ਨਵੀਂ ਦਿੱਲੀ (ਵਿਸ਼ਵਾਸ ਟੀਮ)- ਹਾਲ ਦੇ ਸਮੇਂ ਵਿਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਰੋਧ ਪ੍ਰਦਰਸ਼ਨ ਨਾਲ ਜੋੜ ਕੁਝ ਤਸਵੀਰਾਂ ਨੂੰ ਫਰਜ਼ੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਔਰਤ ਨੂੰ ਕੁੱਝ ਵਰਦੀ ਵਿਚ ਦਿੱਸ ਰਹੀਆਂ ਔਰਤਾਂ ਬਸ ਵਿਚ ਧਕੇਲਦੀ ਨਜ਼ਰ ਆ ਰਹੀਆਂ ਹਨ। ਯੂਜ਼ਰ ਦਾ ਦਾਅਵਾ ਹੈ ਕਿ ਇਹ JNU ਦੀ ਸਟੂਡੈਂਟ ਹੈ ਅਤੇ ਇਹ ਤਸਵੀਰ JNU ਵਿਚ ਚਲ ਰਹੇ ਵਿਰੋਧ ਪ੍ਰਦਰਸ਼ਨ ਦੀ ਹੈ। ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ JNU ਪ੍ਰਦਰਸ਼ਨ ਦੀ ਨਹੀਂ, ਬਲਕਿ ਇਸੇ ਸਾਲ ਮਈ ਵਿਚ ਸੁਪਰੀਮ ਕੋਰਟ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ NFIW (ਨੈਸ਼ਨਲ ਫੈਡਰੇਸ਼ਨ ਆੱਫ ਇੰਡੀਅਨ ਵੂਮੇਨ) ਦੀ ਜਨਰਲ ਸਕੱਤਰ ਏਨੀ ਰਾਜਾ ਦੀ ਤਸਵੀਰ ਹੈ।
ਫੇਸਬੁੱਕ ਯੂਜ਼ਰ Deepa Malik ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸਦੇ ਉੱਤੇ ਲਿਖਿਆ ਹੋਇਆ ਹੈ ਕਿ ਇਹ ਤਸਵੀਰ JNU ਦੀ ਸਟੂਡੈਂਟ ਦੀ ਹੈ।
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਦਾ ਰਿਵਰਸ ਇਮੇਜ ਸਰਚ ਕੀਤਾ। ਸਰਚ ਕਰਦੇ ਹੀ ਸਾਡੇ ਹੱਥ ਇਸੇ ਸਾਲ ਮਈ ਵਿਚ ਪ੍ਰਕਾਸ਼ਿਤ ਹੋਈ ਕੁਝ ਖਬਰਾਂ ਦੇ ਲਿੰਕ ਲੱਗੇ।
ਅਸੀਂ “bloombergquint” ਦੀ ਵੈੱਬਸਾਈਟ ‘ਤੇ ਗਏ ਜਿਥੇ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। 10 ਮਈ 2019 ਨੂੰ ਪ੍ਰਕਾਸ਼ਿਤ ਖਬਰ ਦੀ ਹੇਡਲਾਈਨ ਹੈ, ”CJI Row: Delhi Police Detains Protesters Third Day in A Row“. ਖਬਰ ਵਿਚ ਦੱਸਿਆ ਗਿਆ ਹੈ, ”ਜਸਟਿਸ ਰੰਜਨ ਗੋਗੋਈ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਵਿਚ ਮਹਿਲਾ ਵਕੀਲ ਅਤੇ ਸਮਾਜਕ ਕਾਰਜਕਰਤਾ ਸ਼ਾਮਲ ਰਹੇ। ਖਬਰ ਵਿਚ ਅੱਗੇ ਦੱਸਿਆ ਗਿਆ ਹੈ ਕਿ ਤਕਰੀਬਨ 100 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।”
ਖਬਰ ਵਿਚ ਦਿੱਤੀ ਗਈ ਤਸਵੀਰ ਦੀ ਫੋਟੋ ਕ੍ਰੇਡਿਟ ਵਿਚ ਸਾਨੂੰ PTI (ਪ੍ਰੈਸ ਟ੍ਰਸਟ ਆੱਫ ਇੰਡੀਆ) ਦਾ ਨਾਂ ਨਜ਼ਰ ਆਇਆ। ਦੱਸ ਦਈਏ ਕਿ PTI ਭਾਰਤ ਦੀ ਨਿਊਜ਼ ਏਜੇਂਸੀ ਹੈ। ਅਸੀਂ ਅੱਗੇ ਪੜਤਾਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਤਸਵੀਰ PTI ਦੇ ਕਿਹੜੇ ਫੋਟੋਗ੍ਰਾਫਰ ਨੇ ਖਿੱਚੀ ਹੈ। ਇਸ ਪੜਤਾਲ ਦੌਰਾਨ ਸਾਡੇ ਹੱਥ outlookindia.com ਦੀ ਫੋਟੋ ਗੈਲਰੀ ਲੱਗੀ, ਜਿਸਦੇ ਵਿਚ ਵਾਇਰਲ ਤਸਵੀਰ ਨਾਲ PTI ਦੇ ਫੋਟੋਗ੍ਰਾਫਰ ਦਾ ਨਾਂ ਵੀ ਲਿਖਿਆ ਗਿਆ ਸੀ।
ਹੁਣ ਅਸੀਂ ਇਸ ਤਸਵੀਰ ਨੂੰ ਖਿੱਚਣ ਵਾਲੇ PTI ਦੇ ਫੋਟੋਗ੍ਰਾਫਰ ਰਵੀ ਚੋਧਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਇਹ ਵਾਇਰਲ ਕੀਤਾ ਜਾ ਰਿਹਾ ਦਾਅਵਾ ਸ਼ੇਅਰ ਕੀਤਾ। ਜਿਸਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ, ”ਇਹ ਤਸਵੀਰ ਮਈ ਦੀ ਹੈ ਜਦੋਂ ਸੁਪਰੀਮ ਕੋਰਟ ਦੇ ਬਾਹਰ ਮਹਿਲਾ ਵਕੀਲ ਅਤੇ ਸਮਾਜਕ ਕਾਰਜਕਰਤਾਵਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਤਸਵੀਰ ਦਾ ਅੱਜਕਲ੍ਹ ਹੋ ਰਹੇ JNU ਦੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।”
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਨਜ਼ਰ ਆ ਰਹੀ ਔਰਤ NFIW ਦੀ ਜਨਰਲ ਸਕੱਤਰ ਏਨੀ ਰਾਜਾ ਹੈ। ਉਨ੍ਹਾਂ ਦੀ ਟਵਿੱਟਰ ਪ੍ਰੋਫ਼ਾਈਲ ‘ਤੇ ਸਾਨੂੰ 7 ਮਈ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ, ਜਿਸਦੇ ਵਿਚ ਸਾਨੂੰ ਇਹੀ ਵਾਇਰਲ ਤਸਵੀਰ ਮਿਲੀ।
ਹੁਣ ਵਾਰੀ ਸੀ ਇਸ ਪੋਸਟ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ Deepa Malik ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਨੂੰ ਫੇਸਬੁੱਕ ‘ਤੇ “1,095” ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ JNU ਦੀ ਸਟੂਡੈਂਟ ਦੇ ਨਾਂ ‘ਤੇ ਜਿਹੜੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਹ NFIW ਦੀ ਜਨਰਲ ਸਕੱਤਰ ਏਨੀ ਰਾਜਾ ਦੀ ਹੈ। ਇਸਦਾ JNU ਦੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।