ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਆਸਥਾ ਦੇ ਨਾਂ ‘ਤੇ ਅਕਸਰ ਲੋਕ ਅਜਿਹੀਆਂ ਤਸਵੀਰਾਂ ਅਤੇ ਪੋਸਟ ਸ਼ੇਅਰ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਅਕਸਰ ਇਹ ਤਸਵੀਰਾਂ ਐਡੀਟੇਡ ਅਤੇ ਭ੍ਰਮਕ ਹੁੰਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕੁਝ ਲੋਕ ਸ਼ੇਅਰ ਕਰ ਰਹੇ ਹਨ ਜਿਸਦੇ ਵਿਚ ਜ਼ਮੀਨ ਦੇ ਉੱਤੇ ਤੇਹਰਦੀ ਇੱਕ ਚੱਟਾਨ ਨਜ਼ਰ ਆ ਰਹੀ ਹੈ। ਵੇਖਣ ‘ਤੇ ਲੱਗ ਰਿਹਾ ਹੈ ਕਿ ਇਹ ਚੱਟਾਨ ਹਵਾ ਵਿਚ ਤੇਹਰ ਰਹੀ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ ਕਿ ਇਹ ਜਰੁਸਲਮ ਦੀ ਫਲੋਟਿੰਗ ਰਾਕ ਜਾਂ ਹਵਾ ਵਿਚ ਤੇਹਰਦੀ ਚੱਟਾਨ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਤਸਵੀਰ ਸਾਊਦੀ ਅਰਬੀਆ ਦੇ ਅਲ ਟਵਾਈਥਿਰ ਪਿੰਡ ਦੀ ਹੈ ਅਤੇ ਅਸਲ ਤਸਵੀਰ ਵਿਚ ਇਹ ਚੱਟਾਨ ਤਿੰਨ ਛੋਟੇ ਪੱਥਰਾਂ ‘ਤੇ ਟਿਕੀ ਹੋਈ ਹੈ।
ਵਾਇਰਲ ਪੋਸਟ ਵਿਚ ਇੱਕ ਚੱਟਾਨ ਨੂੰ ਵੇਖਿਆ ਜਾ ਸਕਦਾ ਹੈ। ਵੇਖਣ ‘ਤੇ ਲੱਗ ਰਿਹਾ ਹੈ ਕਿ ਇਹ ਚੱਟਾਨ ਹਵਾ ਵਿਚ ਤੇਹਰ ਰਹੀ ਹੈ। ਪੋਸਟ ਨਾਲ ਅੰਗਰੇਜ਼ੀ ਵਿਚ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ “There is a floating rock in Jerusalem floating in air. From thousands of years after many researches still there is no explanation on it. Share share ” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਜੇਰੁਸਲਮ ਵਿਚ “ਫਲੋਟਿੰਗ ਰਾਕ” ਹਜਾਰਾਂ ਸਾਲਾਂ ਤੋਂ ਹਵਾ ਵਿਚ ਤੇਹਰ ਰਹੀ ਹੈ। ਕਈ ਰਿਸਰਚਾਂ ਹੋਈਆਂ ਪਰ ਕੋਈ ਕੁਝ ਕਹਿਣ ਜੋਗ ਨਹੀਂ। ਸ਼ੇਅਰ ਕਰਦੇ ਰਹੋ”
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ ‘floating rock’ ਕੀਵਰਡ ਨਾਲ ਸਰਚ ਕੀਤਾ। ਲੱਭਣ ‘ਤੇ ਸਾਡੇ ਹੱਥ 11 ਅਗਸਤ 2016 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਇਸ ਪੱਥਰ ਨੂੰ ਦਿਖਾਇਆ ਗਿਆ ਸੀ। ਇਸ ਵੀਡੀਓ ਨੂੰ Mustansar Ali ਨਾਂ ਦੇ ਇੱਕ Youtube ਚੈੱਨਲ ਦੁਆਰਾ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਉਰਦੂ ਭਾਸ਼ਾ ਵਿਚ ਇੱਕ ਵਿਅਕਤੀ ਦੱਸ ਰਿਹਾ ਹੈ ਕਿ ਇਹ ਪੱਥਰ ਤਿੰਨ ਛੋਟੇ ਪੱਥਰਾਂ ‘ਤੇ ਟਿਕਿਆ ਹੋਇਆ ਹੈ। ਇਸ ਗੱਲ ਨੂੰ ਵੀਡੀਓ ਵਿਚ ਸਾਫ-ਸਾਫ ਵੇਖਿਆ ਵੀ ਜਾ ਸਕਦਾ ਹੈ ਕਿ ਇਹ ਵੱਡਾ-ਜਿਹਾ ਪੱਥਰ ਤਿੰਨ ਛੋਟੇ ਪੱਥਰਾਂ ‘ਤੇ ਟਿਕਿਆ ਹੋਇਆ ਹੈ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ, “Al Hassa Flying stone Floating Stone in Saudi Arabia” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਸਾਊਦੀ ਰੱਬ ਵਿਚ ਅਲ ਹੱਸਾ ਫਲੋਟਿੰਗ ਸਟੋਨ।”
ਹੁਣ ਅਸੀਂ ਗੂਗਲ ‘ਤੇ ਅਲ ਹੱਸਾ ਫਲੋਟਿੰਗ ਸਟੋਨ ਨਾਂ ਤੋਂ ਸਰਚ ਕੀਤਾ ਤਾਂ ਸਾਨੂੰ ਹੋਰ ਵੀ ਕਈ ਵੀਡੀਓ ਮਿਲੇ ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਪੱਥਰ ਛੋਟੇ ਪੱਥਰਾਂ ‘ਤੇ ਟਿਕੀ ਹੋਈ ਹੈ। ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹ ਚੱਟਾਨ ਸਾਊਦੀ ਅਰਬ ਦੇ ਅਲ ਕਰਾਹ ਇਲਾਕੇ ਦੇ ਟਵਾਈਥਿਰ ਪਿੰਡ ਵਿਚ ਹੈ।
ਜਦੋਂ ਅਸੀਂ ਗੂਗਲ ਮੈਪ ‘ਤੇ ਸਾਊਦੀ ਅਰਬ ਦੇ ਅਲ ਕਰਾਹ ਇਲਾਕੇ ਦੇ ਅਲ ਟਵਾਈਥਿਰ ਪਿੰਡ ਨੂੰ ਲਭਿਆ ਤਾਂ ਸਟ੍ਰੀਟ ਵਿਊ ਵਿਚ ਸਾਨੂੰ ਇਹ ਪੱਥਰ ਨਜ਼ਰ ਆਇਆ। ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਪੱਥਰ ਹਵਾ ਵਿਚ ਨਹੀਂ ਤੇਹਰ ਰਿਹਾ ਅਤੇ ਕੁਝ ਪੱਥਰਾਂ ‘ਤੇ ਟਿਕਿਆ ਹੋਇਆ ਹੈ।
ਹੋਰ ਸਰਚ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਇਸ ਚੱਟਾਨ ਦੇ ਕੋਲ ਅਲ ਕਰਾਹ ਮਿਡੀਲ ਸਕੂਲ ਹੈ। ਅਸੀਂ ਇਸ ਚੱਟਾਨ ਨੂੰ ਲੈ ਕੇ ਵੱਧ ਪੁਸ਼ਟੀ ਲਈ ਅਲ ਕਰਾਹ ਮਿਡੀਲ ਸਕੂਲ ਦੇ ਪ੍ਰਮੁੱਖ Abd al-Uzza ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਚੱਟਾਨ ਅਸਲ ਵਿਚ ਤਿੰਨ ਛੋਟੀ ਚੱਟਾਨਾਂ ‘ਤੇ ਟਿਕੀ ਹੋਈ ਹੈ ਜੋ ਆਪਣੇ ਆਪ ਵਿਚ ਹੈਰਾਨੀ ਵਾਲੀ ਗੱਲ ਹੈ ਪਰ ਇਹ ਚੱਟਾਨ ਹਵਾ ਵਿਚ ਤੇਹਰ ਰਹੀ ਹੈ ਦਾ ਦਾਅਵਾ ਗਲਤ ਹੈ।
ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਚੱਟਾਨ ਜੇਰੁਸਲਮ ਵਿਚ ਹੈ। ਸਰਚ ਕਰਨ ‘ਤੇ ਅਸੀਂ ਪਾਇਆ ਕਿ ਜੇਰੁਸਲਮ ਅਤੇ ਅਲ ਟਵਾਈਥਿਰ ਪਿੰਡ ਵਿਚ 1,965.7 km ਦੀ ਦੂਰੀ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Isayas Belew Isu Belay ਨਾਂ ਦੀ ਇੱਕ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਗਲਤ ਹੈ। ਇਸ ਤਸਵੀਰ ਨੂੰ ਫੋਟੋਸ਼ੋਪ ਕਰ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਚੱਟਾਨ ਹਵਾ ਵਿਚ ਤੇਹਰ ਰਹੀ ਹੈ, ਜਦਕਿ ਅਸਲ ਵਿਚ ਇਹ ਚੱਟਾਨ ਤਿੰਨ ਛੋਟੇ ਪੱਥਰਾਂ ‘ਤੇ ਟਿਕੀ ਹੋਈ ਹੈ। ਇਹ ਤਸਵੀਰ ਜੇਰੂਸਲਮ ਦੀ ਵੀ ਨਹੀਂ ਹੈ। ਇਹ ਤਸਵੀਰ ਸਾਊਦੀ ਅਰਬੀਆ ਦੇ ਅਲ ਟਵਾਈਥਿਰ ਪਿੰਡ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।