Fact Check: ਉੱਤਰਾਖੰਡ ਦੀ ਇਹ ਤਸਵੀਰ 2013 ਵਿੱਚ ਆਏ ਹੜ੍ਹਾਂ ਨਾਲ ਸੰਬੰਧਿਤ ਹੈ, ਹਾਲ ਦਾ ਦੱਸਦੇ ਹੋਏ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਦੇ ਵਿਚਕਾਰ ਸੋਸ਼ਲ ਮੀਡੀਆ ਉੱਤੇ ਰਿਸ਼ੀਕੇਸ਼ ਵਿੱਚ ਗੰਗਾ ਨਦੀ ਦੇ ਕੰਢੇ ਸਥਿਤ ਭਗਵਾਨ ਸ਼ਿਵ ਦੀ ਮੂਰਤੀ ਦੀ ਵਾਇਰਲ ਹੋ ਰਹੀ ਤਸਵੀਰ 2013 ਵਿੱਚ ਰਾਜ ਵਿੱਚ ਆਏ ਹੜ੍ਹਾਂ ਦੌਰਾਨ ਦੀ ਹੈ, ਜਦੋਂ ਗੰਗਾ ਦੇ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਅਤੇ ਇਸ ਕਾਰਨ ਭਗਵਾਨ ਸ਼ਿਵ ਦੀ ਮੂਰਤੀ ਲਗਭਗ ਪਾਣੀ ਵਿੱਚ ਡੁੱਬ ਗਈ ਸੀ। ਇਸ ਪੁਰਾਣੀ ਤਸਵੀਰ ਨੂੰ ਹਾਲ ਦਾ ਦੱਸਦੇ ਹੋਏ ਭ੍ਰਮਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check: ਉੱਤਰਾਖੰਡ ਦੀ ਇਹ ਤਸਵੀਰ 2013 ਵਿੱਚ ਆਏ ਹੜ੍ਹਾਂ ਨਾਲ ਸੰਬੰਧਿਤ ਹੈ, ਹਾਲ ਦਾ ਦੱਸਦੇ ਹੋਏ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰਾਖੰਡ ਵਿੱਚ ਹੋਈ ਭਾਰੀ ਮੀਂਹ ਕਾਰਨ ਹੋਈ ਤਬਾਹੀ ਦੇ ਵਿਚਕਾਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਦੀ ਤਸਵੀਰ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ, ਰਿਸ਼ੀਕੇਸ਼ ਵਿੱਚ ਗੰਗਾ ਦੇ ਕਿਨਾਰੇ ਬਣੀ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਨੂੰ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ 2013 ਦੇ ਉੱਤਰਾਖੰਡ ਦੇ ਹੜ੍ਹਾਂ ਨਾਲ ਸਬੰਧਿਤ ਹੈ, ਜਦੋਂ ਗੰਗਾ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਸੀ ਅਤੇ ਉਸ ਦੀਆਂ ਲਹਿਰਾਂ ਰਿਸ਼ੀਕੇਸ਼ ਵਿੱਚ ਪਰਮਾਰਥ ਨਿਕੇਤਨ ਆਸ਼ਰਮ ਦੇ ਕੋਲ ਗੰਗਾ ਕੰਡੇ ਤੇ ਬਣੀ ਭਗਵਾਨ ਸ਼ਿਵ ਦੀ ਮੂਰਤੀ ਦੇ ਉਪਰਲੇ ਹਿੱਸੇ ਨੂੰ ਛੂਹਣ ਲੱਗਾ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡਿਆ ਯੂਜ਼ਰ ” ‘Assem Atef’ ਨੇ ਵਿਰਲਾ ਤਸਵੀਰ ਨੂੰ ਆਪਣੀ ਪ੍ਰੋਫਾਈਲ ਤੋਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ربنا المنتقم الجبار
امطار عنيفة في الهند
تسبب فيضانات عارمة وتشريد مئات الآلاف بما فيهم الإله “شيفا” إله الدمار لدى الهندوس
والذي يغرق في الفياضانات التي اجتاحت شمال الهند ولم يساعده احد!!” (” ਸਾਡੇ ਪਰਾਕ੍ਰਮੀ ਭਗਵਾਨ ਪ੍ਰਤਿਸ਼ੋਧ ਦੇ ਭਾਰਤ ਵਿੱਚ ਕਠੋਰ ਬਾਰਿਸ਼ ਹਿੰਦੂਆਂ ਦੇ ਵਿਨਾਸ਼ ਦੇਵਤਾ ਭਗਵਾਨ “ਸ਼ਿਵ” ਨਾਲ ਸੈਕੜੇ ਹਜ਼ਾਰਾਂ ਲੋਕਾਂ ਦੀ ਭਾਰੀ ਅਤੇ ਵਿਸਥਾਪਨ ਦਾ ਕਾਰਨ ਜੋ ਹੜ੍ਹ ਵਿੱਚ ਡੁੱਬਿਆ ਜਿਸਨੇ ਉੱਤਰ ਭਾਰਤ ਨੂੰ ਵਹਾ ਦਿੱਤਾ ਅਤੇ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ !!”)

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਾਇਰਲ ਤਸਵੀਰ ਦੀ ਗੂਗਲ ਰਿਵਰਸ ਇਮੇਜ ਸਰਚ ਤੇ, ਸਾਨੂੰ ਇਹ ਤਸਵੀਰ ਕਈ ਪੁਰਾਣੀ ਰਿਪੋਰਟਾਂ ਵਿੱਚ ਮਿਲੀ, ਜੋ ਕਿ 2013 ਵਿੱਚ ਉੱਤਰਾਖੰਡ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨਾਲ ਸਬੰਧਿਤ ਹੈ। ਨਿਊਜ਼ ਏਜੰਸੀ ਰੋਈਟਰਸ ਦੀ ਵੈੱਬਸਾਈਟ ਤੇ 20 ਜੂਨ 2013 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਇਸ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ।

ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਇਹ ਤਸਵੀਰ 17 ਜੂਨ 2013 ਨੂੰ ਰਿਸ਼ੀਕੇਸ਼, ਉੱਤਰਾਖੰਡ ਵਿੱਚ ਗੰਗਾ ਵਿੱਚ ਆਏ ਹੜ੍ਹ ਦੀ ਤਸਵੀਰ ਹੈ, ਜਿਸ ਕਾਰਨ ਭਗਵਾਨ ਸ਼ਿਵ ਦੀ ਮੂਰਤੀ ਅੱਧੀ ਪਾਣੀ ਵਿੱਚ ਡੁੱਬ ਗਈ ਸੀ।’

ਇਕੋਨੋਮਿਕ ਟਾਈਮਜ਼ ਦੀ ਵੈੱਬਸਾਈਟ ‘ਤੇ 20 ਜੂਨ 2013 ਨੂੰ ਪ੍ਰਕਾਸ਼ਿਤ ਰਿਪੋਰਟ ‘ਚ ਵੀ ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਕਈ ਹੋਰ ਰਿਪੋਰਟਾਂ ਵਿੱਚ ਵੀ ਵੱਖ-ਵੱਖ ਏਜੰਸੀਆਂ ਦੇ ਹਵਾਲੇ ਤੋਂ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਫਸਟਪੋਸਟ ਦੀ ਵੈੱਬਸਾਈਟ ‘ਤੇ 6 ਮਈ 2014 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਨਿਊਜ਼ ਏਜੰਸੀ ਏ.ਐਫ.ਪੀ ਦੇ ਹਵਾਲੇ ਨਾਲ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਇਹ ਤਸਵੀਰ ਸਾਲ 2013 ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹਾਂ ਨਾਲ ਸਬੰਧਿਤ ਹੈ।’ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਹੈ ਕਿ ਵਾਇਰਲ ਹੋ ਰਹੀ ਤਸਵੀਰ ਉੱਤਰਾਖੰਡ ਵਿੱਚ ਹਾਲੀਆ ਬਾਰਿਸ਼ ਦੇ ਕਾਰਨ ਹੋਈ ਤਬਾਹੀ ਨਾਲ ਸੰਬੰਧਿਤ ਨਹੀਂ ਹੈ।

ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਹਰਿਦੁਆਰ ਦੇ ਵਿਸ਼ੇਸ਼ ਸੰਵਾਦਦਾਤਾ ਅਨੂਪ ਕੁਮਾਰ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ , ‘ਵਾਇਰਲ ਹੋ ਰਹੀ ਤਸਵੀਰ 2013 ਵਿੱਚ ਆਏ ਹੜ੍ਹਾਂ ਨਾਲ ਸੰਬੰਧਿਤ ਹੈ, ਜਦੋਂ ਗੰਗਾ ਦੇ ਜਲਸਤਰ ਨੇ ਰੌਦ੍ਰ ਰੂਪ ਧਰ ਲਿਆ ਸੀ ਅਤੇ ਰਿਸ਼ੀਕੇਸ਼ ਵਿੱਚ ਪਰਮਾਰਥ ਨਿਕੇਤਨ ਦੇ ਸਾਹਮਣੇ ਗੰਗਾ ਵਿੱਚ ਬਣੀ ਭਗਵਾਨ ਸ਼ਿਵ ਦੀ ਇਹ ਵਿਸ਼ਾਲ ਮੂਰਤੀ ਲਗਭਗ ਡੁੱਬ ਗਈ ਸੀ। ਇਸ ਵਾਰ ਤਾਂ ਗੰਗਾ ਦਾ ਜਲਸਤਰ ਕਾਫੀ ਨੀਵਾਂ ਹੈ।’

ਗੌਰਤਲਬ ਹੈ ਕਿ ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਵਿਆਪਕ ਤੌਰ ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ ਅਤੇ ਇਸ ਕਾਰਨ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

19 ਅਕਤੂਬਰ ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ‘ਉੱਤਰਾਖੰਡ ‘ਚ ਐਤਵਾਰ ਰਾਤ ਤੋਂ ਹੋ ਰਹੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ। ਕੁਮਾਉਂ ਦੇ ਛੇ ਜ਼ਿਲ੍ਹਿਆਂ ਵਿੱਚ 40 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਜਾਣਨ ਲਈ ਦੇਰ ਸ਼ਾਮ ਕੁਮਾਉਂ ਦਾ ਦੌਰਾ ਕੀਤਾ। ਇਸ ਦੌਰਾਨ ਸੀ.ਐਮ ਨੇ ਤਬਾਹੀ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਅਤੇ ਨੁਕਸਾਨ ਝੱਲਣ ਵਾਲਿਆਂ ਨੂੰ 1.9 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਨਤੀਜਾ: ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਦੇ ਵਿਚਕਾਰ ਸੋਸ਼ਲ ਮੀਡੀਆ ਉੱਤੇ ਰਿਸ਼ੀਕੇਸ਼ ਵਿੱਚ ਗੰਗਾ ਨਦੀ ਦੇ ਕੰਢੇ ਸਥਿਤ ਭਗਵਾਨ ਸ਼ਿਵ ਦੀ ਮੂਰਤੀ ਦੀ ਵਾਇਰਲ ਹੋ ਰਹੀ ਤਸਵੀਰ 2013 ਵਿੱਚ ਰਾਜ ਵਿੱਚ ਆਏ ਹੜ੍ਹਾਂ ਦੌਰਾਨ ਦੀ ਹੈ, ਜਦੋਂ ਗੰਗਾ ਦੇ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਅਤੇ ਇਸ ਕਾਰਨ ਭਗਵਾਨ ਸ਼ਿਵ ਦੀ ਮੂਰਤੀ ਲਗਭਗ ਪਾਣੀ ਵਿੱਚ ਡੁੱਬ ਗਈ ਸੀ। ਇਸ ਪੁਰਾਣੀ ਤਸਵੀਰ ਨੂੰ ਹਾਲ ਦਾ ਦੱਸਦੇ ਹੋਏ ਭ੍ਰਮਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts