ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮਿਲਖਾ ਸਿੰਘ ਦੀ ਮੌਤ ਨਾਲ ਜੁੜੀਆ ਖ਼ਬਰਾਂ ਫਰਜੀ ਹਨ। ਫਿਲਹਾਲ ਖ਼ਬਰ ਲਿਖੇ ਜਾਣ ਤੱਕ (6 ਜੂਨ) ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਐਡਮਿਟ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਮਿਲਖਾ ਸਿੰਘ ਦੀ ਮੌਤ ਦੀ ਅਫਵਾਹ ਬਹੁਤ ਉੱਡ ਰਹੀ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਕੋਵਿਡ ਦੇ ਕਾਰਨ ਮਿਲਖਾ ਸਿੰਘ ਦੀ ਮੌਤ ਹੋ ਗਈ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਮਿਲਖਾ ਸਿੰਘ ਫਿਲਹਾਲ ਕੋਵਿਡ ਦੇ ਕਾਰਨ ਚੰਡੀਗੜ੍ਹ ਦੇ ਪੀ.ਜੀ.ਆਈ ਵਿੱਚ ਐਡਮਿਟ ਹਨ। ਖ਼ਬਰ ਲਿਖੇ ਜਾਣ ਤੱਕ( 6 ਜੂਨ) ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਪੇਜ’ ਅਪਣਾ ਪਾਗ਼ਲਖਾਨਾ’ ਨੇ 6 ਜੂਨ ਨੂੰ ਇੱਕ ਪੋਸਟ ਕਰਦੇ ਹੋਏ ਦਾਅਵਾ ਕੀਤਾ : ‘ਦੁਖਦ ਉਡਣ ਖਟੌਲਾ ਦੇ ਨਾਮ ਤੋਂ ਮਸ਼ਹੂਰ ਸਿੱਖ ਮਿਲਖਾ ਸਿੰਘ ਜੀ ਕੋਵਿਡ ਤੋਂ ਹਾਰੇ ਜੰਗ, ਵਿਨਰਮ ਸ਼ਰਧਾਂਜਲੀ।’
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਮਿਲਖਾ ਸਿੰਘ ਦੀ ਮੌਤ ਦੀ ਅਫਵਾਹ ਬਾਰੇ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਤਲਾਸ਼ੀ ਦੌਰਾਨ ਸਾਨੂੰ ਕਈ ਵੈੱਬਸਾਈਟ ‘ਤੇ ਚੰਡੀਗੜ੍ਹ ਦੇ ਪੀ.ਜੀ.ਆਈ ਵਿੱਚ ਉਨ੍ਹਾਂ ਦੇ ਐਡਮਿਟ ਹੋਣ ਦੀ ਖ਼ਬਰ ਮਿਲੀ। 5 ਜੂਨ ਨੂੰ ਜਾਗਰਣ ਡਾਟ ਕਾਮ ਦੁਆਰਾ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ.ਜਗਤਰਾਮ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਮਿਲਖਾ ਸਿੰਘ ਦੀ ਸਿਹਤ ਵਿੱਚ ਬਹੁਤ ਸੁਧਾਰ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਮਿਲਖਾ ਸਿੰਘ ਦੀ ਹਾਲਤ ਕਾਫ਼ੀ ਸਥਿਰ ਹੈ। ਮਿਲਖਾ ਸਿੰਘ ਦਾ ਆਕਸੀਜਨ ਪੱਧਰ ਵੀ ਹੁਣ ਸਥਿਰ ਹੈ। ਹਾਲਾਂਕਿ ਮਿਲਖਾ ਸਿੰਘ ਅਜੇ ਵੀ ਆਈ.ਸੀ.ਯੂ ਵਾਰਡ ਵਿੱਚ ਦਾਖਲ ਹਨ। ਪੂਰੀ ਖ਼ਬਰਾਂ ਇੱਥੇ ਪੜ੍ਹੋ।
ਸਾਨੂੰ ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਦਾ 4 ਜੂਨ ਨੂੰ ਕੀਤਾ ਇੱਕ ਟਵੀਟ ਮਿਲਿਆ। ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਮਿਲਖਾ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ। ਪੀ.ਐਮ ਮੋਦੀ ਨੇ ਵੀ ਮਿਲਖਾ ਸਿੰਘ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਕਾਲ ਕੀਤਾ ਸੀ।
ਇਸੇ ਤਰ੍ਹਾਂ ਸਾਨੂੰ ਕੇਂਦਰੀ ਖੇਡ ਮੰਤਰੀ ਕਿਰਣ ਰਿਜੀਜੂ ਦਾ ਇੱਕ ਟਵੀਟ ਮਿਲਿਆ। ਇਹ 5 ਜੂਨ ਨੂੰ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਨੇ ਮਿਲਖਾ ਸਿੰਘ ਦੀ ਮੌਤ ਦਾ ਖੰਡਨ ਕੀਤਾ ਸੀ।
ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਹਸਪਤਾਲ ਵਿੱਚ ਦਾਖਲ ਮਿਲਖਾ ਸਿੰਘ ਦੀ ਤਸਵੀਰ ਅਤੇ ਹਸਪਤਾਲ ਦੇ ਬਿਆਨ ਸਾਂਝੇ ਕੀਤੇ। ਤ੍ਰਿਪਾਠੀ ਦੇ ਅਨੁਸਾਰ ਮਿਲਖਾ ਸਿੰਘ ਨੂੰ ਕੋਵਿਡ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅੰਤ ਵਿੱਚ ਫਰਜ਼ੀ ਖਬਰ ਨੂੰ ਵਾਇਰਲ ਕਾਰਨ ਵਾਲੇ ਪੇਜ਼ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਪੇਜ਼ ਅਪਣਾ ਪਾਗਲਖਾਨਾ ਨੂੰ ਇੱਕ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 23 ਮਾਰਚ 2014 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮਿਲਖਾ ਸਿੰਘ ਦੀ ਮੌਤ ਨਾਲ ਜੁੜੀਆ ਖ਼ਬਰਾਂ ਫਰਜੀ ਹਨ। ਫਿਲਹਾਲ ਖ਼ਬਰ ਲਿਖੇ ਜਾਣ ਤੱਕ (6 ਜੂਨ) ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਐਡਮਿਟ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।