Fact Check: ਯਮਨ ਦੀ ਤਸਵੀਰ ਨੂੰ ਗੁਜਰਾਤ ਦਾ ਦੱਸਕੇ ਫਰਜੀ ਦਾਅਵੇ ਨਾਲ ਕੀਤਾ ਗਿਆ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਯਮਨ ਦੇ ਇਸਮਾਈਲ ਹਾਦੀ ਨਾਂ ਦੇ ਵਿਅਕਤੀ ਦੇ ਸ਼ਵ ਦੀ ਤਸਵੀਰ ਨੂੰ ਕੁਝ ਲੋਕ ਗੁਜਰਾਤ ਦੇ ਪੱਪੂ ਸ਼ੁਕਲਾ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਮ੍ਰਿਤ ਵਿਅਕਤੀ ਦੇ ਸ਼ਰੀਰ ਕੋਲ ਕੁੱਤਿਆਂ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਵਿਚ ਕਿਹਾ ਗਿਆ ਹੈ ਕਿ ਇਹ ਤਸਵੀਰ ਗੁਜਰਾਤ ਦੀ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਯਮਨ ਦੀ ਇੱਕ ਤਸਵੀਰ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜੀ ਨਿਕਲਿਆ। ਤਸਵੀਰ ਦਾ ਗੁਜਰਾਤ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

‘Patang’ ਨਾਂ ਦੇ ਫੇਸਬੁੱਕ ਪੇਜ ਨੇ 27 ਅਕਤੂਬਰ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : ‘This is a dead body of Mr. Pappu Shukla ji, a homeless man from Gujarat State (India) who took care of abandoned dogs for many years. He died yesterday and his beloved dogs surrounded and protected his body, refusing to leave his side.. May Pappu Shukla ji Rest In Peace’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਹੋਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਲੱਭਣਾ ਸ਼ੁਰੂ ਕੀਤਾ। ਸਰਚ ਦੌਰਾਨ ਇਹ ਤਸਵੀਰ ਸਾਨੂੰ ਕਈ ਸੋਸ਼ਲ ਮੀਡੀਆ ਅਕਾਊਂਟ ਅਤੇ ਵੈੱਬਸਾਈਟ ‘ਤੇ ਮਿਲੀ। ਇਨ੍ਹਾਂ ਵਿਚ ਇਸ ਤਸਵੀਰ ਨੂੰ ਯਮਨ ਦਾ ਦੱਸਿਆ ਗਿਆ। ਇਹ ਤਸਵੀਰ ਸਾਨੂੰ ਅਲ ਜਜੀਰਾ ਵੈੱਬਸਾਈਟ ‘ਤੇ ਵੀ ਮਿਲੀ।

ਇਸਦੇ ਵਿਚ ਦੱਸਿਆ ਗਿਆ ਹੈ ਕਿ ਯਮਨ ਵਿਚ ਸੜਕ ਕਿਨਾਰੇ ਇੱਕ ਵਿਅਕਤੀ ਦੀ ਮੌਤ ਦੇ ਬਾਅਦ ਵੀ ਉਸਦੇ ਕੁੱਤਿਆਂ ਨੇ ਉਸਦਾ ਸਾਥ ਨਹੀਂ ਛੱਡਿਆ। ਇਹ ਖਬਰ ਸਾਨੂੰ ਅਲ ਜਜੀਰਾ ਦੇ ਟਵਿੱਟਰ ਹੈਂਡਲ ‘ਤੇ ਵੀ ਮਿਲੀ। ਇਸਨੂੰ 21 ਅਕਤੂਬਰ ਨੂੰ ਟਵੀਟ ਕੀਤਾ ਗਿਆ ਸੀ।

https://twitter.com/ajplusarabi/status/1318911163766169600?

ਤਸਵੀਰ ਨੂੰ Nadwa Dawsari@Ndawsari ਨਾਂ ਦੀ ਇੱਕ ਯੂਜ਼ਰ ਨੇ ਟਵੀਟ ਕਰਦੇ ਹੋਏ ਸ਼ਕਸ ਦਾ ਨਾਂ ਇਸਮਾਈਲ ਹਾਦੀ ਦੱਸਦੇ ਹੋਏ ਲਿਖਿਆ ਕਿ ਇਹ ਘਟਨਾ ਯਮਨ ਦੀ ਹੈ।

https://twitter.com/Ndawsari/status/1318548276883410945

ਤਸਵੀਰ ਨੂੰ ਲੈ ਕੇ ਅਸੀਂ ਅਹਿਮਦਾਬਾਦ ਦੇ ਕਲੈਕਟਰ ਸੰਦੀਪ ਜੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਜੇਹੀ ਕੋਈ ਘਟਨਾ ਇਥੇ ਨਹੀਂ ਹੋਈ ਹੈ। ਤਸਵੀਰ ਨੂੰ ਲੈ ਕੇ ਅਸੀਂ ਕੁਝ ਸਥਾਨਕ ਪੱਤਰਕਾਰਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਅਜੇਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਗੁਜਰਾਤ ਦੇ ਨਾਂ ਤੋਂ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Patang ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਯਮਨ ਦੇ ਇਸਮਾਈਲ ਹਾਦੀ ਨਾਂ ਦੇ ਵਿਅਕਤੀ ਦੇ ਸ਼ਵ ਦੀ ਤਸਵੀਰ ਨੂੰ ਕੁਝ ਲੋਕ ਗੁਜਰਾਤ ਦੇ ਪੱਪੂ ਸ਼ੁਕਲਾ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts