X
X

Fact Check: ਵਾਇਰਲ ਤਸਵੀਰ ਵਿਚ ਸੋਨੂ ਸੂਦ ਨਾਲ ਉਨ੍ਹਾਂ ਦੀ ਪਤਨੀ ਨਹੀਂ, ਅਦਾਕਾਰਾ ਤਮੰਨਾ ਭਾਟੀਆ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਤਸਵੀਰ ਵਿਚ ਸੋਨੂ ਸੂਦ ਨਾਲ ਉਨ੍ਹਾਂ ਦੀ ਪਤਨੀ ਨਹੀਂ, ਬਲਕਿ ਅਦਾਕਾਰਾ ਤਮੰਨਾ ਭਾਟੀਆ ਹਨ। ਤਸਵੀਰ 2016 ਦੀ ਹੈ ਜਦੋਂ ਸੋਨੂ ਸੂਦ ਆਪਣੀ ਫਿਲਮ ਤੂਤਕ ਤੂਤਕ ਤੂਤੀਆ ਦੇ ਸਫਲ ਹੋਣ ਦੀ ਦੁਆ ਕਰਨ ਲਈ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ।

  • By: Bhagwant Singh
  • Published: Jun 2, 2020 at 08:07 PM
  • Updated: Jun 2, 2020 at 09:18 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਮਹਾਮਾਰੀ ਵਿਚਕਾਰ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਰਤਣ ਵਿਚ ਮਦਦ ਕਰ ਰਹੇ ਸੋਨੂ ਸੂਦ ਨਾਲ ਜੋੜ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਪੋਸਟ ਵਿਚ ਸੋਨੂ ਸੂਦ ਨਾਲ ਇੱਕ ਮਹਿਲਾ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਸੋਨੂ ਸੂਦ ਨਾਲ ਉਨ੍ਹਾਂ ਦੀ ਪਤਨੀ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਤਸਵੀਰ ਵਿਚ ਸੋਨੂ ਸੂਦ ਨਾਲ ਉਨ੍ਹਾਂ ਦੀ ਪਤਨੀ ਨਹੀਂ, ਬਲਕਿ ਅਦਾਕਾਰਾ ਤਮੰਨਾ ਭਾਟੀਆ ਹਨ। ਤਸਵੀਰ 2016 ਦੀ ਹੈ ਜਦੋਂ ਸੋਨੂ ਸੂਦ ਆਪਣੀ ਫਿਲਮ ਤੂਤਕ ਤੂਤਕ ਤੂਤੀਆ ਦੇ ਸਫਲ ਹੋਣ ਦੀ ਦੁਆ ਕਰਨ ਲਈ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ਪਿੰਡਾਂ ਆਲ਼ੇ ਨੇ ਸੋਨੂ ਸੂਦ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਸੋਨੂੰ ਸੂਦ ਆਪਣੀ ਘਰਵਾਲੀ ਨਾਲ, ਇਸ ਬੰਦੇ ਲਈ ਲਾਈਕ ਤਾਂ ਬਣਦਾ”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ YashNews ਨਾਂ ਦੀ ਲੋਕਲ ਵੈੱਬਸਾਈਟ ‘ਤੇ ਅਪਲੋਡ ਮਿਲੀ। ਇਸ ਤਸਵੀਰ ਨੂੰ ਅਤੇ ਇਸ ਦਿਨ ਦੀ ਹੋਰ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: Amritsar: Actors Sonu Sood And Tamannaah During Their Visit To The Golden Temple In Amritsar On Oct 3, 2016

ਆਰਟੀਕਲ ਅਨੁਸਾਰ ਇਹ ਤਸਵੀਰ 3 ਅਕਤੂਬਰ 2016 ਦੀ ਹੈ ਜਦੋਂ ਸੋਨੂ ਸੂਦ ਅਦਾਕਾਰਾ ਤਮੰਨਾ ਭਾਟੀਆ ਅਤੇ ਟੀਮ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਗਏ ਸੀ। ਇਸ ਆਰਟੀਕਲ ਵਿਚ ਇਸਤੇਮਾਲ ਤਸਵੀਰਾਂ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। ਅਜਿਹੀ ਕੁਝ ਤਸਵੀਰਾਂ ਨੂੰ Business Standard ਦੀ ਤਸਵੀਰ ਗੈਲਰੀ ਵਿਚ ਵੀ ਵੇਖਿਆ ਜਾ ਸਕਦਾ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ Youtube ‘ਤੇ ਹਲਚਲ ਟੀਵੀ ਨਾਂ ਦੇ ਅਕਾਊਂਟ ਦੁਆਰਾ ਅਪਲੋਡ ਇੱਕ ਵੀਡੀਓ ਵੀ ਮਿਲੀ। ਇਹ ਵੀਡੀਓ 4 ਅਕਤੂਬਰ 2016 ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸਦੇ ਨਾਲ ਹੇਡਲਾਈਨ ਲਿਖੀ ਗਈ ਸੀ: Prabhudeva, Tamana Bhatiya, Sonu Sood and Malkit Singh Visit and Pray at Golden Temple Amritsar

ਇਸ ਸਰਚ ਨਾਲ ਇਹ ਸਾਫ ਹੋਇਆ ਕਿ ਤਸਵੀਰ ਵਿਚ ਸੋਨੂ ਨਾਲ ਤਮੰਨਾ ਭਾਟੀਆ ਹਨ। ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲੈਂਦੇ ਹੋਏ ਸੋਨੂ ਸੂਦ ਦੀ ਪਤਨੀ ਬਾਰੇ ਸਰਚ ਕਰਨਾ ਸ਼ੁਰੂ ਕੀਤੀ। ਸਾਨੂੰ ਆਪਣੀ ਸਰਚ ਵਿਚ ਪਤਾ ਚਲਿਆ ਕਿ ਸੋਨੂ ਸੂਦ ਦੀ ਪਤਨੀ ਦਾ ਨਾਂ ਸੋਨਾਲੀ ਸੂਦ ਹੈ। ਸਾਨੂੰ BollywoodShaadis.com ਨਾਂ ਦੀ ਵੈੱਬਸਾਈਟ ‘ਤੇ ਸੋਨੂ ਅਤੇ ਉਨ੍ਹਾਂ ਦੀ ਪਤਨੀ ਨਾਲ ਦੀ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਹ ਸਾਫ ਹੋ ਗਿਆ ਸੀ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੀ ਮਹਿਲਾ ਸੋਨੂ ਸੂਦ ਦੀ ਪਤਨੀ ਨਹੀਂ ਬਲਕਿ ਅਦਾਕਰਾ ਤਮੰਨਾ ਭਾਟੀਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਪੱਤਰਕਾਰ ਪਰਾਗ ਛਾਪੇਕਰ ਨਾਲ ਗੱਲ ਕੀਤੀ। ਪਰਾਗ ਨੇ ਕੰਫਰਮ ਕਰਦੇ ਹੋਏ ਦੱਸਿਆ, “ਵਾਇਰਲ ਤਸਵੀਰ ਵਿਚ ਸੋਨੂ ਸੂਦ ਦੀ ਪਤਨੀ ਨਹੀਂ, ਬਲਕਿ ਅਦਾਕਾਰਾ ਤਮੰਨਾ ਭਾਟੀਆ ਹੈ। ਸੋਨੂ ਸੂਦ ਦੀ ਪਤਨੀ ਦਾ ਨਾਂ ਸੋਨਾਲੀ ਸੂਦ ਹੈ। ਵਾਇਰਲ ਪੋਸਟ ਫਰਜ਼ੀ ਹੈ।”

ਤੁਹਾਨੂੰ ਦੱਸ ਦਈਏ ਕਿ ਤਮੰਨਾ ਭਾਟੀਆ ਇੱਕ ਮਸ਼ਹੂਰ ਅਦਾਕਾਰਾ ਹਨ। ਤਮੰਨਾ ਭਾਟੀਆ ਕਈ ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਫ਼ਿਲਮਾਂ ਕਰ ਚੁੱਕੀਆਂ ਹਨ ਅਤੇ ਹਿੰਦੀ ਫਿਲਮਾਂ ਵਿਚ ਵੀ ਉਹ ਨਜ਼ਰ ਆਏ ਹਨ। ਤਮੰਨਾ ਦੀ ਫੇਸਬੁੱਕ ਪ੍ਰੋਫ਼ਾਈਲ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਫੇਸਬੁੱਕ ਪੇਜ ਪਿੰਡਾਂ ਆਲ਼ੇ ਨੇ ਵੀ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੇਜ ਪੰਜਾਬੀਅਤ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਤਸਵੀਰ ਵਿਚ ਸੋਨੂ ਸੂਦ ਨਾਲ ਉਨ੍ਹਾਂ ਦੀ ਪਤਨੀ ਨਹੀਂ, ਬਲਕਿ ਅਦਾਕਾਰਾ ਤਮੰਨਾ ਭਾਟੀਆ ਹਨ। ਤਸਵੀਰ 2016 ਦੀ ਹੈ ਜਦੋਂ ਸੋਨੂ ਸੂਦ ਆਪਣੀ ਫਿਲਮ ਤੂਤਕ ਤੂਤਕ ਤੂਤੀਆ ਦੇ ਸਫਲ ਹੋਣ ਦੀ ਦੁਆ ਕਰਨ ਲਈ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ।

  • Claim Review : ਵਾਇਰਲ ਪੋਸਟ ਵਿਚ ਸੋਨੂ ਸੂਦ ਨਾਲ ਇੱਕ ਮਹਿਲਾ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀ ਹੈ।
  • Claimed By : FB Page- ਪਿੰਡਾਂ ਆਲ਼ੇ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later