ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਾ ਤਾਂ ਇਹ ਵੀਡੀਓ ਇਟਲੀ ਦਾ ਹੈ ਅਤੇ ਨਾ ਹੀ ਇਸਦਾ ਕੋਰੋਨਾ ਵਾਇਰਸ ਨਾਲ ਕੁਝ ਲੈਣਾ-ਦੇਣਾ ਹੈ। ਇਹ ਵੀਡੀਓ 28 ਨਵੰਬਰ 2019 ਦਾ ਹੈ, ਜਦੋਂ ਸੇਨੇਗਲ ਦੇ ਬਲੇਸ ਡਿਯਾਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਇੱਕ ਮੌਕ ਸੇਫਟੀ ਡਰਿਲ ਦਾ ਆਯੋਜਨ ਕੀਤਾ ਗਿਆ ਸੀ। ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਵਿਸ਼ਵਾਸ ਟੀਮ (ਨਵੀਂ ਦਿੱਲੀ)। ਕੋਰੋਨਾ ਵਾਇਰਸ ਦੇ ਖਤਰੇ ਤੋਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ, ਓਥੇ ਹੀ ਦੂਜੀ ਤਰਫ ਕੋਰੋਨਾ ਤੋਂ ਜੁੜੀ ਫਰਜ਼ੀ ਖਬਰਾਂ ਇਸ ਦਹਿਸ਼ਤ ਨੂੰ ਵਾਧਾ ਦੇ ਰਹੇ ਹਨ। ਅਜਿਹੇ ਵਿਚ 30 ਸੈਕੰਡ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਏਅਰਪੋਰਟ ‘ਤੇ ਲੋਕਾਂ ਨੂੰ ਜ਼ਮੀਨ ‘ਤੇ ਬੈਠਾ ਅਤੇ ਗਿਰੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਐਮਰਜੰਸੀ ਵਰਕਰ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ ਅਤੇ ਦੂਜੇ ਸ਼ੋਟ ਵਿਚ ਮਾਸਕ ਪਾਏ ਲੋਕ ਬਸ ਤੋਂ ਉਤਰਦੀ ਸਵਾਰੀਆਂ ‘ਤੇ ਗੋਲੀਆਂ ਚਲਾਉਂਦੇ ਦਿੱਖ ਰਹੇ ਹਨ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਟਲੀ ਦਾ ਹੈ ਜਿਥੇ ਸੁਰੱਖਿਆ ਕਰਮੀ ਕੋਰੋਨਾ ਦੇ ਮਰੀਜ਼ਾਂ ਦਾ ਰੈਸਕਿਊ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਾ ਤਾਂ ਇਹ ਵੀਡੀਓ ਇਟਲੀ ਦਾ ਹੈ ਅਤੇ ਨਾ ਹੀ ਇਸਦਾ ਕੋਰੋਨਾ ਵਾਇਰਸ ਨਾਲ ਕੁਝ ਲੈਣਾ-ਦੇਣਾ ਹੈ। ਇਹ ਵੀਡੀਓ 28 ਨਵੰਬਰ 2019 ਦਾ ਹੈ, ਜਦੋਂ ਸੇਨੇਗਲ ਦੇ ਬਲੇਸ ਡਿਯਾਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਇੱਕ ਮੌਕ ਸੇਫਟੀ ਡਰਿਲ ਦਾ ਆਯੋਜਨ ਕੀਤਾ ਗਿਆ ਸੀ। ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
30 ਸੈਕੰਡ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਏਅਰਪੋਰਟ ‘ਤੇ ਲੋਕਾਂ ਨੂੰ ਜ਼ਮੀਨ ‘ਤੇ ਬੈਠਾ ਅਤੇ ਗਿਰੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਐਮਰਜੰਸੀ ਵਰਕਰ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ ਅਤੇ ਦੂਜੇ ਸ਼ੋਟ ਵਿਚ ਮਾਸਕ ਪਾਏ ਲੋਕ ਬਸ ਤੋਂ ਉਤਰਦੀ ਸਵਾਰੀਆਂ ‘ਤੇ ਗੋਲੀਆਂ ਚਲਾਉਂਦੇ ਦਿੱਖ ਰਹੇ ਹਨ। ਵਾਇਰਲ ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ, “#Corona का मज़ाक़ उड़ाने से फ़ुर्सत मिल गयी हो तो #इटली से आए इस विडीयो को देख ले ओर अंदाज़ा लगा ले की स्थिति कितनी गंभीर हे….कृपया सावधानी बरते”
ਇਸ ਪੋਸਟ ਦਾ ਆਰਕਾਇਵਡ ਵਰਜ਼ਨ।
ਇਸ ਵੀਡੀਓ ਵਿਚ ਦਿਸ ਰਹੇ ਹਵਾਈ ਜਹਾਜ ‘ਤੇ ਸਾਫ-ਸਾਫ ਅੰਗਰੇਜ਼ੀ ਵਿਚ ਸੇਨੇਗਲ (SENEGAL) ਲਿਖਿਆ ਵੇਖਿਆ ਜਾ ਸਕਦਾ ਹੈ। ਨਾਲ ਹੀ ਇਸ ਵੀਡੀਓ ਦੇ ਉਪਰਲੀ ਤਰਫ Dakaractu TV ਦਾ ਲੋਗੋ ਵੀ ਲਗਿਆ ਹੋਇਆ ਹੈ।
ਅਸੀਂ ਗੂਗਲ ‘ਤੇ ਇਸ ਵੀਡੀਓ ਦੇ ਕੀ-ਫ਼੍ਰੇਮਸ ਨੂੰ SENEGAL+Airport+Dakaractu TV ਕੀਵਰਡ ਨਾਲ ਸਰਚ ਕੀਤਾ ਤਾਂ ਸਾਨੂੰ Dakaractu TV ਨਾਂ ਦੇ Youtube ਚੈਨਲ ‘ਤੇ 28 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ 4 ਮਿੰਟ 33 ਸੈਕੰਡ ਦਾ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ 28 ਸੈਕੰਡ ਤੋਂ ਲੈ ਕੇ 58 ਸੈਕੰਡ ਤੱਕ ਦੇ ਫਰੇਮ ਤੋਂ ਹੀ ਵਾਇਰਲ ਕਲਿਪ ਨੂੰ ਚੁੱਕਿਆ ਗਿਆ ਹੈ। ਇਸ ਵੀਡੀਓ ਦੇ ਟਾਈਟਲ ਵਿਚ ਲਿਖਿਆ ਹੋਇਆ ਹੈ, “ਡਿਆਸ: ਬਲੇਸ ਡਿਯਾਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਆਪਾਤਕਾਲ ਯੋਜਨਾ ਦਾ ਪਰੀਖਣ।” ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ, ਇਹ ਵੀਡੀਓ ਸੇਨੇਗਲ ਦੇ ਬਲੇਸ ਡਿਯਾਨ ਏਅਰਪੋਰਟ ਦਾ ਹੈ, ਜਿਹੜਾ ਕਿ ਸੇਨੇਗਲ ਦੀ ਰਾਜਧਾਨੀ ਡਕਾਰ ਦੇ ਨੇੜੇ ਹੈ।
ਇਸ ਮਾਮਲੇ ਵਿਚ ਵੱਧ ਪੁਸ਼ਟੀ ਲਈ ਅਸੀਂ ਡਕਾਰ ਇੰਟਰਨੈਸ਼ਨਲ ਹਵਾਈ ਅੱਡੇ ਦੇ ਮਹਾਨਿਦੇਸ਼ਕ ਜੇਵਿਆਰ ਮੈਰੀ ਦੇ ਡਿਪਟੀ ਮੋਨਲੋ ਕ੍ਰੇਟਿਅਸ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਵੀਡੀਓ ਬਲੇਸ ਡਿਯਾਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ 28 ਨਵੰਬਰ 2019 ਨੂੰ ਹੋਈ ਇੱਕ ਸੇਫਟੀ ਮੌਕ ਡਰਿਲ ਦਾ ਹੈ। ਇਸਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ, ਕੋਰੋਨਾ ਵਾਇਰਸ ਨੇ ਸੇਨੇਗਲ ਵਿਚ ਦਸਤਕ ਦੇ ਦਿੱਤੀ ਹੈ। ਕਲ ਤਕ ਸੇਨੇਗਲ ਵਿਚ ਇਸ ਵਾਇਰਸ ਤੋਂ 79 ਲੋਕ ਗ੍ਰਸਤ ਸਨ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ नई सामान्य ज्ञान ਨਾਂ ਦਾ ਫੇਸਬੁੱਕ ਪੇਜ।
ਵਿਸ਼ਵਾਸ ਨਿਊਜ਼ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਹੋਰ ਵੀ ਫੈਕ੍ਟ ਚੈੱਕ ਕੀਤੇ ਹਨ ਜਿਨ੍ਹਾਂ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਾ ਤਾਂ ਇਹ ਵੀਡੀਓ ਇਟਲੀ ਦਾ ਹੈ ਅਤੇ ਨਾ ਹੀ ਇਸਦਾ ਕੋਰੋਨਾ ਵਾਇਰਸ ਨਾਲ ਕੁਝ ਲੈਣਾ-ਦੇਣਾ ਹੈ। ਇਹ ਵੀਡੀਓ 28 ਨਵੰਬਰ 2019 ਦਾ ਹੈ, ਜਦੋਂ ਸੇਨੇਗਲ ਦੇ ਬਲੇਸ ਡਿਯਾਨ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਇੱਕ ਮੌਕ ਸੇਫਟੀ ਡਰਿਲ ਦਾ ਆਯੋਜਨ ਕੀਤਾ ਗਿਆ ਸੀ। ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।