ਸਾਲ 2015 ਵਿੱਚ, ਸੀਰੀਆ ਦੇ ਇਦਲੀਬ ਪ੍ਰਾਂਤ ਵਿੱਚ, ਅਲ-ਕਾਇਦਾ ਦੇ ਸਹਿਯੋਗੀ ਸੰਗਠਨ ਅਲ-ਨੁਸਰਾ ਦੇ ਅੱਤਵਾਦੀਆਂ ਨੇ ਵੇਸ਼ਿਆਵ੍ਰਿਤੀ ਦੇ ਸ਼ੱਕ ਵਿੱਚ ਇੱਕ ਔਰਤ ਦੀ ਸਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਵੀਡੀਓ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਕ ਵੀਡੀਓ ਚ ਔਰਤ ਦੀ ਸਰੇਆਮ ਗੋਲੀ ਮਾਰਕਰ ਹੱਤਿਆ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਿਸੀ ਤੋਂ ਬਾਅਦ ਤਾਲਿਬਾਨੀ ਅੱਤਵਾਦੀਆਂ ਨੇ ਸਰੇਆਮ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ , ਕਿਉਂਕਿ ਉਹ ਘਰ ਤੋਂ ਇਕੱਲੀ ਹੀ ਬਾਹਰ ਨਿਕਲੀ ਸੀ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਅਫਗਾਨਿਸਤਾਨ ਦਾ ਨਹੀਂ , ਬਲਕਿ ਸਿਰਿਆ ਵਿੱਚ 2015 ਦੀ ਘਟਨਾ ਨਾਲ ਸੰਬੰਧਿਤ ਹੈ, ਜਦੋਂ ਅਲ ਨੁਸਰਾ ਆਤੰਕੀ ਸੰਗਠਨ ਦੇ ਅੱਤਵਾਦੀਆਂ ਨੇ ਸਰੇਆਮ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘NationFirst’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦਿਆਂ ਲਿਖਿਆ, “
ਕੋਈ ਬੁੱਧੀਜੀਵੀ ਦੱਸੇਗਾ ਕਿ ਕੀ ਆਹੀ ਇਸਲਾਮ ਦਾ ਅਸਲੀ ਰੂਪ ਹੈ?
ਕੀ ਇੱਕ ਔਰਤ ਨੇ ਜੇਕਰ ਤੁਹਾਡੇ ਹਿਸਾਬ ਤੋਂ ਕੱਪੜੇ ਨਹੀਂ ਪਹਿਨੇ ਹੈਂ , ਤਾਂ ਤੁਸੀਂ ਉਸ ਦੀ ਹੱਤਿਆ ਕਰ ਦਿਓ ਤਾਲਿਬਾਨ ਸ਼ਾਸਨ ਦਾ ਆਤੰਕ ਸ਼ੁਰੂ ਔਰਤ ਦੀ ਹੱਤਿਆ ਸਿਰਫ ਇਸ ਲਈ ਕਿਉਂਕਿ ਉਹ ਘਰ ਤੋਂ ਬਾਹਰ ਨਿਕਲੀ। ਤਾਲਿਬਾਨੀ ਸੋਚ ਵਿੱਚ ਕਦੇ ਵੀ ਔਰਤਾਂ ਅਤੇ ਬੱਚੇ ਸੁਰੱਖਿਅਤ ਨਹੀਂ ਹਨ।
ਹਿੰਦੁਸਤਾਨ ਵਿੱਚ ਵੀ ਤਾਲਿਬਾਨੀ ਸੋਚ ਦੇ ਬਹੁਤ ਸਾਰੇ ਲੋਕ ਹਨ, ਇਹਨਾਂ ਨੂੰ ਤੁਰੰਤ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇ ਅਜਿਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ।
ਪੜਤਾਲ ਕੀਤੇ ਜਾਣ ਤੱਕ ਇਸ ਵੀਡੀਓ ਨੂੰ ਕਰੀਬ 12 ਹਾਜ਼ਰ ਤੋਂ ਵੱਧ ਬਾਰ ਦੇਖਿਆ ਜਾ ਚੁੱਕਿਆ ਹੈ।
ਪੜਤਾਲ
InVID ਟੂਲ ਦੀ ਮਦਦ ਤੋਂ ਮਿਲੇ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਕਈ ਪੁਰਾਣੀਆਂ ਰਿਪੋਰਟਾਂ ਅਤੇ ਬਲੋਗਸ ਦੇ ਲਿੰਕ ਮਿਲੇ, ਜਿਸ ਵਿੱਚ ਇਸ ਘਟਨਾ ਦਾ ਜ਼ਿਕਰ ਸੀ। noozyes.blogspot.com ਅਤੇ myseligreporters.blogspot.com ਤੇ ਸਾਨੂੰ 15 ਜਨਵਰੀ 2015 ਨੂੰ ਪ੍ਰਕਾਸ਼ਿਤ ਬਲੌਗਸ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਦੇਖੇ ਜਾ ਸਕਦੇ ਹੈ। ਦੋਨਾਂ ਹੀ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਾਲ 2015 ਵਿੱਚ ਸੀਰੀਆ ਨਾਲ ਸੰਬੰਧਿਤ ਹੈ।
