Fact Check: ਦਿੱਲੀ ਦੰਗਿਆਂ ‘ਤੇ ਬੀ.ਬੀ.ਸੀ ਦੀ ਰਿਪੋਰਟ ਤ੍ਰਿਪੁਰਾ ਫਿਰਕੂ ਹਿੰਸਾ ਦੇ ਨਾਂ ਤੇ ਗ਼ਲਤ ਦਾਅਵੇ ਨਾਲ ਵਾਇਰਲ
ਦਿੱਲੀ ਦੰਗਿਆਂ ਤੋਂ ਬਾਅਦ ਦੀ ਬੀ.ਬੀ.ਸੀ ਇੰਡੀਆ ਦੀ ਗ੍ਰਾਉੰਡ ਰਿਪੋਰਟਿੰਗ ਦੇ ਵੀਡੀਓ ਨੂੰ ਤ੍ਰਿਪੁਰਾ ਦੀ ਸਾੰਪ੍ਰਦਾਇਕ ਹਿੰਸਾ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Abhishek Parashar
- Published: Nov 5, 2021 at 06:47 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤ੍ਰਿਪੁਰਾ ਵਿੱਚ ਹੋਈ ਸਾੰਪ੍ਰਦਾਇਕ ਹਿੰਸਾ ਨਾਲ ਸਬੰਧਿਤ ਹੈ। ਵੀਡੀਓ ਵਿੱਚ ਵੱਖ – ਵੱਖ ਸਥਾਨਾਂ ਤੇ ਪੁਲਿਸ ਅਤੇ ਉਨਮਾਦਿਆਂ ਦੇ ਵਿਚਕਾਰ ਹੋਈ ਝੜਪ ਦੇ ਨਾਲ ਹੀ ਦੰਗਿਆਂ ਦੇ ਬਾਅਦ ਸੰਪਤੀ ਨੂੰ ਹੋਏ ਨੁਕਸਾਨ ਦੇ ਨਾਲ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕਈ ਪੁਲਿਸ ਕਰਮਚਾਰੀਆਂ ਨੂੰ ਕੁਝ ਯੁਆਵਾਂ ਨੂੰ ਬੇਰਹਿਮੀ ਨਾਲ਼ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਤ੍ਰਿਪੁਰਾ ਨਾਲ ਸਬੰਧਤ ਨਹੀਂ ਹੈ, ਸਗੋਂ ਦਿੱਲੀ ਵਿੱਚ ਹੋਏ ਦੰਗਿਆਂ ਨਾਲ ਸਬੰਧਿਤ ਹੈ, ਜਿਸ ਨੂੰ ਤ੍ਰਿਪੁਰਾ ਦੇ ਨਾਂ ‘ਤੇ ਗ਼ਲਤ ਅਤੇ ਭੜਕਾਊ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਸੋਸ਼ਲ ਮੀਡੀਆ ਯੂਜ਼ਰ ‘Khadim Raja Khan Taji’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਤ੍ਰਿਪੁਰਾ ਦੰਗਿਆਂ ‘ਤੇ ਦਲਾਲ ਮੀਡੀਆ ਨੇ ਕੁਝ ਨਹੀਂ ਦੱਸਿਆ, ਪਰ ਬੀ.ਬੀ.ਸੀ ਨਿਊਜ਼ ਨੇ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ BBC news#”
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵੀ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਟਵਿੱਟਰ ‘ਤੇ ਵੀ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਤ੍ਰਿਪੁਰਾ ਦਾ ਦੱਸਦੇ ਹੋਏ ਸਾਂਝਾ ਕੀਤਾ ਹੈ ।
ਪੜਤਾਲ
ਵੀਡੀਓ ‘ਤੇ ਬੀ.ਬੀ.ਸੀ ਦਾ ਲੋਗੋ ਲੱਗਿਆ ਨਜ਼ਰ ਆ ਰਿਹਾ ਹੈ ਅਤੇ ਘਟਨਾ ਦੀ ਰਿਪੋਰਟਿੰਗ ਕਰ ਰਹੀ ਪੱਤਰਕਾਰ ਨੂੰ ਇਹ ਕਹਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ ਕਿ ਇਹ ਰਿਪੋਰਟ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ।
ਸਰਚ ਵਿੱਚ ਸਾਨੂੰ ਇਹ ਵੀਡੀਓ ਬੀ.ਬੀ.ਸੀ ਨਿਊਜ਼ ਇੰਡੀਆ ਦੇ ਵੈਰੀਫਾਈਡ ਟਵਿੱਟਰ ਪ੍ਰੋਫਾਈਲ ‘ਤੇ ਅੱਪਲੋਡ ਕੀਤਾ ਹੋਇਆ ਮਿਲਿਆ।
