ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬੌਲੀਵੁਡ ਐਕਟਰ ਅਕਸ਼ੈ ਕੁਮਾਰ ਨੂੰ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਫਿਲਮ ਮਿਸ਼ਨ ਮੰਗਲ ਦੀ ਸਾਰੀ ਕਮਾਈ, ਮਿਸ਼ਨ ਚੰਦ੍ਰਯਾਨ-3 ਲਈ ਦਾਨ ਕਰ ਦਿੱਤੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਿਤ ਹੋਇਆ।
ਫੇਸਬੁੱਕ ਯੂਜ਼ਰ “राधे-राधे” ਦੀ ਵਾਲ ‘ਤੇ ਸ਼ੇਅਰ ਕੀਤੇ ਗਏ ਇੱਕ ਪੋਸਟ ਵਿਚ ਲਿਖਿਆ ਹੋਇਆ ਹੈ, “फिल्म मिशन मंगल की सारी कमाई मिशन चंद्रयान-3 को दान देने वाले खेलाडी नम. 1 अक्षय कुमार का कल जन्मदिन हैं ईन को जन्मदिन की बधाई नहीं दोंगे .“
ਪੜਤਾਲ ਕੀਤੇ ਜਾਣ ਤੱਕ ਇਸ ਪੋਸਟ ਨੂੰ ਕਰੀਬ 500 ਤੋਂ ਵੱਧ ਯੂਜ਼ਰ ਸ਼ੇਅਰ ਕਰ ਚੁੱਕੇ ਹਨ, ਓਥੇ ਹੀ 5200 ਤੋਂ ਵੱਧ ਯੂਜ਼ਰ ਨੇ ਇਸ ਪੋਸਟ ਨੂੰ ਲਾਇਕ ਵੀ ਕੀਤਾ ਹੈ।
ਨਿਊਜ਼ ਸਰਚ ਵਿਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਵਾਇਰਲ ਹੋ ਰਹੇ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੋਵੇ। ਇਸ ਦੌਰਾਨ ਮਿਸ਼ਨ ਮੰਗਲ ਦੀ ਕਮਾਈ ਨਾਲ ਜੁੜੀ ਕੁੱਝ ਖਬਰਾਂ ਸਾਨੂੰ ਮਿਲੀਆਂ।
NDTV ਦੀ ਰਿਪੋਰਟ ਮੁਤਾਬਕ, ‘’ਫਿਲਮ ਕ੍ਰਿਟਿਕ ਤਰਨ ਆਦਰਸ਼ ਦੇ ਟਵੀਟ ਮੁਤਾਬਕ ‘ਮਿਸ਼ਨ ਮੰਗਲ’ (Mission Mangal) ਨੇ ਰਿਲੀਜ਼ ਦੇ ਚੋਥੇ ਹਫਤੇ ਵਿਚ 4.23 ਕਰੋੜ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨਾਲ ਇਸ ਫਿਲਮ ਦੀ ਕਮਾਈ ਚੋਥੇ ਹਫਤੇ ਤੱਕ 200 ਕਰੋੜ ਤੱਕ ਪੁੱਜ ਗਈ ਹੈ।‘’
ਗੌਰ ਕਰਨ ਵਾਲੀ ਗੱਲ ਇਹ ਹੈ ਕਿ Chandrayaan 2 ਮਿਸ਼ਨ ਦੀ ਅਸਫਲਤਾ ਦੇ ਬਾਅਦ ਟਵਿੱਟਰ ‘ਤੇ ਲੋਕਾਂ ਨੇ ISRO ਦਾ ਵਧਾਉਂਦੇ ਹੋਏ Chandrayan 3 ਹੇਸ਼ ਟੈਗ ਨਾਲ ਟਵੀਟ ਕੀਤਾ। ਹਾਲਾਂਕਿ, ISRO ਨੇ ਅਜਿਹੇ ਕਿਸੇ ਮਿਸ਼ਨ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਟਵਿੱਟਰ ‘ਤੇ ਲੋਕਾਂ ਨੇ ISRO ਦੇ ਅਗਲੇ ਮਿਸ਼ਨ ਨੂੰ ਚੰਦ੍ਰਯਾਨ 3 ਨਾਲ ਜੋੜ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਦੈਨਿਕ ਜਾਗਰਣ ਵਿਚ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦੇ ਮੁਤਾਬਕ, ਵਿਕਿਪੀਡਿਆ ਦੇ ਅਨੁਸਾਰ, ਚੰਦ੍ਰਯਾਨ 3 ਇੱਕ ਰੋਬੋਟਿਕ ਸਪੇਸ ਮਿਸ਼ਨ ਹੈ। ਇਸਦੇ ਤਹਿਤ 2024 ਵਿਚ ISRO ਅਤੇ ਜਪਾਨ ਦੀ ਸਪੇਸ ਏਜੇਂਸੀ JAXA ਚੰਨ ਦੇ ਦੱਖਣ ਪੋਲ ਵਿਚ ਲੁਨਰ ਰੋਵਰ ਅਤੇ ਲੈਂਡਰ ਭੇਜਣਗੇ। Chandrayaan 3 ਕਦ ਹੋਵੇਗਾ ਲੌਂਚ? ਵਿਕਿਪੀਡਿਆ ਅਨੁਸਾਰ, ਇਸਨੂੰ 2024 ਵਿਚ ਲੌਂਚ ਕੀਤਾ ਜਾਵੇਗਾ। ਹਾਲਾਂਕਿ, ਇਸ ਉੱਤੇ ਹਾਲੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਦਿੱਤੀ ਗਈ ਹੈ। ਉੱਮੀਦ ਕਰਦੇ ਹਾਂ ਕਿ ਏਨੂੰ ਲੈ ਕੇ ISRO ਛੇਤੀ ਹੀ ਪ੍ਰੈਸ ਰਿਲੀਜ਼ ਜਾਰੀ ਕਰੇਗਾ।‘’
ਅਕਸ਼ੈ ਕੁਮਾਰ ਦੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਵੀ ਅਜਿਹੀ ਕੋਈ ਨਹੀਂ ਮਿਲੀ। ਉਨ੍ਹਾਂ ਨੇ 7 ਸਿਤੰਬਰ ਨੂੰ ਚੰਦ੍ਰਯਾਨ-2 ਨੂੰ ਲੈ ਕੇ ਇੱਕ ਟਵੀਟ ਕੀਤਾ ਸੀ, ਜਿਸਦੇ ਵਿਚ ਉਨ੍ਹਾਂ ਨੇ ਲਿਖਿਆ ਸੀ, ‘ਪ੍ਰਯੋਗ ਬਿਨਾ ਵਿਗਿਆਨ ਦਾ ਕੋਈ ਮਤਲਬ ਨਹੀਂ। ਕਦੇ ਅਸੀਂ ਸਫਲ ਹੁੰਦੇ ਹਾਂ, ਕਦੇ ਅਸੀਂ ਸਿੱਖਦੇ ਹਾਂ। ISRO ਦੇ ਵਿਗਿਆਨਕਾਂ ਨੂੰ ਮੇਰਾ ਸਲਾਮ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਚੰਦ੍ਰਯਾਨ 2 ਦੇ ਜਰੀਏ ਚੰਦ੍ਰਯਾਨ 3 ਦਾ ਸਫ਼ਰ ਕਰਾਂਗੇ। ਅਸੀਂ ਫੇਰ ਦੁਬਾਰਾ ਖੜੇ ਹੋਵਾਂਗੇ।’
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਏੰਟਰਟੇਨਮੇੰਟ ਐਡੀਟਰ ਪਰਾਗ ਛਾਪੇਕਰ ਨੇ ਵਾਇਰਲ ਦਾਅਵੇ ਨੂੰ ਨਕਾਰਦੇ ਹੋਏ ਦੱਸਿਆ, ‘ਇਸ ਵਿਚ ਬਿਲਕੁਲ ਵੀ ਸਚਾਈ ਨਹੀਂ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।’
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡੀਆ ‘ਤੇ “ਅਕਸ਼ੈ ਕੁਮਾਰ ਨੇ ਫਿਲਮ ਮਿਸ਼ਨ ਮੰਗਲ ਦੀ ਸਾਰੀ ਕਮਾਈ ”ਮਿਸ਼ਨ ਚੰਦ੍ਰਯਾਨ-3” ਨੂੰ ਦਾਨ ਕੀਤੀ ਹੈ” ਦੇ ਦਾਅਵੇ ਨਾਲ ਵਾਇਰਲ ਹੋ ਰਹੀ ਖਬਰ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।