Fact Check: ਵਾਇਰਲ ਪੋਸਟ ਵਿਚ ਦੱਸਿਆ ਜਾ ਰਿਹਾ COVID-19 ਦਾ ਮਤਲਬ ਹੈ ਗਲਤ, ਨਾ ਕਰੋ ਯਕੀਨ

COVID-19 ਦਾ ਮਤਲਬ ‘ਸਰਟੀਫਿਕੇਟ ਆਫ ਆਈਡੈਂਟਿਫਿਕੇਸ਼ਨ ਆਫ ਵੈਕਸੀਨ ਵਿਦ ਆਰਟੀਫਿਸ਼ੇਲ ਇੰਟੈਲੀਜੈਂਸ’ ਨਹੀਂ ਹੁੰਦਾ, ਵਾਇਰਲ ਪੋਸਟ ਫਰਜੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ COVID-19 ਦਾ ਮਤਲਬ ਹੁੰਦਾ ਹੈ ‘ਸਰਟੀਫਿਕੇਟ ਆਫ ਆਈਡੈਂਟਿਫਿਕੇਸ਼ਨ ਆਫ ਵੈਕਸੀਨ ਵਿਦ ਆਰਟੀਫਿਸ਼ੇਲ ਇੰਟੈਲੀਜੈਂਸ’। ਵਿਸ਼ਵਾਸ ਟੀਮ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜੀ ਹੈ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ COVID-19 ਵਿਚ CO ਦਾ ਮਤਲਬ ਹੈ ਕੋਰੋਨਾ, VI ਦਾ ਮਤਲਬ ਹੈ ਵਾਇਰਸ ਅਤੇ D ਦਾ ਮਤਲਬ ਹੈ ਡਿਜੀਜ਼। ਪਹਿਲਾਂ ਇਸਨੂੰ 2019 ਨੋਵਲ ਕੋਰੋਨਾਵਾਇਰਸ ਜਾਂ 2019—nCoV ਨਾਂ ਦਿੱਤਾ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਟਵਿੱਟਰ ‘ਤੇ ਵਾਇਰਲ ਇਸ ਪੋਸਟ ਵਿਚ ਲਿਖਿਆ ਗਿਆ: COVID-19 ਦਾ ਮਤਲਬ ਹੈ ‘ਸਰਟੀਫਿਕੇਟ ਆਫ ਆਈਡੈਂਟਿਫਿਕੇਸ਼ਨ ਆਫ ਵੈਕਸੀਨ ਵਿਦ ਆਰਟੀਫਿਸ਼ੇਲ ਇੰਟੈਲੀਜੈਂਸ’।

ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਵਿਸ਼ਵਾਸ ਟੀਮ ਨੇ ਜਦੋਂ ਪੜਤਾਲ ਕੀਤੀ ਤਾਂ ਪਾਇਆ ਕਿ ਵਿਸ਼ਵ ਸਿਹਤ ਸੰਗਠਨ (WHO) ਨੇ 11 ਫਰਵਰੀ 2020 ਨੂੰ ਘੋਸ਼ਣਾ ਕੀਤੀ ਸੀ ਕਿ COVID ਵਿਚ CO ਦਾ ਮਤਲਬ ਕੋਰੋਨਾ, VI ਦਾ ਮਤਲਬ ਵਾਇਰਸ ਅਤੇ D ਦਾ ਮਤਲਬ ਡਿਜੀਜ਼ ਹੈ। ਪਹਿਲਾਂ ਇਸਦਾ ਨਾਂ 2019 ਨੋਵਲ ਕੋਰੋਨਾਵਾਇਰਸ ਅਤੇ 2019-nCoV ਵੀ ਰੱਖਿਆ ਗਿਆ ਸੀ।

ਅਸੀਂ WHO ਨਾਲ ਵਾਇਰਲ ਦਾਅਵੇ ਨੂੰ ਲੈ ਕੇ ਸੰਪਰਕ ਕੀਤਾ। WHO ਦੇ ਬੁਲਾਰੇ ਅਨੁਸਾਰ, COVID-19, ਸਿਵਿਯਰ ਐਕਿਊਟ ਰੈਪੀਰੇਟਰੀ ਸਿੰਡਰੋਮ (SARS) ਅਤੇ ਆਮ ਖੰਗ ਦੇ ਵਾਇਰਸ ਫੈਮਿਲੀ ਦਾ ਹੀ ਵਾਇਰਸ ਹੈ। ਇਸਦੇ ਵਿਚ CO ਦਾ ਮਤਲਬ ਕੋਰੋਨਾ, VI ਦਾ ਮਤਲਬ ਵਾਇਰਸ ਅਤੇ D ਦਾ ਮਤਲਬ ਡਿਜੀਜ਼ ਹੈ। ਇਸਤੋਂ ਪਹਿਲਾਂ 2019 ਨੋਵਲ ਕੋਰੋਨਾਵਾਇਰਸ ਅਤੇ 2019-nCoV ਨਾਂ ਵੀ ਦਿੱਤੇ ਗਏ ਸਨ।

ਸਾਨੂੰ ਪੜਤਾਲ ਵਿਚ 11 ਫਰਵਰੀ ਨੂੰ ਹੋਈ WHO ਦੀ ਪ੍ਰੈਸ ਕਾਨਫਰੈਂਸ ਦਾ ਵੀਡੀਓ ਮਿਲਿਆ, ਜਿਸਦੇ ਵਿਚ WHO ਦੇ ਡਾਇਰੈਕਟਰ ਜਨਰਲ ਨੇ ਕੋਵਿਡ19 ਦਾ ਮਤਲਬ ਸਮਝਾਇਆ ਸੀ।

ਟਵਿੱਟਰ ‘ਤੇ ਇਸ ਦਾਅਵੇ ਨੂੰ Rina Canaria ਨਾਂ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਅਕਾਊਂਟ ਨੂੰ 15 ਲੋਕ ਫਾਲੋ ਕਰਦੇ ਹਨ।

ਨਤੀਜਾ: COVID-19 ਦਾ ਮਤਲਬ ‘ਸਰਟੀਫਿਕੇਟ ਆਫ ਆਈਡੈਂਟਿਫਿਕੇਸ਼ਨ ਆਫ ਵੈਕਸੀਨ ਵਿਦ ਆਰਟੀਫਿਸ਼ੇਲ ਇੰਟੈਲੀਜੈਂਸ’ ਨਹੀਂ ਹੁੰਦਾ, ਵਾਇਰਲ ਪੋਸਟ ਫਰਜੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts