Fact Check: ਮਨਾਲੀ ਦੀ ਪਿਛਲੇ ਸਾਲ ਦੀ ਤਸਵੀਰ ਨੂੰ ਸੈਲਾਨੀਆਂ ਦੀ ਹਾਲ ਦੀ ਭੀੜ ਦੇ ਨਾਮ ਤੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮਕ ਪਾਈ ਗਈ। ਮਨਾਲੀ ਦੀ ਜਿਸ ਤਸਵੀਰ ਨੂੰ ਹਾਲ ਦੀ ਸਮਝਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ, ਉਹ ਦਸੰਬਰ 2020 ਦੀ ਹੈ।
- By: Umam Noor
- Published: Jul 9, 2021 at 11:45 AM
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਦੀ ਭਾਰੀ ਭੀੜ ਵੇਖੀ ਜਾ ਸਕਦੀ ਹੈ। ਤਸਵੀਰ ਨੂੰ ਫੇਸਬੁੱਕ ਅਤੇ ਟਵਿੱਟਰ ਤੇ ਕੋਰੋਨਾ ਦੀ ਤੀਜੀ ਲਹਿਰ ਨਾਲ ਜੋੜਦੇ ਹੋਏ ਸਾਂਝੀ ਕਰਦਿਆਂ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਮਨਾਲੀ ਦੀ ਹਾਲ ਦੇ ਸਮੇਂ ਦੀ ਹੈ। ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਭੀੜ ਦੀ ਜਿਸ ਤਸਵੀਰ ਨੂੰ ਹਾਲ ਹੀ ਵਿੱਚ ਮੰਨਦਿਆਂ ਵਾਇਰਲ ਕੀਤਾ ਜਾ ਰਿਹਾ ਹੈ, ਉਹ ਹੁਣ ਦੀ ਨਹੀਂ, ਸਗੋਂ ਮਨਾਲੀ ਦੀ ਦਸੰਬਰ 2020 ਦੀ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ Akshay Katoch ਨੇ 5 ਜੁਲਾਈ 2021 ਨੂੰ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, ‘ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮ-ਏ-ਗੁਲਿਸਤਾਨ ਕੀ ਹੋਗਾ ਸਾਡਾ #manali #3rdwave”.
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਰਾਹੀਂ ਸਰਚ ਕੀਤਾ। ਸਾਡੀ ਸਰਚ ਵਿੱਚ ਅਸੀਂ ਪਾਇਆ ਕਿ ਵਾਇਰਲ ਹੋਈ ਤਸਵੀਰ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਦੁਆਰਾ ਇਸੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਜਾਂਚ ਵਿਚ ਸਾਡੇ ਹੱਥ Amigosblink ਨਾਮ ਦਾ ਇਕ ਫੇਸਬੁੱਕ ਪੇਜ ਲੱਗਿਆ,ਜਿੱਥੇ ਇਸ ਤਸਵੀਰ ਨੂੰ 23 ਜਨਵਰੀ 2021 ਨੂੰ ਸਭ ਟੋਹ ਪਹਿਲੀ ਬਾਰ ਸ਼ੇਅਰ ਕਰਦੇ ਹੋਏ ਇਸਨੂੰ ਮਨਾਲੀ ਦੀ ਦੱਸਿਆ ਗਿਆ ਸੀ। ਇਸ ਯੂਜ਼ਰ ਦੀ ਪ੍ਰੋਫਾਈਲ ਸਕੈਨਿੰਗ ਵਿੱਚ ਸਾਨੂੰ 5 ਜੁਲਾਈ 2021 ਨੂੰ ਕੀਤੀ ਇੱਕ ਪੋਸਟ ਲੱਗੀ , ਜਿਸ ਵਿੱਚ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਹਾਲ ਦੀ ਨਹੀਂ, ਬਲਕਿ 31 ਦਸੰਬਰ 2020 ਦੀ ਹੈ।
ਸਾਨੂੰ Amigosblink ਦੀ ਪ੍ਰੋਫਾਈਲ ਤੇ ਬਿਲਕੁਲ ਇਸੇ ਦ੍ਰਿਸ਼ ਦਾ ਇੱਕ ਜਿਫ਼ ਵੀਡਿਓ ਵੀ ਮਿਲਿਆ। ਇਥੇ ਵੀ ਵੀਡੀਓ ਨੂੰ ਪੋਸਟ ਕਰਦੇ ਹੋਏ ਮਨਾਲੀ 31 ਦਸੰਬਰ 2020 ਦੱਸਿਆ ਗਿਆ ਹੈ।
ਤਸਵੀਰ ਤੋਂ ਜੁੜੀ ਪੁਸ਼ਟੀ ਹਾਸਿਲ ਕਰਨ ਲਈ ਅਸੀਂ ਤਸਵੀਰ ਖਿੱਚਣ ਵਾਲੇ ਫੇਸਬੁੱਕ ਪੇਜ Amigosblink ਨਾਲ ਸੰਪਰਕ ਕੀਤਾ ਉਨ੍ਹਾਂ ਨੇ ਸਾਨੂੰ ਦੱਸਿਆ, ‘ਉਨ੍ਹਾਂ ਨੇ ਇਹ ਤਸਵੀਰ 31ਦਿਸੰਬਰ 2020 ਨੂੰ ਮਨਾਲੀ ਵਿੱਚ ਖਿੰਚਿ ਸੀ। ਇਹ ਇੱਕ ਪੁਰਾਣੀ ਤਸਵੀਰ ਹੈ, ਜਿਸ ਨੂੰ ਲੋਕ ਹੁਣ ਵਾਇਰਲ ਕਰ ਰਹੇ ਹਨ।
ਹੁਣ ਤੱਕ ਦੀ ਜਾਂਚ ਤੋਂ ਇਹ ਸਪਸ਼ਟ ਸੀ ਕਿ ਮਨਾਲੀ ਦੀ ਇੱਕ ਪੁਰਾਣੀ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਸੀਂ ਅੱਗੇ ਦੀ ਜਾਂਚ ਵਿਚ ਮਨਾਲੀ ਦੇ ਤਾਜ਼ਾ ਵੀਡੀਓ ਅਤੇ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਭਾਲ ਵਿਚ ਸਾਨੂੰ ਜਾਗਰਣ ਇੰਗਲਿਸ਼ ਦੇ ਟਵੀਟਰ ਹੈਂਡਲ ਤੇ 5 ਜੁਲਾਈ 2021 ਨੂੰ ਏ.ਐਨ.ਆਈ ਦੇ ਹਵਾਲੇ ਤੋਂ ਟਵੀਟ ਕੀਤਾ ਗਿਆ ਮਨਾਲੀ ਦਾ ਤਾਜ਼ਾ ਵੀਡੀਓ ਦੇਖਣ ਨੂੰ ਮਿਲਿਆ । ਇਸ ਵੀਡੀਓ ਵਿੱਚ ਮਨਾਲੀ ਘੁੰਮਣ ਗਏ ਸੈਲਾਨੀਆਂ ਦੀ ਭੀੜ ਨੂੰ ਵੀ ਵੇਖਿਆ ਜਾ ਸਕਦਾ ਹੈ।
ਹੁਣ ਵਾਰੀ ਸੀ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Akshay Katoch ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਹਿਮਾਚਲ ਪ੍ਰਦੇਸ਼ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮਕ ਪਾਈ ਗਈ। ਮਨਾਲੀ ਦੀ ਜਿਸ ਤਸਵੀਰ ਨੂੰ ਹਾਲ ਦੀ ਸਮਝਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ, ਉਹ ਦਸੰਬਰ 2020 ਦੀ ਹੈ।
- Claim Review : ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਮਨਾਲੀ ਦੀ ਹੁਣ ਦੀ ਹੈ ।
- Claimed By : Akshay Katoch
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...