ਬਲੌਗ ਵਿੱਚ ਇਸ ਘਟਨਾ ਦੀ ਰਿਪੋਰਟਿੰਗ ਸੋਸ਼ਲ ਮੀਡੀਆ ਵੀਡੀਓ ਦੇ ਅਧਾਰ ਤੇ ਕੀਤੀ ਗਈ ਹੈ। ਅਧਿਕਾਰਿਤ ਰੂਪ ਤੋਂ ਪੁਸ਼ਟੀ ਲਈ, ਅਸੀਂ ਇੱਕ ਵਾਰ ਫਿਰ ਤੋਂ ਕੀਵਰਡਸ ਦੇ ਨਾਲ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ ਅਤੇ ਸਾਨੂੰ dailymail.co.uk ਦੀ ਵੈਬਸਾਈਟ ਤੇ 15 ਜਨਵਰੀ 2015 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਇਸ ਘਟਨਾ ਦਾ ਵੇਰਵਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਲੱਗੀ ਤਸਵੀਰਾਂ ਵਾਇਰਲ ਵੀਡੀਓ ਨਾਲ ਮੇਲ ਖਾਂਦੀਆਂ ਹਨ।
ਰਿਪੋਰਟ ਦੇ ਅਨੁਸਾਰ, ਅਲ-ਕਾਇਦਾ ਦੇ ਅੱਤਵਾਦੀਆਂ ਨੇ ਵੇਸ਼ਿਆਵ੍ਰਿਤੀ ਦੇ ਆਰੋਪ ਵਿੱਚ ਔਰਤ ਨੂੰ ਇਸਲਾਮੀ ਕਾਨੂੰਨ ਦੇ ਤਹਿਤ ਦੋਸ਼ੀ ਮੰਨਦੇ ਹੋਏ ਮੌਕੇ ‘ਤੇ ਹੀ ਗੋਲੀ ਮਾਰ ਕਰ ਉਸਦੀ ਹੱਤਿਆ ਕਰ ਦਿੱਤੀ।
ਨਿਊਜ਼ ਸਰਚ ਵਿੱਚ ਸਾਨੂੰ vice.com ਦੀ ਵੈਬਸਾਈਟ ਤੇ 16 ਜਨਵਰੀ 2015 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਇਸ ਘਟਨਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਵਿੱਚ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ (ਐਸਓਐਚਆਰ) ਦੇ ਹਵਾਲੇ ਤੋਂ ਦੱਸਿਆ ਗਿਆ ਹੈ, ‘ਅਲ ਨੁਸਰਾ ਫਰੰਟ (ਆਤੰਕੀ ਸੰਗਠਨ ਅਲ ਕਾਇਦਾ ਦਾ ਸਹਿਯੋਗੀ ਸੰਗਠਨ ) ਦੇ ਅੱਤਵਾਦੀਆਂ ਨੇ ਸੀਰੀਆ ਦੇ ਪੱਛਮੀ-ਉੱਤਰ ਪ੍ਰਾਂਤ ਇਦਲੀਬ ਵਿੱਚ ਵੇਸ਼ਿਆਵ੍ਰਿਤੀ ਦੇ ਆਰੋਪ ਵਿੱਚ ਇੱਕ ਮਹਿਲਾ ਦੀ ਸਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਫੇਸਬੁੱਕ ਤੇ ਸ਼ੇਅਰ ਕਰਨ ਵਾਲੇ ਪੇਜ ਨੂੰ ਫੇਸਬੁੱਕ ਤੇ ਕਰੀਬ ਇੱਕ ਲੱਖ ਲੋਕ ਫੋਲੋ ਕਰਦੇ ਹਨ।
ਨਤੀਜਾ: ਸਾਲ 2015 ਵਿੱਚ, ਸੀਰੀਆ ਦੇ ਇਦਲੀਬ ਪ੍ਰਾਂਤ ਵਿੱਚ, ਅਲ-ਕਾਇਦਾ ਦੇ ਸਹਿਯੋਗੀ ਸੰਗਠਨ ਅਲ-ਨੁਸਰਾ ਦੇ ਅੱਤਵਾਦੀਆਂ ਨੇ ਵੇਸ਼ਿਆਵ੍ਰਿਤੀ ਦੇ ਸ਼ੱਕ ਵਿੱਚ ਇੱਕ ਔਰਤ ਦੀ ਸਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਵੀਡੀਓ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।