ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਇਹ ਤਸਵੀਰ ਕਸ਼ਮੀਰ ਦੀ 2013 ਦੀ ਹੈ। ਇਸ ਤਸਵੀਰ ਦਾ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਨਾਲ ਕੋਈ ਸੰਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਤਸਵੀਰ ਵਿੱਚ, ਕੁਝ ਪੁਲਿਸ ਕਰਮਚਾਰੀਆਂ ਨੂੰ ਸੜਕ ਤੇ ਡਿੱਗੇ ਖੂਨ ਨੂੰ ਧੋਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਦੀ ਇਹ ਤਸਵੀਰ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਸਾਬਿਤ ਹੋਇਆ। ਇਹ ਤਸਵੀਰ ਕਸ਼ਮੀਰ ਦੀ 2013 ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ‘ਤੇ ‘ ਕਿਸਾਨ ਦੀ ਸਵਾਮੀਨਾਥਨ ਰਿਪੋਰਟ ਅਤੇ ਕਰਜ ਮੁਕਤੀ ਲਾਗੂ ਹੋ ‘ਨਾਂ ਦੇ ਪੇਜ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਬਹੁਤ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਦਾ ਖੂਨ ਸੜਕਾਂ ਤੇ ਵਹਿ ਰਿਹਾ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਹਨ ਅਤੇ ਬਾਅਦ ਵਿੱਚ ਤੁਸੀਂ ਆਪ ਵੇਖ ਲੋ।”
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।
ਪੜਤਾਲ
ਪੋਸਟ ਦੀ ਜਾਂਚ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ 23-ਸਤੰਬਰ -2013 ਨੂੰ indianexpress.com ‘ਤੇ ਪ੍ਰਕਾਸ਼ਿਤ ਮਿਲੀ। ਤਸਵੀਰ ਦੇ ਨਾਲ ਲਿਖਿਆ ਸੀ, “ਸ਼੍ਰੀਨਗਰ ਵਿੱਚ ਅੱਤਵਾਦੀ ਹਮਲੇ ਵਿੱਚ ਸੀ.ਆਈ.ਐਸ.ਐਫ ਜਵਾਨ ਸ਼ਹੀਦ”
ਇਹੀ ਤਸਵੀਰ ਦੂਜੇ ਐਂਗਲ ਨਾਲ www.alamy.com ‘ਤੇ ਵੀ ਮਿਲੀ। ਇਸਦੇ ਅਨੁਸਾਰ, “ਭਾਰਤੀ ਪੁਲਿਸ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਇਕਬਾਲ ਪਾਰਕ ਖੇਤਰ ਵਿੱਚ ਖੂਨ ਨਾਲ ਲੱਥ- ਪੱਥ ਸੜਕ ਨੂੰ ਧੋਦੇ ਹਨ, ਜਿੱਥੇ 23/9/2013 ਨੂੰ ਸੀ.ਆਈ.ਐਸ ਐਫ ਦੇ ਦੋ ਜਵਾਨਾਂ ਦੀ ਗੋਲੀ ਮਾਰ ਕਰ ਹੱਤਿਆ ਕਰ ਦਿੱਤੀ ਗਈ ਸੀ।”
ਅਸੀਂ ਇਸ ਸਬੰਧ ਵਿੱਚ ਜਾਗਰਨ ਸ਼੍ਰੀਨਗਰ ਦੇ ਬਿਉਰੋ ਚੀਫ ਨਵੀਨ ਨਵਾਜ਼ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਤਸਵੀਰ 23/9/2013 ਨੂੰ ਕਸ਼ਮੀਰ ਦੀ ਹੈ, ਜਦੋਂ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਇਕਬਾਲ ਪਾਰਕ ਇਲਾਕੇ ਵਿੱਚ ਸੀ.ਆਈ.ਐਸ.ਐਫ ਦੇ ਦੋ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਤੁਹਾਨੂੰ ਦੱਸ ਦੇਈਏ, “ਹਰਿਆਣਾ ਪੁਲਿਸ ਨੇ ਸ਼ਨੀਵਾਰ (28 ਅਗਸਤ) ਨੂੰ ਕਰਨਾਲ ਦੇ ਬਸਤਰ ਟੋਲ ਪਲਾਜ਼ਾ ਖੇਤਰ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਸੀ, ਜਿਸ ਨਾਲ ਰਾਜਮਾਰਗ ਉੱਤੇ ਆਵਾਜਾਈ ਬਾਧਿਤ ਹੋ ਗਈ ਅਤੇ ਘੱਟੋ ਘੱਟ 10 ਲੋਕ ਜ਼ਖਮੀ ਹੋ ਗਏ। ਕੁਝ ਲੋਕ ਕਿਸਾਨਾਂ ‘ਤੇ ਲਾਠੀਚਾਰਜ ਦਾ ਵਿਰੋਧ ਕਰ ਰਹੇ ਸਨ ਜਦੋਂ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਰਾਜ ਭਾਜਪਾ ਪ੍ਰਮੁੱਖ ਓ.ਪੀ ਧਨਖੜ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਪੋਸਟ ਨੂੰ ਕਿਸਾਨ ਦੀ ਸਵਾਮੀਨਾਥਨ ਰਿਪੋਰਟ ਅਤੇ ਕਰਜ ਮੁਕਤੀ ਲਾਗੂ ਹੋ ਨਾਂ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ। ਅਸੀਂ ਪੇਜ ਨੂੰ ਸਕੈਨ ਕੀਤਾ ਅਤੇ ਪਾਇਆ ਕਿ ਪੇਜ ਦੇ 33,791 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਇਹ ਤਸਵੀਰ ਕਸ਼ਮੀਰ ਦੀ 2013 ਦੀ ਹੈ। ਇਸ ਤਸਵੀਰ ਦਾ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਨਾਲ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।