ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ਤੇ ਵਾਇਰਲ ਹੋਇਆ ਟਵੀਟ ਫਰਜ਼ੀ ਸਾਬਿਤ ਹੋਇਆ। ਉਹ ਸੋਸ਼ਲ ਮੀਡੀਆ ਤੇ ਨਹੀਂ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ਤੋਂ ਇੱਕ ਫਰਜ਼ੀ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਦੋ ਤੋਂ ਵੱਧ ਬੱਚੇ ਪੈਦਾ ਹੋਏ ਤਾਂ ਸਰਕਾਰੀ ਸਹੂਲਤਾਂ ਨਹੀਂ ਮਿਲਣਗੀਆਂ। ਇਹ ਐਲਾਨ ਖ਼ੁਦ ਆਪਣੇ ਮਾਪਿਆਂ ਦਾ 7 ਵਾਂ ਬੱਚਾ ਕਰ ਰਿਹਾ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਪਾਇਆ ਗਿਆ ਕਿ ਮਨਮੋਹਨ ਸਿੰਘ ਦੇ ਨਾਮ ਤੇ ਬਣਾਏ ਗਏ ਪੈਰੋਡੀ ਅਕਾਊਂਟ ਦੇ ਟਵੀਟ ਨੂੰ ਕੁਝ ਲੋਕ ਸੱਚ ਮੰਨਦਿਆਂ ਵਾਇਰਲ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੋਸ਼ਲ ਮੀਡੀਆ ‘ਤੇ ਨਹੀਂ ਹਨ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਪ੍ਰਦੀਪ ਕੁਮਾਰ ਨੇ 26 ਜੂਨ ਨੂੰ ਆਪਣੇ ਅਕਾਊਂਟ ਉੱਤੇ ਇੱਕ ਟਵੀਟ ਦਾ ਸਕ੍ਰੀਨ ਸ਼ਾਟ ਪੋਸਟ ਕਰਦੇ ਹੋਏ ਲਿਖਿਆ ਕਿ ਫੇਕੂ ਕਾ ਬੋਲ ਕੇ ਮਾਰਾ ਰਿਹਾ ਹੈ। ਟਵੀਟ ਵਿੱਚ ਮਨਮੋਹਨ ਸਿੰਘ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਨਾਲ ਲਿਖਿਆ ਹੈ : “2 ਤੋਂ ਵੱਧ ਬੱਚੇ ਹੋਏ ਤਾਂ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ, ਇਹ ਐਲਾਨ ਖ਼ੁਦ ਆਪਣੇ ਮਾਪਿਆਂ ਦੀ 7ਵੀਂ ਸੰਤਾਨ ਕਰ ਰਹੀ ਹੈ”
ਟਵੀਟ ਦਾ ਕੰਟੇੰਟ ਇਸ ਤਰ੍ਹਾਂ ਹੈ ਜਿਵੇਂ ਕਿ ਇਥੇ ਲਿਖਿਆ ਗਿਆ ਹੈ। ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਪੜੋਂ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ @Dr_manmohan_1 ਨਾਮ ਦੇ ਟਵਿੱਟਰ ਹੈਂਡਲ ਦੀ ਭਾਲ ਸ਼ੁਰੂ ਕੀਤੀ। ਸਾਨੂੰ ਇਸ ਨਾਮ ਦਾ ਇੱਕ ਟਵਿੱਟਰ ਹੈਂਡਲ ਮਿਲਿਆ। ਇਸ ਵਿੱਚ ਸਾਫ ਲਿਖਿਆ ਹੋਇਆ ਸੀ ਕਿ ਇਹ ਇੱਕ ਪੈਰੋਡੀ ਅਕਾਊਂਟ ਹੈ। ਤੁਸੀਂ ਇਸਨੂੰ ਇੱਥੇ ਵੇਖ ਸਕਦੇ ਹੋ। ਸਾਨੂੰ ਪਤਾ ਲੱਗਿਆ ਹੈ ਕਿ ਯੂਜ਼ਰਸ ਇਸ ਅਕਾਊਂਟ ਵਿੱਚੋ ਗਏ ਟਵੀਟ ਨੂੰ ਮਨਮੋਹਨ ਸਿੰਘ ਦਾ ਜਾਣਕਾਰ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੇ ਸੰਬੰਧ ਵਿੱਚ ਕਾਂਗਰਸ ਦੇ ਰਾਸ਼ਟਰੀ ਸਚਿਵ (ਮੀਡੀਆ) ਪ੍ਰਣਵ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੋਸ਼ਲ ਮੀਡੀਆ ਤੇ ਨਹੀਂ ਹਨ।
ਜਾਂਚ ਦੇ ਅੰਤਿਮ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਯੂਜ਼ਰ ਪ੍ਰਦੀਪ ਕੁਮਾਰ ਦੀ ਪ੍ਰੋਫਾਈਲ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਯੂਜ਼ਰ ਦੇ ਚਾਰ ਹਜ਼ਾਰ ਤੋਂ ਵੱਧ ਦੋਸਤ ਹਨ। ਯੂਜ਼ਰ ਹੈਦਰਾਬਾਦ ਦਾ ਵਸਨੀਕ ਹੈ। ਇਹ ਅਕਾਊਂਟ ਅਗਸਤ 2017 ਨੂੰ ਬਣਾਇਆ ਗਿਆ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ਤੇ ਵਾਇਰਲ ਹੋਇਆ ਟਵੀਟ ਫਰਜ਼ੀ ਸਾਬਿਤ ਹੋਇਆ। ਉਹ ਸੋਸ਼ਲ ਮੀਡੀਆ ਤੇ ਨਹੀਂ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।