Fact Check: ਬੁਰਕਾ ਪਾਏ ਵਿਦਿਆਰਥਣਾਂ ਦੀ ਤਸਵੀਰ ਨੂੰ ਕੇਰਲ ਮਹਿਲਾ ਪੁਲਿਸ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਵਿਚ ਦਿੱਸ ਰਹੀ ਮਹਿਲਾਵਾਂ ਸਟੂਡੈਂਟਸ ਹਨ। ਇਹ ਤਸਵੀਰ 2017 ਵਿਚ ਕੇਰਲ ਦੇ ਕਾਸਰਗੋਡ ਜਿਲੇ ਦੇ ਇੱਕ ਅਰਬੀ ਕਾਲਜ ਵਿਚ ਲਈ ਗਈ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿਚ ਇੱਕ ਪੁਲਿਸ ਅਫਸਰ ਦੇ ਨੇੜੇ ਬੁਰਕਾ ਪਾਏ ਖੜੀ ਕਈ ਔਰਤਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕੇਰਲ ਦੀ ਮਹਿਲਾ ਪੁਲਿਸ ਦੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਵਿਚ ਦਿੱਸ ਰਹੀ ਮਹਿਲਾਵਾਂ ਸਟੂਡੈਂਟਸ ਹਨ। ਇਹ ਤਸਵੀਰ 2017 ਵਿਚ ਕੇਰਲ ਦੇ ਕਾਸਰਗੋਡ ਜਿਲੇ ਦੇ ਇੱਕ ਅਰਬੀ ਕਾਲਜ ਵਿਚ ਲਈ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Waqt भारत live ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, ”चौंकिए मत यह फ़ोटो साउदी अरब का नहीं है बल्कि केरल कि महिला पुलिस का है। #सोतेरहोहिन्दूओं…!i

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਪਾਇਆ ਅਤੇ ਸ਼ਰਚ ਕੀਤਾ। ਸਾਨੂੰ 24 ਅਕਤੂਬਰ 2017 ਨੂੰ ਪ੍ਰਕਾਸ਼ਿਤ ਦ ਨਿਊ ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ ਵਿਚ ਇਹ ਤਸਵੀਰ ਮਿਲੀ। ਖ਼ਬਰ ਅਨੁਸਾਰ, ਇਸ ਤਸਵੀਰ ਵਿਚ ਕਾਸਰਗੋਡ ਜ਼ਿਲ੍ਹੇ ਦੇ ਤਤਕਾਲੀ ਪੁਲਿਸ ਪ੍ਰਮੁੱਖ ਕੇ ਜੀ ਸਾਈਮਨ ਵਿਦਿਆਰਥੀਆਂ ਦੇ ਨਾਲ ਫੋਟੋ ਖਿੱਚਵਾ ਰਹੇ ਹਨ। ਖ਼ਬਰ ਅਨੁਸਾਰ, ਤਸਵੀਰ ਵਿਚ ਦਿਸ ਰਹੀ ਮਹਿਲਾਵਾਂ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿਚ ਇੱਕ ਅਰਬੀ ਕਾਲਜ ਦੀਆਂ ਵਿਦਿਆਰਥਣਾਂ ਸਨ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਪੁਲਿਸ ਅਧਿਕਾਰੀ ਦੇ ਜੀ ਸਾਈਮਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਤਸਵੀਰ 2017 ਦੀ ਹੈ, ਜਦ ਉਹ ਕਾਸਰਗੋਡ ਵਿਚ ਇੱਕ ਸਿੱਖਿਅਕ ਸੰਸਥਾਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਮਹਿਮਾਨ ਦੇ ਰੂਪ ਵਿਚ ਗਿਆ ਸੀ ਅਤੇ ਉਥੋਂ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਨਾਲ ਤਸਵੀਰ ਖਿਚਵਾਈ ਸੀ। ਉਨ੍ਹਾਂ ਨੇ ਅੱਗੇ ਦੱਸਿਆ, “ਤਸਵੀਰ ਵਿਚ ਦਿਸ ਰਹੀਆਂ ਮਹਿਲਾਵਾਂ ਪੁਲਸਕਰਮੀ ਨਹੀਂ, ਵਿਦਿਆਰਥਣਾਂ ਸਨ। ਇਹ ਵਿਦਿਆਰਥਣਾਂ ਸਥਾਨਕ ਵਨੀਤਾ ਪੁਲਿਸ ਦੁਆਰਾ ਆਯੋਜਿਤ ‘ਨਿਰਭਯਾ’ ਨਾਮੀ ਸਵੈ-ਰੱਖਿਆ ਵਰਕਸ਼ਾਪ ਵਿੱਚ ਹਿੱਸਾ ਲੈ ਰਹੀਆਂ ਸਨ।”

ਇਸ ਫਰਜੀ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Waqt भारत live ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਵਿਚ ਦਿੱਸ ਰਹੀ ਮਹਿਲਾਵਾਂ ਸਟੂਡੈਂਟਸ ਹਨ। ਇਹ ਤਸਵੀਰ 2017 ਵਿਚ ਕੇਰਲ ਦੇ ਕਾਸਰਗੋਡ ਜਿਲੇ ਦੇ ਇੱਕ ਅਰਬੀ ਕਾਲਜ ਵਿਚ ਲਈ ਗਈ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts