Fact Check: ਇਹ ਸ਼ਾਹੀਨ ਬਾਗ ਦਾ ਪ੍ਰਦਰਸ਼ਨਕਾਰੀ ਨਹੀਂ, ਪੁਲਵਾਮਾ ਵਿਚ ਫੜ੍ਹਿਆ ਗਿਆ ਸ਼ੱਕੀ ਅੱਤਵਾਦੀ ਹੈ
ਦਿੱਲੀ ਦੇ ਸ਼ਾਹੀਨ ਬਾਗ ਵਿਚ ਜਾਰੀ ਪ੍ਰਦਰਸ਼ਨ ਦੌਰਾਨ ਬੁਰਕਾਧਾਰੀ ਆਦਮੀ ਦੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਗਿਰਫ਼ਤਾਰ ਹੋਏ ਸ਼ੱਕੀ ਅੱਤਵਾਦੀ ਦੀ ਹੈ, ਜਿਸਨੂੰ 2015 ਵਿਚ ਫੜ੍ਹਿਆ ਗਿਆ ਸੀ।
- By: Abhishek Parashar
- Published: Jan 26, 2020 at 05:13 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਬੁਰਕਾ ਪਾਏ ਹੋਏ ਇੱਕ ਆਦਮੀ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਸ਼ਾਹੀਨ ਬਾਗ ਵਿਚ ਔਰਤਾਂ ਦੇ ਲਿਬਾਸ ਵਿਚ ਪ੍ਰਦਰਸ਼ਨ ਕਰ ਰਿਹਾ ਸੀ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਬੁਰਕਾ ਪਾਏ ਜਿਹੜੇ ਵਿਅਕਤੀ ਦੀ ਤਸਵੀਰ ਨੂੰ ਦਿੱਲੀ ਦੇ ਸ਼ਾਹੀਨ ਬਾਗ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਜੰਮੂ-ਕਸ਼ਮੀਰ ਵਿਚ ਫੜੇ ਗਏ ਸ਼ੱਕੀ ਅੱਤਵਾਦੀ ਦੀ ਤਸਵੀਰ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Raghabendra Thakur ਨੇ ਬੁਰਕਾਧਾਰੀ ਆਦਮੀ ਦੀ ਤਸਵੀਰ ਸ਼ੇਅਰ ਕੀਤੀ ਜਿਸਦੇ ਉੱਤੇ ਲਿਖਿਆ ਹੋਇਆ ਸੀ, ‘शाहीन बाग से सलमा का बुरखा पहनकर बलमा भी पहुंच रहे हैं। बिरयानी और 500 रुपये का सवाल है भई!’ (ਪੰਜਾਬੀ ਅਨੁਵਾਦ: ਸ਼ਾਹੀਨ ਬਾਗ ਵਿਚ ਸਲਮਾ ਦਾ ਬੁਰਕਾ ਪਾ ਕੇ ਬਲਮਾ ਵੀ ਆ ਰਹੇ ਹਨ। ਬਿਰਯਾਨੀ ਅਤੇ 500 ਰੁਪਏ ਦਾ ਸਵਾਲ ਹੈ ਭਰਾਵੋ!)
ਪੜਤਾਲ
ਗੂਗਲ ਰਿਵਰਸ ਇਮੇਜ ਕੀਤੇ ਜਾਣ ‘ਤੇ ‘NDTV ਖਬਰ’ ਦੀ ਵੈੱਬਸਾਈਟ ‘ਤੇ ਨਿਊਜ਼ ਏਜੰਸੀ ਭਾਸ਼ਾ ਦੇ ਹਵਾਲੇ ਤੋਂ ਲਿਖੀ ਗਈ ਖਬਰ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। 16 ਅਕਤੂਬਰ 2015 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ‘ਕਸ਼ਮੀਰ ਵਿਚ ਬੁਰਕਾ ਪਾਏ ਅੱਤਵਾਦੀਆਂ ਨੇ ਚਲਦੇ ਬਜ਼ਾਰ ਅੰਦਰ ਗੋਲੀਆਂ ਚਲਾਈਆਂ, ਜਿਸਦੇ ਵਿਚ ਤਿੰਨ ਲੋਕ ਜਖਮੀ ਹੋ ਗਏ।’
ਤੱਤਕਾਲੀਨ ਪੁਲਿਸ ਮਹਾਨਿਰਖਕ (ਕਸ਼ਮੀਰ ਜ਼ੋਨ) ਐਸ ਜੇ ਐਮ ਗਿਲਾਨੀ ਮੁਤਾਬਕ, ‘ਅੱਤਵਾਦੀਆਂ ਨੇ ਪੁਲਵਾਮਾ ਸ਼ਹਿਰ ਅੰਦਰ ਪੁਲਿਸ ਦਲ ਨੂੰ ਵੇਖ ਕੇ ਗੋਲੀਆਂ ਚਲਾਈਆਂ, ਜਿਸਦੇ ਕਰਕੇ ਕੁਝ ਆਮ ਲੋਕ ਜਖਮੀ ਹੋ ਗਏ। ਬੁਰਕਾ ਪਾਏ ਇੱਕ ਸ਼ੱਕੀ ਅੱਤਵਾਦੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ।’
ਖਬਰ ਤੋਂ ਮਿਲੇ ਕੀਵਰਡ ਨਾਲ ਨਿਊਜ਼ ਸਰਚ ਕਰਨ ‘ਤੇ ਸਾਨੂੰ ਅੰਗਰੇਜ਼ੀ ਨਿਊਜ਼ ਚੈੱਨਲ ‘Times Now’ ਦੇ ਅਧਿਕਾਰਿਕ Youtube ਚੈੱਨਲ ‘ਤੇ ਅਪਲੋਡ ਵੀਡੀਓ ਬੁਲਿਟਨ ਮਿਲਿਆ, ਜਿਸਦੇ ਵਿਚ ਇਸੇ ਵਿਅਕਤੀ ਦੀ ਤਸਵੀਰ ਦਿਖਾਈ ਗਈ ਹੈ।
ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਬੁਰਕੇ ਵਿਚ ਅੱਤਵਾਦੀ ਨੂੰ ਫੜ੍ਹਿਆ।’ ਖਬਰ ਮੁਤਾਬਕ, ‘ਇਹ ਘਟਨਾ 16 ਅਕਤੂਬਰ 2015 ਦੀ ਹੈ, ਜਦੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਪੁਲਿਸ ਨੇ ਇੱਕ ਸ਼ੱਕੀ ਅੱਤਵਾਦੀ ਨੂੰ ਫੜ੍ਹਿਆ। ਸ਼ੱਕੀ ਅੱਤਵਾਦੀ ਬੁਰਕਾ ਪਾਏ ਹੋਏ ਸੀ ਅਤੇ ਉਸਦੀ ਪਛਾਣ ਤਾਰਿਕ ਅਹਿਮਦ ਦੇ ਤੌਰ ‘ਤੇ ਹੋਈ ਹੈ।’
ਇੱਕ ਹੋਰ ਨਿਊਜ਼ ਰਿਪੋਰਟ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ। 17 ਅਕਤੂਬਰ 2015 ਦੀ ਇਸ ਰਿਪੋਰਟ ਮੁਤਾਬਕ, ‘ਜਦੋਂ ਪੁਲਵਾਮਾ ਵਿਚ ਬੁਰਕਾਧਾਰੀ ਅੱਤਵਾਦੀਆਂ ਨੇ ਭੀੜ ‘ਤੇ ਗੋਲੀਆਂ ਚਲਾਈਆਂ ਸੀ। ਪੁਲਿਸ ਨੇ ਇਸ ਦੌਰਾਨ ਇੱਕ ਬੁਰਕਾਧਾਰੀ ਨੂੰ ਗਿਰਫ਼ਤਾਰ ਕੀਤਾ ਸੀ, ਜਦਕਿ ਦੋ ਬੁਰਕਾਧਾਰੀ ਅੱਤਵਾਦੀ ਭੱਜਣ ਵਿਚ ਸਫਲ ਹੋ ਗਏ ਸਨ। ਫੜੇ ਗਏ ਬੁਰਕਾਧਾਰੀ ਸ਼ਕਸ ਦੀ ਪਛਾਣ ਤਾਰਿਕ ਅਹਿਮਦ ਦੇ ਰੂਪ ਵਿਚ ਹੋਈ ਸੀ।’
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕਸ਼ਮੀਰ ਬਿਊਰੋ ਨੇ ਵੀ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ, ‘ਇਹ ਕਸ਼ਮੀਰ ਦੀ ਪੁਰਾਣੀ ਤਸਵੀਰ ਹੈ।’
ਗੌਰ ਕਰਨ ਵਾਲੀ ਗੱਲ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਇੱਕ ਮਹੀਨੇ ਤੋਂ ਵੱਧ ਤੋਂ ਪ੍ਰਦਰਸ਼ਨ ਹੋ ਰਿਹਾ ਹੈ, ਜਦਕਿ ਵਾਇਰਲ ਹੋ ਰਹੀ ਤਸਵੀਰ ਕਰੀਬ 5 ਸਾਲ ਪੁਰਾਣੀ ਹੈ।
ਨਤੀਜਾ: ਦਿੱਲੀ ਦੇ ਸ਼ਾਹੀਨ ਬਾਗ ਵਿਚ ਜਾਰੀ ਪ੍ਰਦਰਸ਼ਨ ਦੌਰਾਨ ਬੁਰਕਾਧਾਰੀ ਆਦਮੀ ਦੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਗਿਰਫ਼ਤਾਰ ਹੋਏ ਸ਼ੱਕੀ ਅੱਤਵਾਦੀ ਦੀ ਹੈ, ਜਿਸਨੂੰ 2015 ਵਿਚ ਫੜ੍ਹਿਆ ਗਿਆ ਸੀ।
- Claim Review : ਸ਼ਾਹੀਨ ਬਾਗ ਵਿਚ ਸਲਮਾ ਦਾ ਬੁਰਕਾ ਪਾ ਕੇ ਬਲਮਾ ਵੀ ਆ ਰਹੇ ਹਨ।
- Claimed By : FB User-Raghabendra Thakur
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...