ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਰਹੇ ਜਗਦੇਵ ਸਿੰਘ ਕਮਾਲੂ ਨੂੰ ਘੇਰੀ ਨਜ਼ਰ ਆ ਰਹੇ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਗਦੇਵ ਸਿੰਘ ਕਮਾਲੂ ਨੂੰ ਲੋਕਾਂ ਨੇ ਘੇਰ ਲਿਆ ਅਤੇ ਉਨ੍ਹਾਂ ਨੂੰ ਹਾਰ ਕੇ ਗੱਡੀ ਭਜਾਉਣੀ ਪੈ ਗਈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਗ਼ਲਤ ਨਿਕਲਿਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਦੋ ਸਾਲ ਪੁਰਾਣਾ ,2019 ਦਾ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ Gurdip Singh ਨੇ 3 ਜੂਨ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਐਮ.ਐਲ.ਏ ਸਾਬ ਹੁਣ ਨਹੀ ਪਾਗਲ ਬਣਦੇ ਲੋਕ,ਘੇਰ ਲਿਆ ਕਮਾਲੂ… ਨੌਜਵਾਨਾਂ ਨੇ ਕਮਲਾ ਕਰਤਾ,ਹਾਰ ਕੇ ਗੱਡੀ ਭਜਾਉਣੀ ਪਈ ਵੱਡੇ ਗੈਰਤਮੰਦ ..
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੰਜਾਬੀ ਲੋਕ ਚੈਨਲ’ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਫੇਸਬੁੱਕ ਅਤੇ ਯੂਟਿਊਬ ਉੱਤੇ ਸ਼ੇਅਰ ਕੀਤਾ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ 79,000 ਤੋਂ ਵੱਧ ਲੋਕ ਦੇਖ ਚੁੱਕੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ। ਸਾਨੂੰ ਇਸ ਮਾਮਲੇ ਨਾਲ ਜੁੜੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ , ਜੇਕਰ ਅਜਿਹਾ ਕੁਝ ਹੋਇਆ ਹੁੰਦਾ ਤਾਂ ਇਹ ਖ਼ਬਰ ਜ਼ਰੂਰ ਸੁਰਖੀਆਂ ਵਿੱਚ ਹੁੰਦੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਅਡਵਾਂਸ ਸਰਚ ਦੀ ਮੱਦਦ ਦੇ ਨਾਲ ਕੁਝ ਕੀ ਵਰਡ ਰਾਹੀਂ ਇਸ ਵੀਡੀਓ ਨੂੰ ਖੰਗਾਲਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਫੇਸਬੁੱਕ ਯੂਜ਼ਰ Gurlabh Singh Mahal ਦੁਆਰਾ 12 ਮਈ 2019 ਨੂੰ ਅਪਲੋਡ ਮਿਲੀ। ਵੀਡੀਓ ਨਾਲ ਕੈਪਸ਼ਨ ਲਿਖਿਆ ਹੋਇਆ ਸੀ: ਜਗਦੇਵ ਕਮਾਲੂ ਨੂੰ ਬਠਿੰਡੇ ਦੇ ਪਿੰਡਾਂ ਵਿੱਚ ਖੁਦਮੁਖਤਿਆਰੀ ਦਿੰਦੇ ਹੋਏ ਉਸਦੇ ਵੋਟਰ।। ਇਹਨਾ ਲੋਕਾਂ ਨੇ ਖੇਡ ਬਣਾ ਰੱਖਿਆ ਹੈ ਵੋਟਰਾਂ ਨੂੰ ।।।
ਆਪਣੀ ਜਾਂਚ ਨੂੰ ਜਾਰੀ ਰੱਖਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਹੋਰ ਖੰਗਾਲਿਆ। ਸਰਚ ਦੇ ਦੌਰਾਨ ਫੇਸਬੁੱਕ ਪੇਜ ਸੱਚ ਬਾਣੀ ਨਿਊਜ਼ ਤੇ ਸਾਨੂੰ ਵਾਇਰਲ ਹੋ ਰਹੀ ਵੀਡੀਓ 12 ਮਈ 2019 ਨੂੰ ਅਪਲੋਡ ਮਿਲੀ। ਵੀਡੀਓ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ ਗਿਆ ਸੀ : ਜਗਦੇਵ ਕਮਾਲੂ ਨੂੰ ਬਠਿੰਡੇ ਦੇ ਪਿੰਡਾਂ ਵਿੱਚ ਖੁਦਮੁਖਤਿਆਰੀ ਦਿੰਦੇ ਹੋਏ ਉਸ ਦੇ ਵੋਟਰ।। ਇਹਨਾ ਲੋਕਾਂ ਨੇ ਖੇਡ ਬਣਾ ਰੱਖਿਆ ਹੈ ਵੋਟਰਾਂ ਨੂੰ ।।। ਜਿੱਤ ਕੇ ਝਾੜੂ ਦੇ ਨਿਸ਼ਾਨ ਤੇ ਖਹਿਰਾ ਤੇ ਕਮਾਲੂ ਵਰਗੇ ਔਹ ਜਾਂਦੇ ਆ। ਵੋਟਰਾਂ ਨੇ ਵੋਟਾਂ ਝਾੜੂ ਦੇ ਨਿਸ਼ਾਨ ਨੂੰ ਪਾਈਆਂ ਸੀ। ਨਹੀਂ ਤਾਂ ਕਮਾਲੂ ਵਰਗਿਆਂ ਨੂੰ ਕੋਈ ਪਿੰਡ ਦਾ ਪੰਚ ਨਾ ਬਣਾਵੇ। ਇਹੀ ਕਮਾਲੂ ਕਹਿੰਦਾ ਸੀ ਕਿ ਮੈਂ ਤਾਂ ਆਪਣੇ ਵੋਟਰਾਂ ਨੂੰ ਪੁੱਛ ਕੇ ਗਿਆ ਹਾਂ ਖਹਿਰੇ ਨਾਲ । ਮੈਂ ਤਾਂ ਕਹਿਨਾ ਕਿ ਇਹਨਾ ਸਾਰਿਆਂ ਦੋਗਲਿਆਂ ਲੀਡਰਾਂ ਨਾਲ ਇਹੀ ਕਰਨਾ ਚਾਹੀਦਾ ਹੈ ਲੋਕਾਂ ਨੂੰ।
ਮਾਮਲੇ ਨੂੰ ਲੈ ਕੇ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 12 ਮਈ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖ਼ਬਰ ਅਨੁਸਾਰ ਕਮਾਲੂ ਦਾ ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਅਤੇ ਸੁਖਪਾਲ ਸਿੰਘ ਖਹਿਰਾ ਨਾਲ ਚਲੇ ਜਾਣ ਤੇ ਖੂਬ ਬਬਾਲ ਹੋਇਆ ਅਤੇ ਉਨ੍ਹਾਂ ਨੂੰ ਪਾਰਟੀ ਤੋੜਨ ਦਾ ਵੀ ਜਿੰਮੇਦਾਰ ਠਹਿਰਾਇਆ ਗਿਆ । ਪੂਰੀ ਖ਼ਬਰ ਨੂੰ ਹੇਠਾਂ ਕਲਿਕ ਕਰ ਪੜ੍ਹੋ ।
https://www.jagran.com/punjab/bhatinda-protest-against-a-mla-and-a-aap-leader-19217601.html
ਇਸ ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਬਠਿੰਡਾ ਰਿਪੋਰਟਰ ਗੁਰਪ੍ਰੇਮ ਲਹਿਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਨਾ ਤਾਂ ਹਾਲ ਦੇ ਦਿਨਾਂ ਵਿੱਚ ਅਜਿਹਾ ਕੁਝ ਵਾਪਰਾ ਹੈ ਅਤੇ ਨਾ ਹੀ ਜਗਦੇਵ ਸਿੰਘ ਕਮਾਲੂ ਇੱਥੇ ਆਏ ਹਨ। ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।
ਦੱਸ ਦੇਈਏ ਕਿ 3 ਜੂਨ 2021 ਨੂੰ ਜਗਦੇਵ ਸਿੰਘ ਕਮਾਲੂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸੀ ,ਉਨ੍ਹਾਂ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਅਤੇ ਪਿਰਮਲ ਸਿੰਘ ਧੌਲਾ ਨੇ ਵੀ ਕਾਂਗਰਸ ਪਾਰਟੀ ਜੋਵਾਇਨ ਕੀਤੀ। ਤੀਨਾਂ ਨੇ ਚੰਡੀਗੜ੍ਹ ਵਿੱਚ ਕਾਂਗਰਸ ਦੀ ਸਦਸਯਤਾ ਲਈ।
ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Gurdip Singh ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਸਕੈਨ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਟਾਂਡਾ ਦਾ ਵਸਨੀਕ ਹੈ ਅਤੇ ਯੂਜ਼ਰ ਨੂੰ 3,916 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।