Fact Check: ਸਾਬਕਾ ਮਿਸ ਇੰਡੀਆ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰ ਅਤੇ ਮੋਡਲ ਸਿਮਰਨ ਕੌਰ ਮੁੰਡੀ ਹੈ। ਸਿਮਰਨ ਕੌਰ ਮੁੰਡੀ ਮਿਸ ਇੰਡੀਆ ਯੂਨੀਵਰਸ 2008 ਰਹਿ ਚੁੱਕੀ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਵਾਇਰਲ ਹੁੰਦੀ ਰਹਿੰਦੀਆਂ ਹਨ। ਇਸੇ ਤਰ੍ਹਾਂ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਨੂੰ ਰਿਕਸ਼ਾ ਖਿੱਚਦੇ ਹੋਏ ਵੇਖਿਆ ਜਾ ਸਕਦਾ ਹੈ। ਰਿਕਸ਼ੇ ਵਿਚ ਇੱਕ ਬੁਜ਼ੁਰਗ ਬੈਠਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ASI ਬਣਾਇਆ।

ਵਿਸ਼ਵਾਸ ਟੀਮ ਨੇ ਜਦੋਂ ਇਸ ਤਸਵੀਰ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਮਿਸ ਇੰਡੀਆ ਯੂਨੀਵਰਸ 2008 ਸਿਮਰਨ ਕੌਰ ਮੁੰਡੀ ਦੀ ਹੈ। ਇਹ ਤਸਵੀਰ 2016 ਦੀ ਹੈ ਜਦੋਂ ਉਹ ਇੱਕ ਮਨੋਰੰਜਨ ਕੰਪਨੀ Star Mason ਨੂੰ ਪ੍ਰਮੋਟ ਕਰ ਰਹੀ ਸਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੇ ਪੋਸਟ ਵਿਚ ਇੱਕ ਕੁੜੀ ਨੂੰ ਰਿਕਸ਼ਾ ਖਿੱਚਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ਬਾਪੂ ਨੇ ਰਿਕਸ਼ਾ ਚਲਾ ਕੇ ਕਮਾਏ ਪੈਸੇ ਨਾਲ ਆਪਣੀ ਧੀ ਨੂੰ ASI ਬਣਾਇਆ, ਸਲੂਟ ਹੈ ਇਸ ਬਾਪੂ ਦੀ ਸੋਚ ਨੂੰ…


ਵਾਇਰਲ ਪੋਸਟ

ਪੜਤਾਲ

ਵਿਸ਼ਵਾਸ ਟੀਮ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਜਿਹੜਾ ਬੁਜ਼ੁਰਗ ਰਿਕਸ਼ੇ ਵਿਚ ਬੈਠਾ ਹੋਇਆ ਹੈ ਉਸਨੇ ਇੱਕ ਤਖ਼ਤੀ ਫੜੀ ਹੋਈ ਹੈ ਜਿਸਦੇ ਉੱਤੇ Follow Star Mason ਲਿਖਿਆ ਹੋਇਆ ਹੈ।

ਹੁਣ ਅਸੀਂ ਵੱਖ ਵੱਖ ਕੀਵਰਡ ਨਾਲ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਇੰਸਟਾਗ੍ਰਾਮ ‘ਤੇ Star Mason Entertainment ਨਾਂ ਦੇ ਅਕਾਊਂਟ ‘ਤੇ ਇਹ ਤਸਵੀਰ ਅਪਲੋਡ ਮਿਲੀ। ਇਸ ਤਸਵੀਰ ਹੇਠਾਂ Simran Kaur Mundi ਲਿਖਿਆ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਸਿਮਰਨ ਕੌਰ ਮੁੰਡੀ ਮਿਸ ਇੰਡੀਆ ਯੂਨੀਵਰਸ 2008 ਰਹਿ ਚੁੱਕੀ ਹਨ ਅਤੇ ਇੱਕ ਮੋਡਲ ਅਦਾਕਾਰਾ ਹਨ।

https://www.instagram.com/p/BAjSDausrD2/

ਹੁਣ ਅਸੀਂ ਸਿਮਰਨ ਕੌਰ ਮੁੰਡੀ ਦੇ ਇੰਸਟਾਗ੍ਰਾਮ ਅਕਾਊਂਟ (simrankaurmundi) ‘ਤੇ ਗਏ। ਸਾਨੂੰ ਇਹ ਤਸਵੀਰ 207 ਹਫਤੇ ਪਹਿਲਾਂ (2016 ਵਿਚ) ਸਿਮਰਨ ਕੌਰ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਮਿਲੀ। ਇਸ ਤਸਵੀਰ ਨਾਲ ਸਿਮਰਨ ਨੇ ਡਿਸਕ੍ਰਿਪਸ਼ਨ ਲਿਖਿਆ ਸੀ: Aaja meri gaadi mein baith ja 😀 and #FollowStarMasons #starmasons #badshah #bangalore @starmasons

https://www.instagram.com/p/BAjGXnjCy8Q/

ਅਸੀਂ Star Mason ਕੰਪਨੀ ਬਾਰੇ ਵਿਚ ਥੋੜਾ ਸਰਚ ਕੀਤਾ। ਅਸੀਂ ਆਪਣੀ ਸਰਚ ਵਿਚ ਪਾਇਆ ਕਿ ਇਹ ਕੰਪਨੀ ਕਲਾਕਾਰਾਂ ਦੇ ਸ਼ੋਅ ਨੂੰ ਸਪੌਂਸਰ ਕਰਦੀ ਹੈ ਅਤੇ ਇੱਕ ਮਨੋਰੰਜਨ ਬੇਸ ਕੰਪਨੀ ਹੈ।

ਹੁਣ ਅਸੀਂ ਅਧਿਕਾਰਕ ਪੁਸ਼ਟੀ ਲੈਣ ਲਈ ਸਿਮਰਨ ਕੌਰ ਮੁੰਡੀ ਨਾਲ ਈ-ਮੇਲ ਜਰੀਏ ਸੰਪਰਕ ਕੀਤਾ। ਉਨ੍ਹਾਂ ਦੀ ਟੀਮ ਨੇ ਜਵਾਬ ਦਿੰਦੇ ਹੋਏ ਦੱਸਿਆ “ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਸਿਮਰਨ ਸਿਰਫ ਇਸ ਰਿਕਸ਼ੇ ਨੂੰ ਚਲਾ ਰਹੀ ਸੀ। ਇਸ ਤਸਵੀਰ ਨੂੰ ਤੁਸੀਂ ਸਿਮਰਨ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਵੇਖ ਸਕਦੇ ਹੋ।”

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਪੇਜ “Preet Sikh USA Canada” ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰ ਅਤੇ ਮੋਡਲ ਸਿਮਰਨ ਕੌਰ ਮੁੰਡੀ ਹੈ। ਸਿਮਰਨ ਕੌਰ ਮੁੰਡੀ ਮਿਸ ਇੰਡੀਆ ਯੂਨੀਵਰਸ 2008 ਰਹਿ ਚੁੱਕੀ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts