੂੰ ਸਮਰਥਨ ਕਰਦੀ ਇਹ ਤਸਵੀਰ ਕਿਸਾਨ ਸੰਘਰਸ਼ ਦੀ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ 2013 ਦੀ ਇੱਕ ਪੁਰਾਣੀ ਤਸਵੀਰ ਨੂੰ ਹੁਣ ਕੁਝ ਲੋਕ ਕਿਸਾਨ ਸੰਘਰਸ਼ ਖਿਲਾਫ ਵਰਤਦੇ ਹੋਏ ਫਰਜੀ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Balan Panda” ਨੇ 1 ਦਿਸੰਬਰ ਨੂੰ ਇੱਕ ਤਸਵੀਰ ਅਪਲੋਡ ਕਰਦਿਆਂ ਲਿਖਿਆ: “इनका आंदोलन किसान आंदोलन नही है! इनका मकसद खालिस्तान बनाना!! इसके पीछे कहीं न कहीं काँग्रेस और आपिया -गिरगिट है! बेचारों को किसान लिखना भी नहीं आता

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਟੂਲ ਦੇ ਜਰੀਏ ਲੱਭਣਾ ਸ਼ੁਰੂ ਕੀਤਾ। ਇਹ ਤਸਵੀਰ ਸਾਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਦੀ ਵੈੱਬਸਾਈਟ ‘ਤੇ ਵੱਖ-ਵੱਖ ਮਿਤੀ ਵਿਚ ਅਪਲੋਡ ਮਿਲੀ। ਜਦੋਂ ਅਸੀਂ ਟਾਈਮ ਲਾਈਨ ਟੂਲ ਦਾ ਇਸਤੇਮਾਲ ਕਰਦੇ ਹੋਏ ਅਸਲੀ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਸਾਨੂੰ ਇਹ ਤਸਵੀਰ ਗੇਟੀ ਇਮੇਜਸ ਦੀ ਵੈੱਬਸਾਈਟ ‘ਤੇ ਮਿਲੀ।

ਇਹ ਤਸਵੀਰ 6 ਜੂਨ 2013 ਨੂੰ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਚ ਕਲਿਕ ਕੀਤੀ ਗਈ ਸੀ। ਤਸਵੀਰ ਨੂੰ AFP ਦੇ ਨਰਿੰਦਰ ਨਾਨੁ (NARINDER NANU/AFP) ਨੇ ਖਿੱਚਿਆ ਸੀ। ਤਸਵੀਰ ਦੇ ਕੈਪਸ਼ਨ ਵਿਚ ਦੱਸਿਆ ਗਿਆ ਕਿ ਸਾਕਾ ਨੀਲਾ ਤਾਰਾ ਦੀ 29ਵੀਂ ਬਰਸੀ ‘ਤੇ ਹਰਮੰਦਿਰ ਸਾਹਿਬ ਵਿਚ ਕਈ ਸੰਗਠਨਾਂ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਪਲੇਕਾਰਡ ਦਿਖਾਏ।

ਪੜਤਾਲ ਦੇ ਅਗਲੇ ਚਰਣ ਵਿਚ ਵਿਸ਼ਵਾਸ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਤਸਵੀਰ ਨੂੰ ਦੇਖ ਕੇ ਦੱਸਿਆ ਕਿ ਇਹ ਤਸਵੀਰ ਪੁਰਾਣੀ ਹੈ। ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਇਸ ਤਸਵੀਰ ਨੂੰ ਫਰਜੀ ਦਾਅਵੇ ਨਾਲ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਲਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Balan Panda ਨਾਂ ਦਾ ਫੇਸਬੁੱਕ ਯੂਜ਼ਰ ,ਅਕਾਊਂਟ ਇੰਟਰੋ ਅਨੁਸਾਰ ਇਹ ਯੂਜ਼ਰ ਭੁਵਨੇਸ਼ਵਰ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ 2013 ਦੀ ਇੱਕ ਤਸਵੀਰ ਨੂੰ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts