ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਈ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ । ਪਿਛਲੇ ਦਿਨਾਂ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਚਾਕੂ ਮਾਰ ਦਿੱਤਾ ਸੀ। ਸੀ.ਸੀ.ਟੀਵੀ ਤੇ ਦਰਜ ਇਸ ਵਾਰਦਾਤ ਦੇ ਵੀਡੀਓ ਨੂੰ ਹੁਣ ਸੰਪ੍ਰਦਾਇਕ ਏਂਗਲ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਆਦਮੀ ਸੜਕ ਦੇ ਵਿਚਕਾਰ ਇੱਕ ਔਰਤ ਨੂੰ ਚਾਕੂ ਮਾਰ ਰਿਹਾ ਹੈ। ਸ਼ੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਦਿੱਲੀ ਵਿੱਚ ਕਥਿਤ ਤੌਰ ਤੇ ਲਵ ਜੇਹਾਦ ਦਾ ਵਿਰੋਧ ਕਰਨ ਤੋਂ ਬਾਅਦ ਔਰਤ ਦੇ ਖੁੱਲ੍ਹੇ ਆਮ ਚਾਕੂ ਮਾਰ ਦਿੱਤਾ ਗਿਆ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ ਹੈ। ਪਿਛਲੇ ਦਿਨਾਂ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਚਾਕੂ ਖੋਬ ਕੇ ਮਾਰ ਦਿੱਤਾ ਸੀ । ਸੀ.ਸੀ.ਟੀਵੀ ਤੇ ਦਰਜ ਇਸ ਘਟਨਾ ਦੀ ਵੀਡੀਓ ਨੂੰ ਹੁਣ ਸੰਪ੍ਰਦਾਇਕ ਏਂਗਲ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਾਡੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਤੀ-ਪਤਨੀ ਦੋਵੇਂ ਹਿੰਦੂ ਧਰਮ ਦੇ ਸਨ। ਇਸ ਘਟਨਾ ਦਾ ਕੋਈ
ਸੰਪ੍ਰਦਾਇਕ ਏਂਗਲ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Navin Chandra ਨੇ 11 ਅਪ੍ਰੈਲ 2021 ਨੂੰ ਵਾਇਰਲ ਸੀਸੀਟੀਵੀ ਫੁਟੇਜ ਨੂੰ ਸਾਂਝਾ ਕਰਦਿਆਂ ਲਿਖਿਆ, ‘ ਕਸ਼ਮੀਰ ਤਾਂ ਦੂਰ ਦੀ ਗੱਲ ਹੈ, ਹੁਣ ਦਿੱਲੀ ਦਾ ਹਾਲ ਵੀ ਕਸ਼ਮੀਰ ਵਰਗਾ ਹੁੰਦਾ ਜਾ ਰਿਹਾ ਹੈ ਲਵ ਜੇਹਾਦ ਦਾ ਵਿਰੋਧ ਕਰਨ ਵਾਲੀ ਔਰਤ ਦਾ ਚਾਕੂ ਨਾਲ ਖੁੱਲ੍ਹੇਆਮ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਲੋਕ ਇਹ ਦੇਖ ਕਰ ਨਿਕਲ ਜਾਂਦੇ ਹਨ ਉਸਨੂੰ ਕੋਈ ਬਚਾਉਂਦਾ ਨਹੀਂ ਏਹੀ ਡਰ ਹਿੰਦੂਆਂ ਦੀ ਬਰਬਾਦੀ ਦਾ ਕਾਰਨ ਬਣੇਗਾ ਅੱਜ ਨਹੀਂ ਤਾਂ ਕੱਲ ਹੋਵੇਗਾ ਜੇਕਰ ਹਿੰਦੂ ਇਕਜੁੱਟ ਨਾ ਹੋਏ ਤਾਂ ਇਹ ਖੇਡ ਬੰਗਾਲ ਸਮੇਤ ਹਰ ਜਗ੍ਹਾ ਹੋਵੇਗਾ….. ਜਾਗੋ ਹਿੰਦੂ ਜਾਗੋ।’
ਇਸ ਪੋਸਟ ਦੇ ਅਰਕਾਈਵਡ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਇਸ ਦਾਅਵੇ ਨਾਲ ਇਹ ਵੀਡੀਓ ਟਵਿੱਟਰ ਤੇ ਵੀ ਵਾਇਰਲ ਹੋ ਰਿਹਾ ਹੈ। ਟਵਿੱਟਰ ਯੂਜ਼ਰਸ Sachin thakkar gatta ਅਤੇ NAWAL NAWAL ਨੇ ਵੀ ਵਾਇਰਲ ਵੀਡੀਓ ਨੂੰ ਇਸ ਦਾਅਵੇ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਵਾਇਰਲ ਵੀਡੀਓ ਨੂੰ InVID ਟੂਲ ਵਿੱਚ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਕੀਫ਼੍ਰੇਮਸ ਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕਰਦਿਆਂ ਸਾਨੂੰ ਇਹਨਾਂ ਤੋਂ ਮਿਲਦੇ ਜੁਲਦੇ ਬਹੁਤ ਸਾਰੇ ਪਰਿਣਾਮ ਮਿਲੇ। ਇੱਕ ਪਰਿਣਾਮ ਦੀ ਮਦਦ ਨਾਲ ਅਸੀਂ Life is Beautiful Yours Sharmila ਨਾਮ ਦੇ ਯੂਟਿਊਬ ਚੈਨਲ ਤੇ ਪਹੁੰਚੇ , ਜਿੱਥੇ 12 ਅਪ੍ਰੈਲ 2021 