Fact Check: ਚੀਨ ਸਰਕਾਰ ਨੇ ਅਦਾਲਤ ਤੋਂ ਨਹੀਂ ਮੰਗੀ ਹੈ 20,000 ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਮਨਜੂਰੀ, ਭ੍ਰਮਕ ਪੋਸਟ ਵਾਇਰਲ

ਚੀਨ ਸਰਕਾਰ ਨੇ ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਅਦਾਲਤ ਤੋਂ ਕੋਈ ਮਨਜੂਰੀ ਨਹੀਂ ਮੰਗੀ ਹੈ। ਵਾਇਰਲ ਪੋਸਟ ਭ੍ਰਮਕ ਹੈ ਕਿਓਂਕਿ ਇਹ ਗਲਤ ਡਿਸਕ੍ਰਿਪਸ਼ਨ ਨਾਲ ਸ਼ੇਅਰ ਕੀਤੀ ਗਈ ਹੈ।

Fact Check: ਚੀਨ ਸਰਕਾਰ ਨੇ ਅਦਾਲਤ ਤੋਂ ਨਹੀਂ ਮੰਗੀ ਹੈ 20,000 ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਮਨਜੂਰੀ, ਭ੍ਰਮਕ ਪੋਸਟ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਚੀਨ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਪੀੜਤ 20,000 ਲੋਕਾਂ ਨੂੰ ਮਾਰਨ ਲਈ ਅਦਾਲਤ ਤੋਂ ਮਨਜੂਰੀ ਮੰਗੀ ਹੈ, ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹਾਲਾਂਕਿ, ਵੀਡੀਓ ਵਿਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇਸ ਗੱਲ ਦੀ ਪੁਸ਼ਟੀ ਕਿਸੇ ਅਧਿਕਾਰਿਕ ਨਿਊਜ਼ ਏਜੰਸੀ ਜਾਂ ਅਖਬਾਰ ਨੇ ਨਹੀਂ ਕੀਤੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਭ੍ਰਮਕ ਪਾਇਆ ਕਿਓਂਕਿ ਇਹ ਵਾਇਰਲ ਪੋਸਟ ਗਲਤ ਡਿਸਕ੍ਰਿਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ ਜਿਹੜਾ ਲੋਕਾਂ ਨੂੰ ਭ੍ਰਮਕ ਕਰਦਾ ਹੈ।। ਚੀਨ ਸਰਕਾਰ ਨੇ ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਅਦਾਲਤ ਤੋਂ ਕੋਈ ਮਨਜੂਰੀ ਨਹੀਂ ਮੰਗੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Daily Post Punjabi’ ਨੇ ਇੱਕ ਨਿਊਜ਼ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਚੀਨ ਸਰਕਾਰ ਨੇ ਅਦਾਲਤ ਤੋਂ ਮੰਗੀ 20 ਹਜ਼ਾਰ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਨੂੰ ਮਾਰਨ ਦੀ ਮਨਜ਼ੂਰੀ !”

(ਫੇਸਬੁੱਕ ਪੋਸਟ ਦਾ ਆਰਕਾਈਵਡ ਲਿੰਕ)

ਪੜਤਾਲ

ਵਾਇਰਲ ਪੋਸਟ ਵਿਚ ਇੱਕ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਚੀਨ ਸਰਕਾਰ ਨੇ “The Supreme People’s Court Of The People’s Republic Of China” ਤੋਂ 20,000 ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਮਨਜੂਰੀ ਮੰਗੀ ਹੈ। ਹਾਲਾਂਕਿ, ਵੀਡੀਓ ਵਿਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇਸ ਗੱਲ ਦੀ ਪੁਸ਼ਟੀ ਕਿਸੇ ਅਧਿਕਾਰਿਕ ਨਿਊਜ਼ ਏਜੰਸੀ ਜਾਂ ਅਖਬਾਰ ਨੇ ਨਹੀਂ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਕੋਰਟ ਦੀ ਵੈੱਬਸਾਈਟ ‘ਤੇ ਅਜਿਹਾ ਕੋਈ ਵੀ ਕੇਸ ਦਰਜ ਨਹੀਂ ਹੈ ਨਾਲ ਹੀ ਸਾਨੂੰ ਗੂਗਲ ‘ਤੇ ਵੀ ਇਸ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਮਿਲੀ।

ਵਿਸ਼ਵਾਸ ਟੀਮ ਨੇ ਇਸਨੂੰ ਲੈ ਕੇ ਚੀਨ ਦੇ ਅਖਬਾਰ ਗਲੋਬਲ ਟਾਇਮਸ ਦੇ ਫੋਰਨ ਐਡੀਟਰ ਸ਼ਮੀਮ ਜ਼ਕੀਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸਦਾ ਖੰਡਨ ਕਰਦੇ ਹੋਏ ਦੱਸਿਆ, ‘ਇਹ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਖਬਰ ਹੈ, ਜਿਹੜੀ ਪੂਰੇ ਤਰੀਕੇ ਝੂਠ ਹੈ। ਚੀਨ ਵਿਚ ਹਾਲਤ ਹਾਲੇ ਗੰਭੀਰ ਹੈ, ਪਰ ਹੋਲੀ-ਹੋਲੀ ਸਤਿਥੀ ਪਹਿਲਾ ਵਾਂਗ ਠੀਕ ਹੋ ਰਹੀ ਹੈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਰਕਾਰ ਪੂਰੀ ਤਾਕਤ ਨਾਲ ਇਸ ਵਾਇਰਸ ਨੂੰ ਖਤਮ ਕਰਨ ਲਈ ਮਿਹਨਤ ਕਰ ਰਹੀ ਹੈ। ਲੋਕਾਂ ਨੂੰ ਫਰਜ਼ੀ ਖਬਰਾਂ ਨਹੀਂ ਫੈਲਾਉਣੀ ਚਾਹੀਦੀਆਂ ਹਨ।’

ਵਾਇਰਲ ਪੋਸਟ Daily Post Punjabi ਨਾਂ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੇਜ ਪੰਜਾਬ ਦੀਆਂ ਖਬਰਾਂ ਨੂੰ ਕਵਰ ਕਰਦਾ ਹੈ।

ਨਤੀਜਾ: ਚੀਨ ਸਰਕਾਰ ਨੇ ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਲਈ ਅਦਾਲਤ ਤੋਂ ਕੋਈ ਮਨਜੂਰੀ ਨਹੀਂ ਮੰਗੀ ਹੈ। ਵਾਇਰਲ ਪੋਸਟ ਭ੍ਰਮਕ ਹੈ ਕਿਓਂਕਿ ਇਹ ਗਲਤ ਡਿਸਕ੍ਰਿਪਸ਼ਨ ਨਾਲ ਸ਼ੇਅਰ ਕੀਤੀ ਗਈ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts