Fact Check: ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਰੋਕਣ ਦੇ ਦਾਅਵੇ ਨਾਲ ਰਾਕੇਸ਼ ਟਿਕੈਤ ਦੇ ਨਾਮ ਤੇ ਫਰਜ਼ੀ ਅਤੇ ਮਨਘੜੰਤ ਬਿਆਨ ਵਾਇਰਲ ਹੋ ਰਿਹਾ ਹੈ।

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦਾ ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਰੋਕਣ ਦਾ ਦਾਅਵਾ ਗਲਤ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਨਾਮ ਤੇ ਵਾਇਰਲ ਹੋਇਆ ਇਹ ਬਿਆਨ ਪੂਰੀ ਤਰ੍ਹਾਂ ਤੋਂ ਫਰਜ਼ੀ ਅਤੇ ਮਨਘੜੰਤ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਤੇਜ਼ੀ ਨਾਲ ਵੱਧ ਰਹੇ ਮਾਮਲੇ ਅਤੇ ਆਕਸੀਜ਼ਨ ਸਪਲਾਈ ਸੰਕਟ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਪੋਸਟ ਵਿੱਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ, ਜਦੋਂ ਤੱਕ ਅੰਦੋਲਨਕਰਤਾ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਆਕਸੀਜ਼ਨ ਟਰੱਕਾਂ ਨੂੰ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਨਿਕਲਿਆ। ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਨਾਮ ਤੇ ਵਾਇਰਲ ਹੋ ਰਿਹਾ ਬਿਆਨ ਝੂਠਾ ਅਤੇ ਮਨਘੜੰਤ ਹੈ। ਕਿਸਾਨਾਂ ਵਲੋਂ ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਨਹੀਂ ਰੋਕੀ ਗਈ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Sonalisa Behera‎’ ਨੇ ਵਾਇਰਲ ਗ੍ਰਾਫਿਕਸ (ਅਰਕਾਈਵਡ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ, “ਜੇ ਇਹ ਸੱਚ ਹੈ ਤਾਂ ਇਸ ਨੂੰ ਸਰੇਆਮ ਫਾਂਸੀ ਹੋਣੀ ਚਾਹੀਦੀ।”

ਗ੍ਰਾਫਿਕਸ ਵਿੱਚ ਰਾਕੇਸ਼ ਟਿਕੈਤ ਦੀ ਤਸਵੀਰ ਨਾਲ ਲਿਖਿਆ ਹੈ, “ਕਿਸਾਨਾਂ ਦੁਆਰਾ ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਰੋਕੀ ਗਈ, ਜਦੋਂ ਤੱਕ ਸਾਡੀ ਗੱਲ ਸਵੀਕਾਰ ਨਹੀਂ ਕੀਤੀ ਜਾਂਦੀ, ਅਸੀਂ ਦਿੱਲੀ ਵਿੱਚ ਕਿਸੇ ਵੀ ਆਕਸੀਜ਼ਨ ਟਰੱਕ ਨੂੰ ਨਹੀਂ ਜਾਣ ਦੇਵਾਂਗੇ।”

ਪੜਤਾਲ

ਨਿਊਜ਼ ਸਰਚ ਵਿੱਚ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਦਿੱਲੀ ਵਿੱਚ ਆਕਸੀਜ਼ਨ ਸਪਲਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਨੂੰ ਖਾਰਿਜ਼ ਕੀਤਾ ਗਿਆ ਹੈ।

ਨਿਊਜ਼ ਏਜੰਸੀ ਏ.ਐੱਨ.ਆਈ. ਤੇ ਸਾਨੂੰ ਰਾਕੇਸ਼ ਟਿਕੈਤ ਦਾ ਬਿਆਨ ਮਿਲਿਆ ਹੈ। ਇਸ ਦੇ ਅਨੁਸਾਰ, “ਇਹ ਦੋਸ਼ ਝੂਠੇ ਹਨ, ਹਾਈਵੇਅ ਖੁੱਲ੍ਹੇ ਹਨ। ਇੱਥੇ ਪੂਰੀ ਸਪਲਾਈ ਹੋ ਰਹੀ ਹੈ। ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਗੈਸ ਕੰਪਨੀਆਂ ਨੇ ਕਿਸਦੇ ਕਹਿਣ ਤੇ ਇਹ ਇਲਜ਼ਾਮ ਲਗਾਇਆ ਹੈ।

21 ਅਪ੍ਰੈਲ ਨੂੰ ਏਜੰਸੀ ਨੂੰ ਦਿੱਤੇ ਗਏ ਰਾਕੇਸ਼ ਟਿਕੈਤ ਦੇ ਬਿਆਨ ਦੇ ਮੁਤਾਬਿਕ,‘ਜੇ ਦੇਸ਼ ਵਿੱਚ ਆਕਸੀਜ਼ਨ ਦੀ ਘਾਟ ਹੋ ਰਹੀ ਹੈ,ਤਾਂ ਇੱਕ ਬਹਾਨਾ ਇਹ ਵੀ ਲਗਾ ਦਿਓ। ਇਹ ਇੱਕ ਰਾਜਨੀਤਿਕ ਬਿਆਨ ਹੈ। ਕਿਸਾਨ ਸੰਗਠਨਾਂ ਨੇ ਕਿਸੀ ਵੀ ਲੋੜੀਂਦੀ ਆਪੂਰਤੀ ਨੂੰ ਨਹੀਂ ਰੋਕਿਆ ਹੈ।

ਇਸ ਦੇ ਬਾਅਦ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਧਰਮੇਂਦਰ ਮਲਿਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਇੱਕ ਵੀਡੀਓ ਭੇਜਿਆ ਜਿਸ ਵਿੱਚ ਆਕਸੀਜ਼ਨ ਟਰੱਕਾਂ ਨੂੰ ਆਰਾਮ ਨਾਲ ਕਿਸਾਨਾਂ ਦੇ ਵਿਚਕਾਰੋਂ ਨਿਕਲਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੇ ਉਲਟ ਉਨ੍ਹਾਂ ਨੇ ਦੋਸ਼ ਲਾਇਆ ਕਿ ਜਾਣ ਬੁਝ ਕੇ ਆਕਸੀਜ਼ਨ ਦੀ ਆਪੂਰਤੀ ਕਰਨ ਵਾਲੇ ਟਰੱਕਾਂ ਨੂੰ ਉਨ੍ਹਾਂ ਇਲਾਕਿਆਂ ਤੋਂ ਭੇਜਿਆ ਜਾ ਰਿਹਾ ਹੈ ਜਿੱਥੇ ਕਿਸਾਨ ਅੰਦੋਲਨ ਤੇ ਬੈਠੇ ਹਨ, ਪਰ ਇਸ ਦੇ ਬਾਵਜੂਦ ਟਰੱਕ ਉੱਥੇ ਆਸਾਨੀ ਨਾਲ ਨਿਕਲ ਰਹੇ ਹਨ। ਮਲਿਕ ਨੇ ਕਿਹਾ, “ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਦੇ ਹਿੱਸੇ ਵਜੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ।”

ਗੌਰਤਲਬ ਹੈ ਕਿ ਭਾਰਤ ਵਿੱਚ ਆਕਸੀਜ਼ਨ ਦੀ ਆਪੂਰਤੀ ਸੰਕਟ ਦੇ ਕਾਰਣ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਰ ਅੰਦੋਲਨ ਕਰ ਰਹੇ ਕਿਸਾਨਾਂ ਦੀ ਔਰ ਤੋਂ ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਰੋਕਣ ਦਾ ਦਾਅਵਾ ਗਲਤ ਹੈ।

ਵਾਇਰਲ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਨੂੰ ਲਾਕ ਕੀਤਾ ਹੋਇਆ ਹੈ।

ਨਤੀਜਾ: ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦਾ ਦਿੱਲੀ ਵਿੱਚ ਆਕਸੀਜ਼ਨ ਦੀ ਸਪਲਾਈ ਰੋਕਣ ਦਾ ਦਾਅਵਾ ਗਲਤ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਨਾਮ ਤੇ ਵਾਇਰਲ ਹੋਇਆ ਇਹ ਬਿਆਨ ਪੂਰੀ ਤਰ੍ਹਾਂ ਤੋਂ ਫਰਜ਼ੀ ਅਤੇ ਮਨਘੜੰਤ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts