Fact Check: ਫੋਟੋ ਵਿਚ ਮੌਜੂਦ ਵਿਅਕਤੀ ਪਬਜੀ ਖੇਡ ਕੇ ਬਿਮਾਰ ਨਹੀਂ ਹੋਇਆ ਹੈ, ਉਹ ਕੈਂਸਰ ਤੋਂ ਪੀੜਤ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕੁੱਝ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਵਿਚ ਇੱਕ ਬਿਮਾਰ ਬੱਚੇ ਅਤੇ ਉਸਦੇ ਮਾਂ-ਪਿਓ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਾ ਪਬਜੀ ਖੇਡ ਕੇ ਪਾਗਲ ਹੋ ਗਿਆ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਪਬਜੀ ਗੇਮ ਨਾਲ ਸਬੰਧਤ ਨਹੀਂ ਹੈ। ਅਸਲ ਵਿਚ ਇਹ ਬੱਚਾ ਕੈਂਸਰ ਤੋਂ ਪੀੜਤ ਹੈ ਜਿਸਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਤਿੰਨ ਤਸਵੀਰਾਂ ਹਨ। ਇੱਕ ਤਸਵੀਰ ਵਿਚ ਦੁਖੀ ਮਾਤਾ-ਪਿਤਾ ਨੂੰ ਆਪਣੇ ਬੱਚੇ ਨਾਲ ਵੇਖਿਆ ਜਾ ਸਕਦਾ ਹੈ। ਇੱਕ ਤਸਵੀਰ ਵਿਚ ਪਿਓ ਨੂੰ ਆਪਣੇ ਬੱਚੇ ਨਾਲ ਵੇਖਿਆ ਜਾ ਸਕਦਾ ਹੈ ਅਤੇ ਇੱਕ ਤਸਵੀਰ ਵਿਚ ਮਾਂ ਨੂੰ ਆਪਣੇ ਬੱਚੇ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “पप्जी गेम में पागल हो गया कृपया अपने बच्चो को मोबाईल पर ऐसे गेम नही खेलने दे। #prem
ज़िन्दगी बहुत बड़ी है मेरे भाई……एसा काम ना करो जो माँ बाप के लिये बोज बनना पडे …………..please”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਪਹਿਲੀ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਸਰਚ ਕੀਤਾ। ਨਤੀਜਿਆਂ ਵਜੋਂ ਸਾਡੇ ਹੱਥ milaap.org ਨਾਂ ਦੀ ਇੱਕ ਵੈੱਬਸਾਈਟ ਦਾ ਲਿੰਕ ਲੱਗਿਆ ਜਿਸਦੇ ਵਿਚ ਇਨ੍ਹਾਂ ਤਸਵੀਰਾਂ ਨੂੰ ਸਬਤੋਂ ਪਹਿਲਾਂ ਅਪਲੋਡ ਕੀਤਾ ਗਿਆ ਸੀ। ਵੈੱਬਸਾਈਟ ‘ਤੇ ਮੌਜੂਦ ਸਟੋਰੀ ਅਨੁਸਾਰ ਫੋਟੋ ਵਿਚ ਮੌਜੂਦ ਵਿਅਕਤੀ ਦਾ ਨਾਂ ਸੁਜਨ ਹੈ ਅਤੇ ਉਹ ਕਰਨਾਟਕ ਦਾ ਰਹਿਣ ਵਾਲਾ ਹੈ। ਸਟੋਰੀ ਮੁਤਾਬਕ, ਇਸ ਬੱਚੇ ਨੂੰ ਕੈਂਸਰ ਹੈ ਅਤੇ ਇਸ ਸਾਈਟ ਦੇ ਜਰੀਏ ਉਸਦੇ ਇਲਾਜ ਲਈ ਚੰਦਾ ਕੱਠਾ ਕੀਤਾ ਜਾ ਰਿਹਾ ਹੈ।

ਅਸੀਂ ਵੱਧ ਪੁਸ਼ਟੀ ਲਈ ਮਿਲਾਪ NGO ਵਿਚ ਗੱਲ ਕੀਤੀ। NGO ਮਿਲਾਪ ਵਿਚ ਕੰਮ ਕਰਨ ਵਾਲੇ ਵਲੰਟੀਅਰ ਕਿਸ਼ੋਰ ਨੇ ਪੁਸ਼ਟੀ ਕੀਤੀ ਕਿ ਫੋਟੋ ਵਿਚ ਮੌਜੂਦ ਲੋਕ ਸੁਜਨ ਅਤੇ ਉਸਦਾ ਪਰਿਵਾਰ ਹੈ। ਸੁਜਨ ਕੈਂਸਰ ਤੋਂ ਪੀੜਤ ਹੈ ਅਤੇ ਉਸਦੇ ਪਰਿਵਾਰ ਦੇ ਕਹਿਣ ‘ਤੇ ਇਸ ਵੈੱਬਸਾਈਟ ਰਾਹੀਂ ਉਸਦੇ ਇਲਾਜ ਲਈ ਪੈਸਾ ਕੱਠਾ ਕੀਤਾ ਜਾ ਰਿਹਾ ਹੈ।