ਨੂੰ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ। ਇਸ ਦੇ ਡਿਸਕ੍ਰਿਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਮਾਮਲਾ ਦਿੱਲੀ ਦੇ ਰੋਹਿਣੀ ਖੇਤਰ ਦਾ ਹੈ, ਜਿੱਥੇ ਹਰੀਸ਼ ਮੇਹਤਾ ਨਾਮ ਦੇ ਇੱਕ ਆਰੋਪੀ ਨੇ ਆਪਣੀ ਪਤਨੀ ਨੀਲੂ ਨੂੰ ਖੁੱਲ੍ਹੇਆਮ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਇਸ ਯੂਟਿਊਬ ਪੋਸਟ ਤੋਂ ਮਿਲੇ ਸੁਰਾਗ ਦੇ ਅਧਾਰ ਤੇ ਅਸੀਂ ਵਾਇਰਲ ਦਾਅਵੇ ਬਾਰੇ ਇੰਟਰਨੈਟ ਤੇ ਹੋਰ ਸਰਚ ਕੀਤਾ। ਜਾਂਚ ਦੇ ਦੌਰਾਨ ਸਾਨੂੰ 10 ਅਪ੍ਰੈਲ 2021 ਨੂੰ ਇੰਡੀਆ ਟੂਡੇ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਗ੍ਰੇਬ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਰੋਪੀ ਹਰੀਸ਼ ਮੇਹਤਾ ਨੇ ਆਪਣੀ ਪਤਨੀ ਨੀਲੂ ਮੇਹਤਾ ਨੂੰ ਚਾਕੂ ਨਾਲ ਮਾਰ ਦਿੱਤਾ । ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰਕੇ ਵਿਸਥਾਰ ਨਾਲ ਵੇਖਿਆ ਜਾ ਸਕਦਾ ਹੈ। ਸਾਡੇ ਸਹਿਯੋਗੀ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 10 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਸ ਘਟਨਾ ਨੂੰ ਕਵਰ ਕੀਤਾ ਗਿਆ ਹੈ। ਇਸਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।
ਇਸ ਘਟਨਾ ਨੂੰ ਹਿੰਦੁਸਤਾਨ ਟਾਈਮਜ਼ ਨੇ ਵੀ ਕਵਰ ਕੀਤਾ ਹੈ। 11 ਅਪ੍ਰੈਲ 2021 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਤੀ ਨੇ ਪ੍ਰੇਮ ਸੰਬੰਧ ਦੇ ਸ਼ੱਕ ਵਿੱਚ ਦਿਨ ਦਿਹਾੜੇ ਆਪਣੀ ਪਤਨੀ ਨੂੰ ਮਾਰ ਦਿਤਾ । ਰਿਪੋਰਟ ਦੇ ਅਨੁਸਾਰ ਮਾਮਲੇ ਬਾਰੇ ਜਾਣਨ ਤੋਂ ਬਾਅਦ ਵਿਜੇ ਵਿਹਾਰ ਥਾਣੇ ਤੋਂ ਦੋ ਬੀਟ ਕਾਂਸਟੇਬਲ ਆਏ ਅਤੇ ਦੋਸ਼ੀ ਨੂੰ ਫੜ ਲਿਆ ਗਿਆ।
ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਪੜਤਾਲ ਤੋਂ ਇਹ ਸਾਫ ਹੋ ਗਿਆ ਸੀ ਕਿ ਇਸ ਮਾਮਲੇ ਵਿੱਚ ਕੋਈ
ਸੰਪ੍ਰਦਾਇਕ ਏਂਗਲ ਨਹੀਂ ਹੈ। ਅਸੀਂ ਇਸ ਵਾਇਰਲ ਵੀਡੀਓ ਨੂੰ ਵਿਜੇ ਵਿਹਾਰ ਪੁਲਿਸ ਨਾਲ ਵੀ ਸਾਂਝਾ ਕੀਤਾ। ਉਨ੍ਹਾਂ ਨੇ ਵੀ ਵਾਇਰਲ ਵੀਡੀਓ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਨਕਾਰਦੇ ਹੋਏ ਦੱਸਿਆ ਕੀ ਇਸ ਮਾਮਲੇ ਵਿੱਚ ਕੋਈ ਸੰਪ੍ਰਦਾਇਕ ਏਂਗਲ ਨਹੀਂ ਹੈ।
ਅਸੀਂ ਇਸ ਵਾਇਰਲ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Navin Chandra ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੀ ਜਾਣਕਾਰੀ ਪਬਲਿਕ ਨਹੀਂ ਕੀਤੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਈ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ । ਪਿਛਲੇ ਦਿਨਾਂ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਚਾਕੂ ਮਾਰ ਦਿੱਤਾ ਸੀ। ਸੀ.ਸੀ.ਟੀਵੀ ਤੇ ਦਰਜ ਇਸ ਵਾਰਦਾਤ ਦੇ ਵੀਡੀਓ ਨੂੰ ਹੁਣ ਸੰਪ੍ਰਦਾਇਕ ਏਂਗਲ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।