Fact Check: ਠੀਕ ਹੈ ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ, ਉਨ੍ਹਾਂ ਦੀ ਮੌਤ ਨੂੰ ਲੈ ਕੇ ਉੱਡੀ ਅਫਵਾਹ।
ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਭਲੀ ਚੰਗੀ ਹੈ।
- By: Amanpreet Kaur
- Published: May 6, 2021 at 03:42 PM
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ)। ਸ਼ੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸ ਦੇ ਰਾਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ 90 ਦੇ ਦਹਾਕੇ ਦੀ ਬਾਲੀਵੁੱਡ ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਅਸਲ ਵਿੱਚ ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਭਲੀ ਚੰਗੀ ਹੈ ਅਤੇ ਯੂ.ਐਸ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Firoz Rustum Surjapuri ਨੇ ਇਹ ਪੋਸਟ ਸ਼ੇਅਰ ਕੀਤਾ ਹੈ, ਜਿਸਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ : ਫਿਲਮ ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਦੀ ਕੋਰੋਨਾ ਨਾਲ ਮੌਤ।
ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੇ ਨਾਲ ਕੀਤੇ ਗਏ ਦਾਅਵੇ ਦੀ ਪੜਤਾਲ ਦੇ ਲਈ ਸਭ ਤੋਂ ਪਹਿਲਾਂ ਇੰਟਰਨੈਟ ਤੇ ਕੀਵਰ੍ਡ੍ਸ ਦੀ ਮਦਦ ਤੋਂ ਸਰਚ ਕੀਤਾ, ਸਾਨੂੰ ਐਵੇਂ ਦੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ, ਜਿਸ ਵਿੱਚ ਅਭਿਨੇਤਰੀ ਦੀ ਮੌਤ ਦੀ ਗੱਲ ਕੀਤੀ ਹੋਵੇ। ਮੀਨਾਕਸ਼ੀ ਮਸ਼ਹੂਰ ਅਦਾਕਾਰਾ ਹੈ, ਜੇ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਇਸਦੀ ਮੀਡੀਆ ਵਿੱਚ ਕਵਰੇਜ ਜ਼ਰੂਰ ਹੋਣੀ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਮੁੱਖ ਸੰਵਾਦਦਾਤਾ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਪੁਸ਼ਟੀ ਕੀਤੀ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਝੂਠਾ ਹੈ। ਅਦਾਕਾਰਾ ਮੀਨਾਕਸ਼ੀ ਭਲੀ ਚੰਗੀ ਹੈ ਅਤੇ ਇਸ ਸਮੇਂ ਯੂ.ਐਸ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
ਸਾਨੂੰ ਮੀਨਾਕਸ਼ੀ ਦੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਵੀ ਮਿਲੀ। 3 ਮਈ ਨੂੰ ਅਦਾਕਾਰਾ ਨੇ ਆਪਣੀ ਇੱਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ – ਡਾਂਸ ਪੋਜ਼। ਵਾਇਰਲ ਪੋਸਟ 2 ਮਈ ਨੂੰ ਕੀਤਾ ਗਿਆ ਹੈ ,ਜਦੋਂ ਕਿ ਅਦਾਕਾਰਾ ਦੇ ਇੰਸਟਾ ਅਕਾਊਂਟ ਤੇ ਪੋਸਟ 3 ਮਈ ਨੂੰ ਕੀਤਾ ਗਿਆ ਹੈ। ਮਤਲਬ ਅਦਾਕਾਰਾ ਬਿਲਕੁਲ ਠੀਕ ਹੈ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Firoz Rustum Surjapuri ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਕਿਸ਼ਨਗੰਜ, ਬਿਹਾਰ ਦਾ ਰਹਿਣ ਵਾਲਾ ਹੈ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਭਲੀ ਚੰਗੀ ਹੈ।
- Claim Review : ਫਿਲਮ ਅਦਾਕਾਰਾ ਮੀਨਾਕਸ਼ੀ ਸ਼ਸ਼ਾਦਰੀ ਦੀ ਕੋਰੋਨਾ ਨਾਲ ਮੌਤ।
- Claimed By : FB User : Firoz Rustum Surjapuri
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...