Fact Check: ਦੁਨੀਆ ਦੀ ਸਭ ਤੋਂ ਬਜੁਰਗ ਔਰਤ ਪਾਕਿਸਤਾਨ ਤੋਂ ਨਹੀਂ, ਬਲਕਿ ਜਾਪਾਨ ਤੋਂ ਹੈ

ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਪੋਸਟ ਦੀਆਂ ਤਸਵੀਰਾਂ ਇੱਕੋ ਵਿਅਕਤੀ ਦੀਆਂ ਨਹੀਂ ਹਨ। ਦੁਨੀਆ ਦੀ ਸਭ ਤੋਂ ਬਜੁਰਗ ਜੀਵਤ ਔਰਤ ਜਾਪਾਨ ਦੀ ਹੈ, ਨਾ ਕਿ ਪਾਕਿਸਤਾਨ ਦੀ ।

Fact Check: ਦੁਨੀਆ ਦੀ ਸਭ ਤੋਂ ਬਜੁਰਗ ਔਰਤ ਪਾਕਿਸਤਾਨ ਤੋਂ ਨਹੀਂ, ਬਲਕਿ ਜਾਪਾਨ ਤੋਂ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬਜੁਰਗ ਔਰਤ ਦੀਆਂ ਤਿੰਨ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਦਾਅਵੇ ਦੇ ਅਨੁਸਾਰ, ਤਸਵੀਰਾਂ ਵਿੱਚ ਦਿੱਖ ਰਹੀ ਔਰਤ ਦੁਨੀਆ ਦੀ ਸਭ ਤੋਂ ਉਮਰਦਰਾਜ਼ ਔਰਤ ਹੈ ਤੇ ਉਹ ਪਾਕਿਸਤਾਨ ਦੀ ਰਹਿਣ ਵਾਲੀ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਪੋਸਟ ਦੀ ਤਿੰਨਾਂ ਤਸਵੀਰਾਂ ਵੱਖ-ਵੱਖ ਲੋਕਾਂ ਦੀਆਂ ਹਨ। ਦੁਨੀਆ ਦੀ ਸਭ ਤੋਂ ਉਮਰਦਰਾਜ਼ ਜਿਉਂਦੀ ਔਰਤ ਜਾਪਾਨ ਦੀ ਹੈ, ਨਾ ਕਿ ਪਾਕਿਸਤਾਨ ਦੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡੀਆ ‘ਤੇ ਇਕ ਬਜੁਰਗ ਔਰਤ ਦੀਆਂ ਤਿੰਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ: “ਪਾਕਿਸਤਾਨ ਦੀ ਧਰਤੀ ਤੇ ਸਭ ਤੋਂ ਬਜੁਰਗ ਔਰਤ ਅੱਜ ਆਪਣਾ 217 ਵਾਂ ਜਨਮ ਦਿਨ ਮਨਾ ਰਹੀ ਹੈ। ਭਗਵਾਨ ਦੀ ਮਹਿਮਾ ਹੈ। “

ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਇੱਕ – ਇੱਕ ਕਰ ਸਭ ਤਸਵੀਰਾਂ ਦੀ ਜਾਂਚ-ਪੜਤਾਲ ਕਰਦੇ ਹੋਏ ਆਪਣੀ ਜਾਂਚ ਸ਼ੁਰੂ ਕੀਤੀ।

ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਵਰਤੋਂ ਕਰਦਿਆਂ ਉਪਰ ਦਿੱਖ ਰਹੀ ਤਸਵੀਰ ਦੀ ਖੋਜ ਕੀਤੀ । ਸਾਨੂੰ ਇਹ ਤਸਵੀਰ ਯੂਟਿਊਬ ਦੇ ਇੱਕ ਵੀਡੀਓ ਵਿੱਚ ਮਿਲੀ ।

https://youtu.be/TBwAgPQNFK0

ਦਾਅਵੇ ਅਨੁਸਾਰ ਇਹ ਔਰਤ ਪਾਕਿਸਤਾਨ ਦੀ ਰਹਿਣ ਵਾਲੀ 217 ਸਾਲਾਂ ਦੀ ਹੈ। ਪਰ, ਵੀਡੀਓ ਕੈਪਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ। ਕਿ ਔਰਤ 300 ਸਾਲਾਂ ਦੀ ਹੈ ਨਾ ਕਿ 217 ਸਾਲ ਦੀ। ਵਿਸ਼ਵਾਸ ਨਿਊਜ਼ ਸੁਤੰਤਰ ਤੌਰ ‘ਤੇ ਯੂਟਿਊਬ ਵੀਡੀਓ ਦੀ ਪ੍ਰਮਾਣਿਕਤਾ ਜਾਂ ਵੀਡੀਓ ਵਿੱਚ ਔਰਤ ਦੀ ਉਮਰ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ। ਪਰ, ਵੀਡੀਓ ਵਿੱਚ ਵੱਖ -ਵੱਖ ਉਮਰ ਦਾ ਜਿਕਰ ਕਰਦੇ ਹੋਏ ਇੱਕ ਹੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਅਸੀਂ ਦੂਜੀ ਤਸਵੀਰ ਦੀ ਜਾਂਚ ਕੀਤੀ ਅਤੇ ਇਸਦੀ ਪ੍ਰਮਾਣਿਕਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ।

Google ਰਿਵਰਸ ਇਮੇਜ ਸਰਚ ਦੀ ਵਰਤੋਂ ਕਰਦੇ ਹੋਏ ਅਸੀਂ ਪਾਇਆ ਕਿ ਵੀਡੀਓ ਕਈ ਮੀਡੀਆ ਆਊਟਲੇਟਸ ਦੀ ਰਿਪੋਰਟ ਵਿੱਚ ਹੈ। ਇੱਕ ਰਿਪੋਰਟ ਦੇ ਅਨੁਸਾਰ, ਉਪਰੋਕਤ ਤਸਵੀਰ ਇੱਕ ਚੀਨੀ ਹਰਬਲਿਸਟ ਅਤੇ ਮਾਰਸ਼ਲ ਆਰਟਿਸਟ ਲੀ ਚੀ ਯੂਏਨ ਦੀ ਹੈ। ਉਨ੍ਹਾਂ ਦਾ ਜਨਮ 1677 ਵਿੱਚ ਹੋਇਆ ਸੀ ਅਤੇ 6 ਮਈ, 1933 ਨੂੰ 256 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀਆਂ ਤਿੰਨ ਤਸਵੀਰਾਂ ਇੱਕੋ ਵਿਅਕਤੀ ਦੀਆਂ ਨਹੀਂ ਹਨ।

ਹੁਣ ਅਸੀਂ ਤੀਜੀ ਫੋਟੋ ਦੀ ਭਾਲ ਕੀਤੀ ।


ਫੋਟੋ 3 :

ਅਸੀਂ ਪੋਸਟ ਵਿੱਚ ਤੀਜੀ ਤਸਵੀਰ ਦੇ ਸਰੋਤ ਦੀ ਪੁਸ਼ਟੀ ਨਹੀਂ ਕਰ ਸਕੇ ਪਰ ਇਹ ਸਪੱਸ਼ਟ ਹੈ ਕਿ ਇਸ ਦਾਅਵੇ ਦੀ ਪ੍ਰਮਾਣਿਕਤਾ ਬਾਰੇ ਵਿੱਚ ਕਈ ਸੰਦੇਹ ਹਨ।

ਦੁਨੀਆ ਦੀ ਸਭ ਤੋਂ ਉਮਰਦਰਾਜ਼ ਜੀਵਤ ਔਰਤ

ਗਿਨੀਜ਼ ਵਰਲਡ ਰਿਕਾਰਡਜ਼ ਦੇ ਅਨੁਸਾਰ, ਜਾਪਾਨ ਦੇ ਫੁਕੂਔਕਾ ਕੇ ਕੇਨ ਤਨਾਕਾ ਅਧਿਕਾਰਤ ਤੌਰ ਤੇ 9 ਮਾਰਚ 2019 ਤੱਕ 116 ਸਾਲ 66 ਦਿਨ ਦੀ ਉਮਰ ਵਿੱਚ ਜੀਵਿਤ ਰਹਿਣ ਵਾਲੀ ਸਭ ਤੋਂ ਬਜੁਰਗ ਔਰਤ ਹੈ।

ਦੁਨੀਆਂ ਦੇ ਸਭ ਤੋਂ ਬਜ਼ੁਰਗ ਜੀਵਤ ਆਦਮੀ

ਗਿਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ 10 ਸਤੰਬਰ 2021 ਨੂੰ ਸਪੇਨ ਦਾ ਸੈਟਨਿਰਨੋ ਡੇ ਲਾ ਫੁਏਂਤੇ ਗਾਰਸਿਆ 112 ਸਾਲਾਂ ਅਤੇ 211 ਦਿਨਾਂ ਦੀ ਅਵਿਸ਼ਵਾਸ਼ਯੋਗ ਉਮਰ ਤੇ ਸਭ ਤੋਂ ਬਜ਼ੁਰਗ ਵਿਅਕਤੀ (ਪੁਰਸ਼) ਬਣੇ ਹਨ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੇ ਸੰਬੰਧ ਵਿੱਚ ਡਾਨ ਨਿਊਜ਼ ਪਾਕਿਸਤਾਨ ਦੇ ਕਮਿਸ਼ਨਿੰਗ ਐਡੀਟਰ ਆਦਿਲ ਜਾਫਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ: “ਹੁਣ ਤੱਕ ਦੀ ਸਭ ਤੋਂ ਬਜੁਰਗ ਔਰਤ ਪਾਕਿਸਤਾਨ ਦੀ ਨਹੀਂ ਹੈ। ਹਾਲਾਂਕਿ, ਮੈਂ ਇਹ ਤਸਦੀਕ ਨਹੀਂ ਕਰ ਸਕਿਆ ਕਿ ਵਾਇਰਲ ਪੋਸਟ ਵਿੱਚ ਔਰਤ ਕੌਣ ਹੈ। ਜੇ ਇਹ ਸੱਚ ਹੁੰਦਾ, ਤਾਂ ਇਹ ਪਾਕਿਸਤਾਨ ਵਿੱਚ ਖ਼ਬਰਾਂ ਵਿੱਚ ਹੁੰਦਾ। ”

ਇਸ ਪੋਸਟ ਨੂੰ ਫੇਸਬੁੱਕ ‘ਤੇ ਅਫਰੀਕਨ ਹਿਸਟ੍ਰੀ ਨਾਂ ਦੇ ਪੇਜ ਦੁਆਰਾ ਸਾਂਝਾ ਕੀਤਾ ਗਿਆ ਹੈ। ਜਦੋਂ ਅਸੀਂ ਪੇਜ ਨੂੰ ਸਕੈਨ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਪੇਜ ਦੇ 7796 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਪੋਸਟ ਦੀਆਂ ਤਸਵੀਰਾਂ ਇੱਕੋ ਵਿਅਕਤੀ ਦੀਆਂ ਨਹੀਂ ਹਨ। ਦੁਨੀਆ ਦੀ ਸਭ ਤੋਂ ਬਜੁਰਗ ਜੀਵਤ ਔਰਤ ਜਾਪਾਨ ਦੀ ਹੈ, ਨਾ ਕਿ ਪਾਕਿਸਤਾਨ ਦੀ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts