Fact Check: ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਨਹੀਂ ਦਿੱਤਾ ਵਾਇਰਲ ਹੋ ਰਿਹਾ ਇਹ ਬਿਆਨ
ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- By: Amanpreet Kaur
- Published: Jun 10, 2021 at 02:42 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਨੈਸ਼ਨਲ ਬੈਂਕ ਨੂੰ ਤਕਰੀਬਨ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਕਰ ਵਿਦੇਸ਼ ਭੱਜੇ ਉਦਯੋਗਪਤੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਸਕਾਟਲੈਂਡ ਯਾਰਡ ਪੁਲਿਸ ਨੇ ਇਸ ਸਾਲ 21 ਮਾਰਚ ਨੂੰ ਲੰਡਨ ਵਿੱਚ ਗ੍ਰਿਫਤਾਰ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ 29 ਮਾਰਚ ਤੱਕ ਹਿਰਾਸਤ ਵਿੱਚ ਵੀ ਭੇਜ ਦਿੱਤਾ ਗਿਆ ਸੀ। ਇੱਕ ਪੋਸਟ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਬਿਆਨ ਦਿੱਤਾ ਹੈ ਕਿ ਉਹ ਭਾਰਤ ਤੋਂ ਭੱਜਿਆ ਨਹੀਂ ਸੀ , ਬਲਕਿ ਭਾਰਤ ਤੋਂ ਉਸ ਨੂੰ ਨਿਸ਼ਕਾਸਿਤ ਕੀਤਾ ਗਿਆ ਸੀ। 13000 ਕਰੋੜ ਵਿੱਚੋ ਮੇਰਾ ਹਿੱਸਾ ਸਿਰਫ 32 ਪ੍ਰਤੀਸ਼ਤ ਹੀ ਸੀ, ਬਾਕੀ ਦਾ ਪੈਸਾ ਭਾਜਪਾ ਨੇਤਾਵਾਂ ਨੇ ਲਏ ਸਨ। ਵਿਸ਼ਵਾਸ਼ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਪੋਸਟ ਤੇ ਕੀਤਾ ਗਿਆ ਦਾਅਵਾ ਗ਼ਲਤ ਹੈ। ਨੀਰਵ ਮੋਦੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Azhar Ukc ਨੇ ਇਸ ਪੋਸਟ ਨੂੰ ਸਾਂਝਾ ਕੀਤਾ, ਜਿਸ ਵਿੱਚ ਲਿਖੇ ਅੰਗਰੇਜ਼ੀ ਟੈਕਸਟ ਦਾ ਹਿੰਦੀ ਅਨੁਵਾਦ ਹੈ: ਮੈਂ ਭਾਰਤ ਤੋਂ ਭੱਜਿਆ ਨਹੀਂ, ਮੈਨੂੰ ਭਾਰਤ ਤੋਂ ਨਿਸ਼ਕਾਸਿਤ ਕੀਤਾ ਗਿਆ ਸੀ।13000 ਕਰੋੜ ਵਿੱਚ ਮੇਰਾ ਹਿੱਸਾ 32 ਪ੍ਰਤੀਸ਼ਤ ਹੈ,ਬਾਕੀ ਪੈਸੇ ਭਾਜਪਾ ਦੇ ਲੀਡਰਾਂ ਨੇ ਲਏ ਸਨ। — ਲੰਡਨ ਕੋਰਟ ਵਿੱਚ ਨੀਰਵ ਮੋਦੀ
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕਰਨ ਲਈ ਸਭ ਤੋਂ ਪਹਿਲਾਂ ਇੰਟਰਨੈੱਟ ਤੇ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ, ਪਰ ਸਾਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਵਿੱਚ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ, ਜਿਸ ਵਿੱਚ ਨੀਰਵ ਮੋਦੀ ਦਾ ਇਸ ਤਰ੍ਹਾਂ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਹੋਵੇ। ਜੇਕਰ ਨੀਰਵ ਮੋਦੀ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਇਹ ਸੁਰਖੀਆਂ ਵਿੱਚ ਜ਼ਰੂਰ ਹੋਣਾ ਸੀ।
ਸਾਨੂੰ ਕੁਝ ਮੀਡੀਆ ਰਿਪੋਰਟਾਂ ਮਿਲੀਆਂ। ਇਸ ਦੇ ਅਨੁਸਾਰ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਮੈਟਰੋ ਬੈਂਕ ਵਿੱਚ ਖਾਤਾ ਖੋਲ੍ਹਣ ਗਏ ਸਨ, ਪਰ ਟੇਲਰ ਨੇ ਪੁਲਿਸ ਨੂੰ ਫੋਨ ਕਰ ਇਸ ਦੀ ਜਾਣਕਾਰੀ ਦੇ ਦਿੱਤੀ ਸੀ । ਨੀਰਵ ਮੋਦੀ ਨੂੰ ਵੈਸਟਮਿੰਸਟਰ ਮਜਿਸਟ੍ਰੇਟਸ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਜ਼ਮਾਨਤ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਜੇਕਰ ਜ਼ਮਾਨਤ ਦੇ ਦਿੱਤੀ ਗਈ ਤਾਂ ਸੰਭਵ ਹੈ ਕਿ ਨੀਰਵ ਮੋਦੀ ਦੁਆਰਾ ਸਰੈਂਡਰ ਨਾ ਕਰੇ , ਇਸ ਨੂੰ ਦੇਖਦੇ ਹੋਏ ਉਸ ਨੂੰ 29 ਮਾਰਚ ਤੱਕ ਹਿਰਾਸਤ ਵਿੱਚ ਵੀ ਭੇਜ ਦਿੱਤਾ ਗਿਆ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਨੈਸ਼ਨਲ ਬਯੁਰੂ ਚੀਫ ਆਸ਼ੂਤੋਸ਼ ਝਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਹ ਸਾਫ ਕੀਤਾ ਕਿ ਨੀਰਵ ਮੋਦੀ ਦਾ ਅਜਿਹਾ ਕੋਈ ਬਿਆਨ ਉਨ੍ਹਾਂ ਦੇ ਸਾਹਮਣੇ ਨਹੀਂ ਆਇਆ ਹੈ।
ਹੁਣ ਵਾਰੀ ਸੀ ਫੇਸਬੁੱਕ ਤੇ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Azhar Ukc ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ ,ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਮੁੰਬਈ ਦਾ ਹੈ, ਪਰ ਦੁਬਈ ਵਿੱਚ ਰਹਿੰਦਾ ਹੈ।
ਨਤੀਜਾ: ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- Claim Review : ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਬਿਆਨ ਦਿੱਤਾ ਹੈ ਕਿ ਉਹ ਭਾਰਤ ਤੋਂ ਭੱਜਿਆ ਨਹੀਂ ਸੀ , ਬਲਕਿ ਭਾਰਤ ਤੋਂ ਉਸ ਨੂੰ ਨਿਸ਼ਕਾਸਿਤ ਕੀਤਾ ਗਿਆ ਸੀ। 13000 ਕਰੋੜ ਵਿੱਚੋ ਮੇਰਾ ਹਿੱਸਾ ਸਿਰਫ 32 ਪ੍ਰਤੀਸ਼ਤ ਹੀ ਸੀ, ਬਾਕੀ ਦਾ ਪੈਸਾ ਭਾਜਪਾ ਨੇਤਾਵਾਂ ਨੇ ਲਏ ਸਨ।
- Claimed By : FB User:Azhar Ukc
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...