ਵੱਧ ਪੁਸ਼ਟੀ ਲਈ ਅਸੀਂ ਇੰਟਰਨੈੱਟ ‘ਤੇ ਖੋਜਬੀਣ ਕੀਤੀ ਕਿ ਕੀ ਪਬਜੀ ਖੇਡਣ ਨਾਲ ਸੱਚੀ ਦਿਮਾਗ ਦੀ ਪਰੇਸ਼ਾਨੀ ਹੁੰਦੀ ਹੈ। ਸਾਨੂੰ ਕਈ ਖਬਰਾਂ ਮਿਲੀਆਂ ਜਿਸਦੇ ਵਿਚ ਦੱਸਿਆ ਗਿਆ ਸੀ ਕਿ ਪਬਜੀ ਖੇਡਣ ਨਾਲ ਦਿਮਾਗੀ ਸੰਤੁਲਨ ਹਿੱਲ ਜਾਂਦਾ ਹੈ। ਅਜਿਹੀ ਇੱਕ ਖਬਰ ਸਾਨੂੰ timesnownews.com ‘ਤੇ ਮਿਲੀ ਜਿਥੇ ਕਸ਼ਮੀਰ ਦੇ ਇੱਕ ਫਿਟਨੈਸ ਟ੍ਰੇਨਰ ਬਾਰੇ ਦੱਸਿਆ ਗਿਆ ਸੀ ਜਿਹੜਾ ਹੱਦ ਤੋਂ ਵੱਧ ਪਬਜੀ ਖੇਡ ਕੇ ਪਾਗਲ ਹੋ ਗਿਆ। ਇਸੇ ਖਬਰ ਅਨੁਸਾਰ, ਪਿਛਲੇ ਕੁਝ ਸਮੇਂ ਵਿਚ ਜੰਮੂ ਇਲਾਕੇ ਵਿਚ ਅਜਿਹੀ 6 ਘਟਨਾਵਾਂ ਹੋਈਆਂ ਹਨ ਜਦੋਂ ਮੋਬਾਈਲ ਗੇਮਿੰਗ ਕਰਕੇ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੋਵੇ।

ਸਾਨੂੰ techworm.net ਨਾਂ ਦੀ ਇੱਕ ਵੈੱਬਸਾਈਟ ‘ਤੇ ਵੀ ਖਬਰ ਮਿਲੀ ਜਿਸਦੇ ਵਿਚ ਦੱਸਿਆ ਗਿਆ ਹੈ ਕਿ 15 ਸਾਲਾਂ ਬੱਚੇ ਨੂੰ ਪਬਜੀ ਦਾ ਨਸ਼ਾ ਹੋ ਗਿਆ ਜਿਸਦੇ ਬਾਅਦ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ।

ਇਸਦੇ ਬਾਅਦ ਅਸੀਂ ਅਧਿਕਾਰਕ ਪੁਸ਼ਟੀ ਲਈ ਦਿੱਲੀ ਦੀ ਮਸ਼ਹੂਰ ਕਲੀਨੀਕਲ ਸਾਈਕੋਲੋਜਿਸਟ ਡਾਕਟਰ ਈਸ਼ਾ ਮਹਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ‘WHO ਨੇ ਅਧਿਕਾਰਕ ਤੋਰ ‘ਤੇ ਗੇਮਿੰਗ ਡਿਸਆਰਡਰ ਨੂੰ ICD 11 ਵਿਚ ਡਿਜ਼ੀਜ਼ ਦੇ ਤੋਰ ‘ਤੇ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਦੇ ਗੇਮ ਉਸ ਖਿਲਾੜੀ ਦੇ ਮੈਂਟਲ ਹੈਲਥ ‘ਤੇ ਬਹੁਤ ਬੁਰਾ ਅਸਰ ਪਾਉਂਦੇ ਹਨ, ਜਿਹੜੇ ਇਸਨੂੰ ਹੱਦ ਤੋਂ ਵੱਧ ਖੇਡਦੇ ਹਨ। ਲੱਤ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ, ਇਹ ਵੀ ਓਹੀ ਹੈ। ਇਹ ਨਾ ਸਿਰਫ ਪਬਜੀ ਲਈ ਹੈ, ਬਲਕਿ ਹਰ ਵੀਡੀਓ ਗੇਮ ‘ਤੇ ਲਾਗੂ ਹੁੰਦਾ ਹੈ।’

ਇਸ ਪੋਸਟ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ “Prem Kumar” ਨਾਂ ਦੇ ਯੂਜ਼ਰ ਨੇ ਵੀ ਸ਼ੇਅਰ ਕੀਤਾ ਹੈ ਜੋ ਚੇੱਨਈ ਦੇ ਰਹਿਣ ਵਾਲੇ ਹਨ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਇੱਕ ਕੈਂਸਰ ਪੀੜਤ ਦੀਆਂ ਹਨ ਨਾ ਕਿ ਕਿਸੇ ਪਬਜੀ ਖੇਡ ਕੇ ਪਾਗਲ ਹੋਏ ਇਨਸਾਨ ਦੀਆਂ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts