ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਅਪ੍ਰੈਲ 2017 ਦੀ ਤਸਵੀਰ ਹੁਣ ਵਾਇਰਲ ਕਰਨ ਨਾਲ ਭ੍ਰਮ ਦੀ ਸਥਿਤੀ ਪੈਦਾ ਹੋਈ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸਾਰੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੋ, ਪਰ ਕੁਝ ਲੋਕ ਫਰਜ਼ੀ ਪੋਸਟਾਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਵਿਅਕਤੀ ਲਾਸ਼ ਨੂੰ ਆਪਣੇ ਸਾਈਕਲ ਤੇ ਲਿਜਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਤਸਵੀਰ ਨੂੰ ਤਾਜ਼ਾ ਮੰਨਦਿਆਂ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮ ਪੈਦਾ ਕਰਨ ਵਾਲੀ ਸਾਬਿਤ ਹੋਈ।
ਜਦੋਂ ਅਸੀਂ ਜਾਂਚ ਕੀਤੀ, ਤਾਂ ਇਹ ਪਾਇਆ ਕਿ ਵਾਇਰਲ ਹੋਈ ਤਸਵੀਰ 2017 ਦੀ ਹੈ। ਅਸਮ ਦੇ ਮਜੌਲੀ ਦੀ ਇਹ ਦਰਦਨਾਕ ਤਸਵੀਰ ਅਪ੍ਰੈਲ 2017 ਵਿੱਚ ਦੁਨੀਆ ਸਾਹਮਣੇ ਆਈ ਸੀ। ਸੜਕ ਦੇ ਅਭਾਵ ਵਿੱਚ ਇੱਕ ਆਦਮੀ ਨੂੰ ਆਪਣੇ ਛੋਟੇ ਭਰਾ ਦੀ ਲਾਸ਼ ਨੂੰ ਸਾਈਕਲ ਤੇ ਬੰਨ੍ਹ ਕੇ ਲੈ ਜਾਣਾ ਪਿਆ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਅਫਜ਼ਲ ਸਿੱਦੀਕੀ ਨੇ 6 ਮਈ ਨੂੰ ਨੇ ਇੱਕ ਤਸਵੀਰ ਅਪਲੋਡ ਕੀਤੀ ਅਤੇ ਲਿਖਿਆ ਕਿ ਕਿਉਂ ਨਾ ਹੁਣ ਬੇਫ਼ਿਕਰ ਹੋ ਕੇ ਸੋਇਆ ਜਾਵੇ , ਹੁਣ ਬਚਿਆ ਹੀ ਕੀ ਹੈ ਜਿਸਨੂੰ ਗੁਆਉਣਾ ਹੈ, ਮੈਂ ਸ਼ਬਦਹੀਣ ਹਾਂ!
ਲੋਕ ਇਸ ਤਸਵੀਰ ਨੂੰ ਕੋਰੋਨਾ ਵਿੱਚ ਹੋਈ ਮੌਤ ਮੰਨ ਕੇ ਵਾਇਰਲ ਕਰ ਰਹੇ ਹਨ। ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਈਮੇਜ਼ ਟੂਲ ਦੀ ਮਦਦ ਲਈ। ਇਸ ਵਿੱਚ ਜਦੋਂ ਅਸੀਂ ਵਾਇਰਲ ਹੋਈ ਤਸਵੀਰ ਨੂੰ ਅਪਲੋਡ ਕਰਕੇ ਸਰਚ ਕੀਤਾ, ਤਾਂ ਅਸਲ ਤਸਵੀਰ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਪੁਰਾਣੀ ਖਬਰ ਵਿੱਚ ਮਿਲੀ। 19 ਅਪ੍ਰੈਲ 2017 ਨੂੰ ਪਬਲਿਸ਼ ਇਸ ਖ਼ਬਰ ਵਿੱਚ ਦੱਸਿਆ ਗਿਆ ਕਿ ਅਸਮ ਦੇ ਮਜੌਲੀ ਵਿੱਚ ਚੰਗੀ ਸੜਕ ਨਾ ਹੋਣ ਕਰਕੇ ਇੱਕ ਆਦਮੀ ਨੂੰ ਆਪਣੇ ਛੋਟੇ ਭਰਾ ਦੀ ਲਾਸ਼ ਨੂੰ ਸਾਈਕਲ ਤੇ ਲਿਜਾਣਾ ਪਿਆ।
ਪੂਰੀ ਖ਼ਬਰ ਇੱਥੇ ਪੜ੍ਹੋ। ਸਾਨੂੰ ਇਹ ਖ਼ਬਰ ਜਨਸੱਤਾ ਡਾਟ ਕਾਮ ਤੇ ਵੀ ਮਿਲੀ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਅਸਮ ਦੇ ਸਥਾਨਕ ਪੱਤਰਕਾਰ ਨਾਲ ਸੰਪਰਕ ਕੀਤਾ। ਨਿਯੋਮੀ ਬਾਰਤਾ ਅਖਬਾਰ ਦੇ ਪੱਤਰਕਾਰ ਦਿਗੰਤਰ ਬੋਰਾਗੀ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਇਹ ਤਸਵੀਰ ਸਾਲ 2017 ਦੇ ਕਰੀਬ ਦੀ ਹੈ।
ਹੁਣ ਵਾਰੀ ਸੀ ਉਸ ਯੂਜ਼ਰ ਦੀ ਜਾਂਚ ਕਰਨ ਦੀ ਜਿਸ ਨੇ ਚਾਰ ਸਾਲ ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕੀਤਾ । ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਅਫਜ਼ਲ ਸਿੱਦੀਕੀ ਸ਼੍ਰੀਨਗਰ ਦਾ ਵਸਨੀਕ ਹੈ। ਇਨ੍ਹਾਂ ਦੇ ਅਕਾਊਂਟ ਨੂੰ ਜੁਲਾਈ 2015 ਨੂੰ ਬਣਾਇਆ ਗਿਆ ਸੀ। ਇਸ ਅਕਾਊਂਟ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਅਪ੍ਰੈਲ 2017 ਦੀ ਤਸਵੀਰ ਹੁਣ ਵਾਇਰਲ ਕਰਨ ਨਾਲ ਭ੍ਰਮ ਦੀ ਸਥਿਤੀ ਪੈਦਾ ਹੋਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।