ਵਾਇਰਲ ਪੋਸਟ ਵਿੱਚ ਦਿਸ ਰਹੀ ਮੈਟਰੀਮੋਨੀਅਲ ਵਿਗਿਆਪਨ ਡਿਜੀਟਲ ਰੂਪ ਵਿੱਚ ਬਣਾਇਆ ਗਿਆ ਹੈ, ਇਹ ਕਿਸੇ ਅਖ਼ਬਾਰ ਵਿੱਚ ਛਪਿਆ ਹੋਇਆ ਅਸਲ ਇਸ਼ਤਿਹਾਰ ਨਹੀਂ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਆਹ ਦਾ ਇਸ਼ਤਿਹਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਪੋਸਟ ਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾੜੀ ਪੂਰੀ ਤਰ੍ਹਾਂ ਵੈਕਸੀਨੇਟਿਡ ਲਾੜੇ ਦੀ ਭਾਲ ਕਰ ਰਹੀ ਹੈ। ਵਿਸ਼ਵਾਸ਼ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਮੈਟਰੀਮੋਨੀਅਲ ਵਿਗਿਆਪਨ ਡਿਜੀਟਲ ਰੂਪ ਵਿੱਚ ਤਿਆਰ ਕੀਤੀ ਗਈ ਸੀ , ਇਹ ਅਸਲ ਵਿਗਿਆਪਨ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ RJ Meghna ਨੇ ਇਸ ਪੋਸਟ ਨੂੰ ਸਾਂਝਾ ਕੀਤਾ,ਜਿਸਦੇ ਨਾਲ ਲਿਖੇ ਅੰਗਰੇਜ਼ੀ ਕੈਪਸ਼ਨ ਦਾ ਪੰਜਾਬੀ ਅਨੁਵਾਦ ਹੈ : ਨਵੀਂ ਉਮਰ ਦੇ ਵਿਆਹ ਦੇ ਵਿਗਿਆਪਨ, ਕੋਵੈਕਸੀਨ ਵਾਲਿਆਂ ਨੂੰ ਕੁਝ ਹੀ ਦੇਸ਼ਾਂ ਵਿੱਚ ਦਾਖਲੇ ਦੀ ਆਗਿਆ ਹੈ! ਐਦਾਂ ਲੱਗਦਾ ਹੈ ਕਿ ਬੰਦੀ ਨੇ ਹਨੀਮੂਨ ਤੱਕ ਦੀ ਯੋਜਨਾ ਬਣਾਈ ਹੋਈ ਹੈ! ਅਖੀਰ ਗਣਿਤ ਵਿੱਚ ਐਮ.ਐਸ.ਸੀ ਜੋ ਹੈ।
ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਕਈ ਲੋਕਾਂ ਨੇ ਟਵਿੱਟਰ ਤੇ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਸੀ।
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਇਸ ਪੋਸਟ ਨੂੰ ਟਵੀਟ ਕੀਤਾ ਸੀ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਸਭ ਤੋਂ ਪਹਿਲਾਂ ਮੈਟਰੀਮੋਨੀਅਲ ਵਿਗਿਆਪਨ ਨੂੰ ਗੌਰ ਨਾਲ ਵੇਖਿਆ। ਅਸੀਂ ਪਾਇਆ ਕਿ ਇਹ ਇਸ਼ਤਿਹਾਰ ਖ਼ਬਰਾਂ ਦੇ ਫਾਰਮੈਟ ਵਿੱਚ ਲਿਖਿਆ ਗਿਆ ਸੀ, ਜਦੋਂ ਕਿ ਅਖਬਾਰਾਂ ਵਿੱਚ ਵਿਆਹ ਦਾ ਇਸ਼ਤਿਹਾਰ ਖ਼ਬਰਾਂ ਦੇ ਫਾਰਮੈਟ ਵਿੱਚ ਨਹੀਂ ਲਿਖਿਆ ਜਾਂਦਾ। ਇਸ ਪੋਸਟ ਨੂੰ ਵਟਸਐਪ’ ਤੇ ‘Goa Tim’ ਮਾਸਟਹੈਡ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਵੀ ਵਿਸ਼ਵਾਸ਼ ਨਿਊਜ਼ ਨੇ ਅਜਿਹੇ ਹੀ ਇੱਕ ਡਿਜੀਟਲ ਤਿਆਰ ਕੀਤੇ ਅਖਬਾਰ ਦੀ ਕਲਿੱਪਿੰਗ ਦਾ ਫ਼ੈਕ੍ਟ ਚੈੱਕ ਕੀਤਾ ਸੀ। ਵਾਇਰਲ ਮੈਟਰੀਮੋਨੀਅਲ ਕਲਿੱਪਿੰਗ ਵੀ ਇਸ ਨਾਲ ਮੇਲ ਖਾਂਦੀ ਹੈ।
ਵਿਸ਼ਵਾਸ ਨਿਊਜ਼ ਨੇ ਇੰਟਰਨੈੱਟ ਤੇ ‘newspaper clipping maker online’ ਕੀਵਰਡ ਨਾਲ ਸਰਚ ਕੀਤਾ। ਇਸ ਤੋਂ ਸਾਨੂੰ ਉਹ ਵੈਬਸਾਈਟ ਮਿਲੀ ਜਿਸਦੀ ਮਦਦ ਨਾਲ ਵਾਇਰਲ ਕਲਿੱਪਿੰਗ ਤਿਆਰ ਕੀਤੀ ਗਈ ਸੀ।
ਇਸ ਨਾਲ ਇਹ ਸਾਬਤ ਹੋਇਆ ਕਿ ਵਾਇਰਲ ਵਿਗਿਆਪਨ ਵੀ ਡਿਜੀਟਲ ਰੂਪ ਵਿੱਚ ਬਣਾਇਆ ਗਿਆ ਸੀ।
ਜਦੋਂ ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਫੇਸਬੁੱਕ ਤੇ ਭਾਲ ਕੀਤੀ ਤਾਂ ਸਾਨੂੰ ‘Give India‘ਨਾਮ ਦੇ ਇਕ ਪੇਜ ‘ਤੇ ਵਾਇਰਲ ਮੈਟਰੀਮੋਨੀਅਲ ਵਿਗਿਆਪਨ ਮਿਲਿਆ, ਜਿਸ ਵਿੱਚ ਲਿਖਿਆ ਗਿਆ ਸੀ ਕਿ ਇਹ ਇਸ਼ਤਿਹਾਰ 58 ਸਾਲਾ ਦੇ ਸਾਵਿਯੋ ਫੀਗੁਈਰੇਡੋ ਨੇ ਤਿਆਰ ਕੀਤੀ ਸੀ। ਇਸ ਪੋਸਟ ਦੇ ਜ਼ਰੀਏ ਅਸੀਂ ਸਾਵਿਯੋ ਦੀ ਪੋਸਟ ਅਤੇ ਉਸਦੇ ਫੇਸਬੁੱਕ ਅਕਾਊਂਟ ਤੇ ਪਹੁੰਚੇ।
ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਮੈਸੇਂਜਰ ਦੇ ਜ਼ਰੀਏ ਸਾਵਿਯੋ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਵਿਗਿਆਪਨ ਆਪਣੇ ਮਿੱਤਰਾਂ ਲਈ ਬਣਾਇਆ ਸੀ, ਤਾਂ ਜੋ ਉਨ੍ਹਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕੋਵਿਡ ਕਾਰਨ ਆਪਣਾ ਇੱਕ ਦੋਸਤ ਖੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਕਰਨ ਬਾਰੇ ਸੋਚਿਆ। ਹਾਲਾਂਕਿ ਉਨ੍ਹਾਂ ਨੂੰ ਕੋਈ ਅੰਦਾਜਾ ਨਹੀਂ ਸੀ ਕਿ ਇਹ ਪੋਸਟ ਇਸ ਤਰ੍ਹਾਂ ਵਾਇਰਲ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪੋਸਟ ਵਿੱਚ ਕੋਵੀਸ਼ਿਲਡ ਦਾ ਨਾਮ ਇਸ ਲਈ ਡਾਲੀਆਂ, ਕਿਉਂਕਿ ਕੋਵੈਕਸੀਨ ਨੂੰ ਅਜੇ ਤੱਕ WHO ਨੇ ਮਨਜ਼ੂਰੀ ਨਹੀਂ ਦਿਤੀ ਹੈ ਅਤੇ ਜੋ ਲੋਕ ਇਸ ਨੂੰ ਲਗਵਾ ਰਹੇ ਹਨ ਉਹ ਜ਼ਿਆਦਾਤਰ ਦੇਸ਼ਾਂ ਵਿੱਚ ਯਾਤਰਾ ਨਹੀਂ ਕਰ ਸਕਦੇ। ਸਾਵਿਯੋ ਗੋਆ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਗੋਆ ਦੇ ਲੋਕ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੇ ਕੋਵੀਸ਼ਿਲਡ ਦਾ ਨਾਮ ਲਿਖਿਆ ਸੀ, ਉਨ੍ਹਾਂ ਨੂੰ ਕੋਵੈਕਸੀਨ ਨਾਲ ਕੋਈ ਪਰੇਸ਼ਾਨੀ ਨਹੀਂ ਹੈ।
ਹੁਣ ਵਾਰੀ ਸੀ ਫਾਸਨੂਕ ਤੇ ਪੋਸਟ ਨੂੰ ਸਾਂਝਾ ਕਰਨ ਵਾਲੀ ਯੂਜ਼ਰ RJ Megha ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਇਹ ਇੱਕ ਵੇਰੀਫਾਇਡ ਫੇਸਬੁੱਕ ਪੇਜ ਹੈ ਅਤੇ ਖ਼ਬਰ ਨੂੰ ਲਿਖਣ ਦੇ ਸਮੇਂ ਤੱਕ ਯੂਜ਼ਰ ਦੇ ਇਕ ਲੱਖ 64 ਹਜ਼ਾਰ ਤੋਂ ਜ਼ਿਆਦਾ ਫੋਲੋਵਰਸ ਸਨ।
ਨਤੀਜਾ: ਵਾਇਰਲ ਪੋਸਟ ਵਿੱਚ ਦਿਸ ਰਹੀ ਮੈਟਰੀਮੋਨੀਅਲ ਵਿਗਿਆਪਨ ਡਿਜੀਟਲ ਰੂਪ ਵਿੱਚ ਬਣਾਇਆ ਗਿਆ ਹੈ, ਇਹ ਕਿਸੇ ਅਖ਼ਬਾਰ ਵਿੱਚ ਛਪਿਆ ਹੋਇਆ ਅਸਲ ਇਸ਼ਤਿਹਾਰ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।