ਬੱਚੇ ਦੇ ਗੁਆਚੇ ਜਾਣ ਦੀ ਜਾਣਕਾਰੀ ਦਿੰਦਾ ਇਹ ਵੀਡੀਓ ਪੁਰਾਣਾ ਪੁਰਾਣਾ ਹੈ। ਇਹ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਕਲਿਕਬੇਟ ਦੇ ਮਕਸਦ ਨਾਲ ਫੇਰ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਇਹ ਗੁਆਚਿਆ ਬੱਚਾ ਆਪਣੇ ਘਰਦਿਆਂ ਨੂੰ ਸੁਰੱਖਿਅਤ ਮਿਲ ਗਿਆ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਅਕਸਰ ਕਲਿਕਬੇਟ ਪੋਸਟਾਂ ਨੂੰ ਵਾਇਰਲ ਹੁੰਦੇ ਵੇਖਿਆ ਜਾਂਦਾ ਹੈ। ਕਈ ਵਾਰ ਕੁਝ ਸਹੀ ਘਟਨਾ ਦੇ ਪੁਰਾਣੇ ਵੀਡੀਓ ਕਲਿਕਬੇਟ ਮਕਸਦ ਨਾਲ ਵਾਇਰਲ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਆਪਣੇ ਮੁੰਡੇ ਦੇ ਗੁਆਚੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਦਿੱਸ ਰਿਹਾ ਹੈ। ਇਸ ਪੋਸਟ ਵਿਚ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਕਲਿਕਬੇਟ ਦੇ ਮਕਸਦ ਨਾਲ ਫੇਰ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਇਹ ਗੁਆਚਿਆ ਬੱਚਾ ਆਪਣੇ ਘਰਦਿਆਂ ਨੂੰ ਸੁਰੱਖਿਅਤ ਮਿਲ ਗਿਆ ਸੀ।
ਫੇਸਬੁੱਕ ਪੇਜ “Yabhlee” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ: “ਆਹ ਵੀਡੀਉ ਸੇਅਰ ਕਰਨ ਵਿਚ ਕੰਜੂਸੀ ਨਾ ਕਰੀਉ ਵੀਰੋ ,ਕਿਸੇ ਗਰੀਬ ਦਾ ਪੁੱਤ ਲੱਭਜੂ,ਜਿਨੇ ਵਿਉ ਓਨੇ ਹੀ ਸੇਅਰ ਕਰ ਦਿਉ ਵੀਰੇ ਤੁਹਾਡਾ ਕੁਝ ਨੀ ਜਾਣਾ ਗਰੀਬ ਦਾ ਪੁੱਤ ਲੱਭ ਜੂ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੋਸਟ ਦੀ ਪੜਤਾਲ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਪੋਸਟ ਵਿਚ ਆਏ ਕਮੈਂਟਾਂ ਨੂੰ ਧਿਆਨ ਨਾਲ ਪੜ੍ਹਿਆ। ਵੀਡੀਓ ਵਿਚ ਵਿਅਕਤੀ ਆਪਣੇ ਬੱਚੇ ਦੀ ਗੁਆਚੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਆਪਣਾ ਨੰਬਰ ਬੋਲਦਾ ਹੈ ਅਤੇ ਆਪਣੇ ਘਰ ਤੇ ਜਿਲ੍ਹੇ ਦੀ ਜਾਣਕਾਰੀ ਵੀ ਸਾਂਝਾ ਕਰਦਾ ਹੈ। ਹੁਣ ਜੇ ਗੱਲ ਕੀਤੀ ਜਾਏ ਪੋਸਟ ਵਿਚ ਆਏ ਕਮੈਂਟਾਂ ਦੀ ਤਾਂ ਇੱਕ ਯੂਜ਼ਰ ਆਪਣੇ ਕਮੈਂਟ ਵਿਚ ਦੱਸਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਹ ਬੱਚਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਮਿਲ ਗਿਆ ਸੀ।
ਹੁਣ ਅਸੀਂ ਕੁਝ ਕੀਵਰਡ ਦਾ ਸਹਾਰਾ ਲੈਂਦੇ ਹੋਏ ਇਸ ਵੀਡੀਓ ਦੇ ਪੁਰਾਣੇ ਹੋਣ ਦੀ ਜਾਣਕਾਰੀ ਬਾਰੇ ਲੱਭਣਾ ਸ਼ੁਰੂ ਕੀਤਾ। ਸਾਨੂੰ ਫੇਸਬੁੱਕ ‘ਤੇ ਇਹ ਵੀਡੀਓ ਦਸੰਬਰ 2019 ਵਿਚ ਕਾਫੀ ਸ਼ੇਅਰ ਕੀਤੀ ਗਈ ਮਿਲੀ। ਜਿਸਦੇ ਨਾਲ ਇਹ ਪੁਸ਼ਟੀ ਹੋਈ ਕਿ ਇਹ ਵੀਡੀਓ ਘਟੋਂ-ਘੱਟ 8 ਮਹੀਨੇ ਪੁਰਾਣਾ ਹੈ। ਫੇਸਬੁੱਕ ਸਰਚ ਦਾ ਸਕਰਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਪੜਤਾਲ ਨੂੰ ਵਧਾਉਂਦੇ ਹੋਏ ਬੱਚੇ ਦੇ ਪਿਤਾ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਬੱਚੇ ਦਾ ਪਿਤਾ ਸਰਬਜੀਤ ਸਿੰਘ ਆਪਣਾ ਫੋਨ ਨੰਬਰ ਇਸ ਵੀਡੀਓ ਵਿਚ ਸ਼ੇਅਰ ਕਰਦਾ ਸੁਣਿਆ ਜਾ ਸਕਦਾ ਹੈ। ਫੋਨ ਕਰਨ ‘ਤੇ ਸਰਬਜੀਤ ਨੇ ਸਾਨੂੰ ਦੱਸਿਆ, “ਇਹ ਮਾਮਲਾ 7-8 ਮਹੀਨੇ ਪੁਰਾਣਾ ਹੈ ਜਦੋਂ ਮੇਰਾ ਮੁੰਡਾ ਗੁਆਚ ਗਿਆ ਸੀ। ਮੇਰਾ ਮੁੰਡਾ 2 ਮਹੀਨੇ ਬਾਅਦ ਹੋਸ਼ਿਆਰਪੂਰ ਵਿਚ ਮਿਲ ਗਿਆ ਸੀ। ਇਸ ਸਾਰੇ ਘਟਨਾਕ੍ਰਮ ਵਿਚ ਕਿਸੇ ਰਿਸ਼ਤੇਦਾਰ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ। ਮੇਰਾ ਬੱਚਾ ਸੁਰੱਖਿਅਤ ਹੈ ਅਤੇ ਸਾਡੇ ਕੋਲ ਹੈ।”
ਇਸ ਵੀਡੀਓ ਨੂੰ Yabhlee ਨਾਂ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ। ਇਸ ਪੇਜ ਨੂੰ 486,979 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਮਜ਼ਾਕੀਆ ਪੋਸਟ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਬੱਚੇ ਦੇ ਗੁਆਚੇ ਜਾਣ ਦੀ ਜਾਣਕਾਰੀ ਦਿੰਦਾ ਇਹ ਵੀਡੀਓ ਪੁਰਾਣਾ ਪੁਰਾਣਾ ਹੈ। ਇਹ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਕਲਿਕਬੇਟ ਦੇ ਮਕਸਦ ਨਾਲ ਫੇਰ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਇਹ ਗੁਆਚਿਆ ਬੱਚਾ ਆਪਣੇ ਘਰਦਿਆਂ ਨੂੰ ਸੁਰੱਖਿਅਤ ਮਿਲ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।