ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਦੇ ਰੂਪ ਵਿੱਚ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਗਡਕਰੀ ਨੇ ਇੰਧਨ ਵਾਧੇ ਦੀ ਸਮੱਸਿਆ ਤੋਂ ਨਿਪਟਣ ਦੇ ਲਈ ਡਾਊਨਹਿਲ ਸੜਕਾਂ ਦੇ ਨਿਰਮਾਣ ਦਾ ਸੁਝਾਵ ਨਹੀਂ ਦਿੱਤਾ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਮ ਤੋਂ ਇੱਕ ਪੋਸਟ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਪੋਸਟ ਨੂੰ ਇੱਕ ਖ਼ਬਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਇਸ ਦਾ ਇੱਕ ਮਰਾਠੀ ਅਖਬਾਰ ਵਿੱਚ ਛਪੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਤਿਨ ਗਡਕਰੀ ਨੇ ਇੰਧਨ ਦੀ ਕੀਮਤਾਂ ਵਿੱਚ ਵਾਧੇ ਦੇ ਵਿਕਲਪ ਦੇ ਰੂਪ ਵਿੱਚ ਡਾਊਨਹਿਲ ਸੜਕਾਂ ਦੇ ਨਿਰਮਾਣ ਦਾ ਸੁਝਾਵ ਦਿੱਤਾ ਸੀ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਖ਼ਬਰ ਨੂੰ ਫਰਜ਼ੀ ਪਾਇਆ ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ ” ਪੋਲੀਟੀਕਲ ਮੈਟਰੋ ” ਨੇ ਇਸ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਅਤੇ ਮਰਾਠੀ ਵਿੱਚ ਲਿਖਿਆ,”परत येताना गाडी उचलून आनायची का ?? एक शंख फक्त”ਅਨੁਵਾਦ : ਕਿ ਸਾਨੂੰ ਵਾਪਸੀ ਯਾਤਰਾ ਦੇ ਦੌਰਾਨ ਵਾਹਨ ਲੈ ਜਾਣਾ ਚਾਹੀਦਾ।”
ਪੋਸਟ ਅਤੇ ਉਸਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਮਰਾਠੀ ਦੈਨਿਕ ਲੋਕਸੱਤਾ ਦੀ ਵੈੱਬਸਾਈਟ ਤੇ ਪੋਸਟ ਸਰਚ ਕਰ ਇਸ ਪੋਸਟ ਦੀ ਪੜਤਾਲ ਸ਼ੁਰੂ ਕੀਤੀ। ਵਿਸ਼ਵਾਸ ਨਿਊਜ਼ ਨੂੰ ਪੋਰਟਲ ਤੇ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। ਕਿਉਂਕਿ ਬਿਆਨ ਦਾ ਸਿਹਰਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤਾ ਜਾਂਦਾ ਹੈ, ਇਸ ਲਈ ਅਸੀਂ ਦੂਜੀ ਮੀਡਿਆ ਵੈਬਸਾਈਟਾਂ ਤੇ ਵੀ ਰਿਪੋਰਟ ਦੀ ਜਾਂਚ ਕਿ, ਜੇਕਰ ਮੰਤਰੀ ਨੇ ਆਪ ਇਹ ਬਿਆਨ ਦਿੱਤਾ ਹੁੰਦਾ ਤਾਂ ਇਸ ਨੂੰ ਸਭ ਮੀਡਿਆ ਹਾਊਸ ਨੇ ਕਵਰ ਕੀਤਾ ਹੋਣਾ ਸੀ। ਵਿਸ਼ਵਾਸ ਨਿਊਜ਼ ਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੋ ਵਾਇਰਲ ਬਿਆਨ ਨੂੰ ਸੱਚ ਸਾਬਿਤ ਕਰਦੀ ਹੋਵੇ।
ਹੁਣ ਅਸੀਂ ਲੋਕਸੱਤਾ ਦੇ ਟਵਿੱਟਰ ਹੈਂਡਲ ਨੂੰ ਖੋਜੀਆਂ। ਸਾਨੂੰ ਇੱਕ ਟਵੀਟ ਮਿਲਿਆ,ਜਿਸ ਵਿੱਚ ਸਾਫ ਕੀਤਾ ਕਿ ਲੋਕਸੱਤਾ ਨੇ ਅਜਿਹੀ ਕੋਈ ਖ਼ਬਰ ਨਹੀਂ ਪਾਈ ਹੈ।
ਵਿਸ਼ਵਾਸ ਨਿਊਜ਼ ਨੇ ਨਾਗਪੁਰ ਦੇ ਏ ਐਨ ਆਈ ਸੰਵਾਦਦਾਤਾ ਸੌਰਭ ਜੋਸ਼ੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੇਂਦਰੀ ਮੰਤਰੀ ਨੇ ਵਾਇਰਲ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਔਨਲਾਈਨ ਜਾਂ ਆਫਲਾਈਨ ਇਵੇਂਟ ਦੇ ਦੌਰਾਨ ਵੀ ਅਜਿਹਾ ਕੁਝ ਨਹੀਂ ਕਿਹਾ।
ਵਿਸ਼ਵਾਸ ਨਿਊਜ਼ ਨੇ ਇਸਦੇ ਬਾਅਦ ਵਾਇਰਲ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ।ਸਾਨੂੰ ਪਤਾ ਲੱਗਿਆ ਕਿ ਇਸ ਪੇਜ਼ ਨੂੰ 96,108 ਲੋਕ ਲਾਇਕ ਕਰਦੇ ਹਨ ਅਤੇ 1,68,067 ਇਸ ਪੇਜ਼ ਨੂੰ ਫੋਲੋ ਕਰਦੇ ਹਨ।
ਨਤੀਜਾ: ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਦੇ ਰੂਪ ਵਿੱਚ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਗਡਕਰੀ ਨੇ ਇੰਧਨ ਵਾਧੇ ਦੀ ਸਮੱਸਿਆ ਤੋਂ ਨਿਪਟਣ ਦੇ ਲਈ ਡਾਊਨਹਿਲ ਸੜਕਾਂ ਦੇ ਨਿਰਮਾਣ ਦਾ ਸੁਝਾਵ ਨਹੀਂ ਦਿੱਤਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।