X
X

Fact Check: 15 ਤੋਂ 30 ਅਪ੍ਰੈਲ ਤੱਕ ਸੰਪੂਰਨ ਲਾਕਡਾਊਨ ਦੀ ਗੱਲ ਕਰਦਾ ਇਹ ਵਾਇਰਲ ਪੋਸਟ ਫਰਜ਼ੀ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਦੇਸ਼ ਵਿੱਚ ਸੰਪੂਰਨ ਲਾਕਡਾਊਨ ਦੀ ਗੱਲ ਝੂਠੀ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਦੀ ਇੱਕ ਖ਼ਬਰ ਦੇ ਸਕਰੀਨ ਸ਼ਾਟ ਨੂੰ ਸ਼ੇਅਰ ਕਰਦਿਆਂ ਝੂਠ ਫੈਲਾਇਆ ਜਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ 15 ਤੋਂ 30 ਅਪ੍ਰੈਲ ਤੱਕ ਟੋਟਲ ਲਾਕਡਾਊਨ ਹੋ ਜਾਵੇਗਾ। ਇਸ ਸਕਰੀਨ ਸ਼ਾਟ ਨੂੰ ਵਾਇਰਲ ਕਰਦਿਆਂ ਲੋਕਾਂ ਵਿਚ ਭ੍ਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਝੂਠੀ ਸਾਬਿਤ ਹੋਈ। ਸਾਨੂੰ ਪਤਾ ਲੱਗਿਆ ਕਿ ਟੀ ਵੀ 9 ਭਾਰਤਵਰਸ਼ ਦੇ ਲੋਗੋ ਅਤੇ ਸਕ੍ਰੀਨ ਦੀ ਵਰਤੋਂ ਕਰਦਿਆਂ ਇੱਕ ਜਾਅਲੀ ਪੋਸਟ ਬਣਾਈ ਗਈ ਸੀ। ਇਸ ਫਰਜੀ ਸਕਰੀਨ ਸ਼ਾਟ ਦਾ ਇਸਤੇਮਾਲ ਸਾਨੂੰ ਹੋਰ ਕਈ ਯੂ-ਟਿਯੂਬ ਚੈਨਲਾਂ ਉੱਤੇ ਵੀ ਮਿਲਿਆ।

ਕੀ ਵਾਇਰਲ ਹੋ ਰਿਹਾ ਹੈ।

ਸੰਦੀਪ ਸਿੰਘ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ 14 ਅਪ੍ਰੈਲ ਨੂੰ ਜਾਅਲੀ ਸਕਰੀਨ ਸ਼ਾਟ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ 15 ਤੋਂ 30 ਅਪ੍ਰੈਲ ਤੱਕ ਦੇਸ਼ ਵਿੱਚ ਟੋਟਲ ਲਾਕਡਾਊਨ ਦਾ ਐਲਾਨ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖੋ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਹੋ ਰਹੇ ਟੀਵੀ 9 ਭਾਰਤਵਰਸ਼ ਦੇ ਸਕਰੀਨ ਸ਼ਾਟ ਦੇ ਉੱਪਰ ਲਿਖੇ ਵਾਕ ‘ਵਾਇਰਸ ਤੋਂ ਕੌਣ ਬਚਾਏ… ਹੁਣ ਲਾਕਡਾਊਨ ਹੀ ਹੱਲ ?’ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਇਹ ਪਤਾ ਕਰਨਾ ਸੀ ਕੀ ਟੀ ਵੀ 9 ਭਾਰਤਵਰਸ਼ ਨੇ ਇਹ ਵਾਕ ਕਦੋਂ ਇਸਤੇਮਾਲ ਕੀਤਾ ਸੀ। ਪੜਤਾਲ ਦੌਰਾਨ ਸਾਨੂੰ ਇਹ ਵਾਕ 12 ਅਪ੍ਰੈਲ 2021 ਦੀ ਇੱਕ ਖ਼ਬਰ ਵਿੱਚ ਮਿਲਿਆ । ਇਹ ਵਾਕ ਖ਼ਬਰਾਂ ਦੇ ਪਹਿਲੇ ਕੁਝ ਸੈਕੰਡ ਵਿੱਚ ਵਰਤਿਆ ਗਿਆ ਸੀ। ਤੁਸੀਂ ਇਸਨੂੰ ਇੱਥੇ ਵੇਖ ਸਕਦੇ ਹੋ।

ਜਾਂਚ ਦੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਸਕ੍ਰੀਨ ਸ਼ਾਟ ਮੋਫ਼ਰ੍ਡ ਹੈ, ਕਿਉਂਕਿ ਫੋਂਟ ਤੋਂ ਲੈ ਕੇ ਡਿਜ਼ਾਈਨ ਤੱਕ ਟੀ ਵੀ 9 ਭਾਰਤਵਰਸ਼ ਦੀ ਸਟਾਈਲ ਸ਼ੀਟ ਅਲੱਗ ਸੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫਿਰ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਵਿੱਚ ਸਾਨੂੰ ਰੀਅਲ ਐਜੂਕੇਸ਼ਨ ਨਾਮ ਦਾ ਇੱਕ ਯੂ-ਟਿਯੂਬ ਚੈਨਲ ਦਾ ਨਾਮ ਨਜ਼ਰ ਆਇਆ । ਪੋਸਟ ਵਿੱਚ ਵਾਇਰਲ ਖ਼ਬਰ ਨੂੰ ਇਸ ਚੈਨਲ ਦਾ ਦੱਸਿਆ ਗਿਆ ਸੀ । ਸਾਨੂੰ ਪਤਾ ਲੱਗਿਆ ਕਿ ਨਿਊਜ਼ ਚੈਨਲ ਦਾ ਮੋਫ਼ਰ੍ਡ ਸਕਰੀਨ ਸ਼ਾਟ 13 ਅਪ੍ਰੈਲ 2021 ਨੂੰ ਇਸ ਚੈਨਲ ਤੇ ਵਰਤਿਆ ਗਿਆ ਸੀ। ਇਸ ਦੇ ਨਾਲ ਵੱਖ -ਵੱਖ ਖਬਰਾਂ ਨੂੰ ਜੋੜਕਾਰ ਇੱਕ ਵੀਡੀਓ ਬਣਾਇਆ ਗਿਆ ਸੀ। ਰੀਅਲ ਐਜੂਕੇਸ਼ਨ ਨਾਮ ਦੇ ਇਸ ਚੈਨਲ ਤੇ ਸਾਨੂੰ ਬਹੁਤ ਸਾਰੇ ਭ੍ਰਮਕ ਵੀਡੀਓ ਮਿਲੇ ।

https://youtu.be/xGdkd3o267M

ਜਾਂਚ ਦੇ ਅਗਲੇ ਪੜਾਅ ਤੇ ਅਸੀਂ ਟੀ ਵੀ 9 ਭਾਰਤਵਰਸ਼ ਦੇ ਐਡੀਟਰ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਫਰਜ਼ੀ ਹੈ। ਚੈਨਲ ਤੇ ਅਜਿਹੀ ਕੋਈ ਖਬਰ ਨਹੀਂ ਦਿਖਾਈ ਗਈ ।

ਜਾਂਚ ਦੌਰਾਨ ਸਾਨੂੰ ਪਤਾ ਲੱਗਿਆ ਦੇਸ਼ ਦੇ ਕਈ ਰਾਜਿਆਂ ਵਿੱਚ ਨਾਈਟ ਕਰਫ਼ਿਊ ਦੇ ਵੀਕੈਂਡ ਕਰਫ਼ਿਊ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਰਾਜਿਆਂ ਵਿੱਚ ਅਗਲੇ ਆਦੇਸ਼ ਤੱਕ ਸਖਤੀ ਕਰਦੇ ਹੋਏ ਕਰਫ਼ਿਊ ਲਗਾਇਆ ਗਿਆ ਹੈ, ਪਰ ਪੂਰੇ ਦੇਸ਼ ਵਿੱਚ 30 ਅਪ੍ਰੈਲ ਤੱਕ ਲਾਕਡਾਊਨ ਲਾਉਣ ਦੀ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ।

ਵਿਸ਼ਵਾਸ ਨਿਊਜ਼ ਨੇ ਫਰਜ਼ੀ ਸਕਰੀਨ ਸ਼ਾਟ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਸੰਦੀਪ ਸਿੰਘ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਰੇਵਾੜੀ ਦਾ ਵਸਨੀਕ ਹੈ। ਇਸ ਦੇ 900 ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਦੇਸ਼ ਵਿੱਚ ਸੰਪੂਰਨ ਲਾਕਡਾਊਨ ਦੀ ਗੱਲ ਝੂਠੀ ਹੈ।

  • Claim Review : 15 ਤੋਂ 30 ਅਪ੍ਰੈਲ ਤੱਕ ਟੋਟਲ ਲਾਕਡਾਊਨ
  • Claimed By : ਫੇਸਬੁੱਕ ਯੂਜ਼ਰ ਸੰਦੀਪ ਸਿੰਘ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later