ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਔਰਤਾਂ ਦੇ ਪੈਰਾਂ ਤੇ ਬੰਨ੍ਹੀ ਜੰਜੀਰ ਵਾਲੀ ਇਹ ਫੋਟੋ ਐਡੀਟੇਡ ਅਲਟਰਡ ਹੈ। ਅਸਲ ਫੋਟੋ ਵਿੱਚ ਔਰਤਾਂ ਆਮ ਤੌਰ ਤੇ ਸੜਕਾਂ ਤੇ ਜਾਂਦੀ ਦਿਖਾਈ ਦੇ ਰਹੀਆਂ ਹਨ ਅਤੇ ਇਹ ਫੋਟੋ ਇਰਾਕ ਦੇ ਬਗਦਾਦ ਵਿੱਚ ਸਾਲ 2003 ਵਿੱਚ ਖਿੱਚੀ ਗਈ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਫਗਾਨਿਸਤਾਨ ‘ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਜਿਹੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸਨੂੰ ਤਾਲਿਬਾਨ ਦੀ ਵਾਪਸੀ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਅਜਿਹੀ ਹੀ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਇੱਕ ਅੱਧਖੜ ਉਮਰ ਦੇ ਆਦਮੀ ਦੇ ਪਿੱਛੇ ਬੁਰਕਾ ਪਹਿਨੇ ਤਿੰਨ ਔਰਤਾਂ ਨੂੰ ਜਾਂਦੇ ਹੋਏ ਵੇਖੀਆਂ ਜਾ ਸਕਦੀਆ ਹਨ। ਤਸਵੀਰ ਵਿੱਚ ਤਿੰਨ ਔਰਤਾਂ ਦੇ ਪੈਰਾਂ ਵਿੱਚ ਜੰਜੀਰ ਬੰਨ੍ਹੀ ਹੋਈ ਹੈ, ਜਿਸਦਾ ਇੱਕ ਸਿਰਾ ਅੱਗੇ ਤੁਰਦੇ ਅੱਧਖੜ ਉਮਰ ਦੇ ਆਦਮੀ ਦੇ ਹੱਥਾਂ ਵਿੱਚ ਦਿਖਾਈ ਦੇ ਰਿਹਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ । ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਅਲਟਰਡ ਹੈ। ਅਸਲ ਤਸਵੀਰ ਸੜਕ ‘ਤੇ ਚੱਲਦੇ ਹੋਏ ਆਮ ਲੋਕਾਂ ਦੀ ਹੈ, ਜਿਸ ਵਿੱਚ ਐਡੀਟਿੰਗ ਦੀ ਮਦਦ ਨਾਲ ਜੰਜੀਰ ਨੂੰ ਜੋੜਿਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ‘Kshatrani ਇਸ਼ਿਕਾ Singh ਕਾਨਹੇ’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ, ਲਿਖਿਆ ਹੈ , “ਕਦੇ ਸਾਮੰਤ ਤਾਂ ਕਦੇ ਅੱਤਿਆਚਾਰੀ ਕਦੇ ਜਾਤੀਵਾਦੀ ਅਤੇ ਕਦੇ ਲੁਟੇਰੇ ਜਾਣੇ ਕਿੰਜ ਕਿੰਜ ਉਪਾਧੀਆਂ ਨਾਲ ਨਵਾਜ਼ਾ ਕਦੇ ਜੈਚੰਦਰ ਤਾਂ ਕਦੇ ਮਾਨਸਿੰਘ ਤੇ ਆਰੋਪ ਲਾਏ, ਕਦੇ ਜੋਧਾ ਦਾ ਨਾਂ ਲੈ ਕੇ ਨੀਚਾ ਦਿਖਾਇਆ ਗਿਆ ਤਾਂ ਕਦੇ ਮਹਾਰਾਣਾ ਜਾਂ ਸਾਂਗਾ ਦੇ ਯੁੱਧ ਹਾਰ ਜਾਣ ਦੀ ਦੁਹਾਈ ਦੇ ਕਰ,ਜਦੋਂ ਰਾਸ਼ਟਰ ਨੇ ਜੀਵਨ ਦੀ ਆਹੂਤੀ ਮੰਗੀ ਸ਼ਤ੍ਰੀਯ ਜਾਣ ਹਥੇਲੀ।”
