ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਨਾ ਤਾਂ ਨੋਬੇਲਿਸ੍ਟ ਲਿਊਕ ਮੋਂਟੈਗ੍ਰੀਯਰ ਨੇ ਨਾ ਤਾਂ ਇਹ ਕਿਹਾ ਹੈ ਕਿ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ ਅਤੇ ਨਾ ਹੀ ਇਹ ਦਾਅਵਾ ਸਹੀ ਹੈ। ਲਿਊਕ ਮੋਂਟੈਗ੍ਰੀਯਰ ਦੇ ਜ਼ਰੀਏ ਉਨ੍ਹਾਂ ਦੇ ਇੰਟਰਵਿਊ ਵਿੱਚ ਕੀਤੇ ਗਏ ਦਾਅਵੇ ‘ ਕੋਰੋਨਾ ਦੇ ਨਵੇਂ ਵੇਰੀਐਂਟ ਵੈਕਸੀਨ ਦੇ ਕਾਰਨ ਆਏ ਹਨ’ ਅਤੇ ‘ ਇਹ ਵਾਇਰਸ ਦਵਾਰਾ ਬਣਾਏ ਐਂਟੀਬੌਡੀਜ਼ ਹਨ, ਜਿਹੜੇ ਇਨਫੈਕਸ਼ਨ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਬਣਾਉਂਦੇ ਹੈ” ਵੀ ਗ਼ਲਤ ਹੈ। ਵੈਕਸੀਨ ਦੇ ਕਾਰਨ ਵਾਇਰਸ ਦੇ ਮਯੁਟੇਂਸ਼ਨ ਜਾਂ ਵੇਰੀਐਂਟ ਨਹੀਂ ਬਣਦੇ। ਸ਼ਰੀਰ ਦੇ ਐਂਟੀਬੌਡੀਜ਼ ਦੇ ਕਾਰਨ ਵਾਇਰਸ ਆਪਣਾ ਰੂਪ ਬਦਲ ਸਕਦਾ ਹੈ ਪਰੰਤੂ ਸ਼ਰੀਰ ਵਿਚ ਐਂਟੀਬੌਡੀਜ਼ ਸਿਰਫ ਵੈਕਸੀਨ ਤੋਂ ਹੀ ਨਹੀਂ ਬਣਦਾ। ਇਸ ਲਈ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ ਕਿ ਕਿਸੇ ਵੀ ਵੈਕਸੀਨ ਦੇ ਕਾਰਨ ਵਾਇਰਸ ਦੇ ਵੇਰੀਐਂਟਸ ਬਣਦੇ ਹਨ ਜਾਂ ਉਸ ਵਿੱਚ ਮਯੁਟੇਸ਼ੰਸ ਹੁੰਦਾ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਫ਼੍ਰੇਂਚ ਨੋਬੇਲਿਸ੍ਟ ਲਿਊਕ ਮੋਂਟੈਗ੍ਰੀਯਰ ਦੇ ਨਾਮ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੇਯਰ ਫਾਊਂਡੇਸ਼ਨ ਯੂ ਐਸ ਏ ਦੁਆਰਾ ਅਨੁਵਾਦਿਤ ਅਤੇ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਮੋਂਟੈਗ੍ਰੀਯਰ ਨੇ ਕਿਹਾ ਹੈ ਕਿ ਜਿਹਨਾਂ ਲੋਕਾਂ ਨੇ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਹੈ। ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਅਤੇ ਦੋ ਸਾਲਾਂ ਦੇ ਅੰਦਰ ਹੀ ਮੌਤ ਹੋ ਜਾਵੇਗੀ। ਪੋਸਟ ਦੇ ਨਾਲ ਇੱਕ ਖ਼ਬਰ ਅਤੇ ਲਿਊਕ ਮੋਂਟੈਗ੍ਰੀਯਰ ਦੇ ਵਿਕੀਪੀਡੀਆ ਲਿੰਕ ਵੀ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਲਿਊਕ ਮੋਂਟੈਗ੍ਰੀਯਰ ਦੇ ਜ਼ਰੀਏ ਇੰਟਰਵਿਊ ਵਿੱਚ ਕੀਤੇ ਗਏ ਦਾਵਿਆਂ ਦੀ ਵੀ ਪੜਤਾਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ, ‘ਕੋਰੋਨਾ ਦੇ ਨਵੇਂ ਵੇਰੀਐਂਟ ਵੈਕਸੀਨ ਦੇ ਕਾਰਨ ਆਏ ਹਨ’ ਅਤੇ ‘ਇਹ ਵਾਇਰਸ ਦੁਆਰਾ ਬਣਾਈ ਗਈ ਐਂਟੀਬੌਡੀਜ਼ ਹਨ,ਜੋ ਇਨਫੈਕਸ਼ਨ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਹੁੰਦੇ ਹੈ’। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਪਾਇਆ ਕਿ ਇਹ ਤਮਾਮ ਦਾਅਵੇ ਬੇਬੁਨਿਆਦ ਹਨ।
ਨੋਬੇਲਿਸ੍ਟ ਲਿਊਕ ਮੋਂਟੈਗ੍ਰੀਯਰ ਨੇ ਨਾ ਹੀ ਇਹ ਕਿਹਾ ਹੈ ਕਿ ਟੀਕਾਕਰਣ ਕਰਵਾਉਣ ਵਾਲਿਆਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ ਅਤੇ ਨਾ ਹੀ ਇਹ ਦਾਅਵਾ ਸਹੀ ਹੈ। ਵਾਇਰਲ ਪੋਸਟ ਨਾਲ lifesitenews.com ਦੀ ਜਿਸ ਖ਼ਬਰ ਦਾ ਲਿੰਕ ਦਿੱਤਾ ਗਿਆ ਹੈ, ਉੱਥੇ ਵੀ ਸਾਨੂੰ ਇਹ ਬਿਆਨ ਨਹੀਂ ਮਿਲਿਆ। ਇਸਦੇ ਅਲਾਵਾ ਲਿਊਕ ਮੋਂਟੈਗ੍ਰੀਯਰ ਦੇ ਇੰਟਰਵਿਊ ਵਿੱਚ ਕੀਤੇ ਗਏ ਦਾਅਵੇ ਵੀ ਬੇਬੁਨਿਆਦ ਹੈ। ਸ਼ਰੀਰ ਦੇ ਐਂਟੀਬੌਡੀਜ਼ ਦੀ ਵਜ੍ਹਾ ਤੋਂ ਵਾਇਰਸ ਆਪਣਾ ਸਰੂਪ ਬਦਲ ਸਕਦਾ ਹੈ, ਲੇਕਿਨ ਸ਼ਰੀਰ ਵਿੱਚ ਐਂਟੀਬੌਡੀਜ਼ ਸਿਰਫ ਵੈਕਸੀਨ ਤੋਂ ਨਹੀਂ ਬਣਦੇ। WHO ਨੇ ਵੀ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਇਸਦਾ ਖੰਡਨ ਕੀਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਸੋਸ਼ਲ ਮੀਡਿਆ ਤੇ ਪ੍ਲੇਟਫੋਰਮਸ ਵਿੱਚ ਬਹੁਤ ਸਾਰੇ ਯੂਜ਼ਰਸ ਇਸ ਪੋਸਟ ਨੂੰ ਸ਼ੇਅਰ ਕਰ ਰਹੇ ਹਨ। ਉਹਨਾਂ ਵਿਚੋਂ ਹੀ ਇੱਕ ਯੂਜ਼ਰਸ ਸੂਬ੍ਰਤਾ ਚਟਰਜੀ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਲਿਖਿਆ ਸੀ, ਅਨੁਵਾਦਿਤ : ” ਸਭ ਟੀਕੇ ਲਗਾਉਣ ਵਾਲੇ ਲੋਕ 2 ਸਾਲ ਦੇ ਅੰਦਰ ਮਰ ਜਾਏਂਗੇ’ ਨੋਬਲ ਪੁਰਸਕਾਰ ਵਿਜੇਤਾ ਲਿਊਕ ਮੋਂਟੈਗ੍ਰੀਯਰ ਨੇ ਪੁਸ਼ਟੀ ਕੀਤੀ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਵੈਕਸੀਨ ਦਾ ਕੋਈ ਰੂਪ ਮਿਲਿਆ ਹੈ, ਉਹਨਾਂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਚੌਕਾਨੇ ਵਾਲੇ ਸਾਸ਼ਤਕਾਰ ਵਿੱਚ, ਦੁਨੀਆਂ ਦੇ ਸ਼ੀਰਸ਼ ਵਾਇਰਲੋਜਿਸਟ ਨੇ ਸਪਸ਼ਟ ਰੂਪ ਤੋਂ ਕਿਹਾ:” ਉਹਨਾਂ ਲੋਕਾਂ ਲਈ ਕੋਈ ਉਮੀਦ ਨਹੀਂ ਹੈ, ਅਤੇ ਉਹਨਾਂ ਲਈ ਕੋਈ ਸੰਭਾਵਿਤ ਇਲਾਜ਼ ਨਹੀਂ ਹੈ। ਸਾਨੂੰ ਲਾਸ਼ਾਂ ਨੂੰ ਭਸਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ” ਵੈਕਸੀਨ ਦੇ ਘਟਕਾਂ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨਕ ਪ੍ਰਤੀਭਾ ਨੇ ਹੋਰ ਪ੍ਰਮੁੱਖ ਵਾਇਰਲੋਜਿਸਟਾਂ ਦੇ ਦਾਅਵਿਆਂ ਦੀ ਹਮਾਇਤ ਕੀਤੀ. “ਉਹ ਸਾਰੇ ਐਂਟੀਬਾਡੀ ਨਿਰਭਰ ਵਾਧੇ ਦੁਆਰਾ ਮਰ ਜਾਣਗੇ ਅਤੇ ਕੁਝ ਨਹੀਂ ਕਿਹਾ ਜਾ ਸਕਦਾ.” “ਇਹ ਵੱਡੀ ਗਲਤੀ ਹੈ, ਹੈ ਨਾ?” ਇੱਕ ਵਿਗਿਆਨਕ ਗਲਤੀ ਦੇ ਨਾਲ ਨਾਲ ਇੱਕ ਮੈਡੀਕਲ ਗਲਤੀ ਵੀ। ਇਹ ਇੱਕ ਅਸਵੀਕਾਰਯੋਗ ਗਲਤੀ ਹੈ, ”ਮੋਂਟੈਗ੍ਰੀਯਰ ਨੇ ਕੱਲ੍ਹ ਰੇਅਰ ਫਾਉਂਡੇਸ਼ਨ ਯੂ.ਐਸ.ਏ ਦੁਆਰਾ ਅਨੁਵਾਦਿਤ ਅਤੇ ਪ੍ਰਕਾਸ਼ਤ ਕੀਤੇ ਇੱਕ ਇੰਟਰਵਿਊ ਵਿੱਚ ਕਿਹਾ। “ਇਤਿਹਾਸ ਦੀਆਂ ਕਿਤਾਬਾਂ ਇਹ ਦਿਖਾਉਣਗੀਆਂ, ਕਿਉਂਕਿ ਇਹ ਟੀਕਾਕਰਨ ਹੈ, ਜੋ ਵੈਰੀਐਂਟ ਬਣਾ ਰਿਹਾ ਹੈ.” ਬਹੁਤ ਸਾਰੇ ਮਹਾਂਮਾਰੀ ਵਿਗਿਆਨੀ ਇਸ ਨੂੰ ਜਾਣਦੇ ਹਨ ਅਤੇ “ਐਂਟੀਬਾਡੀ-ਨਿਰਭਰ ਵ੍ਰਿਧੀ ” ਵਜੋਂ ਜਾਣੀ ਜਾਂਦੀ ਸਮੱਸਿਆ ਬਾਰੇ “ਚੁੱਪ” ਹਨ. ”
ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਲ ਹੋ ਰਹੀ ਇਸ ਪੋਸਟ ਦੀ ਵਿਸ਼ਵਾਸ਼ ਨਿਊਜ਼ ਦੁਆਰਾ ਦੋ ਹਿੱਸਿਆਂ ਵਿੱਚ ਜਾਂਚ ਕੀਤੀ ਗਈ ਹੈ। ਪਹਿਲੇ ਹਿੱਸੇ ਵਿੱਚ ਵਾਇਰਲ ਪੋਸਟ ਦੀ ਪੜਤਾਲ ਹੈ, ਜਿਸ ਵਿੱਚ ਫ੍ਰੈਂਚ ਨੋਬੇਲਿਸ੍ਟ ਲਿਊਕ ਮੋਂਟੈਗ੍ਰੀਯਰ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਕਸੀਨ ਲਗਾਉਣ ਵਾਲੇ ਸਭ ਲੋਕ ਦੋ ਸਾਲ ਦੇ ਅੰਦਰ ਮਾਰ ਜਾਨਣਗੇ। ਨਾਲ ਹੀ ,ਪੜਤਾਲ ਦੇ ਦੂਜੇ ਭਾਗ ਵਿੱਚ ਅਸੀਂ ਲਿਊਕ ਮੋਂਟੈਗ੍ਰੀਯਰ ਦੇ ਉਸ ਇੰਟਰਵਿਊ ਦੇ ਹਿੱਸੇ ਦੀ ਪੜਤਾਲ ਕੀਤੀ, ਜਿਸਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।
ਦਾਅਵਾ 1
ਇਸ ਪੋਸਟ ਦੇ ਨਾਲ lifesitenews.com ਦਾ ਲਿੰਕ ਹੈ ਅਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ ਲਿਊਕ
ਮੋਂਟੈਗ੍ਰੀਯਰ ਨੇ ਆਪਣੇ ਇੰਟਰਵਿਊ ਵਿੱਚ ਕਿਹਾ , ‘ਜਿਨ੍ਹਾਂ ਲੋਕਾਂ ਨੇ ਕੋਵਿਡ ਵੈਕਸੀਨ ਲਗਾਈ ਹੈ,ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ, ਵੈਕਸੀਨ ਲਗਾਉਣ ਵਾਲਿਆਂ ਦੀ ਦੋ ਸਾਲ ਦੇ ਅੰਦਰ ਹੀ ਮੌਤ ਹੋ ਜਾਵੇਗੀ”।
ਤੱਥ
ਲਿਊਕ ਮੋਂਟੈਗ੍ਰੀਯਰ ਦੇ ਫ੍ਰੈਂਚ ਭਾਸ਼ਾ ਵਿੱਚ ਹੋਏ ਇੰਟਰਵਿਊ ਦੇ ਇੱਕ ਹਿੱਸੇ ਨੂੰ ਯੂ.ਐਸ.ਏ ਦੇ ਰੇਯਰ ਫਾਊਂਡੇਸ਼ਨ ਨੇ ਅਨੁਵਾਦ ਕੀਤਾ ਸੀ ਅਤੇ 18 ਮਈ 2021 ਨੂੰ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਇੰਟਰਵਿਊ ਦੇ ਬੁਨਿਆਦ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ,ਪਰ ਸਾਨੂੰ ਪੂਰੇ ਇੰਟਰਵਿਊ ਵਿੱਚ ਵਾਇਰਲ ਦਾਅਵੇ ਵਰਗਾ ਕੋਈ ਬਿਆਨ ਨਹੀਂ ਮਿਲਿਆ। ਇੰਟਰਵਿਊ ਵਿੱਚ ਨੋਬਲਿਸਟ ਨੇ ਕਿਹਾ ਸੀ, ‘ਵੈਕਸੀਨ ਤੋਂ ਵੈਰੀਐਂਟ ਬਣ ਰਿਹਾ ਹੈ ਅਤੇ ਇਸ ਕਾਰਣ ਜਿਨ੍ਹਾਂ ਦੇਸ਼ਾਂ ਵਿੱਚ ਇਹ ਵੈਕਸੀਨ ਲਗਾਈ ਗਈ ਹੈ,ਉੱਥੇ ਵੱਧ ਮੌਤਾਂ ਹੋਈਆਂ ਹਨ।’ ਇਸ ਬਿਆਨ ਨੂੰ ਫਰਜ਼ੀ ਰੂਪ ਦਿੱਤਾ ਗਿਆ ਹੈ। ਰੇਯਰ ਫਾਉਂਡੇਸ਼ਨ ਦਾ ਪੂਰਾ ਲੇਖ ਇੱਥੇ ਪੜ੍ਹ ਸਕਦੇ ਹੋ।
ਵਾਇਰਲ ਪੋਸਟ ਦੇ ਨਾਲ lifesitenews.com ਨਿਊਜ਼ ਦਾ ਲਿੰਕ ਦਿੱਤਾ ਗਿਆ ਹੈ। ਹਾਲਾਂਕਿ, ਸਾਨੂੰ ਇੱਥੇ ‘ਦੋ ਸਾਲਾਂ ਦੇ ਅੰਦਰ ਮੌਤ’ ਵਰਗਾ ਵਾਇਰਲ ਬਿਆਨ ਨਹੀਂ ਮਿਲਿਆ। 25 ਮਈ 2021 ਨੂੰ ਲੇਖ ਪ੍ਰਕਾਸ਼ਤ ਕਰਦਿਆਂ ਰੇਯਰ ਫਾਉਂਡੇਸ਼ਨ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਨੋਬਲਿਸਟ ਮੋਂਟੈਗ੍ਰੀਯਰ ਨੇ ਦੋ ਸਾਲਾਂ ਵਿੱਚ ਮੌਤ ਤੋਂ ਜੁੜਿਆ ਕੋਈ ਬਿਆਨ ਨਹੀਂ ਦਿਤਾ ਹੈ।
ਵਿਸ਼ਵਾਸ ਨਿਊਜ਼ ਨੇ ਪੁਸ਼ਟੀ ਦੇ ਲਈ ਰੇਯਰ ਫਾਉਂਦਾਤਿਓਂ ਦੇ ਫਾਊਂਡਰ ਏਮੀ ਮੇਕ ਨਾਲ ਟਵੀਟਰ ਦੇ ਜ਼ਰੀਏ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਲਿਊਕ ਮੋਂਟੈਗ੍ਰੀਯਰ ਦੇ ਨਾਮ ਤੋਂ ਜਿਸ ਬਿਆਨ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਹ ਗ਼ਲਤ ਹੈ। ਉਨ੍ਹਾਂ ਨੇ ਸਾਡੇ ਨਾਲ ਰੇਯਰ ਫਾਉਂਦਾਤਿਓਂ ਦਾ ਇਸ ਮਾਮਲੇ ਵਿੱਚ ਖੰਡਨ ਦਾ ਟਵੀਟ ਅਤੇ ਆਰਟੀਕਲ ਵੀ ਸ਼ੇਅਰ ਕੀਤਾ।
ਉੱਥੇ ਹੀ who ਨੇ ਇਸ ਬਾਰੇ ਸੰਗਿਆਨ ਲੈਂਦੇ ਹੋਏ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਇਹ ਬਿਲਕੁਲ ਗ਼ਲਤ ਹੈ ਅਤੇ ਵਰਤਮਾਨ ਦੇ ਵਿਗਿਆਨਿਕ ਪ੍ਰਮਾਣਾਂ ਤੇ ਆਧਾਰਿਤ ਨਹੀਂ ਹੈ। ਵੈਕਸੀਨ ਨੇ 25 ਤੋਂ ਵੱਧ ਬਿਮਾਰੀਆਂ ਨੂੰ ਰੋਕ ਕਰ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈ ਹਨ।
ਦਾਅਵਾ 2
ਪੜਤਾਲ ਦੇ ਦੂਜੇ ਭਾਗ ਵਿੱਚ ਅਸੀਂ ਲਿਊਕ ਮੋਂਟੈਗ੍ਰੀਯਰ ਦੁਆਰਾ ਇੰਟਰਵਿਊ ਵਿੱਚ ਕੀਤੇ ਦਾਅਵਿਆਂ ਦੀ ਪੜਤਾਲ ਕੀਤੀ। ਉਹਨਾਂ ਨੇ ਪਹਿਲਾਂ ਦਾਅਵਾ ਕੀਤਾ, “ਕੋਰੋਨਾ ਦੇ ਨਵੇਂ ਵੈਰੀਐਂਟਸ ਵੈਕਸੀਨ ਦੇ ਕਾਰਨ ਆਏ ਹਨ ਅਤੇ ਇਹ ਵੈਰੀਐਂਟਸ ਵੈਕਸੀਨ ਦੇ ਲਈ ਪ੍ਰਤੀਰੋਧੀ ਹਨ”।
ਤੱਥ
ਪਹਿਲੀ ਵੈਕਸੀਨ ਭਾਰਤ ਵਿੱਚ 16 ਜਨਵਰੀ 2021 ਨੂੰ ਲੱਗੀ, ਜਦੋਂ ਕਿ ਮਿਨਿਸਟ੍ਰੀ ਆਫ ਬਿਓਟੈਕਨੋਲੋਜੀ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਭਾਰਤ ਵਿੱਚ ਮਯੂਟੇੰਟ ਹੋਏ ਇਸ ਵਾਇਰਸ ਦੇ B.1.617 ਦਾ ਪਹਿਲਾ ਕੇਸ ਮਹਾਰਾਸ਼ਟਰ ਵਿੱਚ 7 ਦਸੰਬਰ 2020 ਨੂੰ ਦਰਜ ਕੀਤਾ ਗਿਆ ਸੀ।
ਅਸੀਂ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਤ੍ਰਿਵੇਦੀ ਸਕੂਲ, ਬਾਇਓ ਸਾਇੰਸ ਦੇ ਅਸ਼ੋਕਾ ਯੂਨੀਵਰਸਿਟੀ ਦੇ ਡਾਇਰੈਕਟਰ, ਵਾਇਰੋਲੋਜਿਸਟ ਡਾਕਟਰ ਸ਼ਾਹਿਦ ਜਮੀਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਲਿਊਕ ਮੋਂਟੈਗ੍ਰੀਯਰ ਦੇ ਇਸ ਇੰਟਰਵਿਊ ‘ਤੇ thewire.in ਲਈ ਇੱਕ ਲੇਖ ਲਿਖਿਆ ਹੈ ਅਤੇ ਸਾਰੀ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ। 27 ਮਈ 2021 ਨੂੰ ਪ੍ਰਕਾਸ਼ਤ ਇਸ ਲੇਖ ਵਿੱਚ ਸਾਫ਼ ਰੂਪ ਤੋਂ ਲਿਖਿਆ ਗਿਆ ਹੈ, ‘ਵਾਇਰਸ ਸਹਿਤ ਸਾਰੇ ਜੀਵਾਂ ਵਿੱਚ ਮਯੂਟੇੰਟ ਹੁੰਦੇ ਹਨ। ਇਹ ਵਿਸ਼ੇਸ਼ ਤੌਰ ‘ਤੇ ਆਰ ਐਨ ਏ ਵਾਇਰਸ ਜਿਵੇਂ ਕਿ ਕੋਰੋਨਾ ਵਾਇਰਸ, ਇਨਫਲੂਐਨਜ਼ਾ ਵਾਇਰਸ ਆਦਿ ਲਈ ਵਿਸ਼ੇਸ਼ ਰੂਪ ਤੋਂ ਸਹੀ ਹਨ। ਇਸ ਲਈ ਮਯੂਟੇੰਟ ਦੇ ਹਰੇਕ ਦੌਰ ਦੇ ਨਾਲ ਰੇਪਲੀਕੈਸ਼ਨ ਜਮਾ ਹੁੰਦਾ ਹੈ। ਇਮਯੂਨ ਪ੍ਰਤੀਕ੍ਰਿਆ ਇੱਕ ਮਜ਼ਬੂਤ ਚੋਣ ਸ਼ਕਤੀ ਹੈ ਜੋ ਕਿ ਸਿਰਫ SARS-CoV-2 ਹੀ ਨਹੀਂ , ਬਲਕਿ ਸਭਿ ਵਾਇਰਸ ਦੇ ਵਿਕਾਸ ਨੂੰ ਵਿਕਸਤ ਕਰਦੀ ਹੈ।,ਉਸੇ ਸਮੇਂ, B.1.617 ਦੀ ਟਾਈਮ ਲਾਈਨ ਨੂੰ ਦੱਸਦੇ ਹੋਏ ਲਿਖਿਆ ਗਿਆ ਹੈ,’ਇਹ ਟਾਈਮ ਲਾਈਨ ਇਸ ਅਪਰੋਚ ਨੂੰ ਨਕਾਰਦਾ ਹੈ ਕਿ ਟੀਕੇ ਵੈਕਸੀਨ ਦੇ ਕਾਰਨ ਨਵੇਂ ਵੈਰੀਐਂਟ ਪੈਦਾ ਹੋਏ ਹਨ।” ਪੂਰਾ ਲੇਖ ਇੱਥੇ ਪੜ੍ਹਿਆ ਜਾ ਸਕਦਾ ਹੈ।
ਜਾਗਰਣ ਨਿਊ ਮੀਡੀਆ ਦੇ Senior Editor Pratyush Ranjan ਨੇ ਲਿਊਕ ਮੋਂਟੈਗ੍ਰੀਯਰ ਕੀਤੇ ਗਏ ਦਾਵਿਆਂ ਤੇ ਆਈਸੀਐਮਆਰ ਦੇ ਡਾ. ਅਰੁਣ ਸ਼ਰਮਾ ਨਾਲ ਗੱਲਬਾਤ ਕੀਤੀ। ਡਾ: ਅਰੁਣ ਸ਼ਰਮਾ ਆਈ.ਸੀ.ਐਮ.ਆਰ ਦੇ ਨੈਸ਼ਨਲ ਇੰਸਟੀਟਿਯੂਟ ਫਾਰ ਇਮਪਲੀਮੈਂਟੇਸ਼ਨ ਰਿਸਰਚ ਆਨ ਨੌਨ ਕੰਮੁਨੀਕੈਬਲ ਰੋਗਾਂ (ਜੋਧਪੁਰ) ਦੇ ਡਾਇਰੈਕਟਰ ਹਨ। ਉਹ ਕਮਯੁਨਿਟੀ ਮੈਡੀਸਿਨ ਐਕ੍ਸਪਰਟ ਵੀ ਹਨ। ਡਾਕਟਰ ਸ਼ਰਮਾ ਨੇ ਇਹ ਜਵਾਬ ਵਾਇਰਲ ਪੋਸਟ ਤੇ ਕੀਤੇ ਦਾਅਵੇ ਤੇ ਦਿੱਤਾ।
ਪ੍ਰਸ਼ਨ: ਵੈਕਸੀਨ ਹੀ ਵੈਰੀਐਂਟ ਤਿਆਰ ਕਰ ਰਹੀ ਹੈ। ਨਵੇਂ ਤਰ੍ਹਾਂ ਦੇ ਵੈਰੀਐਂਟ ਵੈਕਸੀਨ ਦੇ ਕਰਨ ਹੀ ਬਣਦੇ ਹਨ।
ਜਵਾਬ: ਇਹ ਇੱਕ ਬੇਬੁਨਿਆਦ ਦਾਅਵਾ ਹੈ। ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਿਕ ਪ੍ਰਮਾਣ ਉਪਲਬਧ ਨਹੀਂ ਹੈ।
ਪ੍ਰਸ਼ਨ: ਵਾਇਰਸ ਵੈਰੀਐਂਟ ਬਣਾ ਸਕਦੇ ਹੈ, ਜਿਹੜੇ ਵੈਕਸੀਨ ਪ੍ਰਤੀਰੋਧੀ ਹੋ ਸਕਦੇ ਹਨ ।
ਉੱਤਰ: ਇਹ ਸੰਭਵ ਹੈ ਅਤੇ ਵਾਇਰਸ ਆਪਣਾ ਵੈਰੀਐਂਟ ਬਣਾਉਂਦਾ ਹੈ। ਹਾਲਾਂਕਿ, ਇਹ ਕਹਿਣਾ ਸਹੀ ਨਹੀਂ ਹੈ ਕਿ ਇਹ ਵੈਕਸੀਨ ਜਾਂ ਵੈਕਸੀਨੇਸ਼ਨ ਦੇ ਕਾਰਨ ਹੁੰਦਾ ਹੈ।
ਪ੍ਰਸ਼ਨ: ਇਹ ਵਾਇਰਸ / ਵੈਕਸੀਨ ਦੁਆਰਾ ਤਿਆਰ ਐਂਟੀਬਾਡੀਜ਼ ਹਨ ਜੋ ਸੰਕ੍ਰਮਣ ਨੂੰ ਵਧਾਉਂਦੀਆਂ ਹਨ। ਜੇਕਰ ਅਸੀਂ ਕੋਵਿਡ -19 ਵੈਕਸੀਨ ਦੀ ਗੱਲ ਕਰੀਏ ਤਾਂ ਇਹ ਕਿੰਨਾ ਕੁ ਸਹੀ ਹੈ?
ਜਵਾਬ: ਇਹ ਬਿਲਕੁਲ ਨਿਰਾਧਾਰ ਦਾਅਵਾ ਹੈ, ਅਤੇ ਇਹ ਅਜੇ ਤੱਕ ਕੋਵਿਡ -19 ਵੈਕਸੀਨੇਸ਼ਨ ਦੇ ਮਾਮਲੇ ਵਿੱਚ ਅਜਿਹਾ ਕੁਝ ਨਹੀਂ ਦੇਖਿਆ ਗਿਆ ਹੈ। ਕੋਵਿਡ -19 ਅਤੇ ਇਸਦੇ ਵੇਰੀਐਂਟ ਨਾਲ ਲੜਨ ਲਈ ਅਤੇ ਆਪਣੀ ਰੱਖਿਆ ਲਈ ਵੈਕਸੀਨੇਸ਼ਨ ਸਭ ਤੋਂ ਮਹੱਤਵਪੂਰਨ ਕਦਮ ਹੈ। ਸਾਰਿਆਂ ਨੂੰ ਬਿਨਾਂ ਕਿਸੇ ਝਿਜਕ ਵੈਕਸੀਨੇਸ਼ਨ ਲਈ ਜਾਣਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਦੋਵੇਂ ਖੁਰਾਕਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਵੀ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।
ਤੁਸੀਂ ਡਾ.ਅਰੁਣ ਸ਼ਰਮਾ ਦੇ ਨਾਲ ਕੋਵਿਡ -19 ਅਤੇ ਵੈਕਸੀਨ ਦੇ ਉਪਰ ਜਾਗਰਣ ਡਾਇਲੋਗ ਦਾ ਵਿਸ਼ੇਸ਼ ਇੰਟਰਵਿਊ ਇੱਥੇ ਦੇਖ ਸਕਦੇ ਹੋ।
ਜਾਂਚ ਦੇ ਅਗਲੇ ਪੜਾਅ ਵਿੱਚ, ਅਸੀਂ ਵੱਧ ਜਾਣਕਾਰੀ ਲੈਣ ਲਈ ਨਿਊਜ਼ ਸਰਚ ਕੀਤੀ ਅਤੇ ਸਾਨੂੰ 16 ਮਾਰਚ 2021 ਨੂੰ medpagetoday ਦੀ ਵੈੱਬਸਾਈਟ ਤੇ ਪਬਲਿਸ਼ ਹੋਇਆ ਇੱਕ ਆਰਟੀਕਲ ਮਿਲਿਆ। ਇਸ ਵਿੱਚ ਡੇਰੇਕ ਲੋਵ, ਪੀ.ਐਚ.ਡੀ ਹੋਲ੍ਡਰ ਦੇ ਸਾਇੰਸ ਟ੍ਰਾਂਸਲੇਸ਼ਨ ਮੈਡੀਸਿਨ ਬਲਾਗ ” ਇਨ ਦ ਪਾਇਪਲਾਇਨ ” ਵਿੱਚ ਲਿਖੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ,’ ‘COVID-19 ਵੈਕਸੀਨ ਦੀ ਵਿਕਾਸ ਦੇ ਸ਼ੁਰੂਆਤੀ ਚਰਣਾਂ ਤੋਂ ਹੀ ਵਿਗਿਆਨਿਕਾਂ ਨੇ SARS-CoV-2 ਪ੍ਰੋਟੀਨ ਨੂੰ ਟਾਰਗੇਟ ਕਰਨ ਦੀ ਮੰਗ ਕੀਤੀ ਸੀ ,ਜਿਸ ਵਿੱਚ ADE ਹੋਣ ਦੀ ਸੰਭਾਵਨਾ ਘੱਟ ਸੀ। ਉਦਾਹਰਣ ਦੇ ਤੌਰ ਤੇ ਜਦ ਸਾਨੂੰ ਪਤਾ ਲੱਗਿਆ SARS-CoV-2 ਦੇ ਨਿਊਕਲਿਯੁਪ੍ਰੋਟੀਨ ਨੂੰ ਟਾਰਗੇਟ ਕਰਨ ਨਾਲ ADE ਹੋ ਸਕਦਾ ਹੈ, ਤਾਂ ਉਨ੍ਹਾਂ ਨੇ ਤੁਰੰਤ ਇਸਨੂੰ ਨੂੰ ਛੱਡ ਦਿਤਾ। ਸਭ ਤੋਂ ਸੁਰੱਖਿਅਤ ਤਰੀਕਾ ਸਪਾਇਕ ਪ੍ਰੋਟੀਨ ਦੇ S2 ਸਬਯੂਨਿਟ ਨੂੰ ਟਾਰਗੇਟ ਕਰਦਾ ਦਿਖਦਾ ਹੈ ਅਤੇ ਉਨ੍ਹਾਂ ਨੇ ਇਸ ਅਪਰੋਚ ਨੂੰ ਅੱਗੇ ਵਧਾਇਆ”।
” ਵਿਗਿਯਣਿਕਾਂ ਨੇ ADE ਦੀ ਖੋਜ ਲਈ ਜਾਨਵਰਾਂ ਤੇ ਅਧਿਐਨ ਕੀਤਾ। ਉਹਨਾਂ ਨੇ ਇਸਦੀ ਖੋਜ ਹਿਊਮਨ ਤ੍ਰੇਲਸ ਦੇ ਜ਼ਰੀਏ ਵੀ ਕੀਤੀ ਅਤੇ ਉਹ ਐਮਰਜੰਸੀ ਆਥੋਰਾਈਜ਼ੇਸ਼ਨ ਦੇ ਨਾਲ ਕੋਵਿਡ ਵੈਕਸੀਨ ਦੇ ਰੀਅਲ ਵਰਲਡ ਦੇ ਡੇਟਾ ਦੀ ਖੋਜ ਕਰ ਰਹੇ ਹਨ। ਹਾਲਾਂਕਿ, ਉਹਨਾਂ ਨੂੰ ਹੁਣ ਤੱਕ ਇਸਦੇ ਲਕਸ਼ਨ ਨਹੀਂ ਦਿਖੇ ਹੈ।ਅਸਲ ਵਿੱਚ ਇਸਦੇ ਉਲਟ ਹੋ ਰਿਹਾ ਹੈ”। ਪੂਰਾ ਆਰਟੀਕਲ ਇਥੇ ਪੜੋ।
ਲਿਊਕ ਮੋਂਟੈਗ੍ਰੀਯਰ Françoise Barré-Sinoussi and Harald Zur Hausen ਦੇ ਨਾਲ ਸਾਲ 2008 ਵਿੱਚ ਐਚਆਈਵੀ ਦੀ ਖੋਜ ਲਈ ਫੀਜਿਯੋਲੋਜੀ ਜਾਂ ਮੈਡੀਸਿਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ।
ਮੋਂਟੈਗ੍ਰੀਯਰ ਅਕਸਰ ਵਿਵਾਦਾਂ ਦਾ ਹਿੱਸਾ ਰਹਿੰਦੇ ਹਨ। ਅਪ੍ਰੈਲ 2020 ਵਿੱਚ ਉਨ੍ਹਾਂ ਨੇ ਇਹ ਕਿਹਾ ਕਿ ਚਾਈਨਾ ਦੀ ਵੁਹਾਨ ਲੈਬ ਵਿੱਚ ਕੋਰੋਨਾ ਵਾਇਰਸ ਤਿਆਰ ਕੀਤਾ ਗਿਆ ਸੀ। ਖ਼ਬਰ ਇੱਥੇ ਪੜ੍ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਨਾ ਤਾਂ ਨੋਬੇਲਿਸ੍ਟ ਲਿਊਕ ਮੋਂਟੈਗ੍ਰੀਯਰ ਨੇ ਨਾ ਤਾਂ ਇਹ ਕਿਹਾ ਹੈ ਕਿ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ ਅਤੇ ਨਾ ਹੀ ਇਹ ਦਾਅਵਾ ਸਹੀ ਹੈ। ਲਿਊਕ ਮੋਂਟੈਗ੍ਰੀਯਰ ਦੇ ਜ਼ਰੀਏ ਉਨ੍ਹਾਂ ਦੇ ਇੰਟਰਵਿਊ ਵਿੱਚ ਕੀਤੇ ਗਏ ਦਾਅਵੇ ‘ ਕੋਰੋਨਾ ਦੇ ਨਵੇਂ ਵੇਰੀਐਂਟ ਵੈਕਸੀਨ ਦੇ ਕਾਰਨ ਆਏ ਹਨ’ ਅਤੇ ‘ ਇਹ ਵਾਇਰਸ ਦਵਾਰਾ ਬਣਾਏ ਐਂਟੀਬੌਡੀਜ਼ ਹਨ, ਜਿਹੜੇ ਇਨਫੈਕਸ਼ਨ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਬਣਾਉਂਦੇ ਹੈ” ਵੀ ਗ਼ਲਤ ਹੈ। ਵੈਕਸੀਨ ਦੇ ਕਾਰਨ ਵਾਇਰਸ ਦੇ ਮਯੁਟੇਂਸ਼ਨ ਜਾਂ ਵੇਰੀਐਂਟ ਨਹੀਂ ਬਣਦੇ। ਸ਼ਰੀਰ ਦੇ ਐਂਟੀਬੌਡੀਜ਼ ਦੇ ਕਾਰਨ ਵਾਇਰਸ ਆਪਣਾ ਰੂਪ ਬਦਲ ਸਕਦਾ ਹੈ ਪਰੰਤੂ ਸ਼ਰੀਰ ਵਿਚ ਐਂਟੀਬੌਡੀਜ਼ ਸਿਰਫ ਵੈਕਸੀਨ ਤੋਂ ਹੀ ਨਹੀਂ ਬਣਦਾ। ਇਸ ਲਈ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ ਕਿ ਕਿਸੇ ਵੀ ਵੈਕਸੀਨ ਦੇ ਕਾਰਨ ਵਾਇਰਸ ਦੇ ਵੇਰੀਐਂਟਸ ਬਣਦੇ ਹਨ ਜਾਂ ਉਸ ਵਿੱਚ ਮਯੁਟੇਸ਼ੰਸ ਹੁੰਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।