Fact Check: Zee News ਨੇ ਨਹੀਂ ਚਲਾਈ 15 ਜੂਨ ਤੋਂ ਪੂਰੇ ਲੋਕਡਾਊਨ ਦੀ ਇਹ ਖਬਰ, ਫਰਜੀ ਪੋਸਟ ਹੋ ਰਹੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਨਿਕਲਿਆ। ਜੀ ਨਿਊਜ਼ ਦੀ ਤਰਫ਼ੋਂ ਲੋਕਡਾਊਨ ਨੂੰ ਲੈ ਕੇ ਅਜਿਹੀ ਕੋਈ ਖਬਰ ਨਹੀਂ ਚਲਾਈ ਗਈ ਹੈ।
- By: Ashish Maharishi
- Published: Jun 11, 2020 at 05:41 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਜੀ ਨਿਊਜ਼ ਦੇ ਨਾਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ 15 ਜੂਨ ਤੋਂ ਬਾਅਦ ਪੂਰੇ ਦੇਸ਼ ਵਿਚ ਲੋਕਡਾਊਨ ਹੋ ਸਕਦਾ ਹੈ। ਇਸ ਪੋਸਟ ਨੂੰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਟੀਮ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਪਾਇਆ ਕਿ ਜੀ ਨਿਊਜ਼ ਨੇ ਅਜਿਹੀ ਕੋਈ ਵੀ ਖਬਰ ਨਹੀਂ ਚਲਾਈ ਹੈ। ਕਿਸੇ ਨੇ ਜੀ ਨਿਊਜ਼ ਦੀ ਬ੍ਰੇਕਿੰਗ ਪਲੇਟ ਦਾ ਇਸਤੇਮਾਲ ਕਰਦੇ ਹੋਏ ਇਹ ਫਰਜੀ ਖਬਰ ਬਣਾ ਕੇ ਗ੍ਰਾਫਿਕ ਨੂੰ ਵਾਇਰਲ ਕਰ ਦਿੱਤਾ ਹੈ। 10 ਜੂਨ 2020 ਤਕ ਲੋਕਡਾਊਨ ਨੂੰ ਲੈ ਕੇ ਅਜਿਹੀ ਕੋਈ ਖਬਰ ਮੌਜੂਦ ਨਹੀਂ ਸੀ, ਜਿਸਦਾ ਦਾਅਵਾ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Santosh Singh ਨੇ 9 ਜੂਨ ਨੂੰ ਇੱਕ ਗ੍ਰਾਫਿਕ ਨੂੰ ਅਪਲੋਡ ਕਰਦੇ ਹੋਏ ਲਿਖਿਆ : ‘पन्द्रह जून के बाद फिर से हो सकता है सम्पूर्ण लॉकडॉउन गृह मंत्रालय ने दिये संकेत ट्रेन और हवाई सफर पे लगेगा ब्रेक।’
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਪੋਸਟ ਦੇ ਕੰਟੇਂਟ ਨੂੰ ਗੂਗਲ ਵਿਚ ਸਰਚ ਕੀਤਾ। ਸਾਨੂੰ ਕੀਤੇ ਵੀ ਏਦਾਂ ਦੀ ਕੋਈ ਖਬਰ ਨਹੀਂ ਮਿਲੀ, ਜਿਹੜਾ ਵਾਇਰਲ ਹੋ ਰਹੇ ਪੋਸਟ ਦੇ ਦਾਅਵੇ ਨਾਲ ਮਿਲਦੀ ਹੋਵੇ।
ਪੜਤਾਲ ਦੇ ਦੋਰਾਨ ਸਾਨੂੰ ਜ਼ੀ ਨਿਊਜ਼ ਦੀ ਵੈਬਸਾਈਟ zeenews.india.com ‘ਤੇ ਹੀ ਇੱਕ ਖਬਰ ਮਿਲੀ। ਇਸਦੇ ਵਿਚ ਵਾਇਰਲ ਪੋਸਟ ਦੇ ਬਾਰੇ ਵਿਚ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜੀ ਨਿਊਜ਼ ਨੂੰ ਬਦਨਾਮ ਕਰਨ ਲਈ ਚੈਨਲ ਦੇ ਨਾਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਖਬਰ ਵਿਚ ਦੱਸਿਆ ਗਿਆ ਹੈ ਕਿ ਜੀ ਨਿਊਜ਼ ਨੇ ਆਪਣੇ ਚੈਨਲ ‘ਤੇ ਅਜਿਹੀ ਕੋਈ ਖਬਰ ਨਹੀਂ ਦਿਖਾਈ ਹੈ ਅਤੇ ਨਾ ਹੀ ਅਜਿਹੀ ਕੋਈ ਬ੍ਰੇਕਿੰਗ ਨਿਊਜ਼ ਚਲਾਈ ਹੈ। ਟੀਵੀ ਸਕਰੀਨ ਦੀ ਇਹ ਫੋਟੋ ਪੂਰੀ ਤਰ੍ਹਾਂ ਫਰਜੀ ਹੈ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਚੈਨਲ ਦੇ ਮੁਖ ਸੰਪਾਦਕ ਸੁਧੀਰ ਚੋਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਵਾਇਰਲ ਪੋਸਟ ਦਿਖਾਉਂਦੇ ਹੋਏ ਸਚਾਈ ਪੁੱਛੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਫਰਜੀ ਹੈ। ਅਸੀਂ ਅਜਿਹੀ ਕੋਈ ਖਬਰ ਪ੍ਰਸਾਰਿਤ ਨਹੀਂ ਕੀਤੀ ਹੈ।
ਇਸ ਤਸਵੀਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Santosh Singh ਨਾਂ ਦਾ ਫੇਸਬੁੱਕ ਯੂਜ਼ਰ। ਯੂਜ਼ਰ ਦੀ ਪ੍ਰੋਫ਼ਾਈਲ ਇੰਟਰੋ ਅਨੁਸਾਰ ਇਹ ਬਨਾਰਸ ਵਿਚ ਰਹਿੰਦਾ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਪੜ੍ਹਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਨਿਕਲਿਆ। ਜੀ ਨਿਊਜ਼ ਦੀ ਤਰਫ਼ੋਂ ਲੋਕਡਾਊਨ ਨੂੰ ਲੈ ਕੇ ਅਜਿਹੀ ਕੋਈ ਖਬਰ ਨਹੀਂ ਚਲਾਈ ਗਈ ਹੈ।
- Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ 15 ਜੂਨ ਤੋਂ ਬਾਅਦ ਪੂਰੇ ਦੇਸ਼ ਵਿਚ ਲੋਕਡਾਊਨ ਹੋ ਸਕਦਾ ਹੈ।
- Claimed By : FB User- Santosh Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...