ਤਿੰਨ ਮਾਰਚ 2020 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਰਿਪੋਰਟ ਦਿੱਲੀ ਵਿੱਚ ਹੋਏ ਦੰਗਿਆਂ ਨਾਲ ਸਬੰਧਿਤ ਹੈ। ਇਹ ਰਿਪੋਰਟ ਦੰਗਿਆਂ ਦੇ ਬਾਅਦ ਦੀ ਗ੍ਰਾਉੰਡ ਰਿਪੋਰਟ ਹੈ। ਵੀਡੀਓ ਬੁਲੇਟਿਨ ਵਿੱਚ ਰਿਪੋਰਟਰ ਨੂੰ ਸਾਫ -ਸਾਫ ਦਿੱਲੀ ਅਤੇ ਦਿੱਲੀ ਪੁਲਿਸ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਤਿੰਨ ਮਿੰਟ 20 ਸੈਕਿੰਡ ਦੇ ਇਸ ਵੀਡੀਓ ਬੁਲੇਟਿਨ ਦੇ ਇੱਕ ਹਿੱਸੇ ਨੂੰ ਐਡੀਟਿੰਗ ਦੀ ਮਦਦ ਨਾਲ ਵੱਖ ਕਰ ਤ੍ਰਿਪੁਰਾ ਸਾੰਪ੍ਰਦਾਇਕ ਹਿੰਸਾ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਵਿੱਚ ਰਿਪੋਰਟਰ ਸ਼ੁਜਾਉਦੀਨ ਨੇ ਇਨ੍ਹਾਂ ਦੰਗਿਆਂ ਦੀ ਰਿਪੋਰਟਿੰਗ ਕੀਤੀ ਸੀ। ਉਨ੍ਹਾਂ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ, ‘ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦੰਗਿਆਂ ਦੀ ਰਿਪੋਰਟਿੰਗ ਨਾਲ ਸਬੰਧਿਤ ਹੈ।’ ਬੀ.ਬੀ.ਸੀ ਹਿੰਦੀ ਦੇ ਨਿਊਜ਼ ਰੂਮ ਵਿੱਚ ਕੰਮ ਕਰਨ ਵਾਲੇ ਇੱਕ ਪੱਤਰਕਾਰ ਨੇ ਵੀ ਦੱਸਿਆ ਕਿ ਇਹ ਰਿਪੋਰਟ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ।
ਗੌਰਤਲਬ ਹੈ ਕਿ ਤ੍ਰਿਪੁਰਾ ਵਿੱਚ ਹੋਈ ਸਾੰਪ੍ਰਦਾਇਕ ਹਿੰਸਾ ਦੇ ਬਾਅਦ ਤ੍ਰਿਪੁਰਾ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਇੱਕ ਵੀਡੀਓ ਅਪੀਲ ਵਿੱਚ ਲੋਕਾਂ ਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਇਸ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਜਾਂ ਗ਼ਲਤ ਦਾਅਵਿਆਂ ਨਾਲ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝਾ ਕੀਤੇ ਜਾਣ ਦੀ ਪ੍ਰਵ੍ਰਿਤੀ ਵਿੱਚ ਕਮੀ ਨਹੀਂ ਆਈ ਹੈ।
ਤ੍ਰਿਪੁਰਾ ਨਾਲ ਸਬੰਧਿਤ ਹੋਰ ਤੱਥ ਜਾਂਚ ਰਿਪੋਰਟਾਂ ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਪੜੀਆਂ ਜਾ ਸਕਦੀਆਂ ਹਨ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ‘ਤੇ ਕਰੀਬ 200 ਤੋਂ ਵੱਧ ਲੋਕ ਫੋਲੋ ਕਰਦੇ ਹਨ। ਉਨ੍ਹਾਂ ਦੀ ਪ੍ਰੋਫਾਈਲ ਫਰਵਰੀ 2016 ਦੇ ਬਾਅਦ ਤੋਂ ਸਕ੍ਰਿਯ ਹੈ।
ਨਤੀਜਾ: ਦਿੱਲੀ ਦੰਗਿਆਂ ਤੋਂ ਬਾਅਦ ਦੀ ਬੀ.ਬੀ.ਸੀ ਇੰਡੀਆ ਦੀ ਗ੍ਰਾਉੰਡ ਰਿਪੋਰਟਿੰਗ ਦੇ ਵੀਡੀਓ ਨੂੰ ਤ੍ਰਿਪੁਰਾ ਦੀ ਸਾੰਪ੍ਰਦਾਇਕ ਹਿੰਸਾ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਤ੍ਰਿਪੁਰਾ ਦੰਗਿਆਂ ਤੇ ਬੀਬੀਸੀ ਨਿਊਜ਼ ਨੇ ਖੋਲ ਦਿੱਤੀ ਪੋਲ
- Claimed By : FB User-Khadim Raja Khan Taji
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...