ਫੇਸਬੁੱਕ ਯੂਜ਼ਰ ‘ਮਨਮੋਹਨ ਸਿੰਘ ਚੌਹਾਨ’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਆਪਣੀ ਪ੍ਰੋਫਾਈਲ ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਤਸਵੀਰ ਦੇ ਨਾਲ ਕੀਤੇ ਗਏ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ। ਸਰਚ ਦੇ ਦੌਰਾਨ moderndiplomacy.eu ਦੀ ਵੈਬਸਾਈਟ ਤੇ 29 ਅਗਸਤ 2017 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਸਲੀ ਤਸਵੀਰ ਲੱਗੀ ਹੋਈ ਮਿਲੀ। ਇਸ ਤਸਵੀਰ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਔਰਤ ਦੇ ਪੈਰਾਂ ਵਿੱਚ ਜੰਜੀਰ ਨਹੀਂ ਬੰਨ੍ਹੀ ਹੋਈ ਹੈ।
ਹਾਲਾਂਕਿ, ਇਸ ਤਸਵੀਰ ਦੇ ਫੋਟੋਗ੍ਰਾਫਰ ਅਤੇ ਇਸਦੇ ਅਸਲ ਸੰਦਰਭ ਬਾਰੇ ਸਾਨੂੰ ਇੱਥੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਪਤਾ ਲਗਾਉਣ ਲਈ ਅਸੀਂ ਵੈਬਸਾਈਟ ਤੇ ਲੱਗੀ ਇਸ ਅਸਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਰਚ ਵਿੱਚ ਸਾਨੂੰ trekearth.com ਦੀ ਫੋਟੋ ਗੈਲਰੀ ਵਿੱਚ ਇਹ ਤਸਵੀਰ ਲੱਗੀ ਮਿਲੀ।
ਦਿੱਤੀ ਗਈ ਜਾਣਕਾਰੀ ਮੁਤਾਬਿਕ, ਇਹ ਤਸਵੀਰ ਬਗਦਾਦ ਦੇ ਸਿਟੀ ਸੈਂਟਰ ਦੀ ਵੱਲ ਜਾਂਦੇ ਹੋਏ ਲੋਕਾਂ ਦੀ ਹੈ। ਵੈੱਬਸਾਈਟ ਤੇ ਤਸਵੀਰ ਦੀ ਕਾਪੀਰਾਈਟ ਮੂਰਤ ਦੁਜਯੋਲ ਦੇ ਨਾਂ ਤੇ ਸੀ ਅਤੇ ਇੱਥੇ ਸਾਨੂੰ ਸੰਪਰਕ ਈ -ਮੇਲ ਵੀ ਮਿਲਿਆ।
ਵਾਇਰਲ ਤਸਵੀਰ ਨੂੰ ਲੈ ਕੇ ਈ-ਮੇਲ ਰਾਹੀਂ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਮੈਂ ਇਸਤਾਂਨਬੁਲ ਵਿੱਚ ਰਹਿਣ ਵਾਲਾ ਇੱਕ ਫੋਟੋ ਜਰਨਲਿਸਟ ਹਾਂ ਅਤੇ 30 ਸਾਲਾਂ ਤੋਂ ਤਸਵੀਰਾਂ ਖਿੱਚ ਰਿਹਾ ਹਾਂ। ਜਿਸ ਤਸਵੀਰ ਦਾ ਜ਼ਿਕਰ ਤੁਸੀਂ ਕੀਤਾ ਹੈ ਉਸਨੂੰ 2003 ਵਿੱਚ ਮੈਂ ਹੀ ਕਲਿਕ ਕੀਤਾ ਸੀ। ਉੱਤਰੀ ਇਰਾਕ ਦੇ ਏਰਬਿਲ ਸ਼ਹਿਰ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਮਾਰੇ ਗਏ ਇਰਾਕੀ ਨਾਗਰਿਕਾਂ ਲਈ ਇੱਕ ਯਾਦਗਾਰੀ ਅਤੇ ਸ਼ੋਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਜਦੋਂ ਲੋਕ ਸਮਾਰੋਹ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ, ਤਾਂ ਮੈਨੂੰ ਇਹ ਨਜ਼ਰ ਆਇਆ। ਇਹ ਤੁਰੰਤ ਲਈ ਗਈ ਇੱਕ ਕੁਦਰਤੀ ਫੋਟੋ ਹੈ। ਬਦਕਿਸਮਤੀ ਨਾਲ ਮੇਰੀਆਂ ਬਹੁਤ ਸਾਰੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਇੱਕ ਇਹ ਵੀ ਹੈ। ਇਹ ਫੋਟੋ ਜਿਆਦਾਤਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਹੈ ਅਤੇ ਮੈਂ ਲੋਕਾਂ ਨੂੰ ਇਸ ਬਾਰੇ ਕਈ ਵਾਰ ਚੇਤਾਵਨੀ ਦੇ ਚੁੱਕਿਆ ਹਾਂ। ਪਰ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੜਦਾ। ਮੈਨੂੰ ਉਮੀਦ ਹੈ ਕਿ ਮੈਨੂੰ ਮੇਰੀ ਮੂਲ ਤਸਵੀਰਾਂ ਲਈ ਯਾਦ ਕੀਤਾ ਜਾਵੇਗਾ ਨਾ ਕਿ ਛੇੜਛਾੜ ਕੀਤੀ ਗਈ ਤਸਵੀਰਾਂ ਲਈ।’
ਉਸ ਨੇ ਕਿਹਾ, ‘ਤਸਵੀਰ ਵਿਚਲੀਆਂ ਔਰਤਾਂ ਇੱਕ ਦੂਜੇ ਨੂੰ ਜਾਣਦੀਆਂ ਸਨ, ਪਰ ਉਹ ਉਸ ਆਦਮੀ ਨੂੰ ਵੀ ਜਾਣਦੀਆਂ ਸਨ, ਮੈਂ ਇਹ ਯਕੀਨ ਨਾਲ ਨਹੀਂ ਕਹਿ ਸਕਦਾ।’ ਦੁਜਯੋਲ ਨੇ ਸਾਡੇ ਨਾਲ ਈਮੇਲ ਰਾਹੀਂ ਅਸਲ ਫੋਟੋ ਨੂੰ ਵੀ ਸਾਂਝਾ ਕੀਤਾ।
ਦੋਵਾਂ ਤਸਵੀਰਾਂ ਦੇ ਵਿੱਚ ਅੰਤਰ ਹੇਠਾਂ ਕੋਲਾਜ ਵਿੱਚ ਵੇਖਿਆ ਜਾ ਸਕਦਾ ਹੈ। ਮੂਲ ਤਸਵੀਰ ਵਿੱਚ ਕਿਸੇ ਵੀ ਔਰਤ ਦੇ ਪੈਰਾਂ ਤੇ ਜ਼ੰਜੀਰ ਨਹੀਂ ਹੈ ਅਤੇ ਐਡੀਟਿੰਗ ਦੀ ਮਦਦ ਨਾਲ ਇਸ ਤਸਵੀਰ ਨਾਲ ਛੇੜਛਾੜ ਕਰਦੇ ਹੋਏ ਔਰਤਾਂ ਦੇ ਪੈਰਾਂ ਤੇ ਜੰਜੀਰ ਪਾ ਦਿੱਤੀ ਗਈ ਹੈ। ਦੂਜੀ, ਇਹ ਤਸਵੀਰ ਇਰਾਕ ਦੇ ਬਗਦਾਦ ਸ਼ਹਿਰ ਦੀ ਹੈ ਅਤੇ ਇਸਦਾ ਅਫਗਾਨਿਸਤਾਨ ਨਾਲ ਕੋਈ ਲੈਣਾ -ਦੇਣਾ ਨਹੀਂ ਹੈ।
ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸੋਸ਼ਲ ਮੀਡਿਆ ਤੇ 2000 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਔਰਤਾਂ ਦੇ ਪੈਰਾਂ ਤੇ ਬੰਨ੍ਹੀ ਜੰਜੀਰ ਵਾਲੀ ਇਹ ਫੋਟੋ ਐਡੀਟੇਡ ਅਲਟਰਡ ਹੈ। ਅਸਲ ਫੋਟੋ ਵਿੱਚ ਔਰਤਾਂ ਆਮ ਤੌਰ ਤੇ ਸੜਕਾਂ ਤੇ ਜਾਂਦੀ ਦਿਖਾਈ ਦੇ ਰਹੀਆਂ ਹਨ ਅਤੇ ਇਹ ਫੋਟੋ ਇਰਾਕ ਦੇ ਬਗਦਾਦ ਵਿੱਚ ਸਾਲ 2003 ਵਿੱਚ ਖਿੱਚੀ ਗਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।