ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਪ੍ਰਿਯੰਕਾ ਗਾਂਧੀ ਵਾਡਰਾ ਦਾ ਵਿਆਹ ਕਿਸੇ ਮੌਲਵੀ ਨੇ ਨਹੀਂ, ਬਲਕਿ ਕਸ਼ਮੀਰੀ ਪੰਡਤ ਇਕਬਾਲ ਕਿਸ਼ਨ ਰੇਉ ਨੇ ਕਰਾਇਆ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦਾ ਵਿਆਹ ਇੱਕ ਮੌਲਵੀ ਨੇ ਕੀਤਾ ਸੀ। ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਇਹ ਦਾਅਵਾ ਗਲਤ ਪਾਇਆ। ਪ੍ਰਿਯੰਕਾ ਗਾਂਧੀ ਵਾਡਰਾ ਦਾ ਵਿਆਹ ਕਿਸੇ ਮੌਲਵੀ ਨੇ ਨਹੀਂ, ਬਲਕਿ ਕਸ਼ਮੀਰੀ ਪੁਰੋਹਿਤ ਨੇ ਕਰਾਇਆ ਸੀ।
ਕੀ ਹੋ ਰਿਹਾ ਹੈ ਵਾਇਰਲ ?
ਇਸ ਪੋਸਟ ਨੂੰ ਟਵਿੱਟਰ ਤੇ ਸਤ ਤਿਵਾਰੀ ਨਾਂ ਦੇ ਯੂਜ਼ਰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਦਾ ਵਿਆਹ ਮੌਲਵੀ ਨੇ ਕਰਾਇਆ ਸੀ। ਉਨ੍ਹਾਂ ਨੇ ਲਿਖਿਆ ਹੈ ਕਿ, “ਇਹ ਸਿਰਫ ਨਾਮ ਦੇ ਗਾਂਧੀ ਹਨ। ਅਸਲ ਵਿੱਚ ਤਾਂ ਮੁੱਲੇ ਹੀ ਹਨ । ਨਹੀਂ ਤਾਂ ਪ੍ਰਿਅੰਕਾ ਦੇ ਵਿਆਹ ਵਿੱਚ ਮੌਲਵੀ ਦਾ ਕੀ ਕੰਮ ਹੈ। ਨਾਲ ਹੀ ਉਨ੍ਹਾਂ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਉਥੇ ਹੀ ਫੋਟੋ ਤੇ ਲਿਖਿਆ ਹੈ – “ਮੁਝ ਅਗਿਆਨੀ ਨੂੰ ਕੋਈ ਇਹ ਦੱਸੇ ਕਿ ਵਿਆਹ ਵਿੱਚ ਮੌਲਵੀ ਨੂੰ ਬੁਲਾਇਆ ਜਾਂਦਾ ਹੈ ਜਾਂ ਨਿਕਾਹ ਵਿੱਚ।” ਫੋਟੋ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਇੱਕ ਹੋਰ ਵਿਅਕਤੀ ਵਿਆਹ ਦੀ ਰਸਮ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਮੌਲਵੀ ਦੱਸਿਆ ਜਾ ਰਿਹਾ ਹੈ।
ਸਾਨੂੰ ਸੋਸ਼ਲ ਮੀਡੀਆ ‘ਤੇ ਸਮਾਨ ਦਾਅਵਾ ਕਰਨ ਵਾਲੀਆਂ ਕਈ ਪੋਸਟਾਂ ਮਿਲੀਆਂ । ਸ਼ਰਮਾ ਜੀ, ਰਾਹੁਲ ਕੁਮਾਰ ਮਹਤੋ, ਕੈਲਾਸ਼ ਕੌਸ਼ਿਕ, ਐਸ ਸਨਾਤਨੀ ਆਈਐਨਸੀਏ ਨਾਮ ਦੇ ਟਵੀਟਰ ਅਕਾਊਂਟ ਤੋਂ ਵੀ ਅਜਿਹੇ ਹੀ ਪੋਸਟ ਕੀਤੇ ਗਏ ਹਨ।
ਇਸ ਦੇ ਨਾਲ ਹੀ ਕੁਝ ਪੋਸਟਾਂ ਵਿੱਚ ਦਾੜ੍ਹੀ ਵਾਲੇ ਆਦਮੀ ਨੂੰ ਮੌਲਾਨਾ ਅਤੇ ਸੰਸਦ ਮੈਂਬਰ ਸ਼ਫ਼ੀਕੁਰ੍ਰ ਰਹਿਮਾਨ ਵਿਰਕ ਦੱਸਿਆ ਗਿਆ ਹੈ। ਇਨ੍ਹਾਂ ਪੋਸਟਾਂ ਵਿੱਚ ਲਿਖਿਆ ਗਿਆ ਹੈ ਕਿ ਪ੍ਰਿਯੰਕਾ ਗਾਂਧੀ ਦੇ ਵਿਆਹ ਵੇਲੇ ਮੌਲਾਨਾ ਅਤੇ ਸੰਸਦ ਮੈਂਬਰ ਸ਼ਫ਼ੀਕੁਰ੍ਰ ਰਹਿਮਾਨ ਵਿਰਕ ਨੂੰ ਕੁਝ ਇਸਲਾਮਿਕ ਰਵਾਇਤ ਨਿਭਾਉਣ ਲਈ ਕਿਉਂ ਬੁਲਾਇਆ ਗਿਆ ਸੀ?
ਇਹ ਪੋਸਟ ਪਿਛਲੇ ਕੁਝ ਸਾਲਾਂ ਵਿੱਚ ਸੋਸ਼ਲ ਮੀਡੀਆ ਤੇ ਕਈ ਵਾਰ ਵਾਇਰਲ ਹੋਈ ਹੈ। ਪੋਸਟ ਅਤੇ ਇਸਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਵਿਸ਼ਵਾਸ ਨਿਊਜ਼ ਨੇ ਆਪਣੇ ਫੈਕਟ ਚੈਕਿੰਗ ਵਟਸਐਪ ਚੈਟਬੋਟ (91 95992 99372) ‘ਤੇ ਵੀ ਇਹ ਦਾਅਵਾ ਫੈਕਟ ਚੈੱਕ ਲਈ ਮਿਲਿਆ।
ਪੜਤਾਲ
ਇਸ ਵਾਇਰਲ ਪੋਸਟ ਦੀ ਪੜਤਾਲ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ , ਤਾਂ ਸਾਨੂੰ ਪ੍ਰਿਯੰਕਾ ਗਾਂਧੀ ਅਤੇ ਰਾਬਰਡ ਵਾਡਰਾ ਦੇ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ। ਉਨ੍ਹਾਂ ਵਿੱਚੋ ਸਾਨੂੰ ਇਹ ਤਸਵੀਰ ਮਿਲੀ। ਯਾਨੀ ਇਹ ਪ੍ਰਿਯੰਕਾ ਦੇ ਵਿਆਹ ਦੀ ਤਸਵੀਰ ਸੀ। ਹੁਣ ਵਾਰੀ ਸੀ ਅਣਜਾਣ ਵਿਅਕਤੀ ਬਾਰੇ ਜਾਣਨ ਦੀ। ਇੰਟਰਨੈੱਟ ਤੇ ਖੋਜ ਕਰਨ ਤੇ ਸਾਨੂੰ ਡੇਲੀ ਓ ਦਾ ਇੱਕ ਆਰਟੀਕਲ ਮਿਲਿਆ, ਜਿਸ ਵਿੱਚ ਲਿਖਿਆ ਗਿਆ ਹੈ ਕਿ ਗਾਂਧੀ ਪਰਿਵਾਰ ਦੇ ਪੁਰੋਹਿਤ ਇਕਬਾਲ ਕਿਸ਼ਨ ਰੇਉ ਨੇ ਪ੍ਰਿਯੰਕਾ ਗਾਂਧੀ ਦੇ ਵਿਆਹ ਵਿੱਚ ਪੂਜਾ ਕਰਾਈ ਸੀ। ਉਥੇ ਹੀ ਇਸ ਖਬਰ ਵਿੱਚ ਰਾਹੁਲ ਗਾਂਧੀ ਵੱਲੋਂ ਕਨੀਆਂ ਦਾਨ ਕਰਨ ਦੀ ਗੱਲ ਵੀ ਦੱਸੀ ਗਈ ਸੀ। ਯਾਨੀ ਇਹ ਵਿਆਹ ਹਿੰਦੂ ਰੀਤਿ ਰਿਵਾਜ਼ ਨਾਲ ਹੋਇਆ ਸੀ।
ਜਦੋਂ ਅਸੀਂ ਇੰਟਰਨੈੱਟ ਤੇ ਇਕਬਾਲ ਕਿਸ਼ਨ ਰੇਯੂ ਬਾਰੇ ਖੋਜ ਕੀਤੀ, ਤਾਂ ਸਾਨੂੰ ਆਈ-ਕਸ਼ਮੀਰ ਦਾ ਇੱਕ ਆਰਟੀਕਲ ਮਿਲਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਪੰਡਿਤ ਸਵਰੂਪ ਕਿਸ਼ਨ ਰੇਉ ਕਸ਼ਮੀਰ ਦੇ ਪਹਿਲੇ ਕ੍ਰਿਕਟ ਅੰਪਾਇਰ ਅਤੇ ਪਦਮ ਸ਼੍ਰੀ ਸਨ। ਇਕਬਾਲ ਕਿਸ਼ਨ ਰੇਉ ਇਸ ਸਵਰੂਪ ਕਿਸ਼ਨ ਦੇ ਭਰਾ ਹੈ। ਉਨ੍ਹਾਂ ਦਾ ਜਨਮ 1932 ਵਿੱਚ ਹੋਇਆ ਸੀ ਅਤੇ ਉਹ ਆਪਣੇ ਯਜਮਾਨਾਂ ਦੇ ਉੱਥੇ ਕਸ਼ਮੀਰੀ ਕਰਮਕਾਂਡ ਕਰਾਉਂਦੇ ਸੀ। ਉਹ ਰੇਲਵੇ ਵਿੱਚ ਵੀ ਨੌਕਰੀ ਕਰਦੇ ਸੀ। ਪ੍ਰਿਯੰਕਾ ਗਾਂਧੀ ਦਾ ਵਿਆਹ ਕਰਾਉਣ ਦੇ ਬਾਅਦ 1996 ਵਿੱਚ ਉਨ੍ਹਾਂ ਨੇ ਆਪਣਾ ਕੰਮ ਛੱਡ ਦਿੱਤਾ ਸੀ। ਇਕਬਾਲ ਕਿਸ਼ਨ ਰੇਉ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਨਹਿਰੂ ਗਾਂਧੀ ਪਰਿਵਾਰ ਦਾ ਅਜਮਾਨ ਰਿਹਾ ਹੈ।
ਅਸੀਂ ਇਸ ਤੱਥ ਦੀ ਪੁਸ਼ਟੀ ਕਰਨ ਲਈ ਕਾਂਗਰਸ ਦੇ 10 ਜਨਪਥ ਸਥਿਤ ਕਾਰੀਆਲਯ ਸੰਪਰਕ ਕੀਤਾ। ਕਾਂਗਰਸ ਦਫਤਰ ਵੱਲੋਂ ਦੱਸਿਆ ਗਿਆ ਕਿ ਪ੍ਰਿਅੰਕਾ ਗਾਂਧੀ ਦੇ ਵਿਆਹ ਵਿੱਚ ਮੌਲਵੀ ਦੀ ਮੌਜੂਦਗੀ ਦਾ ਦਾਅਵਾ ਝੂਠਾ ਹੈ। ਵਿਆਹ ਵਿੱਚ ਕਾਂਗਰਸ ਦਫਤਰ ਦੇ ਲੋਕ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਦਾ ਵਿਆਹ ਇੱਕ ਪੰਡਿਤ ਨੇ ਕਰਾਇਆ ਸੀ। ਵਿਆਹ ਹਿੰਦੂ ਰੀਤਿ -ਰਿਵਾਜਾਂ ਅਨੁਸਾਰ ਹੋਇਆ ਸੀ।
ਬਹੁਤ ਸਾਰੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਇਸ ਦਾਅਵੇ ਨੂੰ ਸਾਂਝਾ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹੈ Sat Tiwari 🇮🇳 ਨਾਮ ਦਾ ਇੱਕ ਟਵਿੱਟਰ ਯੂਜ਼ਰ। ਯੂਜ਼ਰ ਦੇ 681 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਪ੍ਰਿਯੰਕਾ ਗਾਂਧੀ ਵਾਡਰਾ ਦਾ ਵਿਆਹ ਕਿਸੇ ਮੌਲਵੀ ਨੇ ਨਹੀਂ, ਬਲਕਿ ਕਸ਼ਮੀਰੀ ਪੰਡਤ ਇਕਬਾਲ ਕਿਸ਼ਨ ਰੇਉ ਨੇ ਕਰਾਇਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।